

"ਉਸ ਨੂੰ ਜਿਹੜਾ ਕਿਸੇ ਵਾਦ ਦਾ ਸੇਵਕ ਨਾ ਹੋਵੇ। ਆਪਣਾ ਸੁਆਮੀ ਆਪ ਹੋਵੇ ਅਤੇ ਮਨੁੱਖ ਨੂੰ ਸੁਰੰਤ੍ਰਤਾ ਨਾਲ ਸੋਚਣ ਦੀ ਜਾਚ ਸਿਖਾਵੇ। ਜਿਸ ਦਾ ਵਿਸ਼ਾ-ਵਸਤੂ ਸੁੰਦਰ ਹੋਵੇ, ਕਾਲਪਨਿਕ ਭਾਵੇਂ ਯਥਾਰਥ। ਜਿਸ ਸਾਹਿਤਕਾਰ ਦੀ ਸੁੰਦਰਤਾ ਨਾਲ ਸਾਂਝ ਹੈ ਉਹ ਕੰਬਾਂ ਨੂੰ ਕਦੇ ਨਹੀਂ ਉਛਾਲਦਾ। ਉਹ ਆਪਣੀ ਕਲਪਨਾ ਵਿੱਚੋਂ ਵੀ ਸੁਹਜ ਦੀ ਸਿਰਜਣਾ ਕਰਦਾ ਹੈ ਅਤੇ ਯਥਾਰਥ ਵਿੱਚੋਂ ਵੀ ਸੁਹਜ ਹੀ ਚੁਣਦਾ ਹੈ। ਜੋ ਅੰਦਰੋਂ ਕੋਝ ਹਨ, ਉਨ੍ਹਾਂ ਨੂੰ ਕੰਝ ਦੀ ਕਲਪਨਾ ਨਹੀਂ ਕਰਨੀ ਪੈਂਦੀ। ਉਨ੍ਹਾਂ ਲਈ ਜੀਵਨ ਦੇ ਯਥਾਰਥ ਵਿੱਚ ਹੀ ਬਥੇਰਾ ਕੋਝ ਹੈ। ਜਦ ਜੀਵਨ ਵਿਚਲੇ ਕਝ ਅਤੇ ਕਲੇਸ਼ ਆਪਣੇ ਹੱਦਾਂ ਬੰਨੇ ਤੋੜ ਕੇ ਬੇ-ਬਾਬੂ ਹੋ ਜਾਦੇ ਹਨ, ਉਦੋਂ ਇਨ੍ਹਾਂ ਸਾਹਿਤਕਾਰਾਂ ਦੀ ਚਾਂਦੀ ਹੋ ਜਾਂਦੀ ਹੈ। ਇਨ੍ਹਾਂ ਦਾ ਮਨ-ਭਾਉਂਦਾ ਵਿਸ਼ਾ-ਵਸਤੂ ਸੁਲੱਭ ਹੋ ਜਾਂਦਾ ਹੈ ਅਤੇ ਇਹ ਹੰਢਾਏ ਹੋਏ ਸੱਚ ਨੂੰ ਚਿੱਤਣ ਵਾਲੇ ਮਾਹਰ ਹੋਣ ਦਾ ਮਾਣ ਪ੍ਰਾਪਤ ਕਰ ਲੈਂਦੇ ਹਨ। ਪਿਛਲੇ ਦਸ ਪੰਦਰਾਂ ਸਾਲਾਂ ਤੋਂ ਸਾਚੇ ਸਾਹਿਤਕਾਰ ਇਉਂ ਕਰਦੇ ਆ ਰਹੇ ਹਨ। ਭਵਿੱਖ ਵਿੱਚ ਕਲੇਸ਼ਾਂ ਲਈ ਅਰਦਾਸਾਂ ਕਰਦੇ ਰਹਿਣਗੇ। ਸ੍ਰੇਸ਼ਟ ਸਾਹਿਤ ਉਹ ਹੈ ਜਿਹੜਾ ਕੇਵਲ ਨਿਰਮਲ, ਨਿਰਦੇਸ਼ ਸਾਤਵਿਕ ਆਨੰਦ ਲਈ ਉਪਜਾਇਆ ਜਾਵੇ: ਜਿਹੜਾ ਮਨੁੱਖ ਨੂੰ ਕੋਮਲ ਭਾਵੀ ਬਣਾਵੇ। ਕੋਮਲ ਭਾਵ ਹੀ ਮਨੁੱਖ ਦੀ ਆਤਮਾ ਹਨ। ਮਨੁੱਖ ਦੇ ਆਤਮਕ ਸੰਬੰਧਾ ਦਾ ਸਤਿਕਾਰ ਕਰਨ ਵਾਲਾ ਸਾਹਿਤ ਹੀ ਸ੍ਰੇਸ਼ਟ ਹੈ। ਅਜੋਕਾ ਯਥਾਰਥਵਾਦ ਕੋਝ ਦੀ ਉਪਾਸਨਾ ਹੈ, ਕਿਸੇ ਹੱਦ ਤਕ ਹੈ।"
ਏਨਾ ਕਹਿ ਕੇ ਸੁਮੀਤ ਚਲਾ ਗਿਆ। ਸੁਨੇਹਾ, ਮੈਂ ਵੀ ਪਾਪਾ ਲਈ ਚਾਹ ਬਣਾਉਣ ਜਾ ਰਹੀ ਹਾਂ।