

ਸਿਆਸੀ ਫਰਯੰਤ੍ਰ ਵਧੇਰੇ ਮਹੱਤਵਪੂਰਨ ਲੱਗਦੇ ਸਨ। ਥੋੜ੍ਹੇ ਸਮੇਂ ਵਿੱਚ ਹੀ ਪਿਥਾਗੋਰਸ ਦਾ ਧਰਮ ਸਿਆਸਤ ਦੇ ਭਾਰ ਹੇਠ ਦੱਬ ਗਿਆ ਸੀ। ਅਸੀਂ ਵੇਖਾਂਗੇ ਕਿ ਅਗੇਰੇ ਚੱਲ ਕੇ ਇਸ ਧਰਮ ਨੇ ਕਈ ਵੱਖ ਵੱਖ ਰੂਪ ਧਾਰਣ ਕਰ ਲੈਣੇ ਹਨ ਅਤੇ ਈਸਾਈਅਤ ਵਿੱਚ ਵੀ ਪਰਵੇਸ਼ ਕਰ ਜਾਣਾ ਹੈ। ਇਹ ਸਭ ਕੁਝ ਉਨ੍ਹਾਂ ਵਿਚਾਰਵਾਨਾਂ ਰਾਹੀਂ ਹੋਣਾ ਹੈ, ਜਿਹੜੇ ਸਿਆਸੀ ਦੰਗਲਾਂ ਵਿੱਚ ਸ਼ਾਮਲ ਨਾ ਹੋ ਕੇ ਕੇਵਲ ਦਰਸ਼ਨ ਦੀ ਦੁਨੀਆ ਵਿੱਚ ਵਿਚਰਣਗੇ। ਸਿਆਸਤ ਅਤੇ ਸੱਤਾ ਨੂੰ ਮਹੱਤਵ ਦੇਣ ਵਾਲੇ ਵਿਚਾਰਵਾਨਾਂ ਦਾ ਰਾਹ ਵੱਖਰਾ ਹੋ ਜਾਣਾ ਹੈ; ਪਰੰਤੂ ਰਹਿਨੁਮਾਈ ਪਿਥਾਗੋਰਸ ਨੇ ਹੀ ਕਰਨੀ ਹੈ। ਮੱਧ-ਕਾਲ ਦੇ ਵੱਡੇ ਵੱਡੇ ਈਸਾਈ ਦਾਰਸ਼ਨਿਕ ਗਣਿਤ ਸ਼ਾਸਤ੍ਰੀ ਸਨ। ਗਣਿਤ ਨੂੰ ਦਰਸ਼ਨ ਵਿੱਚ ਕੇਂਦਰੀ ਥਾਂ ਕਿਵੇਂ ਪ੍ਰਾਪਤ ਹੋਈ, ਇਹ ਜਾਣਨ ਲਈ ਯੋਗ ਸ਼ਾਸਤ ਦੀ ਗੱਲ ਕਰਨੀ ਪਵੇਗੀ। ਇਸ ਅਨੁਸਾਰ ਸਾਰੇ ਸਰੀਰ ਵਿੱਚ ਵੱਖ ਵੱਖ ਪ੍ਰਾਣ ਜਾਂ ਪ੍ਰਣਾਲੀਆਂ ਹਨ, ਜਿਵੇਂ ਪਾਚਨ ਪ੍ਰਣਾਲੀ, ਰਕਤ ਪ੍ਰਣਾਲੀ ਆਦਿਕ। ਇਹ ਪ੍ਰਣਾਲੀਆਂ ਸਾਡੇ ਵੱਸ ਵਿੱਚ ਨਹੀਂ ਹਨ, ਤਾਂ ਵੀ ਸ੍ਵਾਸਾਂ ਦੀ ਪ੍ਰਣਾਲੀ ਅਜੇਹੀ ਹੈ ਜਿਸ ਉੱਤੇ ਸਾਡਾ ਕੁਝ ਅਧਿਕਾਰ ਹੈ। ਅਸੀਂ ਕੁਝ ਸਮੇਂ ਲਈ ਆਪਣੇ ਫੇਫੜਿਆਂ ਦੀ ਕਿਰਿਆ ਵਿੱਚ ਦਖਲ-ਅੰਦਾਜ਼ੀ ਕਰ ਸਕਦੇ ਹਾਂ। ਇਸ ਸੱਚ ਦੇ ਸਹਾਰੇ ਪਾਤੰਜਲੀ ਨੇ ਇਹ ਸਿੱਟਾ ਕੱਢਿਆ ਹੈ ਕਿ ਪ੍ਰਾਣਾਂ ਉੱਤੇ ਸੰਪੂਰਣ ਅਧਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਠੀਕ ਏਸੇ ਤਰ੍ਹਾਂ ਪਿਥਾਗੋਰਸ ਦਾ ਇਹ ਖ਼ਿਆਲ ਸੀ ਕਿ ਇਸ ਪਦਾਰਥਕ ਸੰਸਾਰ ਤੋਂ ਵੱਖਰਾ ਕੋਈ ਸੂਖ਼ਮ ਸੰਸਾਰ ਹੈ। ਜਦੋਂ ਕੋਈ ਆਦਮੀ ਸਾਧਾਰਣ ਦਿਮਾਗੀ ਹਾਲਤ ਵਿੱਚ ਹੋਣ ਦੀ ਥਾਂ ਕਿਸੇ ਆਵੇਸ਼ ਵਿੱਚ ਹੁੰਦਾ ਹੈ, ਉਦੋਂ ਉਸ ਨੂੰ ਪਰਾਭੌਤਕ ਜਗਤ ਦੇ ਸੱਚ ਦੀ ਸੋਝੀ ਹੁੰਦੀ ਹੈ। ਇਸ ਦਾ ਭਾਵ ਇਹ ਕਿ 'ਪਰਾਭੌਤਕ ਜਗਤ' ਜਾਂ ਕਿਸੇ ਵੀ 'ਪਾਰਲੋਕਿਕ ਹੋਂਦ' ਦਾ ਗਿਆਨ ਸੰਭਵ ਹੈ।"
