Back ArrowLogo
Info
Profile

ਸਾਂ, ਪੰਜਾਬ ਵਿੱਚ ਤ੍ਰਿੰਜਣ ਲੱਗ ਪੱਗ ਮੁੱਕ ਗਏ ਹਨ। ਜੀਵਨ ਵਿੱਚ ਵਾਪਰੀਆਂ ਤਬਦੀਲੀਆਂ ਨੇ ਚਿੜੀਆਂ ਦੇ ਚੰਬੇ ਵਾਲੇ ਗੀਤਾਂ ਨੂੰ ਪੁਰਾਤਨ ਕਰ ਦਿੱਤਾ ਹੈ। ਤੇਰਾ ਮੇਰਾ ਸਹੇਲ ਪੰਜਾਬ ਦੀ ਪੁਰਾਣੀ ਸੰਸਕ੍ਰਿਤੀ ਦਾ ਇੱਕ ਪ੍ਰਤੀਕ ਮਾਤਰ ਹੈ। ਸਾਡੀ ਮਿੱਤ੍ਰਤਾ ਵਿੱਚ ਜਿਵੇਂ ਪੰਜਾਬ ਦਾ ਸਦੀਆਂ ਦਾ ਇਤਿਹਾਸ ਸਿਮਟ ਕੇ ਸਮਾ ਗਿਆ ਹੈ। ਤੇਰੀ ਮੇਰੀ ਪ੍ਰੀਤ-ਲੜੀ ਦੇ ਟੁੱਟ ਜਾਣ ਦੇ ਸੰਸੇ ਦਾ ਭਾਰ ਸਭਨਾਂ ਤੋਂ ਵੱਧ ਸੀ।

ਮੇਰਾ ਖਿਆਲ ਹੈ ਕਿ ਵਿਆਹ ਤੋਂ ਪਹਿਲਾਂ ਦਾ ਕੁਝ ਸਮਾਂ (ਪੇਕੇ ਘਰ ਵਿੱਚ) ਅਤੇ ਵਿਆਹ ਤੋਂ ਪਿੱਛੋਂ ਦਾ ਕੁਝ ਸਮਾਂ (ਸਹੁਰੇ ਘਰ ਵਿੱਚ) ਲੜਕੀ ਦਾ ਮਨ ਸੰਸਿਆਂ ਦੇ ਭਾਰ ਹੇਠ ਏਨਾ ਦੱਬਿਆ ਰਹਿੰਦਾ ਹੈ ਕਿ ਸੁਪਨੇ ਸਿਰ ਚੁੱਕਣ ਦਾ ਹੀਆ ਨਹੀਂ ਕਰਦੇ। ਇਹ ਬੀਜ- ਰੂਪ ਬਣ ਮਨ ਦੀ ਕਿਸੇ ਪਰਤ ਵਿੱਚ ਪਏ ਰਹਿੰਦੇ ਹਨ। ਸਹੁਰੇ ਘਰ ਦਾ ਵਾਤਾਵਰਣ ਅਨੁਕੂਲ 'ਹੋਣ' ਜਾ 'ਹੋ ਜਾਣ' ਉੱਤੇ ਇਨ੍ਹਾਂ ਦੀ ਹੋਂਦ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਤੈਨੂੰ ਪਤਾ ਹੈ ਕਿ ਮੇਰਾ ਵਿਆਹ ਹਿੰਦੂ ਰੀਤੀ ਅਤੇ ਆਧੁਨਿਕ ਸਾਦਗੀ ਨਾਲ ਹੋਇਆ ਸੀ। ਦੋਵੇਂ ਮਿੱਤਰ ਇੱਕ ਦੂਜੇ ਦਾ ਘੱਟ ਤੋਂ ਘੱਟ ਖਰਚਾ ਹੋਇਆ ਵੇਖਣਾ ਚਾਹੁੰਦੇ ਸਨ। ਇੱਕ ਸਿੱਖ ਪਰਿਵਾਰ ਨੂੰ ਹਿੰਦੂ ਰੀਤੀ ਨਾਲ ਹੋਇਆ ਵਿਆਹ ਸੰਪੂਰਨ ਤੌਰ ਉਤੇ ਪ੍ਰਵਾਨ ਨਹੀਂ ਹੋਵੇਗਾ, ਇਹ ਮੇਰਾ ਵਿਚਾਰ ਸੀ। ਮੈਂ ਸਮਝਦੀ ਸਾਂ ਕਿ ਲੰਡਨ ਜਾ ਕੇ ਮੇਰਾ ਆਨੰਦ-ਕਾਰਜ ਵੀ ਹੋਵੇਗਾ ਪਰ ਅਜਿਹਾ ਕੁਝ ਨਾ ਹੋਇਆ। ਕੇਵਲ ਮੈਰਿਜ ਰਜਿਸਟਰੀ ਦਫਤਰ ਜਾ ਕੇ ਕਾਨੂੰਨੀ ਵਿਆਹ ਕਰਨਾ ਪਿਆ ਅਤੇ ਇੱਕ ਸਰਟੀਫਿਕੇਟ ਮੇਰੇ ਹੱਥ ਫੜਾ ਦਿੱਤਾ ਗਿਆ।

