Back ArrowLogo
Info
Profile

ਲੋਕਾਂ ਵਿੱਚ ਇਸ ਸੰਸਾਰ ਨੂੰ ਸੁਹਣਾ ਬਣਾਉਣ ਦੀ ਰੀਝ ਸੀ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਖਗੋਲ (ਸਿਤਾਰਿਆਂ ਦੇ ਗਿਆਨ) ਵਿੱਚ ਦਿਲਚਸਪੀ ਸੀ। ਪਿਸ਼ਾਗਰਸ ਇਸ ਦੁਨੀਆ ਵਿੱਚ ਦਿਲਚਸਪੀ ਨਹੀਂ ਸੀ ਰੱਖਦਾ। ਉਹ ਜੀਵਨ ਨੂੰ ਮਾਣਨ ਦੀ ਸਲਾਹ ਨਹੀਂ ਸੀ ਦਿੰਦਾ, ਸਗੋਂ ਮਨਾਹੀਆਂ ਦੇ ਭਾਰ ਹੇਠ ਦੱਬਣ ਦਾ ਯਤਨ ਕਰਦਾ ਸੀ। ਉਸ ਅਨੁਸਾਰ ਇਹ ਸਰੀਰ ਸਾਡੀ ਆਤਮਾ ਦਾ ਮਕਬਰਾ ਸੀ, ਬੰਧਨ ਸੀ, ਕੈਦ ਸੀ। ਇਸ ਸਰੀਰ ਨਾਲ ਸੰਬੰਧਤ ਗਿਆਨ ਇੰਦ੍ਰੀਆਂ ਨੂੰ ਉਹ ਸਤਿਕਾਰਯੋਗ ਕਿਵੇਂ ਮੰਨ ਸਕਦਾ ਸੀ। ਉਸ ਦਾ ਮਨੋਰਥ ਪਰਲੋਕ ਸੀ ਅਤੇ ਪਰਲੋਕ ਦਾ ਗਿਆਨ ਇਨ੍ਹਾ ਇੰਦ੍ਰੀਆਂ ਦੁਆਰਾ ਸੰਭਵ ਨਹੀਂ: ਸਗੋਂ ਇਨ੍ਹਾਂ ਦੇ ਦਮਨ ਦੀ ਲੋੜ ਹੈ। ਉਸ ਗਿਆਨ ਲਈ ਇਸ ਲਈ ਪਿਥਾਗੋਰਸ ਨਿਰੀਖਸ਼ਣ ਨੂੰ ਸਤਿਕਾਰਯੋਗ ਨਹੀਂ ਸੀ ਮੰਨਦਾ। ਉਹ ਵਿਗਿਆਨੀ ਨਹੀਂ ਸੀ। ਉਹ ਰਹੱਸਵਾਦੀ ਸੀ, ਪਰਲੋਕਵਾਦੀ ਸੀ ।"

"ਡਾ ਜੀ, ਗਣਿਤ ਤਾਂ ਵਿਗਿਆਨ ਦੀ ਜਿੰਦ ਜਾਨ ਹੈ।"

"ਹੁਣ ਹੈ, ਜਦੋਂ ਇਸ ਦਾ ਸੰਬੰਧ ਵਿਗਿਆਨ ਨਾਲ ਹੋ ਗਿਆ ਹੈ। ਪਹਿਲਾਂ ਨਹੀਂ ਸੀ। ਪੁਰਾਤਨ ਕਾਲ ਵਿੱਚ ਇਹ ਰਹੱਸਵਾਦ ਅਤੇ ਫਲਸਫੇ ਦਾ ਸੰਬੰਧੀ ਸੀ। ਗਣਿਤ ਅਤੇ ਫਲਸਫੇ ਦੀ ਮਦਦ ਨਾਲ ਰਹੱਸਵਾਦ ਦੀ ਮੰਜ਼ਲ ਤਕ ਤਾਂ ਕੋਈ ਵਿਰਲਾ ਹੀ ਪੁੱਜਦਾ ਸੀ; ਪਰ ਇਸ ਸੰਬੰਧ ਨੇ ਕੁਲੀਨ ਵਰਗ ਨੂੰ ਵਡਿਆਉਣ ਵਿੱਚ ਕਮਾਲ ਕਰ ਦਿੱਤੀ ਸੀ। ਗਣਿਤ ਅਤੇ ਫਲਸਫੇ ਲਈ ਲੋੜੀਂਦੀ ਵਿਹਲ ਉੱਚ-ਵਰਗੀ ਲੋਕਾਂ ਕੋਲ ਹੀ ਸੀ। ਇਉਂ ਇਹ ਵੀ ਕਹਿ ਸਕਦੇ ਹਾਂ ਕਿ ਰਹੱਸਵਾਦ ਵਰਗ-ਵਿਸ਼ੇਸ਼ ਦੀ ਸ੍ਰੇਸ਼ਟਤਾ ਦਾ ਵਾਦ ਹੈ। ਪਿਥਾਗੋਰਸ ਕੁਲੀਨ-ਵਰਗਵਾਦੀ ਸੀ। ਉਸ ਦੇ ਪੈਰੋਕਾਰ ਹੋਣ ਕਰਕੇ ਸੁਕਰਾਤ ਅਤੇ ਪਲੇਟ ਵੀ ਅਰਿਸਟੋਕਸੀ ਦੇ ਹਮਾਇਤੀ ਅਤੇ ਡਿਮਾਕੁਸੀ ਦੇ ਵਿਰੋਧੀ ਸਨ।"

"ਵੀਰ ਜੀ, ਰਹੱਸਵਾਦ ਵਰਗ-ਵਿਸ਼ੇਸ਼ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਰਥਕ ਕਿਉਂ ਨਹੀਂ ਆਖਿਆ ਜਾਣਾ ਚਾਹੀਦਾ ?"

