Back ArrowLogo
Info
Profile

ਲੈ ਕੇ ਚਲੇ ਗਿਆ। ਪਾਪਾ ਸੋਚ ਵਿੱਚ ਮਗਨ ਹੋ ਗਏ। ਮੈਂ ਘਸਮੈਲੀ ਸ਼ਾਮ ਦਾ ਆਨੰਦ ਲੈਣ ਲਈ ਲਾਅਨ ਵਿੱਚ ਚੱਕਰ ਲਾਉਣ ਲੱਗ ਪਈ। ਕਰਨਜੀਤ ਆਇਆ ਅਤੇ ਹੋਲੇ ਦੀਦੀ ਕਹਿ ਕੇ ਸਿੱਧਾ ਡਾਈਨਿੰਗ ਰੂਮ ਵੱਲ ਚਲਾ ਗਿਆ। ਪਾਪਾ ਵੀ ਬਾਹਰ ਲਾਅਨ ਵਿੱਚ ਆ ਕੇ ਮੇਰੇ ਨਾਲ ਗੱਲੀਂ ਪੈ ਗਏ।

"ਹੋ ਸਕਦਾ ਹੈ ਮੈਂ ਵੀ ਆਪਣੀ ਉਮਰ ਕਰਕੇ ਹੀ ਇਹ ਕਹਿ ਰਿਹਾ ਹੋਵਾਂ ਪਰ ਮੈਨੂੰ ਤਾਂ ਸੁਮੀਤ ਦੀਆਂ ਗੱਲਾਂ ਕਿਤਾਬੀ ਲੱਗਦੀਆਂ ਹਨ।"

"ਤੁਸਾਂ ਇਹੋ ਜਿਹੀਆਂ ਗੱਲਾਂ ਕਿਸ ਕਿਤਾਬ ਵਿੱਚ ਪੜ੍ਹੀਆਂ ਹਨ, ਪਾਪਾ'

"ਬਈ, ਮੇਰਾ ਇਹ ਮਤਲਬ ਨਹੀਂ ਕਿ ਕਿਸੇ ਕਤਾਬ ਵਿੱਚ ਲਿਖੀਆਂ ਹੋਈਆਂ ਹਨ: ਮੇਰਾ ਮਤਲਬ ਇਹ ਹੈ ਕਿ ਪ੍ਰੈਕਟੀਕਲ ਨਹੀਂ ਹਨ।"

"ਯਾਅਨੀ ਸ਼ੇਖ਼ ਚਿੱਲੀ ਵਾਲੀਆਂ ਗੱਲਾ ਹਨ।"

"ਨਹੀਂ, ਇਹ ਵੀ ਨਹੀਂ। ਇਹ ਚੜ੍ਹਦੀ ਜਵਾਨੀ ਦਾ ਆਦਰਸ਼ਵਾਦ ਹੈ।"

"ਨਹੀਂ, ਪਾਪਾ, ਇਹ ਖੋਖਲਾ ਆਦਰਸ਼ਵਾਦ ਨਹੀਂ: ਉਸ ਦੀ ਮਾਤਾ ਦੁਆਰਾ ਉਲੀਕਿਆ ਹੋਇਆ ਜੀਵਨ-ਮਾਰਗ ਹੈ।"

"ਹੋ ਸਕਦਾ ਹੈ ਇਹ ਵਿਧਵਾ ਮਾਂ ਦੀ ਮਜਬੂਰੀ ਦਾ, ਹਾਲਾਤ ਨਾਲ ਕੀਤਾ ਹੋਇਆ ਸਮਝੌਤਾ ਹੋਵੇ।"

"ਜੇ ਇਉਂ ਹੀ ਹੋਵੇ ਤਾਂ ਕਿੰਨੀ ਮਹਾਨ ਅਤੇ ਕਲਿਆਣ ਰੂਪ ਹੈ ਉਹ ਮਜਬੂਰੀ, ਜਿਸ ਵਿੱਚੋਂ ਏਨੇ ਸੁੰਦਰ ਸਮਝੌਤੇ ਦੀ ਸਿਰਜਣਾ ਹੋਈ ਪਰ ਇਉਂ ਨਹੀਂ ਹੈ, ਪਾਪਾ। ਇਹ ਸਮਝੌਤਾ ਨਹੀਂ; ਜੀਵਨ ਦੇ ਤੱਤ ਦੀ ਸਾਰ ਦੀ ਸੋਝੀ ਵਿੱਚੋਂ ਉਪਜਿਆ ਨਿਰਣਾ ਹੈ। ਸੁਮੀਤ ਦੀ ਸੁਰਤ, ਮੱਤ, ਮਨ, ਬੁੱਧ ਦੀ ਘਾੜਤ ਬੜੀ ਰੀਝ ਨਾਲ, ਘਾਲਣਾ ਨਾਲ, ਸੋਚ ਸਮਝ ਕੇ ਘੜੀ ਗਈ ਹੈ। ਤੁਸਾਂ ਸੁਮੀਤ ਦੀ ਮਾਤਾ ਨੂੰ ਵੇਖਿਆ ਨਹੀਂ ਅਤੇ ਦੀਪੂ ਅੰਕਲ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਕੀਤਾ। ਵਰਨਾ ਸੁਮੀਤ ਦੀ ਮਾਤਾ ਨੂੰ ਮਜਬੂਰ ਅਤੇ ਉਸ ਦੀ ਘਾਲਣਾ ਨੂੰ ਸਮਝੌਤਾ ਨਾ ਆਖਦੇ।"

ਏਸੇ ਵੇਲੇ ਪਿਤਾ ਜੀ ਵੀ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਪਾਪਾ ਨੂੰ ਪੁੱਛਿਆ, "ਸੁਣਾ ਗਈ, ਸੁਮੀਰ ਹੋ ਗਿਆ ਪਾਸ ਤੇਰੇ ਇਮਤਿਹਾਨ ਵਿੱਚ ?"

"ਪਾਸ ਹੋਣ ਦੀ ਗੱਲ ਛੱਡ ਉਹ ਤਾਂ ਮੈਨੂੰ ਵੇਲ੍ਹ ਕਰ ਗਿਆ ਹੈ।"

ਮੈਨੂੰ ਅੰਦਰ ਜਾਣ ਦਾ ਆਦੇਸ਼ ਦੇ ਕੇ ਦੋਵੇਂ ਮਿੱਤ੍ਰ ਕਾਫ਼ੀ ਦੇਰ ਤਕ ਲਾਅਨ ਵਿੱਚ ਘੁੰਮਦੇ ਗੱਲਾਂ ਕਰਦੇ ਰਹੇ।

177 / 225
Previous
Next