

ਸੰਸਾਰ ਦੇ ਸੂਖ਼ਮ ਸੱਚ ਦਾ ਗਿਆਨ ਹੈ। ਇਹ ਗਿਆਨ ਕੇਵਲ ਗਣਿਤ ਰਾਹੀਂ ਸੰਭਵ ਹੈ। ਇਸ ਲਈ ਕੇਵਲ ਗਣਿਤ ਸ਼ਾਸਤੀ ਹੀ ਦਾਰਸ਼ਨਿਕ ਹੋ ਸਕਦਾ ਹੈ। ਗਣਿਤ ਬਿਨਾਂ ਦਰਸ਼ਨ ਸੰਭਵ ਨਹੀਂ।"
"ਤਾਂ ਜੀ, ਅਸੀਂ ਮੰਨੀਏ ਭਾਵੇਂ ਨਾ ਮੰਨੀਏ; ਇਹ ਸਾਡੀ ਮਰਜ਼ੀ ਹੈ ਪਰ ਗੱਲ ਕਰਨ ਵਾਲੇ ਨੇ ਕਸਰ ਨਹੀਂ ਛੱਡੀ।"
"ਇਸੇ ਕਰਕੇ ਦੋ ਹਜ਼ਾਰ ਸਾਲ ਤਕ ਗਣਿਤ ਅਤੇ ਫਲਸਫੇ ਦੇ ਸੰਬੰਧ ਉੱਤੇ ਸ਼ੱਕ ਨਹੀਂ ਕੀਤਾ ਗਿਆ। ਸਾਡੀ ਸਦੀ ਦੇ ਵਿਚਾਰਵਾਨ, ਬਰਟੁੰਡ ਰਸਲ ਨੇ ਸਾਡੀ ਸਦੀ ਦੇ ਆਰੰਭ ਵਿੱਚ ਇਸ ਸੰਬੰਧ ਉੱਤੇ ਸੰਦੇਹ ਕਰ ਕੇ ਇਸ ਨੂੰ ਨਰੜ ਕਹਿਣ ਦੀ ਅਤੇ ਰੋੜਨ ਦੇ ਯਤਨ ਦੀ ਪਹਿਲ ਕੀਤੀ ਸੀ। ਇਸ ਯਤਨ ਲਈ ਵਾਤਾਵਰਣ, ਰਿਨੇਸਾਂਸ ਦੇ ਹੋਂਦ ਵਿੱਚ ਆਉਣ ਨਾਲ ਹੀ, ਉਸਰਨਾ ਸ਼ੁਰੂ ਹੋ ਗਿਆ ਸੀ। ਪਿੜਾਗੋਰਸ ਦੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਇਹ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ ਉਸ ਤੋਂ ਪਿੱਛ ਦਰਸ਼ਨ ਅਤੇ ਰਹੱਸਵਾਦ ਵਿੱਚ ਵਿੱਚ ਪੈਣੀ ਆਰੰਭ ਹੋ ਗਈ ਸੀ। ਰਹੱਸਵਾਦ ਤੇ ਦਰਸ਼ਨ ਦੋਵੇਂ ਹੀ ਅਦ੍ਰਿਸ਼ਟ ਅਤੇ ਦੁਰਗੇਅ ਨੂੰ ਜਾਣਨ ਦੇ ਸਾਧਨ ਹਨ। ਰਹੱਸਵਾਦ ਆਵੇਸ਼ ਉੱਤੇ ਆਧਾਰਤ ਹੈ ਅਤੇ ਦਰਸ਼ਨ ਗਣਿਤ ਅਤੇ ਤਰਕ ਜਾਂ ਲਾਜਿਕ ਉੱਤੇ। ਪਿਥਾਗੋਰਸ ਦੁਆਰਾ ਗਣਿਤ ਉੱਤੇ ਜ਼ੋਰ ਦਿੱਤਾ ਜਾਣ ਕਰਕੇ ਆਵੇਸ਼ ਜਾਂ ਰਹੱਸਵਾਦ ਅਤੇ ਦਰਸ਼ਨ ਦੀ ਦੋਸਤੀ ਟੁੱਟਦੀ ਗਈ ਹੈ; ਕਿਉਂਕਿ, ਆਵੇਸ਼ ਅਤੇ ਤਰਕ ਵਿੱਚ ਇੱਕ-ਸੁਰਤਾ ਜਾਂ ਮੇਲ ਸੰਭਵ ਨਹੀਂ। ਯੌਰਪ ਦੇ ਧਰਮ ਸ਼ਾਸਤੀਆਂ ਨੇ ਧਰਮ ਨੂੰ ਸਦਾ ਹੀ ਦਾਰਸ਼ਨਿਕ ਜਾਂ ਬੌਧਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਹੈ ਜਦ ਕਿ ਪੂਰਬ ਵਿੱਚ ਇਸ ਉੱਤੇ ਰਹੱਸਵਾਦ ਜਾਂ ਆਵੇਸ਼ ਦਾ ਗਲਬਾ ਪਿਆ ਰਿਹਾ ਹੈ। ਪੱਛਮੀ ਧਰਮ-ਸ਼ਾਸਤ ਸ਼ਰਧਾ ਅਤੇ ਦਾਰਸ਼ਨਿਕਤਾ ਦੇ ਮਿਸ਼ਰਣ ਕਾਰਣ ਇੱਕ ਸਫਲ ਤਾਰਕੀਕਰਣ (Rationalisation) ਹੋ ਨਿਬੜਿਆ ਹੈ। ਪੂਰਬੀ (ਵਿਸ਼ੇਸ਼ ਕਰਕੇ ਭਾਰਤੀ) ਧਰਮ ਸ਼ਾਸਤ ਨਿਰੋਲ ਸ਼ਰਧਾ ਦੀ ਉਪਜ ਹੋਣ ਕਰਕੇ ਹਾਸੋ-ਹੀਣਾ ਅੰਧ ਵਿਸ਼ਵਾਸ ਬਣਿਆ ਆਇਆ ਹੈ। ਪੱਛਮੀ ਪ੍ਰਭਾਵ ਨਾਲ, ਉੱਨੀਵੀਂ ਸਦੀ ਵਿੱਚ ਸਾਡੇ ਧਰਮ ਸ਼ਾਸਤ੍ਰ ਦਾ ਤਰਕੀਕਰਣ ਆਰੰਭ ਹੋਇਆ ਸੀ। ਵਿਵੇਕਾਨੰਦ ਜੀ ਇਸ ਦੀ ਸਿਖ਼ਰ ਸਨ।"
ਪੁਸ਼ਪੇਂਦ੍ਰ, ਵਾਰਤਾਲਾਪ ਦੀ ਸਮਾਪਤੀ ਪਿੱਛੋਂ ਮੇਰੇ ਮਨ ਦੀ ਉਹੋ ਹਾਲਤ ਸੀ ਜਿਹੜੀ ਇਸ ਤੋਂ ਪਹਿਲੀ ਮਿਲਣੀ ਸਮੇਂ ਨੀਰਜ ਦੇ ਮਨ ਦੀ ਸੀ। ਉਸ ਦਿਨ ਉਹ ਮੈਨੂੰ ਕੁਝ ਦੱਸਣ ਲਈ ਉਤਾਵਲੀ ਸੀ, ਅੱਜ ਮੈਂ ਉਸ ਕੋਲੋਂ ਕੁਝ ਪੁੱਛਣ ਲਈ ਉਤਾਵਲੀ ਸਾਂ। ਮੈਂ ਦੇਵ ਜੀ ਬਾਰੇ ਜਾਣਨ ਦੀ ਕਾਹਲ ਵਿੱਚ ਸਾਂ। ਜਾਣਨ ਦੀ ਕਾਹਲ ਮੈਨੂੰ ਸੀ; ਪਰ, ਦੱਸਣ ਦੀ ਪਹਿਲ ਨੀਰਜ ਨੇ ਕੀਤੀ।
"ਦੀਦੀ, ਦੇਵ ਜੀ ਦਾ ਨਾਂ ਪੂਰਾ ਸੁਖਦੇਵ ਹੈ, ਉਨ੍ਹਾਂ ਨੇ ਮੈਨੂੰ ਦੱਸਿਆ, 'ਮੈਂ ਸੰਗਤਪੁਰ, ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮ-ਪਲ ਹਾਂ। ਰਾਜ-ਪਰਾਣੇ ਦੀ ਸੇਵਾ ਦੇ ਬਦਲੇ ਵਿੱਚ ਮੇਰੇ ਵਡੇਰਿਆ ਨੂੰ ਚੌਧਰ ਮਿਲੀ ਹੋਈ ਸੀ। ਸਮੇਂ ਦੀ ਤਕਸੀਮ ਨੇ ਚੌਧਰ ਨੂੰ ਨਿੱਕੀਆਂ ਨਿੱਕੀਆਂ ਵੰਡਾਂ ਵਿੱਚ ਵੰਡ ਦਿੱਤਾ ਹੋਇਆ ਸੀ। ਪਰ ਇਸ ਚੌਧਰ ਦੇ 'ਮਾਣ' ਨੂੰ ਕਈ ਪ੍ਰਕਾਰ ਦੀਆਂ 'ਚਰਬਾਂ' ਲੱਗ ਗਈਆਂ ਸਨ। ਉਨ੍ਹਾਂ ਜ਼ਰਬਾਂ ਸਦਕਾ ਸਾਡੇ ਖਾਨਦਾਨੀ ਮਾਣ ਦਾ ਗੁਣਨਫਲ, 'ਅਵਿਮਾਨ' ਬਣ ਚੁੱਕਾ ਸੀ। ਤੀਹ ਕੁ ਸਾਲ ਦੀ ਉਮਰ ਵਿੱਚ ਮੇਰਾ ਅਭਿਮਾਨ ਸਿਖ਼ਰ ਉੱਤੇ ਸੀ, ਜਦੋਂ ਇੱਕ ਭਿਆਨਕ ਝਟਕੇ ਨੇ ਇਸ ਨੂੰ ਚੂਰ ਚੂਰ ਕਰ ਦਿੱਤਾ। ਆਪਣੇ ਅਭਿਮਾਨ ਦੀ ਉੱਚੀ ਅਟਾਰੀ ਦੇ ਮਲਬੇ ਨੂੰ ਫੋਲਣ ਵਿੱਚ ਮੈਂ ਆਪਣੇ ਜੀਵਨ ਦੇ ਕਈ ਸਾਲ ਲਾਏ ਹਨ। ਇਸ