

16
ਗੁਰਦਾਸਪੁਰ,
3.12.95.
ਸਨੇਹਾ,
ਤੈਨੂੰ ਯਾਦ ਹੋਵੇਗਾ ਕਿ ਅਗਸਤ ਦੇ ਮਹੀਨੇ ਵਿੱਚ ਤੂੰ ਮੈਨੂੰ ਇੱਕ ਲੰਮਾ ਪੱੜ ਲਿਖਿਆ ਸੀ, ਜਿਸ ਵਿੱਚ ਸੁਹਜ-ਸੁਆਦ ਸੰਬੰਧੀ ਹੋਈ ਵਾਰਤਾਲਾਪ ਦਰਜ ਸੀ। ਮੈਂ ਚਾਹੁੰਦੀ ਰਹੀ ਕਿ ਸੁਮੀਤ ਦੇ ਮਾਤਾ ਜੀ ਨਾਲ ਇਸ ਵਿਸ਼ੇ ਉੱਤੇ ਮੁੜ ਚਰਚਾ ਕਰਨ ਦਾ ਅਵਸਰ ਮਿਲੇ ਅਤੇ ਮੈਂ ਆਪਣਾ ਪੱਖ ਵਧੇਰੇ ਯੋਗਤਾ ਨਾਲ ਪੇਸ਼ ਕਰਾਂ। ਉਚੇਚੇ ਯਤਨ ਨਾਲ ਮੈਂ ਗੱਲ ਬਾਤ ਦਾ ਰੂਮ ਇਸ ਪਾਸੇ ਨਹੀਂ ਸਾਂ ਮੋੜਨਾ ਚਾਹੁੰਦੀ। ਪਾਪਾ ਅਤੇ ਪਿਤਾ ਜੀ ਜਦੋਂ ਤੋਂ ਸੁਮੀਤ ਵਿੱਚ ਦਿਲਚਸਪੀ ਲੈਣ ਲੱਗੇ ਹਨ, ਉਦ ਤੇ ਉਨ੍ਹਾਂ ਦੇ ਦੁਨਿਆਵੀ ਜਿਹੇ ਵਿਸ਼ੇ ਹੀ ਸਾਰਾ ਸਮਾਂ ਲੈ ਜਾਂਦੇ ਹਨ। ਹੁਣ ਤਾਂ ਹਰ ਸ਼ੁਕਰਵਾਰ ਉਹ ਇਹੋ ਜਿਹੇ ਪ੍ਰਸ਼ਨ ਪੁੱਛ ਕੇ ਵਕਤ ਜਾਇਆ ਕਰਿਆ ਕਰਨਗੇ, ਜਿਨ੍ਹਾਂ ਦਾ ਜੀਵਨ ਦੇ ਸੁੰਦਰ ਸੁਪਨਿਆਂ ਨਾਲ ਬਹੁਤਾ ਸੰਬੰਧ ਨਹੀਂ। ਤੂੰ ਬਹੁਤਾ ਪੜ੍ਹਿਆ ਕਿਉਂ ਨਹੀਂ ? ਤੂੰ ਵੱਡੇ ਅਹੁਦੇ ਉੱਤੇ ਕਿਉਂ ਨਹੀਂ ਲੱਗਣਾ ਚਾਹੁੰਦਾ ? ਤੂੰ ਵਲਾਣੀ ਪੋਸਟ ਲਈ ਅਪਲਾਈ ਕਰ। ਇਹ ਸਾਰੇ ਪ੍ਰਸ਼ਨ ਅਤੇ ਸੁਝਾਅ ਸੁਮੀਤ ਵਰਗੀ ਪ੍ਰਤਿਭਾ ਦਾ ਨਿਰਾਦਰ ਕਰਦੇ ਹਨ। ਇਨ੍ਹਾਂ ਸਾਰੀਆਂ ਪ੍ਰਸ਼ਨਾਂ ਦਾ ਭਾਵ ਇੱਕ ਹੈ ਕਿ "ਤੂੰ ਬਾਕੀ ਸਾਰਿਆਂ ਵਰਗਾ ਕਿਉਂ ਨਹੀਂ ?" ਮੈਂ ਚਾਹੁੰਦੀ ਹਾਂ ਕਿ ਇਸ ਦਾ ਉੱਤਰ ਲੱਭਿਆ ਜਾਵੇ। ਪਤਾ ਨਹੀਂ ਅਸੀਂ ਇਹ ਕਿਉਂ ਚਾਹੁੰਦੇ ਹਾਂ ਕਿ ਸਾਡੇ ਕੰਮ ਕਿਸੇ ਹੋਰ ਦੁਆਰਾ ਕੀਤੇ ਜਾਣ। ਇਹ ਵੀ ਅਫ਼ਸਰ ਹੋਣ ਦਾ ਇੱਕ ਪ੍ਰਭਾਵ ਹੈ ਸ਼ਾਇਦ
