

ਫਲਸਫੇ ਉੱਤੇ ਆਧਾਰਤ ਬੌਧਕ ਰਹੱਸਵਾਦ ਵਿੱਚ ਵਿਅਕਤੀ ਵਿਸ਼ੇਸ਼ ਦੀ ਕਲਿਆਣ ਦੱਸਦਾ ਸੀ ਅਤੇ ਬੁੱਧ ਨੈਤਿਕਤਾ ਵਿੱਚ ਸਮਾਜਕ ਜੀਵਨ ਦੀ ਸੁੰਦਰਤਾ ਨੂੰ ਆਦਰਸ਼ ਮੰਨਦਾ ਸੀ। ਇਸ ਦੀਆਂ ਪਰਿਸਥਿਤੀਆਂ ਬੁੱਧ ਦੀਆਂ ਪਰਿਸਥਿਤੀਆਂ ਨਾਲੋਂ ਵੀ ਜ਼ਰੂਰ ਤਿੰਨ ਹੋਣਗੀਆਂ। ਇਹ ਸੇਮੋਸ ਨਾਂ ਦੇ ਇੱਕ ਟਾਪੂ ਦਾ ਜੰਮ-ਪਲ ਸੀ। ਇਸ ਦਾ ਪਿਤਾ ਇੱਕ ਅਮੀਰ ਨਾਗਰਿਕ ਸੀ। ਸੈਮੋਸ ਤਿਜਾਰਤੀ ਕੇਂਦਰ ਸੀ, ਜਿਸ ਦੀ ਤਿਜਾਰਤ ਸਪੇਨ ਤਕ ਫੈਲੀ ਹੋਈ ਸੀ। ਇਹ ਟਾਪੂ ਟਰਕੀ ਦੇ ਪੱਛਮੀ ਤੱਟ ਤੋਂ ਕੇਵਲ ਡੇਢ ਮੀਲ ਦੂਰ ਸਮੁੰਦਰ ਵਿੱਚ ਹੈ। ਇਸ ਟਾਪੂ ਦੇ ਵਸਨੀਕ ਜ਼ਿਅਸ ਦੇਵਤਾ ਦੀ ਪਤਨੀ ਹੋਰਾ ਨਾਲ ਸੰਬੰਧਤ ਤਿਉਹਾਰ ਮਨਾ ਰਹੇ ਸਨ। ਇਹ ਤਿਉਹਾਰ ਸ਼ਹਿਰ ਦੀਆਂ ਦੀਵਾਰਾਂ ਤੋਂ ਬਾਹਰ ਮਨਾਇਆ ਜਾਂਦਾ ਸੀ। ਜਦੋਂ ਸਾਰੇ ਨਾਗਰਿਕ, ਹਾਕਮ ਅਤੇ ਸੈਨਿਕ ਸ਼ਹਿਰੋਂ ਬਾਹਰ ਸਨ, ਪੱਲੀਕੇਟੀਜ਼ ਨਾਂ ਦੇ ਇੱਕ ਅਪਰਾਧੀ ਪ੍ਰਕਾਰ ਦੇ ਆਦਮੀ ਨੇ ਆਪਣੇ ਦੇ ਭਰਾਵਾਂ ਅਤੇ ਆਪਣੇ ਵਰਗੇ ਹੋਰ ਸਾਧੀਆਂ ਦੀ ਸਹਾਇਤਾ ਨਾਲ ਬਹਿਰ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਕਰ ਲੈਣ ਪਿੱਛੋਂ ਆਪਣੇ ਭਰਾਵਾਂ ਨੂੰ ਕਤਲ ਕਰਵਾ ਕੇ ਇਹ ਸ਼ਹਿਰ ਦਾ ਖ਼ੁਦਮੁਖ਼ਤਾਰ ਹਾਕਮ ਬਣ ਗਿਆ। ਛੇਤੀ ਹੀ ਇਸ ਨੇ ਵੱਡੀ ਸਮੁੰਦਰੀ ਸੈਨਾ ਤਿਆਰ ਕਰ ਲਈ ਅਤੇ ਤਿਜਾਰਤੀ ਜਹਾਜ਼ਾਂ ਨੂੰ ਲੁੱਟ ਕੇ ਚੋਖਾ ਅਮੀਰ ਹੋ ਗਿਆ। ਜ਼ਾਲਮ ਅਤੇ ਅਤਿਆਚਾਰੀ ਕਰਕੇ ਜਾਣੇ ਜਾਣ ਵਾਲੇ ਇਸ ਨਿਰਦਈ ਆਦਮੀ ਵਿੱਚ ਕਲਾ ਨਾਲ ਕੁਝ ਮੋਹ ਜ਼ਰੂਰ ਸੀ। ਇਸ ਨੇ ਸੈਮੋਸ ਨੂੰ ਬਹੁਤ ਹੀ ਸੁੰਦਰ ਨਗਰ ਬਣਾਉਣ ਦਾ ਭਰਪੂਰ ਸਫਲ ਯਤਨ ਕੀਤਾ।"
"ਡਾ ਜੀ, ਔਰੰਗਜ਼ੇਬੀ ਸਿਆਸਤ ਢੇਡ ਪੁਰਾਣੀ ਚੀਜ਼ ਹੈ।"
