Back ArrowLogo
Info
Profile

"ਸੁਮੀਤ, ਜੋ ਇਹ ਸੁਪਨੇ ਨਿਰੇ ਸੁਪਨੇ ਹੀ ਰਹਿ ਗਏ ਤਾਂ।"

"ਨਿਰੇ ਸੁਪਨੇ ਤਾਂ ਇਹ ਹੁਣ ਵੀ ਨਹੀਂ ਹਨ। ਮੇਰੇ ਸ਼ਬਦਾਂ ਰਾਹੀਂ ਮੇਰੇ ਵਿਚਾਰ ਅਤੇ ਮੇਰੇ ਵਿਚਾਰਾਂ ਰਾਹੀਂ ਮੇਰੇ ਸੁਪਨੇ ਸਫਲਤਾ ਨਾਲ ਵਿਅਕਤ ਹੋ ਰਹੇ ਹਨ। ਇਸ ਤੋਂ ਅਗਲੀ ਜਿਸ ਸੁਪਨ-ਸਾਕਾਰਤਾ ਦੀ ਗੱਲ ਤੁਸੀਂ ਕਰ ਰਹੇ ਹੋ, ਉਹ ਬਹੁਤ ਵੱਡੀ ਗੱਲ ਹੈ। ਜੋ ਮੈਂ ਆਪਣੇ ਸੁਪਨਿਆਂ ਨੂੰ ਉਸ ਦੁਨਿਆਵੀ ਰੂਪ ਵਿੱਚ ਸਾਕਾਰ ਨਾ ਕਰ ਸਕਾ ਤਾਂ ਵੀ ਮੇਰੇ ਮਨ, ਮੇਰੇ ਵਿਚਾਰਾਂ ਅਤੇ ਮੇਰੀ ਭਾਸ਼ਾ ਦੀ ਸੁੰਦਰਤਾ ਵਿੱਚ ਕੋਈ ਘਾਟਾ ਨਹੀਂ ਪੈਂਦਾ। ਏਨੀ ਵੱਡੀ ਮਾਨਸਿਕ ਸੁੰਦਰਤਾ ਦਾ ਸੁਆਮੀ ਹੋਣ ਨੂੰ ਮੈਂ ਆਪਣੀ ਖੁਸ਼-ਨਸੀਬੀ ਸਮਝਦਾ ਹਾਂ, ਸਰ।"

"ਬਰਖ਼ੁਰਦਾਰ ਆਪਣੀ ਮਾਨਸਿਕ ਸੁੰਦਰਤਾ ਦਾ ਸੁਆਮੀ ਹੋਣਾ ਹੋਰ ਹੋ ਅਤੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਪਰਵਾਰ ਦੀਆਂ ਆਸਾਂ ਉਮੀਦਾਂ ਉੱਤੇ ਪੂਰਾ ਉਤਰਨਾ ਹੋਏ।"

"ਪਿਤਾ ਜੀ, ਮੈਂ ਇਸ ਪੱਖ ਦੀ ਖ਼ੁਸ-ਨਸੀਬ ਹਾਂ। ਮੇਚ ਮਾਪਿਆਂ ਦੀ ਸਭ ਤੋਂ ਵੱਡੀ ਆਸ ਮੇਰੀ ਮਾਨਸਿਕ ਸੁੰਦਰਤਾ ਹੈ। ਇਸ ਤੋਂ ਵੱਖਰੀਆ ਆਸਾ ਰੱਖਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਕਿਸੇ ਪ੍ਰਕਾਰ ਦੀ ਸੁੰਦਰਤਾ ਉਪਜਾ ਹੀ ਨਹੀਂ ਸਕਦੇ। ਦੁਨੀਆ ਵਿਚਲੇ ਬਹੁਤੇ ਮਾਪੇ ਇਸ ਸੰਸਾਰ ਦੇ ਸਮਾਜਕ ਆਰਥਕ ਗੱਡੇ ਅੱਗੇ ਜੋੜੇ ਹੋਏ ਉਨ੍ਹਾਂ ਬਲਦਾਂ ਵਰਗਾ ਜੀਵਨ ਜੀਉਂਦੇ ਹਨ ਜਿਨ੍ਹਾਂ ਦੇ ਅੱਗੇ ਅੱਗੇ ਤੁਰੇ ਜਾ ਰਹੇ ਮਾਲਕ ਨੇ ਹਰੇ ਪੱਠਿਆਂ ਦੀ ਮੁੱਠ ਇਸ ਢੰਗ ਨਾਲ ਫੜੀ ਹੁੰਦੀ ਹੈ ਕਿ ਉਹ ਬਲਦਾਂ ਨੂੰ ਦਿਸਦੀ ਵੀ ਰਹੇ ਅਤੇ ਬਲਦਾ ਦਾ ਮੂੰਹ ਵੀ ਉਸ ਤਕ ਨਾ ਪਹੁੰਚੇ। ਮਾਲਕਾਂ ਦੇ ਹੱਥਾ ਵਿੱਚ ਵਡੇ ਹੋਏ ਅਪਹੁੰਚ ਹਰੇ ਪੰਠ ਹੀ ਹਨ ਉਹ ਤਰੱਕੀ, ਜਿਸ ਤਕ ਪੁੱਜਣ ਦਾ ਭੁਲੇਖਾ, ਸਮਾਜਕ, ਆਰਥਕ ਗੱਡਿਆਂ ਨੂੰ ਮਾਲਕਾ ਦੀ ਮਨ-ਚਾਹੀ ਚਾਲੇ ਦੋੜਾ ਕੇ, ਉਨ੍ਹਾਂ ਦੇ ਮੁਨਾੜਿਆਂ ਵਿੱਚ ਵਾਧਾ ਅਤੇ ਆਪਣੇ ਸਮਾਜਕ ਸੰਬੰਧਾਂ ਦੀ ਸੁੰਦਰਤਾ ਵਿੱਚ ਘਾਟਾ ਕਹੀ ਜਾਂਦਾ ਹੈ। ਮੇਰੇ ਮਾਤਾ-ਪਿਤਾ ਨੇ ਜੀਵਨ ਨੂੰ ਕਿਸੇ ਨਵੀਨ ਦ੍ਰਿਸ਼ਟੀ ਨਾਲ ਵਖਿਆ ਹੋ ਅਤੇ ਉਚੇਚੇ ਯਤਨ ਨਾਲ ਮੈਨੂੰ ਉਸ ਨਵੀਨ ਦ੍ਰਿਸ਼ਟੀ ਨਾਲ ਵੇਖਣਾ ਸਿਖਾਇਆ ਹੈ। ਮੈਂ ਉਨ੍ਹਾਂ ਦੀਆਂ ਆਸਾਂ ਉੱਤੇ ਪੂਰਾ ਉਤਰਨ ਦਾ ਉਚੇਚਾ ਯਤਨ ਕਰਨ ਦੀ ਲੋੜ ਮਹਿਸੂਸ ਨਹੀਂ ਕਰਦਾ। ਇਹ ਮੇਰੇ ਲਈ ਸਹਿਜ ਹੈ, ਕਿਉਂਜ ਉਨ੍ਹਾ ਨੇ ਮੈਨੂੰ ਬਣਾਇਆ ਹੀ ਇਸ ਤਰ੍ਹਾਂ ਦਾ ਹੈ। ਹਾਂ, ਉਨ੍ਹਾਂ ਦੀਆਂ ਆਸਾ ਉਮੀਦਾਂ ਦੇ ਉਲਟ ਜਾਣ ਲਈ ਮੈਨੂੰ ਉਚੇਚਾ ਯਤਨ ਕਰਨਾ ਪੈ ਸਕਦਾ ਹੈ, ਜਿਹੜਾ ਮੇਰੇ ਲਈ ਦੁਖਦਾਈ ਹੋਵੇਗਾ।"

