Back ArrowLogo
Info
Profile

"ਓਹਲਾ ਨਹੀਂ ਯਾਰ। ਦੂਜੀ ਗੱਲ ਹੈ, ਜਿੰਦਗੀ ਦਾ ਸਤਿਕਾਰ। ਉਹ ਦੋਵੇਂ ਅਕੇਡਮਿਕ ਕਿਸਮ ਦੇ ਆਦਮੀ ਹਨ। ਤੇਰੀ ਗੱਲ ਛੇਤੀ ਸਮਝ ਲੈਂਦੇ ਹਨ। ਮੇਰੇ ਲਈ ਜ਼ਰਾ ਮੁਸ਼ਕਿਲ ਬਣ ਜਾਂਦੀ ਹੈ। ਉਨ੍ਹਾਂ ਦਾ ਵਾਹ ਰਹਿੰਦਾ ਹੈ ਲਾਇਬ੍ਰੇਰੀਆਂ ਅਤੇ ਪੁਸਤਕਾਂ ਨਾਲ, ਮੇਰਾ ਵਾਹ ਰਹਿੰਦਾ ਹੈ ਸਿਆਸਤਦਾਨਾਂ ਅਤੇ ਅਪ੍ਰਾਧੀਆਂ ਨਾਲ।"

"ਦੇ ਦੋ ਸ਼ਬਦ ਵਰਤਣ ਦੀ ਲੋੜ ਨਹੀਂ ਸਰ। ਦੋਹੀਂ ਥਾਈਂ ਇੱਕ ਇੱਕ ਸ਼ਬਦ ਹੀ ਕਾਫ਼ੀ ਹੈ।"

"ਕਿਹੜੇ ਥਾਈਂ ? ਕਿਹੜਾ ਸ਼ਬਦ ? ਮੈਂ ਸਮਝਿਆ ਨਹੀਂ।"

"ਸਰ, ਲਾਇਬ੍ਰੇਰੀਆਂ ਤੇ ਪੁਸਤਕਾਂ ਲਈ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵਰਤ ਸਕਦੇ ਹੋ: ਇਸੇ ਤਰ੍ਹਾਂ ਸਿਆਸਤਦਾਨਾਂ ਅਤੇ ਅਪ੍ਰਾਧੀਆਂ ਲਈ ਵੀ।"

"ਲਾਇਬ੍ਰੇਰੀਆਂ ਅਤੇ ਪੁਸਤਕਾਂ ਲਈ ਤਾਂ ਦੋਹਾਂ ਵਿੱਚੋਂ ਕੋਈ ਇੱਕ ਸ਼ਬਦ ਵਰਤਿਆ ਜਾ ਸਕਦਾ ਹੈ; ਪਰ ਦੂਜਿਆਂ ਦੋਹਾਂ ਵਿੱਚੋਂ ਕਿਹੜਾ ਸਾਂਝਾ ਹੈ ?"

"ਸਾਰੇ ਅਪ੍ਰਾਧੀ ਸਿਆਸਤਦਾਨ ਨਹੀਂ ਹੁੰਦੇ, ਸਰ।"

"ਅਤੇ ਸਿਆਸਤਦਾਨ.....?"

"ਇਹ ਚਾਣਕਿਯ ਨੂੰ ਪੁੱਛੇ ਜਾ ਮਕਾਇਵਲੀ ਨੂੰ। ਮੈਂ ਚੱਲਦਾ ਹਾਂ।"

ਹੱਥ ਜੋੜ, ਸਿਰ ਝੁਕਾ ਕੇ ਸੁਮੀਤ ਚਲਾ ਗਿਆ। ਪਾਪਾ ਸੋਚੀਂ ਪਏ ਰਹੇ। ਦਸ-ਪੰਦਰਾਂ ਸਕਿੰਟਾਂ ਪਿੱਛੋਂ ਜਿਵੇਂ ਉਨ੍ਹਾਂ ਨੇ ਸੁਮੀਤ ਦੇ ਆਖ਼ਰੀ ਵਾਕਾਂ ਦਾ ਭਾਵ ਸਮਝ ਲਿਆ: ਤੁਭਕ ਕੇ ਸਿਰ ਉੱਪਰ ਚੁੱਕਿਆ ਅਤੇ ਮੁਸਕਰਾ ਕੇ ਬੋਲੇ, "ਬਹੁਤ ਹੁਸ਼ਿਆਰ ਮੁੰਡਾ ਹੈ। ਇੱਕ ਹੋਰ ਬੁਝਾਰਤ ਪਾ ਗਿਆ ਹੈ।"

