ਵੱਡਾ ਵਜ਼ੀਰ ਬਣ ਕੇ ਇਸ 'ਨੀਚਹ ਊਚ ਕਰਨ' ਦਾ ਜੋ ਬਦਲਾ ਦਿੱਤਾ, ਉਹ ਕਿਸੇ ਨੂੰ ਭੁੱਲ ਨਹੀਂ ਚੱਲਿਆ। ਉਹਦੇ ਭਰਾ ਤੇ ਬਾਕੀ ਮਿੱਤਰਾਂ ਨੇ ਪਹਿਲੇ ਸਿੱਖ ਯੁੱਧ ਵਿੱਚ ਜੋ ਨਿਮਕ-ਹਲਾਲੀ ਤੋਂ ਕੰਮ ਲਿਆ, ਉਸ ਦੀ ਬਾਬਤ ਕਨਿੰਘਮ ਵਰਗੇ ਸੱਚੇ ਤੇ ਨਿਰਪੱਖ ਇਤਿਹਾਸਕਾਰ ਦੁਨੀਆਂ ਨੂੰ ਕੂਕ ਕੂਕ ਕੇ ਦੱਸ ਰਹੇ ਹਨ। ਡੋਗਰੇ ਦੁਸ਼ਮਣ ਦੇ ਸੋਨੇ 'ਤੇ ਵਿਕ ਚੁੱਕੇ ਸਨ। ਉਹ ਸਿੱਖ ਰਾਜ ਦੇ ਖੰਡਰਾਂ ਉੱਤੇ ਆਪਣੇ ਮਹਿਲ ਉਸਾਰਨ ਦੇ ਆਹਰਾਂ ਵਿਚ ਸਨ। ਪੰਜਾਬ ਦੀ ਆਜ਼ਾਦੀ ਬਰਬਾਦ ਕਰਨ ਦੇ ਬਦਲੇ ਵਿਚ ਅੱਜ ਉਹ ਕਸ਼ਮੀਰ ਦੇ ਰਾਜੇ ਬਣੇ ਬੈਠੇ ਹਨ। ਇਹ ਡੋਗਰਿਆਂ ਦੇ ਦੇਸ਼-ਧਰੋਹ ਦੀ ਯਾਦ ਹੈ।
ਬਹਾਰ ਆਉਂਦੀ ਹੈ। ਘਰ ਘਰ ਖ਼ੁਸ਼ੀਆਂ ਹੁੰਦੀਆਂ ਹਨ। ਬਨਸਪਤੀ 'ਤੇ ਜੋਬਨ ਆਉਂਦਾ ਹੈ। ਲੋਕ ਬਾਗ਼ਾਂ ਤੇ ਪਹਾੜਾਂ ਦੀ ਸੈਰ ਕਰਨ ਚਾਵਾਂ ਨਾਲ ਤੁਰ ਪੈਂਦੇ ਹਨ, ਪਰ ਸਾਨੂੰ—ਉਜੜੇ ਚਮਨ ਦੇ ਰਹਿਣ ਵਾਲਿਆਂ ਨੂੰ-ਏਸ ਬਹਾਰ ਨਾਲ ਕੀ ?
ਹਮ ਗ੍ਰਿਫਤਾਰੋਂ ਕੋ ਅਬ ਕਿਆ ਕਾਂਮ ਹੈ ਗੁਲਸ਼ਨ ਸੇ ਲੇਕਨ
ਜੀ ਨਿਕਲ ਜਾਤਾ ਹੈ, ਜਬ ਸੁਨਤੇ ਹੈਂ ਆਤੀ ਹੈ ਬਹਾਰ
ਕਸ਼ਮੀਰ ਦੇ ਬਾਗ਼ਾਂ ਵਿਚ ਫੁੱਲ ਖਿੜਦੇ ਹਨ। ਉਹਨਾਂ ਵਿਚ ਲਾਲ ਰੰਗ ਓਥੋਂ ਦੀ ਮਿੱਟੀ ਦਾ ਅਸਰ ਨਹੀਂ, ਸਤਲੁਜ ਦੇ ਕੰਢੇ ਉੱਤੇ ਕਿੰਨ੍ਹਾਂ ਦੇ ਡੁੱਲ੍ਹੇ ਹੋਏ ਲਹੂ ਦਾ ਹੈ। ਏਥੋਂ ਦੀਆਂ ਸੈਰ-ਗਾਹੀਂ ਕਿੰਨ੍ਹਾਂ ਦੇ ਖੂਨ ਦਾ ਪਰਤੋਂ ਹਨ।
ਯਿਹ ਐਸ਼ ਗਾਹ ਨਹੀਂ ਹੈ, ਯਾ ਰੰਗ ਔਰ ਕੁਛ ਹੈ
ਹਰ ਗੁਲ ਹੈ ਇਸ ਚਮਨ ਮੇਂ ਸਾਗਰ ਭਰਾ ਲਹੂ ਕਾ
ਮੈਂ ਨਿਰਾ ਪੂਰਾ ਡੋਗਰਿਆਂ ਨੂੰ ਹੀ ਗੁਨਾਹੀ ਨਹੀਂ ਸਮਝਦਾ, ਇਸ ਵਿਚ ਸਿੱਖ ਸਰਦਾਰ ਤੇ ਸਿੱਖ ਫੌਜਾਂ ਵੀ ਹਿੱਸੇਦਾਰ ਸਨ। ਸਿੱਖ ਫ਼ੌਜਾਂ ਏਨੀਆਂ ਆਪ ਮੁਹਾਰੀਆਂ ਸਨ, ਕਿ ਉਹਨਾਂ ਨੂੰ ਸੰਭਾਲਣਾ ਔਖਾ ਹੋ ਗਿਆ ਸੀ। ਫ਼ੌਜਾਂ ਦੇ ਪੰਚ ਜਿਸ ਵੱਲੇ ਜ਼ਰਾ ਕੁ ਇਸ਼ਾਰਾ ਕਰਦੇ, ਸਿਪਾਹੀ ਝੱਟ ਕਤਲ ਕਰ ਦੇਂਦੇ। ਕੋਈ ਕੀਮਤੀ ਜਾਨਾਂ ਏਸੇ ਤਰ੍ਹਾਂ ਭੰਗ ਦੇ ਭਾੜੇ ਨਾਸ ਹੋ ਗਈਆਂ। ਫ਼ੌਜਾਂ ਦਾ ਇਹ ਹਾਲ ਸੀ, ਕਿ ਜੇ ਇਕ ਸਰਦਾਰ ਨੇ