Back ArrowLogo
Info
Profile

2

ਈਸਟ ਹੈਮ-ਲੰਡਨ,

21.5.95

ਮੇਰੀ...... ਪਿਆਰੀ........ (ਪੁਸਪਿੰਦਰ ਨਹੀਂ) ਪੁਸ਼ਪੇਂਦ੍ਰ

ਸਭ ਤੋਂ ਪਹਿਲਾਂ ਤੈਨੂੰ ਇਹ ਦੱਸ ਲਵਾਂ ਕਿ ਮੈਂ ਛੇ ਮਹੀਨੇ ਤਕ ਚੁੱਪ ਕਿਉਂ ਸਾਧੀ ਰੱਖੀ, ਪੱਤਰ ਕਿਉਂ ਨਾ ਲਿਖਿਆ।

ਸੁਣ-

ਸੁਪਨਿਆਂ ਅਤੇ ਸੰਸਿਆਂ ਨਾਲ ਜਿੰਨਾ ਵਾਹ ਕੁੜੀਆਂ ਨੂੰ ਪੈਂਦਾ ਹੈ, ਓਨਾ ਮੁੰਡਿਆ ਨੂੰ ਨਹੀਂ। 'ਸਭਨਾ ਸਾਹੁਰੇ ਵੰਞਣਾ ਸਭਿ ਮੁਕਲਾਵਣਹਾਰ' ਹੁੰਦੀਆਂ ਹਨ। ਇਹ ਸੱਚ ਹਰ ਕਿਸੇ ਨੂੰ ਪਤਾ ਹੈ, ਪਰ ਇਹ ਪਤਾ ਕਰਨ ਦੀ ਖੇਚਲ ਕੋਈ ਨਹੀਂ ਕਰਦਾ ਕਿ ਇਹ ਕਿਹੜੇ ਕਿਹੜੇ ਸੁਪਨੇ ਅਤੇ ਕਿੰਨੇ ਕੁ ਸੰਸੇ ਲੈ ਕੇ ਬਾਬਲ ਦੇ ਦੇਸੋਂ ਅਤੇ ਅੰਮੜੀ ਦੇ ਵਿਹੜਿਉਂ ਵਿਦਾ ਹੁੰਦੀਆਂ ਹਨ। ਮੇਰੀ ਹਾਲਤ ਸਾਧਾਰਣ ਕੁੜੀਆਂ ਨਾਲੋਂ ਵੱਖਰੀ ਸੀ। ਮੈਨੂੰ ਇਉਂ ਲੱਗਦਾ ਸੀ। ਕਿ ਮੈਂ ਜਨਮ ਤੋਂ ਹੀ ਫਲਸਫੇ ਨਾਲ ਵਿਆਹੀ ਹੋਈ ਹਾਂ ਅਤੇ ਇੱਕ ਵਿਆਹ ਟੁੱਟੇ ਬਿਨਾਂ ਦੂਜਾ ਸੰਭਵ ਨਹੀਂ। ਇਹ ਮੇਰਾ ਪਹਿਲਾ ਸੰਸਾ ਸੀ।

ਮੈਂ ਝਾਈ ਅਤੇ ਪਿਤਾ ਜੀ ਦੀ ਇਕੱਲੀ ਔਲਾਦ ਹਾਂ। ਰੱਖੜੀ ਬੰਨ੍ਹਣ ਲਈ ਕਰਨਜੀਤ ਦੀ ਕਲਾਈ ਤਾਂ ਸਾਨੂੰ ਦੋਹਾਂ ਨੂੰ ਪ੍ਰਾਪਤ ਹੈ, ਪਰ ਆਪਣੇ ਮਾਪਿਆਂ ਦੇ ਬੁੜ੍ਹਾਪੇ ਦੀ ਵਹਿੰਗੀ ਇਸ 'ਸਰਵਣ' ਦੇ ਮੋਢਿਆਂ ਉਤੇ ਰੱਖਣੋਂ ਮੈਨੂੰ ਸਦਾ ਸੰਕੋਚ ਆਉਂਦਾ ਰਿਹਾ ਹੈ। ਦੂਜੇ ਸੰਸੇ ਦਾ ਭਾਰ ਪਹਿਲੇ ਨਾਲੋਂ ਜ਼ਿਆਦਾ ਸੀ।

