

ਉਥਲ ਪੁਥਲਾਂ ਦਾ ਸਮਾਂ ਸੀ। ਮਿਲੀਟਸ ਵਿੱਚ ਗੁਲਾਮਾਂ ਦੀ ਵੱਡੀ ਗਿਣਤੀ ਸੀ ਅਤੇ ਉਹ ਆਪਣੇ ਮਾਲਕਾਂ ਵਿਰੁੱਧ ਬਗਾਵਤਾਂ ਕਰਦੇ ਸਨ। ਲਿਡੀਆ ਨਾਂ ਦੀ ਗੁਆਂਢੀ ਬਾਦਸ਼ਾਹਤ ਦਾ ਮਿਲੀਟਸ ਨਾਲ ਮਿੱਤ੍ਰਤਾਨਾ ਸੀ ਅਤੇ ਮਿਸਰ, ਬੇਬੀਲੇਨੀਆ ਆਦਿਕ ਨਾਲ ਚੰਗੇ ਸੰਬੰਧ ਸਨ। ਮੰਨਿਆ ਜਾਂਦਾ ਹੈ ਕਿ ਬੇਲੀਜ਼ ਨੇ ਮਿਸਰ ਦੀ ਯਾਤ੍ਰਾ ਕੀਤੀ ਸੀ। ਮਿਸਰ ਵਿੱਚ ਭਾੜੇ ਦੇ ਯੂਨਾਨੀ ਸਿਪਾਹੀਆਂ ਦੀ ਬਸਤੀ ਸੀ। ਇਹ ਮਿਲੀਟਸ ਤੋਂ ਮਿਸਰ ਗਏ ਹੋਏ ਸਨ। ਬੇਲੀਜ਼ ਦੇ ਜੀਵਨ ਬਾਰੇ ਕੋਈ ਲਿਖਤੀ ਸਬੂਤ ਨਹੀਂ ਮਿਲਦੇ। ਕਿਹਾ ਜਾਂਦਾ ਹੈ ਕਿ ਉਸ ਨੇ 585 ਪੂ. ਈ: ਵਿੱਚ ਲੱਗੇ ਸੂਰਜ ਗ੍ਰਹਿਣ ਬਾਰੇ ਅਗਾਊਂ ਦੱਸ ਦਿੱਤਾ ਸੀ। ਇਸ ਗੱਲ ਨੂੰ ਸੱਚ ਮੰਨ ਕੇ ਉਸ ਦੇ ਜਨਮ ਦੇ ਸਮੇਂ ਬਾਰੇ ਅਨੁਮਾਨ ਲਾਏ ਜਾਂਦੇ ਹਨ। ਮਿਸਰ ਵਿੱਚ ਉਸ ਨੇ ਪਿਰਾਮਿਡ ਦੇ ਪਰਛਾਵੇਂ ਤੋਂ ਹਿਸਾਬ ਲਾ ਕੇ ਉਸ ਦੀ ਉਚਾਈ ਦੱਸੀ ਸੀ ਅਤੇ ਸਮੁੰਦਰ ਦੇ ਤੱਟ ਉੱਤੇ ਖਲੋਤੇ ਨੇ ਇਹ ਦੱਸ ਦਿੱਤਾ ਸੀ ਕਿ ਸਮੁੰਦਰ ਵਿੱਚ ਤੇਰ ਰਿਹਾ ਜਹਾਜ਼ ਕਿਨਾਰੇ ਤੋਂ ਕਿੰਨੀ ਦੂਰ ਸੀ। ਉਸ ਨੂੰ ਯੂਨਾਨ ਦੇ ਸੱਤ ਸਿਆਣਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਵੇਰ ਉਹ ਕੁਝ ਸੋਚਦਾ ਹੋਇਆ ਤੁਰਿਆ ਜਾਂਦਾ ਸੀ ਕਿ ਬੇ-ਧਿਆਨੀ ਕਾਰਨ ਟੋਏ ਵਿੱਚ ਡਿੱਗ ਪਿਆ। ਪਲੇਟੋ ਇਸ ਘਟਨਾ ਦਾ ਵਰਣਨ ਕਰ ਕੇ ਇਹ ਦੱਸਣਾ ਚਾਹੁੰਦਾ ਸੀ ਕਿ ਫਿਲਾਸਫਰ ਇਸ ਦੁਨੀਆ ਦੇ ਬੰਦੇ ਨਹੀਂ ਹੁੰਦੇ। ਉਨ੍ਹਾਂ ਦੀ ਦੁਨੀਆ ਹੋਰ ਹੁੰਦੀ ਹੈ। ਅਰਸਤੂ ਅਨੁਸਾਰ ਫਿਲਾਸਫਰ ਇਸ ਦੁਨੀਆ ਦੇ ਬੰਦੇ ਹਨ ਅਤੇ ਇਸ ਦੁਨੀਆ ਦਾ ਸੁਆਰ ਸਕਦੇ ਹਨ। ਉਹ ਸੋਚ ਕਿਸ ਕੰਮ ਜਿਹੜੀ ਸਾਡਾ ਕੁਝ ਵੀ ਸਵਾਰ ਨਾ ਸਕੇ। ਅਰਸਤੂ ਨੇ ਉਸ ਬਾਰੇ ਇਕ ਹੋਰ ਕਹਾਣੀ ਦੱਸੀ ਹੈ। ਇਕ ਵੇਰ ਮੌਸਮ ਦਾ ਹਿਸਾਬ ਲਾ ਕੇ, ਬੇਲੀਜ਼ ਨੇ, ਮਿਲੀਟਸ ਅਤੇ ਚਿਓਸ ਦੇ ਸ਼ਹਿਰਾਂ ਦੇ, ਸਾਰੇ ਕੋਹਲੂ ਠੇਕੇ ਉੱਤੇ ਲੈ ਲਏ। ਉਸ ਸਾਲ ਜੈਤੂਨ ਦੀ ਫਸਲ ਬਹੁਤ ਹੋਈ। ਤੇਲ ਕੱਢਣ ਲਈ ਕੋਹਲੂਆਂ ਦੀ ਲੋੜ ਪੈਣ ਉੱਤੇ ਬੇਲੀਜ਼ ਨੇ ਮੂੰਹ ਮੰਗੇ ਕਿਰਾਏ ਉੱਤੇ ਕੋਹਲੂ ਦੇ ਕੇ ਖੂਬ ਧਨ ਕਮਾਇਆ ਅਤੇ ਸਿੱਧ ਕਰ ਦਿੱਤਾ ਕਿ ਫਿਲਾਸਫਰ ਨਿਕੰਮੇ ਨਹੀਂ ਹੁੰਦੇ। ਚਾਹੁਣ ਤਾਂ ਧਨ ਕਮਾ ਸਕਦੇ ਹਨ; ਪਰ, ਧਨ ਉਨ੍ਹਾਂ ਦਾ ਮਨੋਰਥ ਨਹੀਂ ਹੁੰਦਾ। ਬੇਲੀਜ਼ ਦਾ ਖ਼ਿਆਲ ਸੀ ਕਿ ਸ੍ਰਿਸ਼ਟੀ ਪਾਣੀ ਤੋਂ ਬਣੀ ਹੈ। ਮਿਲੀਟਸ ਵਿੱਚ ਹੋਰ ਕਈ ਦਾਰਸ਼ਨਿਕ ਪੈਦਾ ਹੋਏ। ਇਨ੍ਹਾਂ ਦਾਰਸ਼ਨਿਕਾਂ ਦੇ ਸਿਧਾਂਤਾਂ ਨੂੰ ਮਿਲੀਸ਼ੀਅਨ ਸਕੂਲ ਆਫ਼ ਫਿਲਾਸਫੀ ਆਖਿਆ ਜਾਂਦਾ ਹੈ। ਬੇਲੀਜ ਇਸ ਦਾ ਬਾਨੀ ਸੀ। ਉਹ ਸੱਤਵੀਂ ਸਦੀ ਪੂ: ਈ: ਵਿੱਚ ਹੋਇਆ ਹੈ।"
