

ਸੋਚਵਾਨ ਲੋਕ, ਸੰਤਾ ਦੇ ਭੇ ਹੇਠ ਨਹੀਂ ਸਨ ਵਿਚਰਦੇ।"
"ਡਾ ਜੀ, ਇਹ ਵੀ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਸਾਲਾਂ ਦੀ ਉਮਰ ਭੋਗ ਕੇ ਹੁਣ ਸੋਚ ਕੁਝ ਸਿਆਣੀ ਜਾਂ ਵਡੇਰੀ ਹੋ ਗਈ ਸੀ।"
"ਕੁਝ ਵੀ ਹੋਵੇ ਮਸੀਹ ਦੇ ਜਨਮ ਤੋਂ ਅੱਠ, ਸੱਤ ਸੌ ਸਾਲ ਪਹਿਲਾਂ ਦੇ ਯੂਨਾਨ ਵਿੱਚ ਦਾਰਸ਼ਨਿਕਤਾ ਦੀ ਉਤਪਤੀ ਦੀਆਂ ਸੰਭਾਵਨਾਵਾਂ ਉਪਜ ਚੁੱਕੀਆਂ ਸਨ। ਸੱਤਾ ਦੇ ਸਹਿਮ ਤੋਂ ਮੁਕਤ ਯੂਨਾਨੀ ਸੰਤਾਂ ਨੇ ਫੋਨੀਸ਼ੀਆ ਦੀ ਲਿਪੀ ਵਿੱਚ ਸ੍ਵਰ ਅੱਖਰਾ (Vowels) ਦਾ ਵਾਧਾ ਕੀਤਾ; ਗਣਿਤ ਵਿੱਦਿਆ ਨੂੰ ਵਿਕਸਾਇਆ, ਕਵਿਤਾ, ਡਰਾਮਾ ਅਤੇ ਇਤਿਹਾਸ ਲਿਖਣ ਦਾ ਰਿਵਾਜ ਪਾਇਆ; ਪੁਰਾਤਨ ਭਿਆਨਕ ਧਰਮਾਂ ਦੇ ਟਾਕਰੇ ਵਿੱਚ ਨੈਤਿਕਤਾ ਨਾਲ ਸੰਬੰਧ ਰੱਖਣ ਵਾਲੇ ਧਰਮਾਂ ਦਾ ਪਰਚਾਰ ਕੀਤਾ: ਬਿਨਾਂ ਸੰਕੋਚ ਅਤੇ ਨਿਰਪੱਖ ਹੋ ਕੇ ਧਾਰਮਕ ਸਿਧਾਂਤਾਂ ਦੀ ਵਿਆਖਿਆ ਅਤੇ ਆਲੋਚਨਾ ਕੀਤੀ: ਸਿਸ਼ਟੀ ਦੀ ਉਤਪਤੀ ਬਾਰੇ ਆਪਣੇ ਮੱਤ ਪੇਸ਼ ਕਰਦਿਆਂ ਇਹ ਡਾਕਾ ਮਨ ਵਿੱਚ ਨਾ ਰੱਖਿਆ ਕਿ ਇਨ੍ਹਾਂ ਦੀ ਕਰੜੀ ਆਲੋਚਨਾ ਹੋਵੇਗੀ, ਸਗੋਂ ਪੂਰੀ ਸੁਤੰਤ੍ਰਤਾ ਨਾਲ ਵੱਖ ਵੱਖ ਪ੍ਰਕਾਰ ਦੇ ਅਨੁਮਾਨ ਲਾਏ: ਇੱਕ ਸਿਧਾਂਤਕਾਰ ਦੀ ਆਲੋਚਨਾ ਕਰਨ ਲੱਗਿਆਂ ਦੂਜੇ ਨੇ ਚਾਪਲੂਸੀ ਦੀ ਥਾਂ ਦੇ ਟੁੱਕ ਗੱਲ ਕਰਨ ਦੀ ਦਲੇਰੀ ਕੀਤੀ ਅਤੇ ਯੂਨਾਨ ਵਿੱਚ ਇੱਕ ਨਵੀਂ ਪ੍ਰਕਾਰ ਦਾ ਸਮੁੰਦਰ ਮੰਥਨ ਆਰੰਭ ਹੋਇਆ। ਇਹ ਸੋਚ-ਸਾਗਰ ਦਾ ਮੰਥਨ ਸੀ: ਇਸ ਵਿੱਚ ਦਰਜਨ-ਰਤਨ ਪ੍ਰਾਪਤ ਹੋਇਆ। ਇਸ ਪ੍ਰਾਪਤੀ ਦਾ ਇੱਕ ਕਾਰਨ ਸਿਟੀ ਸਟੇਟ ਜਾਂ ਨਗਰ ਰਾਜ ਦਾ ਹੋਂਦ ਵਿੱਚ ਆ ਜਾਣਾ ਵੀ ਸੀ। ਨਗਰ ਰਾਜਾਂ ਦੀ ਸਥਾਪਨਾ ਕਿਉਂ ਹੋਈ, ਇਸ ਪ੍ਰਸ਼ਨ ਦਾ ਠੀਕ ਉੱਤਰ ਕਿਸੇ ਨੂੰ ਪਤਾ ਨਹੀਂ। ਇੱਕ ਹਜ਼ਾਰ ਸਾਲ ਪੂ: ਈ: ਤਕ ਯੂਨਾਨ ਸੰਗਠਿਤ ਰਿਹਾ ਪਰਤੀਤ ਹੁੰਦਾ ਹੈ। ਇਸ ਸਮੇਂ ਕੁਝ ਆਰਥਕ ਪ੍ਰਸਥਿਤੀਆਂ ਕਾਰਨ ਵੱਖ ਵੱਖ ਇਲਾਕਿਆ ਦੇ ਲੋਕਾਂ ਦਾ ਵੱਖ ਵੱਖ ਰਾਜਾਂ ਵਿੱਚ ਵੰਡੇ ਜਾਣਾ ਅਨੁਮਾਨਿਆ ਜਾਂਦਾ ਹੈ। ਇਨ੍ਹਾਂ ਰਾਜਾਂ ਦੇ ਲੋਕਾਂ ਵਿੱਚ ਦੇਸ਼ ਭਗਤੀ ਅਤੇ ਸੁਤੰਰਾ ਦੀ ਭਾਵਨਾ ਬਹੁਤ ਪਰਬਲ ਸੀ। ਛੋਟੇ ਆਕਾਰਾਂ ਵਿੱਚ ਵੰਡੇ ਜਾਣ ਕਰਕੇ ਇਹ ਵੱਡੇ ਵੱਡੇ ਕਿਲ੍ਹਿਆਂ ਅਤੇ ਮੰਦਰਾਂ ਅਤੇ ਮਹੱਲਾਂ ਦੇ ਮਨਸੂਬੇ ਬਣਾਉਣ ਦੇ ਯੋਗ ਨਹੀਂ ਸਨ। ਇਹ ਸਭ ਕੁਝ ਇਸ ਤੋਂ ਪਹਿਲਾਂ ਹੀ ਕਰ ਕਰਾ ਲਿਆ ਗਿਆ ਸੀ। ਇਸ ਭਾਰੀ ਮੁਸ਼ੱਕਤ ਤੋਂ ਮੁਕਤੀ ਪਾ ਕੇ ਯੂਨਾਨੀ ਮਨ ਨੇ ਸੋਚਣ ਵੱਲ ਰੁਖ਼ ਕੀਤਾ ਅਤੇ ਬੇਲੀਜ਼ ਦੇ ਰੂਪ ਵਿੱਚ ਯੂਨਾਨ ਦਾ ਪਹਿਲਾ ਦਾਰਸ਼ਨਿਕ ਪੈਦਾ ਹੋਇਆ।"
"ਇਸ ਨਾਂ ਤੋਂ ਦੀਦੀ ਜ਼ਰੂਰ ਜਾਣੂੰ ਹੋਵੇਗੀ।"
"ਕੇਵਲ ਨਾਂ ਤੋਂ ਹੀ ਜਾਣੂੰ ਹਾਂ।"
"ਨਹੀਂ ਬੇਟਾ ਜੀ, ਇਹ ਤੁਹਾਡੀ ਨਿਮ੍ਰਤਾ ਹੈ।"
"ਹੋ ਸਕਦਾ ਹੈ ਸਿਆਣਪ ਵੀ ਹੋਵੇ: ਕਰਨ ਦਿਉ ਮਗਜ਼ਮਾਰੀ ਪਾਪਾ ਨੂੰ "
"ਚਾਚਾ ਜੀ......"
"ਬੇਟਾ ਜੀ, ਤੁਸੀਂ ਨਾਰਾਜ਼ ਨਾ ਹੋਵੇ। ਮਗਜ਼ਮਾਰੀ ਉਹ ਕਰੇਗਾ ਜਿਸ ਕੋਲ ਮਗਜ਼ ਹੋਵੇਗਾ। ਤੁਹਾਡੇ ਚਾਚਾ ਜੀ ਕਿਉਂ ਨਹੀਂ ਕਰ ਲੈਂਦੇ ? ਵੀਰ ਜੀ, ਤੁਸੀਂ ਗੱਲ ਜਾਰੀ ਰੱਖੋ।"
"ਬੇਲੀਜ਼ ਮਿਲੀਟਸ ਨਾਮ ਦੇ ਸ਼ਹਿਰ ਵਿੱਚ ਜੰਮਿਆ ਸੀ। ਇਹ ਸ਼ਹਿਰ ਇਓਨੀਆ ਨਾਂ ਦੀ ਜਮਹੂਰੀ ਰਿਆਸਤ ਵਿੱਚ ਸਥਿਤ ਸੀ ਅਤੇ ਯੂਨਾਨੀ ਲੋਕਾਂ ਦਾ ਤਜਾਰਤੀ ਕੇਂਦ ਸੀ। ਇਓਨੀਆ ਅਜੋਕੇ ਟਰਕੀ ਦਾ ਇਲਾਕਾ ਸੀ। ਟਰਕੀ ਦੇ ਵੱਡੇ ਭਾਗ ਨੂੰ ਉਨ੍ਹਾਂ ਸਮਿਆਂ ਵਿੱਚ ਏਸ਼ੀਆ ਮਾਇਨਰ (ਛੋਟਾ ਏਸ਼ੀਆ) ਆਖਿਆ ਜਾਂਦਾ ਸੀ। ਬੇਲੀਜ਼ ਦਾ ਸਮਾਂ ਸਿਆਸੀ