"ਜ਼ਰੂਰ ਆਖਿਆ ਜਾਣਾ ਚਾਹੀਦਾ ਹੈ। ਈਸਾਈਅਤ ਦੇ ਫੈਲਾਉ ਤੋਂ ਮਗਰੋਂ ਕਈ ਮੱਨ ਅਤੇ ਡੇਰੇ ਬਣਨ ਉੱਤੇ ਇਹ ਵਿਅਕਤੀ ਵਿਸ਼ੇਸ਼ ਨੂੰ ਤਰਜੀਹ ਦੇਣ ਲੱਗ ਪਿਆ ਸੀ। ਯੂਨਾਨੀ ਸਿਟੀ ਸਟੇਟ ਅਤੇ ਰੋਮਨ ਐਂਪਾਇਰ ਵਿਚਲਾ ਅੰਤਰ ਯੌਰਪ ਦੇ ਧਰਮ ਉੱਤੇ ਵੀ ਅਸਰ-ਅੰਦਾਜ਼ ਹੋਇਆ ਹੈ। ਰਹੱਸਵਾਦ ਵਿੱਚ ਵਿਸ਼ੇਸ਼ ਤਬਦੀਲੀ ਇਹ ਆ ਗਈ ਸੀ ਕਿ ਰੱਬ ਨਾਲ ਵਿਅਕਤੀ ਦੇ ਸਿੱਧੇ ਸੰਬੰਧ ਦੇ ਖ਼ਿਆਲ ਵਿੱਚ ਜਨਮ ਲੈਣ ਵਾਲਾ ਇਹ ਸਾਧਨ ਜਾਂ ਸੰਜਮ, ਜਿਸ ਨੇ ਦੇਵਤਿਆਂ ਦੇ ਵਿਚੋਲੇਪੁਣੇ ਤੋਂ ਇਨਕਾਰ ਕੀਤਾ ਸੀ, ਹੁਣ ਮੁਰਸ਼ਦ, ਪੀਰ, ਅਵਤਾਰ ਅਤੇ ਪੈਗ਼ੰਬਰ ਦੇ ਰੂਪ ਵਿੱਚ ਵਿਚੋਲਿਆਂ ਦਾ ਸਮਰਥਕ ਬਣ ਗਿਆ ਸੀ। ਇਸ ਸੰਬੰਧੀ ਅੱਗੇ ਚੱਲ ਕੇ ਵਿਚਾਰ ਕਰਨ ਦਾ ਮੌਕਾ ਮਿਲੇਗਾ।"

"ਵੀਰ ਜੀ, ਮਨੁੱਖੀ ਸੋਚ ਨੇ ਪਿਥਾਗੋਰਸ ਰਾਹੀਂ ਇੱਕ ਅਜੀਬ ਮੋੜ ਕੱਟਿਆ ਹੈ। ਕੋਈ ਉਚੇਚੇ ਕਾਰਣ ਹੋਣਗੇ।"

"ਜੇ ਇਹ ਵਿਚਾਰਵਾਨ ਮਿਲੀਟਸ ਜਾਂ ਇਓਨੀਆਂ ਦੇ ਵਿਚਾਰਵਾਨਾਂ ਨਾਲੋਂ ਵੱਖਰੇ ਢੰਗ ਨਾਲ ਸੋਚਦਾ ਰਿਹਾ ਹੈ ਤਾਂ ਇਸ ਨੇ ਆਪਣੇ ਚੋਗਿਰਦੇ ਦੇ ਜੀਵਨ ਵਿੱਚੋਂ ਨਿਸਦੇ ਹੀ ਵੱਖਰੀ ਕਿਸਮ ਦੇ ਪ੍ਰਭਾਵ ਗ੍ਰਹਿਣ ਕੀਤੇ ਹੋਣਗੇ। ਉਹ ਗੌਤਮ ਬੁੱਧ ਦਾ ਸਮਕਾਲੀ ਸੀ। ਇਸ ਦੇ ਵਿਸ਼ਵਾਸ ਬੁੱਧ ਨਾਲ ਮਿਲਦੇ ਜੁਲਦੇ ਹੋਣ ਉੱਤੇ ਵੀ ਇਸ ਦਾ ਦੱਸਿਆ ਹੋਇਆ ਮੁਕਤੀ-ਮਾਰਗ ਉਸ ਦੇ ਦੱਸੇ ਅਸ਼ਟ ਮਾਰਗ ਨਾਲੋਂ ਵੱਖਰਾ ਸੀ। ਬੁੱਧ ਬਹੁਤ ਕੁਝ ਕਰਨ ਦੀ ਪ੍ਰੇਰਣਾ ਦਿੰਦਾ ਸੀ ਅਤੇ ਇਹ ਬਹੁਤ ਸਾਰੀਆਂ ਮਨਾਹੀਆਂ ਲਾਉਂਦਾ ਸੀ। ਇਹ ਗਣਿਤ ਅਤੇ

198 / 225
Previous
Next