Back ArrowLogo
Info
Profile

ਕਲਾ-ਫੋਲੀ ਨੇ ਜੀਵਨ ਪ੍ਰਤਿ ਮੇਰਾ ਇੱਕ ਦ੍ਰਿਸ਼ਟੀਕੋਣ ਬਣਾ ਦਿੱਤਾ ਹੈ। ਆਪਣੇ ਢੰਗ ਨਾਲ ਆਪਣੇ ਅਤੀਤ ਵੱਲ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਆਰਥਕ ਸ੍ਰੇਸ਼ਟਤਾ ਦੀ ਨੀਂਹ ਉੱਤੇ ਉਸਰੀ ਹੋਈ ਮਾਣ ਦੀ ਨਿੱਕੀ ਜਿਹੀ ਕੰਧ ਨੂੰ ਅਭਿਮਾਨ ਦੀ ਉੱਚੀ ਅਟਾਰੀ ਦਾ ਰੂਪ ਦੇਣ ਵਿੱਚ ਮੇਰੇ ਮਜ਼ਹਬ ਦਾ ਵਿਸ਼ੇਸ਼ ਹੱਥ ਸੀ। ਹੋ ਸਕਦਾ ਹੈ ਧਰਮ ਦੇ ਪਰਚਾਰਕਾਂ ਦਾ ਇਹ ਭਾਵ ਨਾ ਹੋਵੇ: ਪਰ, ਮੈਨੂੰ ਸਦਾ ਹੀ ਇਹ ਜਾਪਦਾ ਰਿਹਾ ਸੀ ਕਿ ਮੇਰਾ ਧਰਮ ਸੰਸਾਰ ਦੇ ਸਭ ਧਰਮਾਂ ਨਾਲੋਂ ਵਧੀਆ ਹੈ। ਏਨਾ ਹੀ ਨਹੀਂ, ਹੋਲੀ ਹੋਲੀ ਇਹ ਵਿਸ਼ਵਾਸ ਬਣਦਾ ਗਿਆ ਸੀ ਕਿ ਇੱਕ ਮੇਰਾ ਧਰਮ ਹੀ ਸੱਚਾ ਧਰਮ ਹੋ, ਬਾਕੀ ਸਾਰੇ ਧਰਮ ਬਕਵਾਸ ਹਨ। ਇਉਂ ਸਮਝਣ ਦਾ ਨਤੀਜਾ ਇਹ ਹੋਇਆ ਕਿ ਸ਼ਰਧਾ ਨਾਂ ਦੀ ਕੋਈ ਚੀਜ਼ ਮੇਰੇ ਮਨ ਵਿੱਚ ਨਿਵਾਸ ਨਾ ਕਰ ਸਕੀ। ਮੇਰਾ ਸ਼ਰਧਾ ਹੀਣ ਮਨ ਆਪਣੇ ਧਰਮ ਦੀ ਸ੍ਰੇਸ਼ਟਤਾ ਦਾ ਅਭਿਮਾਨੀ ਹੋ ਗਿਆ ਅਤੇ ਦੂਜੇ ਧਰਮਾਂ ਤੇ ਧਰਮਾਂ ਦੇ ਮੰਨਣ ਵਾਲਿਆਂ ਨੂੰ ਘਟੀਆ ਅਤੇ ਘਿਰਣਤ ਸਮਝਣ ਲੱਗ ফিস।"

ਏਨਾ ਦੱਸ ਲੈਣ ਪਿਛੋਂ ਨੀਰਜ ਨੇ ਮੈਨੂੰ ਪੁੱਛਿਆ, "ਦੀਦੀ, ਮੈਨੂੰ ਇਹ ਸਮਝ ਨਹੀਂ ਆਈ ਕਿ ਦੇਵ ਜੀ ਦੇ ਮਨ ਵਿੱਚ ਆਪਣੇ ਧਰਮ ਪ੍ਰਤਿ ਸ਼ਰਧਾ ਕਿਉਂ ਨਾ ਉਪਜੀ ?"

ਮੈਂ ਉੱਤਰ ਦਿੱਤਾ, "ਨੀਰਜ, ਸ਼ਰਧਾ ਮਨੁੱਖੀ ਮਨ ਦੀ ਇੱਕ ਰੁਚੀ ਹੈ। ਜੇ ਇਹ ਕਿਸੇ ਮਨ ਵਿੱਚ ਹੋਵੇ ਤਾਂ ਇਹ ਮਨੁੱਖ ਦੇ ਸਮੁੱਚੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਆਪਣੇ ਧਰਮ ਪ੍ਰਤਿ ਸ਼ਰਧਾ ਰੱਖਣ ਵਾਲਾ ਆਦਮੀ ਦੂਜੇ ਧਰਮਾਂ ਨੂੰ ਘਟੀਆ ਨਹੀਂ ਸਮਝ ਸਕਦਾ। ਸ਼ਰਧਾ ਦਾ ਗੁਣ ਉਸ ਨੂੰ ਇਉਂ ਨਹੀਂ ਕਰਨ ਦੇਵੇਗਾ। ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਦੂਜਿਆ ਦੇ ਧਰਮ ਪ੍ਰਤਿ ਘਿਰਣਾ ਹੈ ਉਹ ਆਪਣੇ ਧਰਮ ਪ੍ਰਤਿ ਸ਼ਰਧਾਵਾਨ ਨਹੀਂ ਹੁੰਦੇ, ਉਹ ਆਪਣੇ ਧਰਮ ਦੀ ਸ੍ਰੇਸ਼ਟਤਾ ਦੇ ਅਭਿਮਾਨੀ ਹੁੰਦੇ ਹਨ। ਆਪਣੇ ਅਭਿਮਾਨ ਨੂੰ ਸ਼ਰਧਾ ਸਮਝਣ ਦੀ ਭੁੱਲ ਕਰਦੇ ਹਨ, ਉਹ ਲੋਕ।"

