Back ArrowLogo
Info
Profile

"ਪਾਪਾ, ਮੈਂ ਏਥੇ ਬੈਠੀ ਰਹਾਂ ਕਿ ਉਂਠ ਕੇ ਚਲੀ ਜਾਵਾਂ ?"

"ਕਿਉਂ ਬੇਟਾ? ਤੇਰੇ ਬਾਰੇ ਅਤੇ ਤੇਰੇ ਨਾਲ ਹੀ ਤਾਂ ਸਾਰੀ ਗੱਲ ਹੋ ਰਹੀ ਹੈ।"

"ਪਰ ਮੈਂ ਤੁਹਾਨੂੰ ਇਹ ਨਹੀਂ ਆਖਿਆ ਕਿ ਸੁਮੀਤ ਦੇ ਕਹਿਣ ਉੱਤੇ...।"

"ਮੈਂ ਗਲਤ ਲਫ਼ਜ਼ ਵਰਤ ਗਿਆ ਹਾਂ। ਅਸਲ ਗੱਲ ਇਹ ਹੈ ਕਿ ਮੈਂ ਇਉਂ ਸਮਝਦਾ ਹਾਂ, ਮੇਰਾ ਇਹ ਯਕੀਨ ਹੈ, ਇਹ ਮੇਰਾ ਭੁਲੇਖਾ ਵੀ ਹੋ ਸਕਦਾ ਹੈ।"

"ਸ਼ਾਇਦ ਭੁਲੇਖਾ ਹੀ ਹੈ। ਸਰ, ਇਨ੍ਹਾਂ ਦੇ ਸੰਸਕਾਰ ਆਪਣੇ ਹਨ। ਆਪਣੇ ਉੱਚੇ ਸੁੱਚੇ ਸੰਸਕਾਰਾਂ ਦੀ ਕਿਰਪਾ ਨਾਲ ਇਨ੍ਹਾਂ ਨੇ ਜੀਵਨ ਨੂੰ ਉਸ ਦ੍ਰਿਸ਼ਟੀਕੋਣ ਤੋਂ ਵੇਖਿਆ ਹੈ, ਜਿਸ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਜਾਚ ਮੈਨੂੰ ਯਤਨ ਨਾਲ ਸਿਖਾਈ ਗਈ ਹੈ। ਮੇਰਾ ਦ੍ਰਿਸ਼ਟੀਕੋਟ ਮੇਰੇ ਮਾਤਾ ਜੀ ਦੀ ਸਾਧਨਾ ਦਾ ਸਿੱਟਾ ਹੈ; ਉਨ੍ਹਾਂ ਦੇ ਤਪ, ਤਿਆਗ ਦਾ ਫਲ ਹੈ; ਉਨ੍ਹਾਂ ਦਾ ਅਸ਼ੀਰਵਾਦ ਹੈ; ਇੱਕ ਦਾਨ ਹੈ। ਇਨ੍ਹਾਂ ਦਾ ਦ੍ਰਿਸ਼ਟੀਕੋਣ ਇਨ੍ਹਾਂ ਦੇ ਆਪਣੇ ਸੰਸਕਾਰਾਂ ਦੀ ਦੇਣ ਹੈ। ਇਨ੍ਹਾਂ ਦਾ ਆਪਣਾ ਹੈ। ਮੈਂ ਇਨ੍ਹਾਂ ਦੇ ਸਾਹਮਣੇ ਤੁੱਛ ਹਾਂ। ਇਨ੍ਹਾਂ ਦਾ ਮਨ ਮੇਰੇ ਮਨ ਨਾਲੋਂ ਕਿਤੇ ਵੱਧ ਵਿਕਸਿਤ ਹੈ ਸਾਤਵਿਕ ਹੈ। ਇਨ੍ਹਾਂ ਦੀ ਸਾਤਵਿਕਤਾ ਸਾਹਮਣੇ ਮੇਰਾ ਸਿਰ ਝੁਕਦਾ ਹੈ।"

"ਜੀਵਨ ਪ੍ਰਤਿ ਦ੍ਰਿਸ਼ਟੀਕੋਣ ਕੋਈ ਵੀ ਹੋਵੇ ਸੰਸਕਾਰ ਕਿੰਨੇ ਵੀ ਉੱਚੇ ਹੋਣ; ਤਰੱਕੀ ਕਰਨ ਵਿੱਚ ਕੀ ਹਰਜ ਹੈ। ਮੈਂ ਤਾਂ ਤੈਨੂੰ ਵੀ ਸਲਾਹ ਦੇਣੀ ਚਾਹੁੰਦਾ ਹਾਂ ਕਿ ਅਗਲੇ ਮਹੀਨੇ ਕਚਹਿਰੀ ਦਾ ਇੱਕ ਕਲਰਕ ਰੀਟਾਇਰ ਹੋਣ ਵਾਲਾ ਹੈ, ਤੂੰ ਉਸ ਪੋਸਟ ਲਈ ਅਪਲਾਈ ਕਰ ਦੇ। ਮੈਂ ਤੈਨੂੰ ਰੱਖ ਲਵਾਂਗਾ। ਨੌਕਰੀ ਕਰਦਾ ਹੋਇਆ ਪ੍ਰਾਈਵੇਟ ਇਮਤਿਹਾਨ ਦੇ ਕੇ ਉੱਚੀ ਡਿੱਗਰੀ ਲੈ ਅਤੇ ਕੁਝ ਬਣ ਕੇ ਵਿਖਾ ਯਾਰ। ਤੇਰੇ ਵਿੱਚ ਕਾਬਲੀਅਤ ਹੈ, ਤੂੰ ਕਰ ਸਕਦਾ ਹੈ।

