Back ArrowLogo
Info
Profile

ਦੇਣ ਬਾਰੇ ਉਵੇਂ ਹੀ ਉਪਦੇਸਿਆ ਜਾਂਦਾ ਸੀ ਜਿਵੇਂ ਤਿੱਬਤ ਦੇ ਲੋਕ ਅੱਜ ਵੀ ਕਰਦੇ ਹਨ। ਆਰਫਿਕ ਲੋਕ ਬਰਾਬ ਨਹੀਂ ਸਨ ਪੀਂਦੇ। ਉਨ੍ਹਾਂ ਲਈ ਸ਼ਰਾਬ ਰੂਹਾਨੀਅਤ ਦਾ ਪ੍ਰਤੀਕ ਮਾਤ੍ਰ ਸੀ। ਉਹ ਮੰਨਦੇ ਸਨ ਕਿ ਰੱਬ ਨਾਲ ਇੱਕ ਹੋਣਾ ਹੀ ਅਸਲੀ ਮਸਤੀ ਹੈ ਅਤੇ ਮਸਤੀ ਦੀ ਹਾਲਤ ਵਿੱਚ ਆਦਮੀ ਨੂੰ ਉਨ੍ਹਾਂ ਸੱਚਾਈਆਂ ਦਾ ਗਿਆਨ ਹੋ ਜਾਂਦਾ ਹੈ ਜਿਹੜੀਆਂ ਸਾਧਾਰਣ ਹਾਲਤ ਵਿੱਚ ਜਾਣੀਆਂ ਨਹੀਂ ਜਾ ਸਕਦੀਆਂ। ਪਿਥਾਗੋਰਸ ਨੇ ਇਸ ਵਿਸ਼ਵਾਸ ਨੂੰ ਯੂਨਾਨੀ ਵਿਚਾਰਵਾਨਾਂ ਵਿੱਚ ਪਰਚਾਰਿਆ ਸੀ। ਇਸ ਵਿਚਾਰਵਾਨ ਵਿੱਚ ਦਰਸ਼ਨ, ਗਣਿਤ, ਸਾਇੰਸ ਅਤੇ ਰਹੱਸਵਾਦ ਦਾ ਸੰਗਮ ਹੋ ਗਿਆ ਸੀ। ਬੇਲੀਜ਼ ਅਤੇ ਪਿਥਾਗੋਰਸ ਵਿਚਕਾਰ ਕੁਝ ਹੋਰ ਦਾਰਸ਼ਨਿਕ ਵੀ ਹੋਏ ਹਨ। ਉਨ੍ਹਾਂ ਦਾ ਵਰਣਨ ਕਰ ਕੇ ਹੀ ਇਸ ਰਹੱਸਵਾਦੀ ਦਾਰਸ਼ਨਿਕ ਵੱਲ ਆਵਾਂਗੇ।"

"ਪਾਪਾ, ਮਨ ਤਾਂ ਇਹ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਰਹੇ ਅਤੇ ਅਸੀਂ ਸੁਣਦੇ ਰਹੀਏ। ਮੈਂ ਫਿਲਾਸਫੀ ਪੜ੍ਹੀ ਜ਼ਰੂਰ ਹੈ, ਪਰ ਜੀਵਨ ਅਤੇ ਵਿਲਾਸਫੀ ਨੂੰ ਇੱਕ ਦੂਜੇ ਨਾਲ ਇਉਂ ਸੰਬੰਧਤ ਨਹੀਂ ਸੀ ਜਾਣਿਆ।"

"ਇਹ ਗੱਲ ਤੁਸੀਂ ਕਿੰਨੀ ਕੁ ਵੇਰ ਆਖੋਗੋ, ਬੇਟਾ ?"

ਅਤੇ ਵਿਚਾਰ ਦਾ ਸਿਲਸਿਲਾ ਏਥੇ ਹੀ ਸਮਾਪਤ ਹੋ ਗਿਆ। ਇਸ ਤੋਂ ਪਿੱਛੋਂ ਮੇਰੇ ਅਤੇ ਨੀਰਜ ਵਿਚਕਾਰ ਸਾਧਾਰਣ ਦੈਨਿਕ ਜੀਵਨ ਬਾਰੇ ਗੱਲਾਂ ਹੁੰਦੀਆਂ ਰਹੀਆਂ, ਨੀਰਜ ਦਾ ਵਤੀਰਾ ਹਰ ਵੇਰ ਪਹਿਲਾਂ ਨਾਲੋਂ ਵਧੇਰੇ ਸੁਨੇਹਪੂਰਣ ਪ੍ਰਤੀਤ ਹੁੰਦਾ ਹੈ। ਉਸ ਦੇ ਮਨ ਵਿੱਚ ਜਾਣਨ ਦੀ ਪਰਬਲ ਇੱਛਾ ਹੈ। ਪਿਕਨਿਕ ਵਾਲੀ ਨੀਰਜ ਦੇ ਮਨ ਉੱਤੇ ਰਾਸ਼ਟਵਾਦੀ ਵਿਚਾਰਾਂ ਦਾ ਬੋਝ ਪ੍ਰਤੀਤ ਹੋਇਆ ਸੀ। ਹੁਣ ਇਹ ਭਾਰ ਉਸ ਨੇ ਵਗਾਹ ਮਾਰਿਆ ਹੈ ਅਤੇ ਇਸ ਹੇਠਲੀ ਗਿਆਨ ਮਿਮਾਸਾ ਕਿਸੇ ਚਸ਼ਮੇ ਵਾਂਗ ਫੁੱਟ ਨਿਕਲੀ ਹੈ। ਕਾਸ਼ ਤੂੰ ਨੀਰਜ ਨੂੰ ਮਿਲਦੀ।

ਤੇਰੀ ਸਨੇਹਾ।

167 / 225
Previous
Next