"ਸਿਆਸਤ ਦੀਆਂ ਦੋ ਕਿਸਮਾਂ ਕਦੇ ਨਹੀਂ ਹੋਈਆਂ। ਕਦੇ ਕਦੇ ਇਹ ਔਰੰਗਜ਼ੇਬੀ ਪਟੜੀ ਤੋਂ ਲਾਂਭੇ ਵੀ ਹੋ ਜਾਂਦੀ ਹੈ: ਪਰ, ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ 'ਕਦੇ ਕਦੇ'। ਇਸ ਔਰੰਗਜੇਥੀ ਸਿਆਸਤਦਾਨ ਨੇ ਮਿਸਰ ਦੀ ਸਹਾਇਤਾ ਨਾਲ ਮਿਲੀਟਸ ਨੂੰ ਵੀ ਜਿੱਤ ਲਿਆ ਸੀ। ਜਦੋਂ ਈਰਾਨੀ ਫ਼ੌਜਾਂ ਮਿਸਰ ਉੱਤੇ ਹਮਲਾਵਰ ਹੋਈਆਂ ਤਾਂ ਇਸ ਨੇ ਈਰਾਨ ਦਾ ਪਾਸਾ ਭਾਰੀ ਵੇਖ ਕੇ ਮਿਸਰ ਦਾ ਸਾਥ ਛੱਡ ਦਿੱਤਾ ਅਤੇ ਚਾਲੀ ਜਹਾਜ਼ਾਂ ਦਾ ਇੱਕ ਬੇੜਾ ਈਰਾਨੀ ਸੈਨਾ ਦੀ ਸਹਾਇਤਾ ਲਈ ਘੱਲ ਦਿੱਤਾ। ਇਸ ਧੋਖੇਬਾਜ਼ ਆਦਮੀ ਨੇ ਇਸ ਬੇੜੇ ਦੀ ਵਾਗਡੋਰ ਆਪਣੇ ਸਿਆਸੀ ਵਿਰੋਧੀਆਂ ਦੇ ਹੱਥ ਸੋਂਪੀ ਅਤੇ ਆਸ ਇਸ ਨੇ ਇਹ ਕੀਤੀ ਕਿ ਇਨ੍ਹਾਂ ਵਿੱਚੋਂ ਕੁਝ ਜੰਗ ਵਿੱਚ ਮਾਰੇ ਜਾਣਗੇ ਅਤੇ ਬਾਕੀ ਬਚੇ ਮੈਂ ਆਪ ਬਿੱਲੇ ਲਾ ਦਿਆਂਗਾ। ਦੂਜੇ ਵੀ ਸਿਆਸਤਦਾਨ ਸਨ। ਉਨ੍ਹਾਂ ਨੇ ਬਗਾਵਤ ਕਰ ਦਿੱਤੀ ਅਤੇ ਮਿਸਰ ਦੀ ਥਾਂ ਸੈਮੋਸ ਉੱਤੇ ਹੱਲਾ ਕਰ ਦਿੱਤਾ। ਪਾਲੀਕੇਟੀਚ ਜਿੱਤ ਗਿਆ ਪਰ ਕੁਝ ਚਿਰ ਪਿੱਛੋਂ ਇਸ ਦਾ ਪਾਸਾ ਪੁੱਠਾ ਪੈ ਗਿਆ। ਇਸ ਦੀਆਂ ਕੁਚਾਲਾਂ ਤੋਂ ਤੰਗ ਆ ਕੇ ਸਾਰਡਸ ਦੇ ਈਰਾਨੀ ਸੂਬੇਦਾਰ ਨੇ ਚਾਲ ਚੱਲੀ ਤੇ ਇਸ ਨੂੰ ਆਖਿਆ ਕਿ ਉਹ ਈਰਾਨ ਦੇ ਬਾਦਸ਼ਾਹ ਵਿਰੁੱਧ ਬਗਾਵਤ ਕਰਨੀ ਚਾਹੁੰਦਾ ਹੈ ਅਤੇ ਇਸ ਕੰਮ ਵਿੱਚ ਉਸ ਦੀ ਸਹਾਇਤਾ ਦਾ ਭਾਰੀ ਮੁੱਲ ਤਾਰ ਸਕਦਾ ਹੈ। ਇਹ ਲੋਭੀ ਮੰਨ ਗਿਆ ਅਤੇ ਬਗ਼ਾਵਤ ਦੇ ਵਿਉਂਤਬਾਜ਼ੀ ਕਰਨ ਲਈ ਈਰਾਨੀ ਸੂਬੇਦਾਰ ਕੋਲ ਚਲਾ ਗਿਆ। ਉਸ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਸੂਲੀ ਉੱਤੇ ਟੰਗ ਦਿੱਤਾ। ਇਸ ਨੂੰ ਮਾਰ ਕੇ ਈਰਾਨੀਆਂ ਨੇ ਸੈਮੋਸ ਅਤੇ ਮਿਲੀਟਸ ਨੂੰ ਮਲੀਆਮੇਟ ਕਰ ਦਿੱਤਾ। ਇਸੇ ਈਰਾਨੀ ਹੱਲੇ ਨੇ ਮਿਲੀਟਸ ਦੀ ਵਿਗਿਆਨਕ ਵਿਚਾਰਧਾਰਾ ਦੀ ਸਮਾਪਤੀ ਕੀਤੀ ਸੀ।"
"ਵੀਰ ਜੀ, ਜੇ ਪੱਲੀਕੁੱਟੀਜ਼ ਦੇ ਛੜਯੰਤ੍ਰ ਨਾ ਹੁੰਦੇ ਤਾਂ ਸ਼ਾਇਦ ਮਿਲੀਟਸ ਬਚਿਆ ਰਹਿੰਦਾ ।"