

ਦਾ ਜਨਮ ਦਿਨ ਗਿਣਿਆ ਜਾਂਦਾ ਹੈ। ਛਿਆਂ ਪਿੰਡਾਂ ਦੇ ਲੋਕ ਇਹ ਦਿਨ ਮਨਾਉਂਦੇ ਹਨ। ਸਾਰਾ ਦਿਨ ਉਸ ਦੇ ਘਰ ਆਵਾਜਾਈ ਲੱਗੀ ਰਹਿੰਦੀ ਹੈ। ਕੋਈ ਅਸੀਸ ਦਿੰਦਾ ਹੈ ਕਈ ਸੁਗਾਤ। ਬਹੁਤ ਰੌਣਕ ਹੁੰਦੀ ਹੈ। ਪਿੰਡਾਂ ਦੀਆਂ ਕੁੜੀਆਂ ਵੰਨ-ਸੁਵੰਨੇ ਪਕਵਾਨ ਪਕਾ ਕੋ ਲਿਆਉਂਦੀਆਂ ਹਨ। ਸਾਰੇ ਬੱਚੇ ਪਿਕਨਿਕ ਵਰਗਾ ਆਨੰਦ ਮਾਣਦੇ ਹਨ। ਹਰ ਕਿਸੇ ਨੂੰ ਘਰ ਦੇ ਅੰਦਰ ਬਾਹਰ ਕਿਤੇ ਵੀ ਜਾਣ ਦੀ ਖੁੱਲ੍ਹ ਹੁੰਦੀ ਹੈ: ਡ੍ਰਾਇੰਗ ਰੂਮ ਵਿੱਚ ਵੀ: ਪਰ ਆਪ੍ਰੇਸ਼ਨ ਥੀਏਟਰ ਅਤੇ ਲਾਇਬ੍ਰੇਰੀ ਵਿੱਚ ਨਹੀਂ। ਲੋਕ ਪੂਰੇ ਸਤਿਕਾਰ ਨਾਲ ਘਰ ਵਿੱਚ ਜਾਂਦੇ ਹਨ, ਨੀਲੂ ਦੀਆਂ ਬਣੀਆਂ ਹੋਈਆਂ ਤਸਵੀਰਾਂ ਵੇਖਦੇ ਹਨ। ਇਉਂ ਜਾਂਦੇ ਹਨ ਘਰ ਵਿੱਚ ਜਿਵੇਂ ਕਿਸੇ ਮੰਦਰ ਵਿੱਚ ਜਾਈਦਾ ਹੈ। ਇਉਂ ਆਉਂਦੇ ਹਨ ਬਾਹਰ ਜਿਵੇਂ ਕਿਸੇ ਤੀਰਥ ਸਥਾਨ ਤੋਂ ਹੋ ਕੇ ਆਏ ਹੋਣ। ਤੂੰ ਕੱਲ ਆਉਂਦੀ ਤਾਂ ਇਹ ਸਭ ਰੌਣਕਾਂ ਵੇਖਦੀ। ਅੱਜ ਸਾਰਾ ਦਿਨ ਉਹ ਕੋਈ ਕੰਮ ਨਹੀਂ ਕਰੇਗੀ, ਮੁਕੰਮਲ ਛੁੱਟੀ ਹੋਵੇਗੀ ਉਸ ਦੀ।"
ਜਦੋਂ ਅਸੀਂ ਸੁਮੀਤ ਦੇ ਘਰ ਪੁੱਜ, ਮਾਂ-ਪੁੱਤ ਚਾਹ ਪੀ ਰਹੇ ਸਨ। ਸੁਮੀਤ ਨੇ ਆਈ ਨੂੰ ਕਿਹਾ, "ਜ਼ਰਾ ਪਹਿਲਾਂ ਆਉਂਦੇ ਤਾਂ ਚਹ ਮੈਨੂੰ ਨਾ ਬਣਾਉਣੀ ਪੈਂਦੀ। ਤੁਹਾਡੀ ਸੰਤੋਸ਼ੀ ਤਾਂ ਅੱਜ ਕੋਈ ਕੰਮ ਕਰੇਗੀ ਨਹੀਂ।"
"ਅਰੇ ਕਾਮਚੋਰ, ਸਾਲ ਵਿੱਚ ਇਕ ਤਾਂ ਛੁੱਟੀ ਕਰਦੀ ਹਾਂ ਮੈਂ।" ਸੁਮੀਤ ਦੇ ਮਾਤਾ ਜੀ ਨੇ ਮੁਸਕਰਾ ਕੇ ਆਖਿਆ।
"ਮੈਨੂੰ ਇੱਕ ਵੀ ਨਸੀਬ ਨਹੀਂ; ਉੱਤੋਂ ਨਾਂ ਪੈ ਗਿਆ ਕਾਮਚੋਰ।"
"ਅੱਛਾ ਬਾਬਾ, ਗ਼ਲਤੀ ਹੋਈ। ਤੇਰੀ ਪੁਸ਼ਪੀ ਆਈ ਹੈ, ਇਸ ਲਈ ਅੱਜ ਮੈਂ ਛੁੱਟੀ ਨਹੀਂ ਕਰਾਂਗੀ।"