"ਸਾਰੀ, ਸਰ। ਮੈਂ ਸਾਲ ਕੁ ਨੌਕਰੀ ਕਰ ਲਈ ਹੈ। ਛੇ ਕੁ ਮਹੀਨੇ ਹੋਰ ਕਰਾਂਗਾ। ਐਵੇਂ ਕਿਸੇ ਲੋੜਵੰਦ ਦਾ ਰਾਹ ਰੋਕਾ, ਇਹ ਚੰਗੀ ਗੱਲ ਨਹੀਂ। ਤੁਹਾਡੀ ਦੱਸੀ ਪੋਸਟ ਲਈ ਕਈ ਡਿਗਰੀ ਹੋਲਡਰ ਦਰਖਾਸਤਾਂ ਦੇਣਗੇ। ਮੈਂ ਘੱਟ ਪੜ੍ਹਿਆ ਹਾਂ। ਉਨ੍ਹਾਂ ਨਾਲ ਬੇ- ਇਨਸਾਫ਼ੀ ਹੋਵੇਗੀ। ਇਸ ਬੇ-ਇਨਸਾਫ਼ੀ ਵਿੱਚ ਤੁਹਾਡਾ ਵੀ ਹੱਥ ਹੋਵੇਗਾ। ਜੀਵਨ ਪ੍ਰਤਿ ਮੇਰੇ ਦ੍ਰਿਸ਼ਟੀਕੋਣ ਨਾਲ ਇਹ ਸਭ ਕੁਝ ਮੇਲ ਨਹੀਂ ਖਾਂਦਾ, ਸਰ।"

"ਜੇ ਸਾਰੇ ਤੇਰੇ ਵਾਂਗ ਸੋਚਦੇ ਤਾਂ ਦੁਨੀਆ ਤਰੱਕੀ ਨਾ ਕਰਦੀ।"

"ਹੋ ਸਕਦਾ ਹੈ ਮੇਰੀ ਥਾਂ ਜਿਸ ਕਿਸੇ ਬੀ.ਏ. ਪਾਸ ਨੂੰ ਤੁਸੀਂ ਇਹ ਨੌਕਰੀ ਦਿਉ, ਉਹ ਵੀ ਨੌਕਰੀ ਕਰਦਿਆਂ ਹੋਇਆ ਐਮ.ਏ. ਦੀ ਪ੍ਰੀਖਿਆ ਪਾਸ ਕਰਨੀ ਚਾਹੁੰਦਾ ਹੋਵੇ। ਐਮ.ਏ. ਕਰ ਕੇ ਪੀ-ਐੱਚ.ਡੀ. ਕਰਨੀ ਚਾਹੁੰਦਾ ਹੋਵੇ। ਜੇ ਉਹ ਚਾਹੁੰਦਾ ਹੋਵੇ ਅਤੇ ਜੇ ਉਹ ਕਰੇ ਤਾਂ ਉੱਨਤੀ ਜਾਂ ਤਰੱਕੀ ਵਿੱਚ ਕੋਈ ਘਾਟਾ ਨਹੀਂ ਪਿਆ। ਉਨਤੀ ਜ਼ਰੂਰ ਹੋਈ, ਮੇਰੀ ਜਾ ਕਿਸੇ ਹੋਰ ਦੀ, ਇਹ ਇੱਕ ਵੱਖਰੀ ਗੱਲ ਹੈ। ਜਿੱਥੋਂ ਤਕ ਦੁਨੀਆ ਦੀ ਉੱਨਤੀ ਦਾ ਸਵਾਲ ਹੈ,

"ਜੇ ਉਹ ਦੂਜਾ ਵੀ ਤੇਰੇ ਵਾਂਗ ਸੋਚੇ।"

"ਫਿਰ ਤਾਂ ਬਹੁਤ ਉੱਨਤੀ ਹੋਵੇ। ਜੋ ਸਾਰੇ ਮੇਰੇ ਵਾਂਗ ਸੋਚਣ ਜਾਂ ਉਸ ਦੂਜੇ ਵਾਂਗ ਸੋਚਣ ਤਾਂ ਦੁਨੀਆ ਸ੍ਵਰਗ ਬਣ ਜਾਵੇ। ਪਰ, ਤਰੱਕੀ ਜਾਂ ਉੱਨਤੀ ਸਾਡੇ ਏਦਾਂ ਜਾ ਓਦਾ ਸੋਚਣ ਨਾਲ ਨਹੀਂ ਹੁੰਦੀ। ਉੱਨਤੀ ਜਾਂ ਵਿਕਾਸ ਜੀਵਨ ਦਾ ਸੁਭਾਅ ਹੈ, ਇਸ ਦਾ ਅਸਲਾ ਹੈ। ਇਸ ਨੇ ਹੋਣਾ ਹੀ ਹੈ। ਅਸੀਂ ਸੁਆਰਥਾਂ ਅਤੇ ਮੁਕਾਬਲਿਆਂ ਵਿੱਚ ਪੈ ਕੇ ਉੱਨਤੀ ਦਾ

172 / 225
Previous
Next