Back ArrowLogo
Info
Profile

ਜਾਂ ਉਪਜਾਊ ਦੇਵੀ ਵਿੱਚ ਵਿਸ਼ਵਾਸ ਕਰਨਾ ਸਿਖਾਉਂਦਾ ਸੀ। ਇਨ੍ਹਾਂ ਦੇਵਤਿਆਂ ਨੂੰ ਭਜਨ ਵਜੋਂ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ । ਕਈ ਹਾਲਤਾਂ ਵਿੱਚ ਮਨੁੱਖੀ ਬਲੀ ਦਾ ਵੀ ਰਿਵਾਜ ਸੀ। ਅਜਿਹੇ ਮੌਕਿਆਂ ਉੱਤੇ ਸ਼ੋਰ ਅਤੇ ਸ਼ਰਾਬੇ ਦਾ ਹੋਣਾ ਕੁਦਰਤੀ ਸਮਝਿਆ ਜਾਂਦਾ ਸੀ। ਏਥੋਂ ਤਕ ਕਿ ਡਾਇਓਨੀਸਸ ਨਾਮ ਦੇ ਦੇਵਤੇ ਦੀ ਪੂਜਾ ਸਮੇਂ ਕੁਰਬਾਨੀ ਦੇ ਪਸੂ ਨੂੰ ਆਪਣੇ ਨਹੁੰਆਂ ਅਤੇ ਦੰਦਾਂ ਦੀ ਸਹਾਇਤਾ ਨਾਲ ਵਲੂੰਧਰ ਕੇ ਕੱਚਾ ਖਾਣ ਦਾ ਰਿਵਾਜ ਸੀ। ਕੁਰਬਾਨ ਕੀਤੇ ਜਾਣ ਵਾਲੇ ਪਸ਼ੂ ਵਿੱਚ ਦੇਵਤੇ ਦੇ ਗੁਣ ਪਰਵੇਸ਼ ਕਰ ਗਏ ਮੰਨੇ ਜਾਂਦੇ ਸਨ ਅਤੇ ਉਸ ਪਸੂ ਨੂੰ ਖਾਣ ਵਾਲੇ ਲੋਕਾਂ ਵਿੱਚ ਉਹ ਗੁਣ ਪਰਵੇਸ਼ ਕਰ ਜਾਣਗੇ। ਇਹ ਮੰਨਿਆ ਜਾਂਦਾ ਸੀ।"

"ਵੀਰ ਜੀ, ਇਸ ਪ੍ਰਕਾਰ ਦੇ ਧਰਮ ਦਾ ਦਾਰਸ਼ਨਿਕਤਾ ਨਾਲ ਕੋਈ ਮੇਲ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ।"

"ਇਸੇ ਲਈ ਇਸ ਧਰਮ ਨੂੰ ਆਮ ਲੋਕਾਂ ਲਈ ਰਾਖਵਾਂ ਹੱਥ ਲਿਆ ਗਿਆ ਸੀ ਅਤੇ ਸੋਚਵਾਨਾਂ ਨੇ ਆਪਣੇ ਲਈ ਵੱਖਰੇ ਧਰਮਾਂ ਦੀ ਸਿਰਜਨਾ ਕਰ ਲਈ ਸੀ । ਈਸਾਈ ਮੰਤ ਦੇ ਪੈਦਾ ਹੋਣ ਤਕ ਸੱਚਵਾਨਾਂ ਦੇ ਚਲਾਏ ਹੋਏ ਧਰਮ ਕਾਫੀ ਹੱਦ ਤਕ ਫੇਲ ਚੁੱਕੇ ਸਨ। ਹੈਰਾਨੀ ਦੀ ਗੱਲ ਹੈ ਕਿ ਡਾਇਓਨੀਸਸ ਦੀ ਪੂਜਾ ਦੀ ਜਾਂਗਲੀਅਤ ਵਿੱਚ ਹੀ ਯੂਨਾਨ ਦੇ ਉਸ ਧਰਮ ਨੇ ਜਨਮ ਲਿਆ ਸੀ, ਜਿਸ ਨੇ ਈਸਾਈ ਮੱਤ ਨੂੰ ਬਹੁਤ ਪ੍ਰਭਾਵਤ ਕੀਤਾ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਡਾਈਓਨੀਸਸ ਨਾਲ ਸੰਬੰਧਤ ਧਰਮ ਹੀ ਭਾਰਤ ਵਿੱਚ ਆ ਕੇ ਪਹਿਲਾਂ ਚਾਰ ਵਾਕ ਅਤੇ ਪਿੱਛੋਂ ਤੰਤ੍ਰ-ਯੋਗ ਦੇ ਰੂਪਾਂ ਵਿੱਚ ਵਿਕਸਿਤ ਹੋ ਗਿਆ ਸੀ। ਭਾਰਤ ਉੱਤੇ ਪਏ ਯੂਨਾਨੀ (ਯਵਨ) ਪ੍ਰਭਾਵਾਂ ਵਿੱਚੋਂ ਇਹ ਵੀ ਇੱਕ ਸੀ।"