ਮੈਂ ਹਿੰਦੂ ਪਰਿਵਾਰ ਵਿੱਚ ਜੰਮੀ ਪਲੀ ਹਾਂ। ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਮਿੱਤ੍ਰ ਦੀ ਨੋਂਹ ਬਣਾਉਣ ਦੀ ਜ਼ਿਦ ਪੂਰੀ ਕੀਤੀ ਹੈ। ਪਿਤਾ ਜੀ ਦਾ ਭਰੋਸਾ ਮੇਰੇ ਮਨ ਦਾ ਸਹਾਰਾ ਭਾਵੇਂ ਬਣ ਸਕਦਾ ਸੀ, ਪ੍ਰੰਤੂ ਨਿੱਜੀ ਅਨੁਭਵ ਉਤੇ ਆਧਾਰਤ ਵਿਸ਼ਵਾਸ ਹੋਰ ਹੁੰਦੇ ਹਨ ਅਤੇ ਬਾਹਰੋਂ ਦਿੱਤੇ ਗਏ ਭਰੋਸੇ ਹੋਰ। ਮੈਂ ਇਸ ਪਰਿਵਾਰ ਦੇ ਸਾਰੇ ਜੀਆਂ ਨੂੰ ਮਿਲ ਚੁੱਕੀ ਸਾਂ; ਪਰ ਇਸ ਪਰਿਵਾਰ ਦਾ ਹਿੱਸਾ ਹੋ ਜਾਣ ਦੀ ਗੱਲ ਕਦੇ ਨਹੀਂ ਸੀ ਸੋਚੀ। ਪਿਤਾ ਜੀ ਕਦੇ ਕਦੇ ਆਪਣੇ ਮਿੱਤ੍ਰ ਨਾਲ ਇਸ ਪ੍ਰਕਾਰ ਦੀ ਗੱਲ ਕਰਦੇ ਜ਼ਰੂਰ ਸਨ: ਪਰ ਮੈਂ ਇਸ ਨੂੰ ਦੋ ਮਿੱਤਰਾਂ ਦੀ ਆਪਸੀ ਮਿੱਤ੍ਰਤਾ ਦੇ ਗੂੜ੍ਹ ਨੂੰ ਪ੍ਰਗਟ ਕਰਨ ਵਾਲੀ ਵਾਰਤਾਲਾਪ ਤੋਂ ਵੱਧ ਕੁਝ ਨਹੀਂ ਸਾਂ ਸਮਝਦੀ। ਜਦੋਂ ਇਹ ਰਿਸ਼ਤਾ ਹੋ ਗਿਆ ਤਾਂ ਮੈਂ ਸੋਚਣ ਲੱਗ ਪਈ, "ਆਪਣੇ ਮਾਤਾ ਪਿਤਾ ਤੋਂ ਬਹੁਤ ਦੂਰ, ਪਰਾਏ ਦੇਸ਼, ਅਣ-ਪਛਾਤੇ ਲੋਕਾਂ ਵਿੱਚ ਮੇਰਾ ਜੀਵਨ ।" ਤੀਜਾ ਸੰਸਾ ਹੋਰ ਵਧੇਰੇ ਭਾਰਾ ਸੀ।

ਮੇਰੀ ਸਰੀਰਿਕ ਹਾਲਤ, ਜਿਸ ਨੂੰ ਝਾਈ ਜੀ ਮੁਟਾਪਾ ਅਤੇ ਬੀ ਜੀ ਚੰਗੀ ਸਿਹਤ ਆਖਦੇ ਸਨ, ਵੀ ਮੇਰੇ ਸੰਸਿਆਂ ਵਿੱਚ ਸ਼ਾਮਲ ਸੀ। ਪ੍ਰੰਤੂ, ਇਸ ਪਾਸੇ ਬਹੁਤ ਧਿਆਨ ਦੇ ਕੇ ਮੈਂ ਸੋਚਦੀ

18 / 225
Previous
Next