Back ArrowLogo
Info
Profile

"ਮੈਂ ਰਸੋਈ ਵਿੱਚ ਜਾ ਕੇ ਸਰਦਾਰ ਜੀ.....।"

ਪਾਪਾ ਨੇ ਦੇ ਪਿਆਲੀਆਂ ਬਣਾ ਕੇ ਇੱਕ ਉਸ ਵੱਲ ਵਧਾਉਂਦਿਆਂ ਕਿਹਾ, "ਰਸੋਈ ਵਿੱਚ ਜਾ ਕੇ ਕਿਉਂ, ਏਥੇ ਪੀਂਦਿਆਂ ਕੀ ਡਰ ਹੈ ?" ਪਿਆਲੀ ਫੜਦਿਆਂ ਦੀਪੂ ਨੇ ਆਖਿਆ, "ਸਰਦਾਰ ਜੀ, ਮੈਂ ਤਾਂ ਸੁਮੀਤ ਹੁਰਾਂ ਦੀਆਂ ਗੱਲਾਂ ਸੁਣਨ ਨੂੰ ਅਟਕ ਗਿਆ ਸਾਂ। ਇਹ ਮੈਨੂੰ ਨਹੀਂ ਜਾਣਦੇ: ਪਰ, ਮੈਂ ਇਨ੍ਹਾਂ ਨੂੰ ਜਾਣਦਾ ਹਾਂ। ਇਨ੍ਹਾਂ ਦੇ ਮਾਤਾ ਜੀ ਤਾਂ ਬੱਸ, ਰੱਬ ਦਾ ਰੂਪ ਆ। ਬੱਸ ਜੀ, ਤਾਰ ਦਿੱਤਾ ਉਨ੍ਹਾਂ ਨੇ ਸਾਡੇ ਪਿੰਡਾਂ ਨੂੰ। ਪ੍ਰੋਫੈਸਰ ਸਾਹਬ ਨੂੰ ਸਾਰਾ ਪਤਾ। ਏਸੇ ਸ਼ਹਿਰ ਉਨ੍ਹਾਂ ਦੇ ਪੇਕੇ ਆ। ਉਨ੍ਹਾਂ ਦੇ ਪਿਤਾ ਜੀ ਦੀ ਕੋਈ ਇੱਜ਼ਤ ਸੀ ਪਿੰਡਾਂ ਵਿੱਚ। ਹੁਣ ਤਾਂ ਪੂਜਾ ਹੁੰਦੀ ਆ, ਸਰਦਾਰ ਜੀ, ਪੂਜਾ। ਬੰਦਾ ਚਲੋ ਜਾਂਦਾ, ਪਰ ਨੇਕੀ ਨਹੀਂ ਮਰਦੀ।"

ਚਾਹ ਪੀਂਦਿਆਂ ਪਾਪਾ ਨੇ ਮੁੜ ਸੁਮੀਰ ਨੂੰ ਪੁੱਛਿਆ, "ਬਈ, ਅੱਗੇ ਨਾ ਪੜ੍ਹਨ ਵਾਲੀ ਗੱਲ ਮੇਰੀ ਸਮਝ ਨਹੀਂ ਪਈ।"

ਸੁਮੀਤ ਤੋਂ ਪਹਿਲਾਂ ਦੀਪੂ ਬੋਲ ਪਿਆ, "ਸਰਦਾਰ ਜੀ, ਇਨ੍ਹਾਂ ਨੂੰ ਪੜ੍ਹਨ ਦੀ ਕੀ ਲੋੜ ਹੈ। ਕੋਈ ਨੌਕਰੀਆਂ ਕਰਨੀਆਂ ਨੇ ਇਨ੍ਹਾਂ ਨੇ। ਇਹ ਤਾਂ ਸਾਡੇ ਪਿੰਡਾਂ ਦੇ ਰੱਬ ਨੇ। ਲੋਕੀਂ ਹੱਥੀਂ ਛਾਵਾਂ ਕਰਦੇ ਨੇ।" ਬੀ ਜੀ ਕਿਚਨ ਵੱਲ ਚਲੇ ਗਏ।

ਸੁਮੀਤ ਨੇ ਉੱਠ ਕੇ ਖਲੋ ਕੇ, ਸਿਰ ਤੁਕਾਈ, ਦੀਪੂ ਵੱਲ ਮੂੰਹ ਕਰ ਕੇ, ਹੱਥ ਜੋੜ ਕੇ ਉਸ ਨੂੰ ਆਖਿਆ, "ਅੰਕਲ ਜੀ, ਮੈਂ ਤੁਹਾਡੇ ਬੱਚਿਆਂ ਵਰਗਾ ਹਾਂ। ਮੇਰੇ ਸਿਰ ਏਨਾ ਭਾਰ ਨਾ ਚੜਾਓ," ਕਹਿੰਦਿਆਂ ਕਹਿੰਦਿਆਂ ਸੁਮੀਤ ਦੀਆਂ ਅੱਖਾਂ ਭਰ ਆਈਆਂ।

ਦੀਪੂ, ਪਾਪਾ ਦਾ ਇਸ਼ਾਰਾ ਸਮਝ ਕੇ ਚਾਹ ਦਾ ਸਮਾਨ ਲੈ ਕੇ ਚਲਾ ਗਿਆ। ਪਾਪਾ ਸੁਮੀਤ ਨੂੰ ਕਹਿਣ ਲੱਗੇ, "ਬੈਠ ਜਾ, ਸੁਮੀਤ। ਕਈ ਗੱਲਾਂ ਕਰਨ ਵਾਲੀਆਂ ਹਨ ਤੇਰੇ ਨਾਲ। ਜੇ ਸੱਚ ਪੁੱਛੇ ਤਾਂ ਤੇਰੀ ਹਰ ਗੱਲ ਵਿੱਚ ਰਹਿਰਾਈ ਹੈ। ਉਸ ਗਹਿਰਾਈ ਨੂੰ ਨਾਪਣ ਲਈ ਤੇਰੀ ਸਹਾਇਤਾ ਦੀ ਲੋੜ ਹੈ। ਕੁਝ ਤਾਂ ਸਾਝਾ ਸੋਚਣ-ਢੰਗ ਹੀ ਵੱਖਰਾ ਹੈ ਅਤੇ ਕੁਝ ਇਸ ਲਈ ਕਿ ਸਾਡਾ ਮਨ ਦੁਨੀਆਦਾਰੀ ਦੇ ਭਾਰ ਹੇਠ ਦੱਬਿਆ ਗਿਆ ਹੈ।"

ਸੁਮੀਤ ਖਲੋਤਾ ਸੁਣੀ ਜਾ ਰਿਹਾ ਸੀ ਅਤੇ ਪਾਪਾ ਆਖੀ ਜਾ ਰਹੇ ਸਨ, "ਤੂੰ ਕਹਿੰਦਾ ਹੈਂ ਕਿ ਤੇਰੇ ਮਾਤਾ ਜੀ ਨੇ ਤੈਨੂੰ ਉੱਚੀ ਤਾਲੀਮ ਦੀ ਸਲਾਹ ਨਹੀਂ ਦਿੱਤੀ। ਹੁਣ ਪੁਸਪੇਂਦੁ ਕਹਿ ਰਹੀ ਹੈ ਉਹ ਪੀ-ਐੱਚ ਡੀ. ਦਾ ਇਰਾਦਾ ਨਹੀਂ ਰੱਖਦੀ। ਅਸੀਂ ਉੱਚੀ ਤਾਲੀਮ ਨੂੰ ਤਰੱਕੀ ਦਾ ਵਸੀਲਾ ਮੰਨਦੇ ਆਏ ਹਾਂ। ਤੇਰੀ ਜੀਵਨ ਜਾਚ ਵਿੱਚ ਇਹ ਬੇ-ਲੋੜੀ ਹੈ। ਓਹਲਾ ਝੂਠ ਹੈ, ਇਹ ਗੱਲ ਤਾਂ ਮੈਂ ਸਮਝ ਵੀ ਲਈ ਅਤੇ ਮੰਨ ਵੀ ਲਈ ਕਿਉਂਜੁ ਇਸ ਬਾਰੇ ਪਹਿਲਾਂ ਵਿਚਾਰ ਹੋ ਚੁੱਕੀ ਸੀ; ਕੇਵਲ ਮੈਂ ਹੀ ਯਾਦ ਨਹੀਂ ਸਾਂ ਰੱਖ ਸਕਿਆ। ਪਰ, ਤੂੰ ਸਤਿਕਾਰਯੋਗ ਓਹਲਿਆਂ ਦੀ ਗੱਲ ਵੀ ਕੀਤੀ ਹੈ। ਮੇਰੇ ਲਈ ਇਹ ਸਭ ਕੁਝ ਬੁਝਾਰਤ ਵਰਗਾ ਹੈ।"

"ਸਰ, ਇਸ ਸਮੇਂ ਮੈਂ ਕੁਝ ਨਹੀਂ ਕਹਿ ਸਕਦਾ; ਉਂਜ ਵੀ ਤੁਹਾਡੇ ਨਾਲੋਂ ਸਿਆਣਾ ਹੋਣ ਦਾ ਸਾਂਗ ਕਰਨਾ ਮੇਰੇ ਲਈ ਔਖਾ ਹੈ। ਜਦੋਂ ਕਦੀ ਇਕੱਠੇ ਹੋਣ ਦਾ ਸਮਾਂ ਬਣਿਆ. ਰਲ ਮਿਲ ਕੇ ਵਿਚਾਰ ਕਰ ਲਵਾਂਗ। ਇਸ ਵੇਲੇ ਆਗਿਆ ਦਿਉ। ਮਾਤਾ ਜੀ ਮੇਰੀ ਉਡੀਕ ਕਰ ਰਹੇ ਹਨ। ਅੱਜ ਉਹ ਵੀ ਏਥੇ ਆਏ ਹੋਏ ਹਨ, ਆਪਣੇ ਭਰਾਵਾਂ ਨੂੰ ਮਿਲਨ।"

"ਠੀਕ ਹੈ: ਅੱਜ ਚਲਾ ਜਾ ਪਰ ਕੱਲ ਜਾਂ ਕਿਸੇ ਹੋਰ ਦਿਨ ਜ਼ਰਾ ਜ਼ਿਆਦਾ ਦੇਰ ਤਕ ਠਹਿਰ ਸਕੇ ਤਾਂ ਚੰਗਾ ਹੈ। ਮੈਂ ਤੇਰੇ ਨਾਲ, ਦੇਵਿੰਦਰ ਅਤੇ ਧਰਮਪਾਲ ਦੀ ਗ਼ੈਰ-ਹਾਜ਼ਰੀ ਵਿੱਚ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ।" "ਕੋਈ ਓਹਲਾ ਹੈ, ਸਰ ?" ਕਹਿ ਕੇ ਸੁਮੀਤ ਮੁਮਕਰਾਉਣ ਲੱਗ ਪਿਆ।

170 / 225
Previous
Next