ਇਸ ਵਿਆਹ ਦੀ ਰੰਗੀਨੀ ਅਤੇ ਰੌਣਕ ਆਪਣੇ ਢੰਗ ਦੀ ਸੀ। ਇਸ ਵਿਆਹ ਤੋਂ ਪਹਿਲਾਂ ਮੈਂ ਆਪਣੇ ਸਹੁਰੇ-ਘਰ (ਜਾਂ ਆਪਣੇ ਘਰ) ਕੁਝ ਹਫ਼ਤੇ ਰਹਿ ਕੇ ਆਪਣੇ ਨਵੇਂ ਪਰਿਵਾਰ ਬਾਰੇ ਬਹੁਤ ਕੁਝ ਜਾਣ ਲਿਆ ਸੀ। ਸੰਸਿਆਂ ਨੇ ਮੇਰੇ ਮਨ ਵਿੱਚੋਂ ਵਿਦਾ ਹੋਣਾ ਆਰੰਭ ਕਰ ਦਿੱਤਾ ਸੀ। ਇਸ ਲਈ ਮੈਂ ਇਸ ਵਿਆਹ ਅਤੇ ਵਿਆਹ ਤੇ ਪਿੱਛੋਂ ਦਿੱਤੀ ਗਈ ਪਾਰਟੀ ਵਿੱਚ ਪੂਰੀ ਪੂਰੀ ਦਿਲਚਸਪੀ ਲਈ ਅਤੇ ਇਸ ਦੀ ਰੰਗੀਨੀ ਅਤੇ ਰੌਣਕ ਦੇ ਇੱਕ ਇੱਕ ਪਲ ਨੂੰ ਨਿਰਾ ਮਾਣਿਆ ਹੀ ਨਹੀਂ ਸਗੋਂ ਆਪਣੇ ਜੀਵਨ ਦੀ ਵਡਮੁੱਲੀ ਦੌਲਤ ਸਮਝ ਕੇ ਇਸ ਨੂੰ ਤਸਵੀਰਾਂ ਅਤੇ ਵੀਡੀਓ ਫਿਲਮਾਂ ਦੀ ਤਿਜੋਰੀ ਵਿੱਚ ਬੰਦ ਕਰ ਕੇ ਰੱਖ ਲਿਆ ਹੈ। ਇਹ ਸਭ ਕੁਝ ਕਿਸੇ ਦੂਜੇ ਪੱਤ੍ਰ ਵਿੱਚ ਲਿਖਾਂਗੀ। ਹੁਣ ਤਾਂ ਇਹ ਦੱਸਣ ਦਾ ਯਤਨ ਕਰ ਰਹੀ ਹਾਂ ਕਿ ਮੈਂ ਪੱਤ੍ਰ ਲਿਖਣ ਵਿੱਚ ਏਨੀ ਢਿੱਲ ਕਿਉਂ ਕੀਤੀ।

