Back ArrowLogo
Info
Profile

ਅਤੇ ਮੇਰੇ ਦੋ ਸਾਲ ਜ਼ਾਇਆ ਹੋਏ। ਆਪਣੇ ਇਸ ਨੁਕਸਾਨ ਲਈ ਮੈਂ ਆਪਣੇ ਸਿਆਸੀ ਵਿਰੋਧੀਆਂ ਅਤੇ ਅਨ-ਧਰਮੀਆਂ ਨੂੰ ਹੀ ਜ਼ਿੰਮੇਵਾਰ ਸਮਝਦਾ ਸਾਂ। ਅੰਤ ਪੰਜਾਬ ਦੀ ਸਿਆਸਤ ਨੇ ਅੱਤ ਘਿਨਾਉਣਾ ਰੂਪ ਧਾਰਨ ਕਰ ਲਿਆ ਅਤੇ ਮੈਂ, ਜਿਸ ਨੂੰ ਪੀੜਾਂ ਦਾ ਇਲਾਜ ਕਰਨਾ ਸਿਖਾਇਆ ਗਿਆ ਸੀ, ਪੀੜਾਂ ਬੀਜਣ ਅਤੇ ਪੀੜਾਂ ਵੰਡਣ ਦੀ ਕਾਰੇ ਲੱਗ ਗਿਆ।"

ਪਾਪਾ ਦੇ ਆ ਜਾਣ ਨਾਲ ਇਹ ਗੱਲ-ਬਾਤ ਰੁਕ ਗਈ। ਪਾਪਾ ਮੈਨੂੰ ਕੋਈ ਜ਼ਰੂਰੀ ਕੰਮ ਦੱਸ ਕੇ ਆਪਣੇ ਕਮਰੇ ਵੱਲ ਚਲੇ ਗਏ। ਨੀਰਜ ਨੇ ਕਹਿਣਾ ਜਾਰੀ ਰੱਖਿਆ:

"ਦੀਦੀ, ਇਸ ਤੋਂ ਅੱਗੇ ਦੇਵ ਜੀ ਨੇ ਦੱਸਿਆ, 'ਮੈਨੂੰ ਸ਼ਕਤੀ, ਸ੍ਰੇਸ਼ਟਤਾ ਅਤੇ ਆਦਰਸ਼ ਦੇ ਮੋਹ ਨੇ ਪਾਗਲ ਕੀਤਾ ਹੋਇਆ ਸੀ। ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਜਿਹੜੇ ਵੀ ਮੇਰੇ ਹਮ-ਖ਼ਿਆਲ ਨਹੀਂ ਹਨ, ਉਹ ਦੁਸ਼ਟ ਹਨ ਅਤੇ ਮੌਤ ਉਨ੍ਹਾਂ ਦੇ ਦੋਸ਼ ਦਾ ਉਚਿਤ ਦੰਡ ਹੈ। ਹੋਰ ਕਈ ਦਲਾਂ ਦੀ ਰੀਸੋ ਰੀਸੇ ਮੈਂ ਵੀ ਦੁਸ਼ਟ-ਦਮਨ ਦਲ ਬਣਾ ਕੇ ਉਸ ਦਾ ਨੇਤਾ ਬਣ ਗਿਆ। ਅੱਜ ਇਹ ਸਭ ਕੁਝ ਯਾਦ ਕਰਨਾ ਅਤੇ ਦੁਹਰਾਉਣਾ ਮੈਨੂੰ ਚੰਗਾ ਨਹੀਂ ਲੱਗਦਾ: ਪਰ, ਮੈਨੂੰ ਇਹ ਵੀ ਚੰਗਾ ਨਹੀਂ ਲੱਗਦਾ ਕਿ ਕੋਈ ਵਿਅਕਤੀ ਸਮੁੱਚੀ ਮਨੁੱਖਤਾ ਦੇ ਪਿਆਰ ਅਤੇ ਭਲੇ ਤੋਂ ਉਰਲੇ ਕਿਸੇ ਵਿਚਾਰ ਨੂੰ ਆਪਣਾ ਆਦਰਸ਼ ਬਣਾਉਣ ਦੀ ਭੁੱਲ ਕਰੇ, ਜਿਸ ਦੇ ਨਤੀਜੇ ਭੁਗਤਦੀ ਹੋਈ ਮਨੁੱਖਤਾ ਆਪਣੇ ਆਪ ਤੋਂ ਵੀ ਸ਼ਰਮਸਾਰ ਹੋਣ ਲੱਗ ਪਈ ਹੈ।

'ਪੰਜਾਬ ਦੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਹੱਤਿਆ ਦੀ ਖੇਡ ਖੇਡਣ ਚਲੇ ਜਾਂਦੇ ਸਨ