ਅਗਲੇ ਦਿਨ ਜਦੋਂ ਸੁਮੀਤ ਆਇਆ, ਪਾਪਾ ਵੀ ਮੇਰੇ ਵਾਂਗ ਉਸ ਦੀ ਉਡੀਕ ਕਰ ਰਹੇ ਸਨ। ਉਸ ਨੇ ਆਉਂਦਿਆਂ ਹੀ ਆਖਿਆ। "ਅੱਜ ਮੈਂ ਮਾਤਾ ਜੀ ਕੋਲੋਂ ਇੱਕ ਘੰਟੇ ਦੀ ਛੁੱਟੀ ਲੈ ਕੇ ਆਇਆ ਹਾਂ।"

"ਬਹੁਤ ਚੰਗੀ ਗੱਲ ਹੈ। ਸੁਣ, ਸੁਮੀਤ, ਮੈਂ ਕਈ ਓਹਲਾ ਨਹੀਂ ਰੱਖਣਾ ਚਾਹੁੰਦਾ। ਤੂੰ ਸਿਆਣਾ ਹੈਂ, ਸਮਝਦਾ ਹੈਂ, ਨੇਕ ਹੈਂ, ਬਾ-ਸ਼ਉਰ ਹੈਂ; ਇਸ ਵਿੱਚ ਕੋਈ ਸ਼ੱਕ ਨਹੀਂ। ਉਸ ਦਿਨ ਸੱਚ-ਝੂਠ ਸੰਬੰਧੀ ਤੇਰੇ ਖ਼ਿਆਲ ਸੁਣੇ ਸਨ-ਬਹੁਤ ਦਿਲਚਸਪ। ਪਰ, ਜ਼ਿੰਦਗੀ ਨਿਰੇ ਖਿਆਲਾ ਦੀ ਬਣੀ ਹੋਈ ਨਹੀਂ। ਇਸ ਵਿੱਚ ਕੁਝ ਕਰਨਾ ਵੀ ਪੈਂਦਾ ਹੈ। ਹਰ ਆਦਮੀ ਆਪਣੀ, ਆਪਣੇ ਘਰਾਣੇ ਦੀ ਉੱਨਤੀ ਚਾਹੁੰਦਾ ਹੈ। ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕਿਸੇ ਯੋਗ ਟਿਕਾਣੇ ਉੱਤੇ ਟਿਕ ਜਾਣ। ਪੁਸ਼ਪੇਂਦ ਨੂੰ ਮੈਂ ਐਜੂਕੇਸ਼ਨ ਵੱਲ ਪਾਉਣਾ ਚਾਹੁੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਉੱਚੀ ਵਿੱਦਿਆ ਪ੍ਰਾਪਤ ਕਰ ਕੇ ਇਸ ਪਿੜ ਵਿੱਚ ਦਾਮਲ ਹੋਵੇ ਅਤੇ ਰੀਡਰ, ਪ੍ਰੋਫੈਸਰ ਆਦਿਕ ਦੀ ਪਦਵੀ ਤਕ ਪਹੁੰਚੇ ਕਰਨਜੀਤ ਨੂੰ ਮੈਂ ਆਪਣੇ ਵਾਲੇ ਪਾਸੇ ਪਾਉਣਾ ਚਾਹੁੰਦਾ ਹਾਂ। ਪੁਸ਼ਪੇਂਦ ਨੇ ਪੀ-ਐੱਚ.ਡੀ. ਦਾ ਇਰਾਦਾ ਛੱਡ ਦਿੱਤਾ। ਹੈ। ਮੈਨੂੰ ਥੋੜੀ ਜਿਹੀ ਚਿੰਤਾ ਹੋਈ ਹੈ। ਇਸ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਇਸ ਨੇ ਤੇਰੇ ਆਖੇ ਕੀਤਾ ਹੈ। ਉਲੀਕਿਆ ਹੋਇਆ ਭਵਿੱਖ ਜਰਾ ਧੁੰਦਲਾ ਹੁੰਦਾ ਜਾਪਦਾ ਹੈ। ਮੈਂ ਇਸ ਸਾਰੇ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ।"

"ਸਰ, ਇਨ੍ਹਾਂ ਨੇ ਇਰਾਦਾ ਬਣਾਉਣ ਜਾਂ ਬਦਲਣ ਲੱਗਿਆ ਮੇਰੇ ਕੋਲੋਂ ਸਲਾਹ ਨਹੀਂ ਮੰਗੀ। ਜੇ ਮੰਗਦੇ ਤਾਂ ਮੈਂ ਇਨ੍ਹਾਂ ਨੂੰ ਉਹ ਕੁਝ ਕਰਨ ਦੀ ਸਲਾਹ ਦੇਣੀ ਸੀ ਜੋ ਕੁਝ ਕਰਨ ਦਾ ਇਰਾਦਾ ਇਨ੍ਹਾਂ ਨੇ ਬਣਾਇਆ ਹੈ।"

171 / 225
Previous
Next