"ਠੀਕ, ਦੀਦੀ, ਦੇਵ ਜੀ ਦੀ ਗੱਲ ਸੁਣੇ। ਉਨ੍ਹਾਂ ਨੇ ਦੱਸਿਆ, 'ਮੇਰੇ ਮਾਨਸਿਕ ਰੋਗ ਨੂੰ ਵਧਾਉਣ ਵਿੱਚ ਧਰਮ ਦੇ ਇਤਿਹਾਸ ਦਾ ਵਿਸ਼ੇਸ਼ ਹੱਥ ਸੀ। ਜ਼ੁਲਮਾਂ, ਜਬਰਾਂ, ਕੁਰਬਾਨੀਆਂ, ਬਹਾਦਰੀਆਂ ਅਤੇ ਬਦਲਿਆਂ ਦੀਆਂ ਭਿਆਨਕ ਘਟਨਾਵਾਂ ਦੇ ਦਿਲ ਕੰਬਾਊ ਵਰਣਨ ਸੁਣ ਸੁਣ ਕੇ ਮੇਰੇ ਮਨ ਦਾ ਉਲਾਰ ਵਧਦਾ ਗਿਆ। ਉਦੋਂ ਮੈਂ ਇਸ ਉਲਾਰ ਨੂੰ ਸੁਧਾ ਸਮਝਦਾ ਸਾਂ। ਇੱਕ ਅਜੇਹਾ ਸਮਾਂ ਵੀ ਆਇਆ ਸੀ ਜਦੋਂ ਇਸ ਉਲਾਰ ਨੇ ਦੇਸ਼-ਪਿਆਰ ਦਾ ਰੂਪ ਧਾਰ ਲਿਆ ਸੀ। ਉਸ ਸਮੇਂ ਭਾਰਤ ਵਰਸ਼ ਮਾਤ-ਭੂਮ, ਭਾਰਤੀ ਸੰਸਕ੍ਰਿਤੀ ਦੀ ਸਨਾਤਨਤਾ ਅਤੇ ਇਹੋ ਜਿਹਾ ਹੋਰ ਨਿਕ-ਸੁਕ ਮੇਰੇ ਲਈ ਵੀ ਆਦਰਸ਼ ਰੂਪ ਹੋ ਗਿਆ ਸੀ। ਪਰ ਛੇਤੀ ਹੀ ਇਹ ਸਾਰੇ ਆਦਰਸ਼ ਖੋਖਲੋ ਜਾਪਣ ਲੱਗ ਪਏ, ਇਨ੍ਹਾਂ ਦੀ ਸਾਰਥਕਤਾ ਉੱਤੇ ਸ਼ੱਕ ਹੋਣ ਲੱਗ ਪਿਆ। ਇਹ ਕੇਵਲ ਦਿਮਾਗੀ ਸਨ, ਇਰਿਆਤਮਕ ਨਹੀਂ ਸਨ। ਇਹ ਮੇਰੇ ਧਾਰਮਕ ਵਿਸ਼ਵਾਸਾਂ ਨਾਲ ਮੇਲ ਨਹੀਂ ਸਨ ਖਾਂਦੇ। ਹੋਲੀ ਹੋਲੀ ਭਾਰਤ ਵਰਸ਼ ਸੁੰਗੜ ਕੇ ਪੰਜਾਬ ਬਣ ਗਿਆ ਅਤੇ ਸਿਆਸੀ ਆਦਰਸ਼ ਅਲੋਕਿਕ ਧਾਰਮਿਕ ਆਦਰਸ਼ਾਂ ਦਾ ਸੰਸਾਰਕ, ਕਿਰਿਆਤਮਕ ਰੂਪ ਦਿੱਸਣ ਲੱਗ ਪਏ। ਪਹਿਲਾਂ ਕਾਲਜ ਅਤੇ ਪਿੱਛੋਂ ਮੈਡੀਕਲ ਕਾਲਜ ਵਿੱਚ ਪੜ੍ਹਦਿਆਂ ਮੈਨੂੰ ਸਿਆਸਤ ਨਾਲ ਮੋਹ ਹੋ ਗਿਆ। ਇਹ ਮੇਰੇ ਜੀਵਨ ਵਿੱਚ ਆਉਣ ਵਾਲਾ ਇੱਕ ਖ਼ਤਰਨਾਕ ਮੋੜ ਸੀ। ਆਪਣੇ ਧਰਮ ਦੀ ਸ੍ਰੇਸ਼ਟਤਾ ਦਾ ਅਭਿਮਾਨੀ, ਮੇਰਾ ਮਨ, ਆਪਣੇ ਸਿਆਸੀ ਵਿਰੋਧੀਆਂ ਨੂੰ ਵੀ ਓਨੀ ਹੀ ਘਿਰਣਾ ਕਰਨ ਲੱਗ ਪਿਆ, ਜਿੰਨੀ ਦੂਜੇ ਧਰਮਾਂ ਨਾਲ ਕਰਦਾ ਸੀ। ਮੇਰੇ ਸਿਆਸੀ ਪਾਗਲਪਨ ਨੇ ਮੇਰੀ ਤਾਲੀਮ ਉੱਤੇ ਵੀ ਅਸਰ ਪਾਇਆ

203 / 225
Previous
Next