Back ArrowLogo
Info
Profile

ਰਾਹ ਰੋਕਣ ਦਾ ਸਿਰਤੋੜ ਯਤਨ ਕਰਦੇ ਹਾਂ, ਤਾਂ ਵੀ ਉਨਤੀ ਹੁੰਦੀ ਹੈ। ਜੇ ਅਸੀਂ ਇਉਂ ਨਾ ਕਰ ਕੇ ਉੱਨਤੀ ਦੇ ਸਹਾਇਕ ਬਣ ਜਾਈਏ, ਤਾਂ ਪਤਾ ਨਹੀਂ ਕਿੰਨੀ ਕੁ ਉੱਨਤੀ ਹੋਵੇ ।"

"ਸੁਮੀਤ ਜੀ, ਮੈਂ ਤੁਹਾਡੀ ਵਿਚਾਰ ਦਾ ਵਿਰੋਧ ਨਹੀਂ ਕਰ ਰਹੀ ਆਪਣਾ ਇੱਕ ਸ਼ੰਕਾ ਨਿਵਿਰਤ ਕਰਨਾ ਚਾਹੁੰਦੀ ਹਾਂ। ਵਿਕਾਸਵਾਦ ਬਾਰੇ ਡਾਰਵਿਨ ਦਾ ਇਹ ਸਿਧਾਂਤ ਹੈ ਕਿ ਜੀਵਨ ਵਿੱਚ ਸ੍ਵੈ-ਰੱਖਿਆ ਲਈ ਸੰਘਰਸ਼ ਜਾਰੀ ਹੈ ਅਤੇ ਜੋ ਸਭ ਤੋਂ ਵੱਧ ਯੋਗ ਹੈ; ਉਹ ਬਚਦਾ ਹੈ। ਅੰਗ੍ਰੇਜ਼ੀ ਵਿੱਚ ਕਹਿਆਂ ਇਉਂ ਹੈ 'Struggle for existence and survival of the fittext" ਕੀ ਇਹ ਸਿਧਾਂਤ ਤੁਹਾਡੀ ਵਿਚਾਰ ਦਾ ਵਿਰੋਧ ਨਹੀਂ ਕਰਦਾ ? ਏਥੇ ਸੰਘਰਸ਼ ਜਾ ਮੁਕਾਬਲੇ ਨੂੰ ਵਿਕਾਸ ਦੀ ਚੂਲ ਆਖਿਆ ਗਿਆ ਪ੍ਰਤੀਤ ਹੁੰਦਾ ਹੈ।"

"ਨਹੀਂ, ਪੁਸ਼ਪੇਂਦ੍ਰ ਜੀ, ਇਹ ਮੇਰੀ ਵਿਚਾਰ ਦਾ ਵਿਰੋਧ ਨਹੀਂ ਜਾਂ ਇਉਂ ਕਹੋ ਕਿ ਮੈਂ ਇਸ ਸਿਧਾਂਤ ਦਾ ਵਿਰੋਧ ਨਹੀਂ ਕਰ ਰਿਹਾ। ਇਸ ਦਾ ਇਹ ਮਤਲਬ ਵੀ ਨਹੀਂ ਕਿ ਮੈਂ ਡਾਰਵਿਨ ਦੀਆਂ ਗੱਲਾਂ ਨੂੰ ਪੱਥਰ ਉੱਤੇ ਲਕੀਰ ਮੰਨਦਾ ਹੈ। ਮੇਰਾ ਖ਼ਿਆਲ ਹੈ ਕਿ ਸੋਚ ਨੇ ਅੱਗੇ ਤੁਰੀ ਰਹਿਣਾ ਹੈ ਅਤੇ ਡਾਰਵਿਨਾਂ, ਨਿਊਟਨਾਂ ਨੂੰ ਪਿੱਛੇ ਛੱਡੀ ਜਾਣਾ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਵਿੱਚ ਯੋਗਤਮ ਦਾ ਬਚਣਾ ਜਾਂ ਸਰਵਾਈਵ ਕਰਨਾ ਹੋਰ ਗੱਲ ਹੈ ਅਤੇ ਵਿਕਾਸ ਹੋਰ ਗੱਲ ਹੈ। ਜਿਹੜੀ ਜੀਵ-ਜਾਤੀ ਯੋਗਤਮ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਜਾਂ ਆਪਣੀ ਹੋਂਦ ਨੂੰ ਵਰਤਮਾਨ ਸਰੀਰਕ ਰੂਪ ਵਿੱਚ ਕਾਇਮ ਰੱਖਣ ਦੀ ਯੋਗਤਾ ਪੈਦਾ ਕਰ ਲੈਂਦੀ ਹੈ। ਸੰਪੂਰਣ ਸੁਰੱਖਿਅਤ ਹੋ ਜਾਣ ਕਰਕੇ ਉਸ ਦਾ ਵਿਕਾਸ ਰੁਕ ਜਾਂਦਾ ਹੈ। ਜਿਹੜੀਆਂ ਜੀਵ-ਸ਼੍ਰੇਣੀਆਂ ਫਿੱਟੈਸਟ, ਯੋਗਤਮ ਜਾਂ ਸੰਪੂਰਣ ਸੁਰੱਖਿਅਤ ਨਹੀਂ ਹੋ ਸਕਦੀਆਂ, ਉਨ੍ਹਾਂ ਨੂੰ ਵਿਕਸਣਾ ਪੈਂਦਾ ਹੈ, ਉਨ੍ਹਾਂ ਦਾ ਸਰੀਰਕ ਵਿਕਾਸ ਉਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਜ਼ਰੂਰਤ ਬਣ ਜਾਂਦਾ ਹੈ। ਜਿਨ੍ਹਾਂ ਦਾ ਵਿਕਾਸ ਸੰਭਵ ਨਹੀਂ ਹੁੰਦਾ। ਉਹ ਜੀਵ-ਸ਼੍ਰੇਣੀਆਂ ਸਮਾਪਤ ਹੋ ਜਾਂਦੀਆ ਹਨ। ਵਿਕਾਸ ਦੀ ਦ੍ਰਿਸ਼ਟੀ ਤੋਂ ਜੀਵਾਂ ਦੀਆਂ ਤਿੰਨ ਸ਼੍ਰੇਣੀਆ ਬਣ ਜਾਂਦੀਆਂ ਹਨ। ਪਹਿਲੀ ਹੈ, ਯੋਗਤਮ-ਇਹ ਆਪਣੇ ਸਰੀਰਕ ਰੂਪ ਨੂੰ ਕਾਇਮ ਰੱਖਣ ਵਿੱਚ ਨਿਪੁੰਨ ਹੋ ਜਾਂਦੀ ਹੈ: ਇਸ ਕਰਕੇ ਅਗੇਰੇ ਵਿਕਸਦੀ ਨਹੀਂ। ਦੂਜੀ ਹੈ, ਜੋ ਨਿਪੁੰਨ ਨਹੀਂ ਅਤੇ ਵਿਕਾਸ ਵੀ ਨਹੀਂ ਕਰਦੀ। ਇਹ ਸਮਾਪਤ ਹੋ ਜਾਂਦੀ ਹੈ । ਤੀਜੀ, ਉਹ ਜੋ ਸੰਪੂਰਣਨ ਸੁਰੱਖਿਅਤ ਨਾ ਹੋਣ ਕਰਕੇ ਵਿਕਾਸ ਕਰਦੀ ਹੈ। ਇਉਂ ਪਹਿਲੀ ਗੱਲ ਇਹ ਸਿੱਧ ਹੋਈ ਕਿ ਫਿੱਟੈਸਟ ਹੋਣਾ ਜਾਂ ਸਰਵਾਈਵ ਕਰਨਾ ਵਿਕਾਸ ਕਰਨਾ ਨਹੀਂ, ਉੱਨਤੀ ਨਹੀਂ। ਹੁਣ ਦੂਜੀ ਗੱਲ ਬਾਰੇ ਵਿਚਾਰ ਕਰਦੇ ਹਾਂ। ਉਹ ਹੈ ਸੰਘਰਸ਼ ਜਾਂ ਮੁਕਾਬਲਾ। ਇਹ ਖ਼ਿਆਲ ਕਿ ਸੰਘਰਸ਼ ਵਿਕਾਸ ਦੀ ਚੂਲ ਹੈ, ਕੇਵਲ ਪਸ਼ੂ-ਜੀਵਨ ਦਾ ਸੱਚ ਹੈ। ਪਸ਼ੂ-ਜੀਵਨ ਵਿੱਚ ਵੀ ਇਹ ਇੱਕ ਆਸ਼ਿਕ ਸੱਚ ਹੈ, ਪੂਰਾ ਸੱਚ ਨਹੀਂ। ਹਿੰਸਕ ਪਸ਼ੂ ਸੰਘਰਸ਼ ਦੀ ਦੁਨੀਆ ਦੇ ਸੁਆਮੀ ਹਨ, ਉਨ੍ਹਾਂ ਨੂੰ ਵੀ ਸਹਿਯੋਗ ਦੀ ਓਨੀ ਹੀ ਲੋੜ ਹੈ, ਜਿੰਨੀ ਸੰਘਰਸ਼ ਦੀ। ਮਿਲ ਕੇ ਸ਼ਿਕਾਰ ਕਰਦੇ ਹਨ। ਇੱਕ ਨਵ ਜਨਮੇ ਹਿਰਨੇਟੇ ਨੂੰ ਮਾਰਨ ਲਈ ਦੋ ਤੋਂ ਵੱਧ ਸ਼ੇਰਾਂ ਨੂੰ ਆਪਸੀ ਸਹਿਯੋਗ ਦੀ ਲੋੜ ਪੈ ਜਾਂਦੀ ਹੈ। ਕਈ ਪਸ਼ੂ ਜੰਮਦਾ ਹੈ ਹੀ ਫਿੱਟੈਸਟ ਨਹੀਂ ਬਣ ਜਾਂਦਾ। ਵੱਡੇ ਤੋਂ ਵੱਡੇ ਸੰਘਰਸ਼ੀ ਪਸ਼ੂਆਂ ਦੇ ਬੱਚਿਆਂ ਨੂੰ ਮਾਪਿਆਂ ਦਾ ਸਹਿਯੋਗ ਸਾਥ ਜ਼ਰੂਰੀ ਹੈ। ਮੇਰਾ ਖਿਆਲ ਹੈ ਕਿ ਜੀਵਨ ਦਾ ਵਿਕਾਸ ਸੰਘਰਸ਼ ਦੀ ਦੁਨੀਆ ਦੇ ਸੁਆਮੀਆਂ ਤੋਂ ਨਹੀਂ ਹੋਇਆ, ਸਗੋਂ ਸਹਿਯੋਗ ਦੇ ਵਿਸ਼ਵਾਸੀ ਬਾਕਾਹਾਰੀ ਪਸ਼ੂਆਂ ਤੋਂ ਹੋਇਆ ਹੈ। ਮਨੁੱਖੀ ਸਰੀਰ ਦੀਆਂ ਪ੍ਰਣਾਲੀਆਂ ਮਾਸਾਹਾਰੀ ਪਸ਼ੂਆਂ ਨਾਲ ਨਹੀਂ ਮਿਲਦੀਆਂ ਸ਼ਾਕਾਹਾਰੀਆਂ ਨਾਲ ਮਿਲਦੀਆਂ ਹਨ। ਜਦੋਂ ਸਰੀਰਕ ਵਿਕਾਸ ਮਨੁੱਖ ਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ, ਉਦੋਂ ਤੋਂ ਸਹਿਯੋਗ ਦਾ ਮਹੱਤਵ ਵਧਣਾ ਸ਼ੁਰੂ

173 / 225
Previous
Next