Back ArrowLogo
Info
Profile

ਮੁੱਢਲੀ ਬੇਨਤੀ

'ਸਿੱਖ ਰਾਜ ਕਿਵੇਂ ਗਿਆ' ? ਜਦ ਮੈਂ ਇਸ ਗੱਲ ਦਾ ਉੱਤਰ ਲੱਭਣ ਵਾਸਤੇ ਇਤਿਹਾਸ ਫੋਲਦਾ ਹਾਂ, ਤਾਂ ਹੈਰਾਨ ਰਹਿ ਜਾਂਦਾ ਹੈਂ। ਸੋਚਦਾ ਹਾਂ, ਕਿ ਕੀ ਸੀ, ਤੇ ਕੀ ਹੋ ਗਿਆ ? ਅਸੀਂ ਗੁਲਾਮ ਹੋ ਗਏ ਹਾਂ, ਇਹ ਕੋਈ ਅਨਹੋਣੀ ਗੱਲ ਨਹੀਂ। ਕੌਮਾਂ ਉਭਰਦੀਆਂ ਵੀ ਆਈਆਂ ਹਨ ਤੇ ਡਿਗਦੀਆਂ ਵੀ। ਜੋ ਕਦੇ ਰਾਜ ਭਾਗ ਵਾਲੇ ਹੁੰਦੇ ਹਨ, ਕਦੇ ਗੁਲਾਮ ਵੀ ਹੋ ਜਾਂਦੇ ਹਨ। ਅਸੀਂ ਕੋਈ ਨਵੇਕਲੇ ਗੁਲਾਮ ਨਹੀਂ ਹੋਏ। ਮਗਰ ਜਿਸ ਢੰਗ ਨਾਲ ਗ਼ੁਲਾਮ ਹੋਏ ਹਾਂ, ਇਹ ਠੀਕ ਹੀ ਹੈਰਾਨੀ ਦਾ ਕਾਰਨ ਹੈ। ਅੰਗਰੇਜ਼ ਨੇਤਾ ਅਜੇ ਤੱਕ ਮੰਨਦੇ ਹਨ, ਕਿ ਅਸਾਂ ਇਹਨਾਂ ਨੂੰ ਤਲਵਾਰ ਨਾਲ ਨਹੀਂ ਜਿੱਤਿਆ, ਤੇ ਨਾ ਸਾਨੂੰ ਹੀ ਯਕੀਨ ਆਇਆ ਹੈ, ਕਿ ਅਸੀਂ ਮੈਦਾਨ ਵਿਚ ਜਿੱਤੇ ਗਏ ਹਾਂ। ਤਾਂ ਫੇਰ ਹੋਇਆ ਕੀ ? ਧੋਖਾ, ਸਰਾਸਰ ਧੋਖਾ। ਤੇ ਉਹ ਵੀ ਘਰ ਦੇ ਭੇਤੀਆਂ ਹੱਥੋਂ।

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ਼ ਸੇ

ਇਸ ਘਰ ਕੋ ਆਗ ਲਗ ਗਈ ਘਰ ਕੇ ਚਰਾਗ਼ ਸੇ

੧੪੫੦੦ ਮੁਰੱਬਾ ਮੀਲ ਦੀ ਏਨੀ ਤਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਾਮਾਨ-ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਦੇਸ਼-ਭਗਤ ਯੋਧੇ ਹੋਣ, ਉਸਦਾ ਦਿਨਾਂ ਵਿਚ ਗੁਲਾਮ ਹੋ ਜਾਣਾ, ਹੈ ਇਕ ਜਾਦੂ ਹੈ।

ਏਸ ਤਬਾਹੀ ਦਾ ਮੁੱਢ ਬੰਨ੍ਹਣ ਵਾਲੇ ਤੇ ਅੰਤ ਨੇਪਰੇ ਚਾੜ੍ਹਨ ਵਾਲੇ ਜੰਮੂ ਦੇ ਡੋਗਰੇ ਸਨ। ਉਹ (ਧਿਆਨ ਸਿੰਘ ਤੇ ਗੁਲਾਬ ਸਿੰਘ) ਇਕ ਦਿਨ ਪਲਟਣਾਂ ਵਿਚ ਤਿੰਨ-ਤਿੰਨ ਰੁਪਏ ਮਹਾਵਾਰ 'ਤੇ ਭਰਤੀ ਹੋਏ ਸਨ। ਸਾਡੇ ਮੰਦੇ ਭਾਗਾਂ ਨੂੰ ਉਹ ਸ਼ੇਰੇ ਪੰਜਾਬ ਦੀ ਨਜ਼ਰ ਚੜ੍ਹ ਗਏ ਤੇ ਆਖ਼ਰ ਪੰਜਾਬ ਦੇ ਕਰਤਾ ਧਰਤਾ ਬਣ ਗਏ। ਧਿਆਨ ਸਿੰਘ ਨੇ ਪੰਜਾਬ ਦਾ

6 / 251
Previous
Next