"ਵੀਰ ਜੀ, ਉਸ ਦੀ ਦਲੀਲ ਤਾਂ ਯੋਗ ਨਾਲ ਰਲਦੀ ਮਿਲਦੀ ਹੈ।"
"ਉਸ ਨੂੰ ਯੋਗ ਦਾ ਗਿਆਨ ਸੀ ਜਾਂ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ਮੈਂ ਆਪਣੀ ਗੱਲ ਸਮਝਾਉਣ ਲਈ ਇਸ ਨੂੰ ਯੋਗ ਨਾਲ ਮਿਲਾਉਣ ਦਾ ਯਤਨ ਕੀਤਾ ਹੈ। ਜੇ ਸੁਪਰਨੇਚਰਲ ਦਾ ਗਿਆਨ ਸੰਭਵ ਹੈ ਤਾਂ ਉਸ ਸੰਭਾਵਨਾ ਨੂੰ ਸਾਕਾਰ ਕਿਵੇਂ ਕੀਤਾ ਜਾਵੇ ? ਉਸ ਗਿਆਨ ਦੀ ਪ੍ਰਾਪਤੀ ਲਈ ਢੰਗ ਕਿਹੜਾ ਵਰਤਿਆ ਜਾਵੇ ? ਪਿਥਾਗੋਰਸ ਨੇ ਇਸ ਦਾ ਵਿਸਥਾਰ ਇਉਂ ਕੀਤਾ ਹੈ। ਇਸ ਸੰਸਾਰ ਦਾ ਸਭ ਕੁਝ ਪਦਾਰਥਕ ਹੈ: ਪਰ, ਨੰਬਰ ਜਾਂ ਹਿੰਦਸੋ ਪਦਾਰਥਕ ਨਹੀਂ ਹਨ। ਅਸੀਂ ਕਹਿੰਦੇ ਹਾਂ ਕਿ ਇੱਕ ਆਦਮੀ, ਦੋ ਪੰਛੀ, ਜਾਂ ਤਿੰਨ ਘੋੜੇ ਆਦਿਕ। ਅੰਕੜਿਆਂ ਨਾਲ ਅਸੀਂ ਵਸਤੂਆ ਦੀ ਗਿਣਤੀ ਕਰਦੇ ਹਾਂ: ਪਰ, ਵਸਤੂਆਂ ਤੋਂ ਬਿਨਾਂ ਅੰਕੜਿਆਂ ਦੀ ਕੋਈ ਸੰਸਾਰਕ ਹੋਂਦ ਨਹੀਂ। ਇਹ ਪਰਾ-ਸਰੀਰਿਕ ਹਨ। ਅੰਕੜਿਆਂ ਜਾਂ ਹਿੰਦਸਿਆਂ ਦਾ ਦੂਜਾ ਸੁਭਾ ਜਾਂ ਅਸਲਾ ਇਹ ਹੈ ਕਿ ਇਹ ਅਟੱਲ ਹਨ, ਇਹ ਬਦਲਦੇ ਨਹੀਂ, ਇਨ੍ਹਾਂ ਉੱਤੇ ਸਮੇਂ ਜਾਂ ਸਥਾਨ ਦਾ ਪ੍ਰਭਾਵ ਨਹੀਂ, ਇਹ ਨਿਰਪੱਖ ਹਨ, ਇਨ੍ਹਾਂ ਉੱਤੇ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ। ਤਿੰਨ ਅਤੇ ਦੇ ਮਿਲ ਕੇ ਸਦਾ ਪੰਜ ਹੀ ਹੋਣਗੇ, ਘੱਟ ਜਾਂ ਵੱਧ ਨਹੀਂ ਹੋ ਸਕਦੇ। ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਦਾ ਗਿਆਨ ਸੰਭਵ ਹੈ। ਇਹ ਓਨੀ ਹੀ ਸਰਲਤਾ ਨਾਲ ਸਮਝੇ ਜਾ ਸਕਦੇ ਹਨ ਜਿੰਨੀ ਸਰਲਤਾ ਨਾਲ ਅਸੀਂ ਪਦਾਰਥਕ ਵਸਤੂਆਂ ਦਾ ਗਿਆਨ ਆਪਣੀਆਂ ਗਿਆਨ ਇੰਦ੍ਰੀਆਂ ਰਾਹੀਂ ਪ੍ਰਾਪਤ ਕਰਦੇ ਹਾਂ। ਜੇ ਅਸੀਂ ਹਿੰਦਸਿਆਂ ਦੇ ਗਿਆਨ ਨੂੰ ਵਧਾਉਂਦੇ ਜਾਈਏ ਤਾਂ ਅਸੀਂ ਅਲੌਕਿਕ ਜਾਂ ਸੁਪਰਨੇਚਰਲ ਬਾਰੇ ਵੀ ਵਧੇਰੇ ਜਾਣਦੇ ਜਾਵਾਂਗੇ। ਗਣਿਤ ਦਾ ਗਿਆਨ ਪਰਾ-ਸਰੀਰਕ ਦਾ ਗਿਆਨ ਹੈ। ਸੱਚਾ
ਦਾਰਸ਼ਨਿਕ ਉਹ ਹੈ ਜੋ ਇਸ ਲੋਕ ਦੇ ਪਾਰਲੋਕਿਕ ਸੱਚ ਨੂੰ ਜਾਣਦਾ ਹੈ, ਜਿਸ ਨੂੰ ਸਥੂਲ