

ਨੇ ਰੁਮਾਲ ਚੁੱਕਿਆ ਤਾਂ ਉਸ ਵੇ ਵਿੱਚ ਲੱਗ ਆਲੂ-ਟਿੱਕੀਆਂ ਦੇ ਢੇਰ ਉੱਤੇ 'ਅਰੇ ਵਾਹ।' ਕਹਿ ਕੇ ਨੀਰਜ ਜਿਵੇਂ ਟੁੱਟ ਹੀ ਪਈ। ਪਿਛਲੀਆਂ ਮਿਲਣੀਆਂ ਵਿੱਚ ਵੀ ਉਹ ਖ਼ਖ ਸੀ, ਪਰ ਅੱਜ ਵਾਲੀ ਚੰਚਲਤਾ ਜਾਂ ਹੇਨਾਲਟ ਪਾਰਕ ਵਾਲੀ ਪਿਕਨਿੱਕ ਉੱਤੇ ਪ੍ਰਗਟਾਈ ਗਈ ਤੰਗ-ਦਿਲੀ ਨਾਲ ਕੋਈ ਮੇਲ ਨਹੀਂ ਸੀ। ਮੈਂ ਹੇਰਾਨ ਸਾਂ: ਮਨ ਹੀ ਮਨ ਸੋਚਿਆ ਕਿ ਇਸ ਦਾ ਕਾਰਨ ਪੁੱਛਣਾ ਚਾਹੀਦਾ ਹੈ। ਪਰ, ਸਾਰਿਆਂ ਸਾਹਮਣੇ ਪੁੱਛਣਾ ਸ਼ਾਇਦ ਚੰਗਾ ਨਹੀਂ ਸੀ। ਇਸ ਲਈ ਇਸ ਖਿਆਲ ਨੂੰ ਉਸ ਸਮੇਂ ਮਨ ਵਿੱਚੋਂ ਕੱਢ ਦਿੱਤਾ। ਹਾਂ, ਇਹ ਖ਼ਿਆਲ ਜ਼ਰੂਰ ਆਇਆ ਕਿ ਉਸ ਦਿਨ ਦੇਵ ਨਾਮ ਦਾ ਇੱਕ ਨੌਜੁਆਨ ਇਨ੍ਹਾਂ ਦੇ ਨਾਲ ਸੀ। ਉਸ ਨੂੰ ਮੁੜ ਕਦੇ ਨਹੀਂ ਵੇਖਿਆ। ਚਾਹ ਪੀਣ ਪਿੱਛੋਂ ਪਾਪਾ ਦੇ ਮਿੱਤ ਨੇ ਕਿਹਾ।
"ਅੱਜ ਫੇਰ ਪਿਕਨਿੱਕ ਵਾਲਾ ਸਮਾਂ ਬਣ ਗਿਆ ਹੈ। ਵੀਰ ਜੀ ਹੁਣ ਆਪਣੀ ਗੱਲ ਨੂੰ ਅੱਗੇ ਭਰ।"
"ਬੇਲੀਜ਼ ਨੇ ਸੜਵੀਂ ਸਦੀ ਪੂਰਵ ਈਸਵੀ ਵਿੱਚ ਕਿਹਾ ਸੀ ਕਿ ਸ੍ਰਿਸ਼ਟੀ ਪਾਣੀ ਤੋਂ ਹੋਈ ਹੈ। ਇਹ ਗੱਲ ਸਾਧਾਰਣ ਨਹੀਂ ਸੀ, ਕਿਉਂਕਿ ਪ੍ਰਚਲਤ ਵਿਸ਼ਵਾਸਾਂ ਤੇ ਉੱਚੇ ਹੋ ਕੇ ਆਖੀ ਗਈ ਸੀ। ਇਸ ਪ੍ਰਕਾਰ ਦੀ ਗੱਲ ਡੇਢ ਕੁ ਹਜ਼ਾਰ ਸਾਲ ਪਿੱਛ ਆਖੀ ਹੁੰਦੀ ਤਾਂ ਜੀਉਂਦਾ ਜਲਾ ਦਿੱਤਾ ਗਿਆ ਹੁੰਦਾ। ਪਰ ਯੂਨਾਨ ਵਿੱਚ ਅਜੇ ਸਿਆਸੀ ਸੱਤਾ ਦਾ ਕੇਂਦਰੀਕਰਣ ਨਹੀਂ ਸੀ ਹੋਇਆ ਅਤੇ ਨਾ ਹੀ ਯੂਨਾਨੀ ਧਰਮ ਨੇ ਕੱਟੜਤਾ ਅਪਣਾਈ ਸੀ। ਵੱਖ ਵੱਖ ਨਗਰ ਰਾਜਾਂ ਵਿੱਚ ਵੱਖ ਵੱਖ ਸਿਆਸੀ ਤਜਰਬੇ ਹੋ ਰਹੇ ਸਨ ਅਤੇ ਸੋਚ ਨੇ ਵੀ ਪਰੀਪੂਰਣ ਸਿਧਾਂਤਾਂ ਦੀ ਸਥਾਪਨਾ ਕਰ ਕੇ ਆਪਣੀ ਸੁਤੰਤ੍ਰਤਾ ਦਾ ਰਾਹ ਅਜੇ ਨਹੀਂ ਸੀ ਰੋਕਿਆ। ਉਸ ਨੂੰ ਅਨੁਮਾਨ ਦੇ ਆਕਾਸ਼ ਵਿੱਚ ਉੱਚੀਆਂ ਉਡਾਰੀਆਂ ਲਾਉਣ ਦੀ ਖੁੱਲ੍ਹ ਸੀ। ਛੇਵੀਂ ਸਦੀ ਪੂਰਵ ਈਸਵੀ ਵਿੱਚ ਮਿਲੀਟਸ ਦੇ ਇਕ ਹੋਰ ਵਿਚਾਰਵਾਨ, ਅਨੈਕਸੀਮੈਂਕਰ ਦੀ ਸੋਚ ਨੇ ਉੱਚ ਆਕਾਸ਼ੀ ਉੱਡ ਕੇ ਬੇਲੀਜ਼ ਦੇ ਦੱਸੇ ਹੋਏ ਦਾਰਸ਼ਨਿਕ ਦਿੱਸ-ਹੱਦਿਆਂ ਤੋਂ ਦੂਰ ਦੁਰੋੜ ਦੇਖਣ ਦੀ ਦਲੇਰੀ ਕੀਤੀ। ਉਸ ਨੇ ਦੱਸਿਆ ਕਿ ਸ੍ਰਿਸ਼ਟੀ ਪਾਣੀ ਤੋਂ ਨਹੀਂ ਹੋਈ। ਅੱਗ, ਪਾਣੀ, ਹਵਾ ਅਤੇ ਧਰਤੀ ਆਦਿਕ ਕੋਈ ਵੀ ਸ੍ਰਿਸ਼ਟੀ ਦਾ ਮੂਲ ਨਹੀਂ। ਇਹ ਕਿਸੇ ਇੱਕ ਤੱਤ ਤੋਂ ਉਪਜੀ ਹੈ ਅਤੇ ਉਹ ਤੱਤ ਅਨਾਦੀ ਅਨੰਤ ਅਤੇ ਅ-ਬਦਲ ਹੈ। ਸਾਡੀ ਧਰਤੀ ਵਰਗੀਆਂ ਹੋਰ ਕਈ ਧਰਤੀਆਂ ਹਨ ਅਤੇ ਉਸ ਅਨਾਦੀ ਅਤੇ ਅਨੰਤ ਨੇ ਸਾਰੀਆਂ ਨੂੰ ਆਪਣੀ ਵਲਗਣ ਵਿੱਚ ਵਲਿਆ ਹੋਇਆ ਹੈ। ਇੱਕ ਅਨਾਦੀ ਤੱਤ ਨੇ ਉਨ੍ਹਾਂ ਸਾਰਿਆਂ ਤੱਤਾਂ ਦਾ ਰੂਪ ਧਾਰਿਆ ਹੋਇਆ ਹੈ ਜਿਨ੍ਹਾਂ ਦਾ ਸਾਨੂੰ ਗਿਆਨ ਹੈ; ਅਤੇ ਇਹ ਸਾਰੇ ਤੱਤ ਇੱਕ ਦੂਜੇ ਵਿੱਚ ਘੁਲ ਮਿਲ ਕੇ ਸ੍ਰਿਸ਼ਟੀ ਰਚਦੇ ਹਨ।"
"ਵੀਰ ਜੀ, ਇਸ ਆਦਮੀ ਨੇ ਤਾਂ ਵਿਗਿਆਨ ਅਤੇ ਦਰਸਨ ਦੀ ਬਹੁਤ ਸੋਹਣੀ ਸੰਧੀ ਕਰ ਦਿੱਤੀ ਹੈ।"
"ਇਸ ਦਾ ਮਤਲਬ ਇਹ ਵੀ ਹੈ ਕਿ ਆਕਾਸ਼ਾਂ ਪਾਤਾਲਾਂ ਦੇ ਅਣਗਿਣਤ ਹੋਣ ਦੀ ਗੱਲ ਵੀ ਬਹੁਤ ਪੁਰਾਣੀ ਹੈ। ਆਪਣੇ ਪੂਰ ਵਿੱਚੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ।"
"ਪਰ ਹੈ ਜ਼ਰਾ ਔਖਾ, ਚਾਚਾ ਜੀ ਖੂਹਾਂ ਦੀਆਂ ਕੋਠੀਆਂ ਬਹੁਤ ਉੱਚੀਆਂ ਹਨ।"
"ਇੱਕ ਤਰੀਕਾ ਹੈ; ਪਾਣੀ ਕੱਢਣ ਲਈ ਖੂਹ ਵਿੱਚ ਵਹਾਈ ਹੋਈ ਬਾਲਟੀ ਵਿੱਚ ਬਹਿ ਜਾਉ।"
"ਖੂਹ ਦੇ ਡੱਡੂ ਵਾਲਾ ਰੂਪਕ ਬਹੁਤ ਪੁਰਾਣਾ ਹੈ, ਪਰ ਹੈ ਕਿਸੇ ਹੱਦ ਤਕ ਠੀਕ। ਤੁਹਾਨੂੰ ਸਾਰਿਆਂ ਨੂੰ ਇਹ ਵਿਚਾਰਵਾਨ ਬਹੁਤ ਰੋਦਕ ਭਾਸਿਆ ਹੈ ਅਤੇ ਇਹ ਹੈ ਵੀ ਰੌਚਕ। ਇਸ