ਇਸ ਪਰਿਵਾਰ ਵਿੱਚ ਆ ਕੇ ਸਭ ਤੋਂ ਪਹਿਲਾਂ ਅਚੰਭਾ ਮੈਨੂੰ ਮਿਲਣ ਵਾਲੀ ਅਪਣੱਤ ਉੱਤੇ ਹੋਇਆ। ਘਰ ਦਾ ਹਰ ਜੀਅ ਜਿਵੇਂ ਕਈ ਸਾਲਾਂ ਤੋਂ ਨਹੀਂ, ਕਈ ਜਨਮਾਂ ਤੋਂ ਮੈਨੂੰ ਜਾਣਦਾ ਸੀ। ਮੇਰੇ ਜੀਵਨ ਸਾਥੀ ਦੀ ਵੱਡੀ ਭੈਣ, ਉਸਦਾ ਪਤੀ ਅਤੇ ਉਨ੍ਹਾਂ ਦੇ ਬੱਚੇ ਸਭ ਪਹਿਲਾਂ ਤੋਂ ਹੀ ਮੈਨੂੰ ਪਛਾਣਦੇ ਸਨ। ਮੇਰੀਆਂ ਆਦਤਾਂ ਤੋਂ ਜਾਣੂੰ ਸਨ। ਮੇਰੀ ਵਿੱਦਿਆ ਦਾ ਉਨ੍ਹਾਂ ਨੂੰ ਪਤਾ ਸੀ, ਮੈਂ ਫਲਸਫੇ ਦੀ ਸਟੂਡੈਂਟ ਹਾਂ, ਇਹ ਵੀ। ਤੇਰੇ ਜੀਜਾ ਜੀ ਦਾ ਛੋਟਾ ਵੀਰ ਅਤੇ ਉਨ੍ਹਾਂ ਦੇ ਮਿੱਤ੍ਰ ਮੇਰੀਆਂ ਪਸੰਦਾਂ ਤੋਂ ਜਾਣੂੰ ਸਨ। ਉਨ੍ਹਾਂ ਨੇ ਵਿਆਹ ਦੀ ਪਾਰਟੀ ਸਮੇਂ ਉਹੋ ਤੁਹਫੇ ਲਿਆਂਦੇ ਜਿਨ੍ਹਾਂ ਦਾ ਜ਼ਿਕਰ ਅਸੀਂ ਦੋਵੇਂ ਕਰਦੀਆਂ ਰਹੀਆਂ ਹਾਂ। ਇਉਂ ਲੱਗਦਾ ਸੀ ਕਿ ਸਾਡੀਆਂ ਗੱਲਾਂ ਉਹ ਕਿਧਰੇ ਲੁਕ ਕੇ ਸੁਣਦੇ ਰਹੇ ਸਨ। ਇੱਥੋਂ ਦਾ ਹਰ ਸੰਬੰਧੀ ਤੇਰੀ ਮੇਰੀ ਮਿੱਤ੍ਰਾ ਤੋਂ ਜਾਣੂੰ ਹੈ, ਤੇਰੇ ਨਾਂ ਤੋਂ ਜਾਣੂੰ ਹੈ, ਤੇਰੇ ਬਾਰੇ ਓਨੀਆਂ ਹੀ ਗੱਲਾ ਕਰ ਸਕਦਾ ਹੈ ਜਿੰਨੀਆਂ ਮੈਂ।

ਸਭ ਤੋਂ ਵੱਡੀ ਗੱਲ ਇਹ ਕਿ ਇਹ ਸਾਰੇ ਲੋਕ ਪਿਤਾ ਜੀ ਅਤੇ ਝਾਈ ਨੂੰ ਓਨਾ ਹੀ

19 / 225
Previous
Next