"ਪਰਵਾਰ ਵਿੱਚ ਪਤਨੀ ਅਤੇ ਬੱਚੇ ਵੀ ਸ਼ਾਮਲ ਹਨ, ਬਈ।"

"ਮੇਰਾ ਪਰਵਾਰ ਮੇਰੀ ਮਾਂ ਅਤੇ ਮੇਰੇ ਤਕ ਸੀਮਿਤ ਹੈ: ਪੜਨੀ ਅਤੇ ਬੱਚੇ ਅਜੇ ਇਸ ਵਿੱਚ ਸ਼ਾਮਲ ਨਹੀਂ ਹੋਏ।"

"ਪਾਪਾ, ਚਾਹ ਠੰਢੀ ਹੋ ਗਈ ਹੈ। ਮੈਂ ਗਰਮ ਕਰ ਲਿਆਵਾਂ ?"

"ਅਰੇ ਵਾਹ, ਚਾਹ ਵੱਲ ਧਿਆਨ ਹੀ ਨਹੀਂ ਗਿਆ।" ਕਹਿ ਕੇ ਪਾਪਾ ਨੇ ਮੇਜ਼ ਉੱਤੇ ਪਈ ਘੰਟੀ ਵਜਾਈ। ਦੀਪੂ ਅੰਦਰ ਆਇਆ ਅਤੇ ਪਾਪਾ ਦੇ ਕਹਿਣ ਉੱਤੇ ਚਾਹ ਵਾਲੀ ਵੇ ਚੁੱਕ ਕੇ ਲੈ ਗਿਆ। ਪਾਪਾ ਨੇ ਆਪਣਾ ਪ੍ਰਸ਼ਨ ਦੁਹਰਾਇਆ, "ਸ਼ਾਮਲ ਹੋ ਤਾਂ ਸਕਦੇ ਹਨ ਕਿ ਇਸ ਦੀ ਸੰਭਾਵਨਾ ਹੀ ਨਹੀਂ ?"

"ਪਹਿਲਾਂ ਨਹੀਂ ਸੀ, ਸਰ, ਹੁਣ ।" ਕਹਿੰਦਾ ਕਹਿੰਦਾ ਸੁਮੀਤ ਰੁਕ ਗਿਆ।

"ਜੇ ਘਰ ਵਾਲੀ ਕੋਲ ਨਵੀਨ ਦ੍ਰਿਸ਼ਟੀ ਨਾ ਹੋਈ ਤਾਂ ਕੀ ਬਣੇਗਾ ?"

"ਤੁਸੀਂ ਮੈਨੂੰ ਡਰਾਉਣ ਦਾ ਪੂਰਾ ਯਤਨ ਕਰ ਰਹੇ ਹੈ।" ਕਹਿ ਕੇ ਸੁਮੀਤ ਮੁਸਫਾਇਆ।

"ਨਹੀਂ ਬਈ, ਡਰਾਉਣ ਦਾ ਨਹੀਂ, ਖ਼ਤਰੇ ਤੋਂ ਜਾਣੂੰ ਕਰਾਉਣ ਦਾ।"

189 / 225
Previous
Next