"ਡਾ ਜੀ, ਬੇਲੀਜ਼ ਦਾ ਲਿਖਿਆ ਉਪਲਬਧ ਨਹੀਂ। ਐਵੇਂ ਕਹੀਆਂ ਕਹਾਈਆਂ ਗੱਲਾ ਦੇ ਆਧਾਰ ਉੱਤੇ ਉਸ ਨੂੰ ਦਰਸ਼ਨ ਦਾ ਪਿਤਾਮਾ ਮੰਨਿਆ ਜਾ ਰਿਹਾ ਹੈ।"
"ਕੁਝ ਲਿਖ ਦੇਣਾ ਹੀ ਦਾਰਸ਼ਨਿਕਤਾ ਦਾ ਸਬੂਤ ਨਹੀਂ। ਕਿੰਨਾ ਕੁਝ ਲਿਖ ਕੇ ਵੀ ਲੋਕ ਸਾਧਾਰਣ-ਬੁੱਧੀ ਹੀ ਮੰਨੇ ਜਾਂਦੇ ਹਨ। ਸੁਕਰਾਤ ਨੇ ਕਦੇ ਕੁਝ ਨਹੀਂ ਸੀ ਲਿਖਿਆ: ਗੌਤਮ ਬੁੱਧ ਨੇ ਕਦੇ ਕੁਝ ਲਿਖ ਕੇ ਨਹੀਂ ਛੱਡਿਆ। ਪਰੰਤੂ ਜਦੋਂ ਪਲੇਟ ਵਰਗੇ ਉਨ੍ਹਾਂ ਦਾ ਜ਼ਿਕਰ ਕਰਦੇ ਹੋਣ ਤਾਂ ਸੁਣਨ ਵਾਲਿਆਂ ਨੂੰ ਸੋਚਣਾ ਪੈ ਜਾਂਦਾ ਹੈ। ਆਉ ਅਸੀਂ ਵੀ ਸੋਚੀਏ ਕਿ ਬੇਲੀਜ਼ ਨੇ ਅਜੇਹਾ ਕੀ ਕਹਿ ਦਿੱਤਾ ਜਿਸ ਕਾਰਨ ਉਹ ਵਿਲਾਸਫੀ ਦਾ ਜਨਮਦਾਤਾ ਮੰਨਿਆ ਗਿਆ। ਉਸ ਦੀ ਇਹ ਇੱਕ ਗੱਲ ਕਿ 'ਸ੍ਰਿਸ਼ਟੀ ਪਾਣੀ ਤੋਂ ਉਪਜੀ ਹੈ' ਨਿੱਕੀ ਜਿਹੀ ਹੈ: ਪਰ, ਉਸ ਬੀਜ ਵਾਂਗ ਹੈ, ਜਿਸ ਵਿੱਚ ਖੋੜ੍ਹ ਦਾ ਬਿਰਖ ਛੁਪਿਆ ਹੁੰਦਾ ਹੈ। ਜਿਸ ਸਮੇਂ ਨਾਨਾ ਪ੍ਰਕਾਰ ਦੇ ਦੇਵੀ ਦੇਵਤਿਆਂ ਦੀ ਕਲਪਨਾ ਕਰ ਕੇ ਸ੍ਰਿਸ਼ਟੀ ਦੀ ਉਤਪਤੀ ਬਾਰੇ ਮਨੁੱਖੀ ਉਤਸੁਕਤਾ ਨੂੰ ਤ੍ਰਿਪਤ ਕਰਨ ਦੇ ਹਾਸੋਹੀਣੇ ਯਤਨ ਕੀਤੇ ਜਾਂਦੇ ਸਨ, ਉਸ ਸਮੇਂ ਉਨ੍ਹਾਂ ਸਾਰੀਆਂ