ਇੱਕ ਪੱਖੋਂ ਇਹ ਚੰਗਾ ਵੀ ਹੈ ਕਿ ਪਾਪਾ ਅਤੇ ਪਿਤਾ ਜੀ ਸ਼ੁਕਰਵਾਰ ਨੂੰ ਉਸ ਨਾਲ ਬੈਠ ਕੇ ਗੱਲਾਂ ਕਰਨ। ਉਹ ਇਨ੍ਹਾਂ ਵਾਰਤਾਲਾਪਾਂ ਵਿੱਚ ਮੈਨੂੰ ਜ਼ਰੂਰ ਸ਼ਾਮਲ ਕਰਦੇ ਹਨ ਅਤੇ ਸੁਮੀਤ ਹਰ ਦੁਨਿਆਵੀ ਪ੍ਰਸ਼ਨ ਦਾ ਉੱਤਰ ਆਪਣੇ ਦ੍ਰਿਸ਼ਟੀਕੋਣ ਤੋਂ ਦਿੰਦਾ ਹੋਣ ਕਰਕੇ ਹਰ ਗੱਲ ਸੋਚ ਦੇ ਉਚੇਰੇ ਮੰਡਲੀ ਜਾ ਬਿਰਾਜਦੀ ਹੈ। ਇਸ ਤੋਂ ਇਲਾਵਾ ਮੈਨੂੰ ਝੰਗੀਂ ਜਾਂ ਜਾਪੂਵਾਲ ਜਾ ਕੇ ਸੁਮੀਤ ਨੂੰ ਮਿਲਣ ਉੱਤੇ ਕੋਈ ਮਨਾਹੀ ਵੀ ਨਹੀਂ। ਇਸ ਲਈ ਹੁਣ ਮੈਨੂੰ ਸੁਮੀਤ ਦੇ ਨੇੜ ਵਿੱਚ ਬਹੁਤ ਸਮਾਂ ਗੁਜ਼ਾਰਨ ਦੀ ਸਹੂਲਤ ਪ੍ਰਾਪਤ ਹੋ ਗਈ ਹੈ। ਇਸੇ ਸਹੂਲਤ ਅਨੁਸਾਰ ਮੈਂ, ਲੱਗ ਪੱਗ ਹਰ ਐਤਵਾਰ ਝੋਰੀ ਜਾਣ ਲੱਗ ਪਈ ਹਾਂ। ਪਿਛਲੀ ਗੱਲ ਬਾਤ ਵਿੱਚ ਜਦੋਂ ਸੁਮੀਤ ਯਥਾਰਥਵਾਦ ਨੂੰ 'ਕੋਰ ਦੀ ਉਪਾਸਨਾ ਕਹਿ ਕੇ ਗਿਆ ਸੀ, ਉਸ ਤੋਂ ਅਗਲੇ ਐਤਵਾਰ ਮੈਂ ਸਵੇਰੇ ਸੁਵੱਖਤੇ ਹੀ ਝੋਰੀ ਪੁੱਜ ਗਈ ਅਤੇ ਅੰਕਲ ਜੀ ਨੂੰ ਦੱਸਿਆ ਕਿ ਮੈਂ ਸੁਮੀਤ ਨਾਲ ਉਸ ਦੀ ਇਸ ਉਕਰੀ ਸੰਬੰਧੀ ਵਿਚਾਰ ਕਰਨੀ ਚਾਹੁੰਦੀ ਹਾਂ। ਅੰਕਲ ਜੀ ਨੇ ਆਖਿਆ, "ਪੁਸ਼ਪੀ, ਅੱਜ ਦਾ ਦਿਨ ਗੱਲ ਬਾਤ ਲਈ ਹੈ ਵੀ ਬਹੁਤ ਵਧੀਆ: ਪਰ, ਸੁਮੀਤ ਨਾਲ ਨਹੀਂ, ਨੀਲੂ ਨਾਲ। ਅੱਜ ਅਸੀਂ ਤੋਸ਼ੀ ਵੱਲ ਜਾ ਰਹੇ ਹਾਂ। ਨਵੰਬਰ ਦਾ ਦੂਜਾ ਸਨਿਚਰਵਾਰ ਨੀਲੂ