ਮੇਰੇ ਦਲ ਦੇ ਲੋਕ। ਕਿਸ ਤਰ੍ਹਾਂ ਦਾ ਸਮਾਂ ਸੀ ਉਹ। ਇਉਂ ਲੱਗਦਾ ਸੀ ਜਿਵੇਂ ਕਿਸੇ ਰੱਬੀ ਹੁਕਮ ਦੀ ਪਾਲਣਾ ਵਿੱਚ ਅਸੀਂ ਇਹ ਸਭ ਕਰ ਰਹੇ ਹਾਂ ਅਤੇ ਕੋਈ ਰੋਕ ਸਾਡਾ ਰਾਹ ਨਹੀਂ ਰੋਕ ਸਕਦੀ। ਪਤਾ ਲੱਗਾ ਕਿ ਗੁਰਦਾਸਪੁਰ ਦੇ ਲਾਗੇ ਇੱਕ ਵੱਖਰੀ ਸੋਚ ਦਾ ਸੋਮਾ ਹੈ, ਜਿਸ ਨੂੰ ਲੁਕਾਇਆ ਜਾਣਾ ਅੱਤ ਜ਼ਰੂਰੀ ਹੈ। ਮੈਂ ਤੇ ਮੇਰਾ ਸਾਥੀ ਮੂੰਹ-ਹਨੇਰੇ ਚੱਲ ਪਏ। ਸਾਥੀ ਮੋਟਰ-ਸਾਈਕਲ ਚਲਾ ਰਿਹਾ ਸੀ ਅਤੇ ਮੈਂ ਮਸ਼ੀਨਰੀਨ ਲਈ ਪਿੱਛੇ ਬੈਠਾ ਸਾਂ। ਠੀਕ ਟਿਕਾਣੇ ਪੁੱਜੇ ਤਾਂ ਵੇਖਿਆ ਕਿ ਸਾਨੂੰ ਮਿਲੀ ਹੋਈ ਸੂਚਨਾ ਬਿਲਕੁਲ ਠੀਕ ਸੀ। ਅਸੀਂ ਇੱਕ ਘਰ ਦੀ ਚਾਰ-ਦੀਵਾਰੀ ਨਾਲ ਲੁਕ ਕੇ ਖਲੋ ਗਏ। ਆਪਣੇ ਠੀਕ ਸਮੇਂ ਸਿਰ ਵੱਖਰੀ ਸੋਚ ਦਾ ਸਮਾ ਘਰ ਬਾਹਰ ਨਿਕਲਿਆ ਅਤੇ ਮੇਰੀ ਮਸ਼ੀਨਗੰਨ ਵਿੱਚ ਚੱਲੀਆਂ ਹੋਈਆਂ ਗਲੀਆ ਨੇ ਠੀਕ ਟਿਕਾਣੇ ਵੱਜ ਕੇ ਧਰਮ ਨਿਭਾਉਣ ਵਿੱਚ ਸਾਡੀ ਸਹਾਇਤਾ ਕੀਤੀ। ਅਸੀਂ ਨਿਸਚਿੰਤ, ਨਿਰਜੋ ਮੁੜਨ ਹੀ ਵਾਲੇ ਸਾਂ ਕਿ ਪਿੰਡ ਦੇ ਇੱਕ ਘਰ ਦੀ ਛੱਤ ਉੱਤੇ ਖਲੋ ਕੇ ਚਲਾਈ ਗਈ ਰਾਈਫਲ ਦੀ ਗੋਲੀ ਮੇਰੀ ਵੱਖੀ ਵਿੱਚ ਆ ਵੱਜੀ। ਇਉਂ ਪਹਿਲੀ ਵੇਰ ਹੋਇਆ ਸੀ ਕਿ ਕਿਸੇ ਪਿੰਡ ਦੇ ਲੋਕਾਂ ਨੇ ਸਾਡਾ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਸੀ। ਮੈਂ ਮੁੜ ਕੇ ਗੋਲੀ ਦਾ ਉੱਤਰ ਗੋਲੀ ਨਾਲ ਦੇਣ ਹੀ ਵਾਲਾ ਸਾਂ ਕਿ ਇੱਕ ਹੋਰ ਗੋਲੀ ਮੇਰੇ ਮੋਢੇ ਵਿੱਚੋਂ ਪਾਰ ਹੋ ਗਈ। ਗੰਨ ਮੇਰੇ ਹੱਥ ਡਿੱਗ ਪਈ। ਮੈਂ ਆਪਣੇ ਸਾਥੀ ਨੂੰ ਘੁੱਟ ਕੇ ਫੜ ਲਿਆ ਅਤੇ ਮੋਟਰ ਸਾਈਕਲ ਤੇਜ਼ ਭਜਾਉਣ ਲਈ ਆਖਿਆ। ਉਸ ਨੇ ਦੋਹਾਂ ਹੱਥਾਂ ਨਾਲ ਮੰਗੇ ਪਕੜ ਤੋੜ ਕੇ ਮੈਨੂੰ ਮੋਟਰ ਸਾਈਕਲ ਤੋਂ ਥੱਲੇ ਸੁੱਟ ਦਿੱਤਾ ਅਤੇ ਆਪ ਦੌੜ ਗਿਆ। ਦੀਦੀ, ਇਸ ਤੋਂ ਅੱਗੇ ਦੇਵ ਵੀਰ ਜੀ ਕੋਲੋਂ ਹੋਰ ਕੁਝ ਆਖਿਆ ਨਾ ਗਿਆ।"

ਪੁਸ਼ਪੇਂਦ੍, ਇਹ ਸਭ ਸੁਣ ਕੇ ਮੈਂ ਡਰੀ ਵੀ ਅਤੇ ਹੈਰਾਨ ਵੀ ਹੋਈ। ਇਸ ਉੱਤੇ ਵਿਸ਼ਵਾਸ ਕਰਨ ਨੂੰ ਜੀਅ ਨਹੀਂ ਸੀ ਕਰਦਾ।

ਤੇਰੀ ਸਨੇਹਾ।

204 / 225
Previous
Next