"ਭਾ ਜੀ, ਕੀ ਬੰਧਕ ਉਤਕੰਠਾ ਦੀ ਇਹ ਮੰਗ ਜਾਇਜ਼ ਨਹੀਂ ਕਿ ਇਸ ਧਰਮ ਦੀ ਵਿਸ਼ਲੇਸ਼ਣਾਤਮਕ ਵਿਆਖਿਆ ਕੀਤੀ ਜਾਵੇ ? ਓਨੇ ਚਿਰ ਵਿੱਚ ਰੋਟੀ ਵੀ ਤਿਆਰ ਹੋ ਜਾਵੇਗੀ।"

"ਚਲੋ ਇਉਂ ਹੀ ਕਰ ਲੈਂਦੇ ਹਾਂ। ਓਲਿੰਪਸ ਪੁਰਾਤਨ ਯੂਨਾਨ ਦਾ ਸਭ ਤੋਂ ਉੱਚਾ ਪਰਬਤ ਸੀ। ਇਸ ਨੂੰ ਯੂਨਾਨ ਦਾ ਦੇਵ-ਲੋਕ ਮੰਨਿਆ ਜਾਂਦਾ ਸੀ। ਯੂਨਾਨੀ ਮਿਥਿਹਾਸ ਵਿਚਲੇ ਬਹੁਤੇ ਦੇਵਤੇ ਇੱਥੇ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇਵਤਿਆਂ ਦੀ ਕਲਪਨਾ ਯੂਨਾਨੀ ਕੁਲੀਨ ਵਰਗ ਜਾਂ ਅਰਿਸਟਕੇਸੀ ਉੱਤੇ ਆਧਾਰਤ ਸੀ। ਇਹ ਜੰਗ ਅਤੇ ਮੌਜ ਮੇਲੇ ਤੋਂ ਵੱਖਰਾ ਕੰਮ, ਜੇ ਕੋਈ ਕਰਦੇ ਸਨ ਤਾਂ ਕੇਵਲ ਸਾਜ਼ਸ਼ਾਂ ਕਰਨ ਦਾ, ਇੱਕ ਦੂਜੇ ਦੀਆਂ ਪਤਨੀਆਂ ਨੂੰ ਭਰਮਾਉਣ ਅਤੇ ਵਰਗਲਾਉਣ ਦਾ, ਝੂਠ ਬੋਲਣ ਅਤੇ ਚੋਰੀ ਕਰਨ ਦਾ ਜਾਂ ਫਿਰ ਕਿਸੇ ਨੇਕ ਆਦਮੀ ਨੂੰ ਦੁਖੀ ਕਰਨ ਦਾ। ਜਨ ਸਾਧਾਰਣ ਨਾਲ ਇਨ੍ਹਾਂ ਦੀ ਬਹੁਤੀ ਸਾਂਝ ਨਹੀਂ ਸੀ। ਸ਼ਾਇਦ ਇਸੇ ਕਰਕੇ ਯੂਨਾਨ ਦੇ ਜਨ ਸਾਧਾਰਣ ਨੇ ਧਰੇਸ ਦੇ ਇੱਕ ਦੇਵਤੇ ਬੈਕਸ ਨੂੰ ਆਪਣੀ ਸ਼ਰਧਾ ਦਾ ਪਾਤਰ ਬਣਾ ਲਿਆ ਸੀ। ਥਰੇਸ ਅਜੋਕੇ ਯੂਨਾਨ, ਟਰਕੀ ਅਤੇ ਬੁਲਗਾਰੀਆ ਦੇ ਵਿਚਕਾਰ ਦਾ ਇਲਾਕਾ ਸੀ ਅਤੇ ਅੱਜ-ਕੱਲ ਇਨ੍ਹਾਂ ਹੀ ਦੇਸ਼ਾਂ ਨਾਲ ਮਿਲ-ਮਿਲਾ ਦਿੱਤਾ ਗਿਆ ਹੈ। ਏਥੋਂ ਦੇ ਲੋਕ ਬਹੁਤੇ ਸੱਭਿਅ ਨਹੀਂ ਸਨ। ਬੈਬੱਸ ਨੂੰ ਉਹ ਆਪਣਾ ਉਪਜ ਦੇਵ ਮੰਨਦੇ ਸਨ। ਨਸ਼ੇ ਦੀ ਹਾਲਤ ਬਾਰੇ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਬੈਕਸ ਉਨ੍ਹਾਂ ਵਿੱਚ ਆ ਵੜਦਾ ਹੈ, ਜਿਸ ਕਰਕੇ ਉਹ ਮਸੜ, ਬੇ-ਫ਼ਿਕਰ, ਖ਼ੁਸ਼, ਤੱਕੜੇ ਅਤੇ ਦਲੇਰ ਹੋ ਜਾਂਦੇ ਹਨ। ਬੇਕਸ ਉਨ੍ਹਾਂ ਲਈ ਸੁਰਾ-ਦੇਵ (ਸ਼ਰਾਬ ਦਾ ਦੇਵਤਾ) ਵੀ ਸੀ ਅਤੇ ਕਾਮ-ਦੇਵ ਵੀ ਯੁੱਧ-ਦੇਵ ਵੀ ਸੀ ਅਤੇ ਆਨੰਦ-ਦੇਵ ਵੀ।"

"ਇਹ ਤਾਂ ਆਲ-ਇਨ-ਵਨ (All-in-one) ਵਾਲੀ ਗੱਲ ਹੋਈ, ਪਾਪਾ।"

164 / 225
Previous
Next