ਆਂਟੀ ਅਤੇ ਸੁਮੀਤ ਡਾਈਨਿੰਗ ਰੂਮ ਵਿੱਚੋਂ ਕਿਚਨ ਵੱਲ ਚਲੇ ਗਏ, ਅੰਕਲ ਜੀ, ਮੈਂ ਅਤੇ ਸੁਮੀਤ ਦੇ ਮਾਤਾ ਜੀ ਡ੍ਰਾਇੰਗ ਰੂਮ ਵਿੱਚ ਆ ਗਏ। ਡ੍ਰਾਇੰਗ ਰੂਮ ਦੀਆਂ ਕੰਧਾਂ ਉੱਤੇ ਲੱਗੀਆਂ ਵੱਡੀਆਂ ਵੱਡੀਆਂ ਤਸਵੀਰਾਂ ਨਾਲ ਦੇ ਨਿੱਕੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ। ਇਹ ਨਿੱਕੀਆਂ ਤਸਵੀਰਾਂ ਕੁਝ ਅਧੂਰੀਆਂ ਵੀ ਸਨ ਅਤੇ ਅਜੇ ਇਨ੍ਹਾਂ ਨੂੰ ਪ੍ਰੇਮ ਵੀ ਨਹੀਂ ਸੀ ਕੀਤਾ ਗਿਆ। ਉਹ ਦੋਵੇਂ (ਅੰਕਲ ਅਤੇ ਨੀਲੂ) ਸੋਵੇ ਉੱਤੇ ਬੈਠ ਗਏ। ਮੈਂ ਵਿਸ਼ਾਲ ਚਿੱਤ੍ਰਾਂ ਨੂੰ ਵੇਖਣ ਲੱਗ ਪਈ। ਕੁੱਲ ਮਿਲਾ ਕੇ ਵੀਹ ਕੁ ਚਿੱਤ੍ਰ ਸਨ। ਛੇ ਚਿੱਤ੍ਰ ਪੰਜਾਬੀ ਵਿਆਹ ਨਾਲ ਸੰਬੰਧਤ ਸਨ-ਵਾਗਾਂ ਗੁੰਦਦੀ ਭੈਣ, ਜੰਞ ਦੇ ਢੁਕਾਅ ਵੇਲੇ ਜਾਂਞੀਆਂ ਦਾ ਸੁਆਗਤ ਕਰਦੇ ਪਿੰਡ ਦੇ ਪਤਵੰਡੇ, ਰੋਟੀ ਖਾਂਦੀ ਜੰਞ, ਭੈਣ ਨੂੰ ਡੋਲੀ ਪਾਉਂਦੇ ਵੀਰ, ਪਾਣੀ ਵਾਰਦੀ ਮਾਂ ਅਤੇ ਗਾਨੇ ਖੇਡਦੇ ਪਤੀ ਪਤਨੀ। ਸਾਰੇ ਚਿੱਤ੍ਰਾਂ ਵਿੱਚ ਭੀੜ, ਹਰਕਤ, ਰੰਗੀਨੀ ਅਤੇ ਖ਼ੁਸ਼ੀ ਦੀ ਭਰਮਾਰ ਪਰਤੀਤ ਹੁੰਦੀ ਸੀ। ਬਾਕੀ ਤੇਰਾਂ ਚਿੱਤ੍ਰ ਪ੍ਰਕਿਰਤੀ ਚਿੱਤ੍ਰਣ ਨਾਲ ਸੰਬੰਧਤ ਸਨ। ਇਨ੍ਹਾਂ ਵਿੱਚ ਝੀਲਾਂ, ਪਹਾੜਾਂ, ਨਦੀਆਂ ਦੇ ਨਾਲ ਨਾਲ ਸਾਉਣ ਦੇ ਮੀਂਹ ਵਿੱਚ ਨਹਾਉਂਦੇ ਬੱਚੇ, ਪਿੱਪਲ ਦੀ ਛਾਵੇਂ ਬੇਠੇ ਵਾਣ ਵੱਟਦੇ ਬੁੱਢੇ, ਸੁੱਤੇ ਹੋਏ ਨੋਜੁਆਨ, ਤਾਸ਼ ਖੇਡਦੇ ਮੁੰਡੇ ਅਤੇ ਅੱਖਾਂ ਮੀਟੀ ਬੈਠੇ ਯੁਗਾਲੀ ਕਰਦੇ ਪਸ਼ੂ ਵੀ ਚਿੱਤ੍ਰ ਹੋਏ ਸਨ। ਇੱਕ ਚਿੱਤ੍ਰ ਵਿੱਚ ਦੇ ਬਿਰਧ ਮਾਤਾਵਾਂ ਚਰਖਾ ਕੱਤਦੀਆਂ ਵਿਖਾਈਆਂ ਗਈਆਂ ਸਨ ਅਤੇ ਉਨ੍ਹਾਂ ਦੇ ਲਾਗੇ ਪੰਜ ਛੇ ਚੁੱਕੇ ਹੋਏ ਚਰਖੇ ਖਲ੍ਹਾਰੇ ਹੋਏ ਸਨ। ਇਸ ਪਿਛੋਕੜ ਦੇ ਸਾਹਮਣੇ ਦਸ ਕੁ ਕੁੜੀਆਂ ਸਾਈਕਲ ਸੰਭਾਲੀ ਬਲਤੀਆਂ ਵਿਖਾਈਆਂ ਹੋਈਆਂ ਸਨ। ਕੁਝ ਜਾਈਕਲਾਂ ਦੇ ਹੈਂਡਲਾਂ ਨਾਲ ਲੱਗੀਆਂ ਟੋਕਰੀਆ ਵਿੱਚ ਅਤੇ ਕੁਝ ਕੁ ਸਾਈਕਲਾਂ ਦੇ ਸਪਿੰਗਦਾਰ ਕੈਰੀਅਰਾਂ ਉੱਤੇ ਕਿਤਾਬਾਂ ਵਿਖਾਈਆਂ ਗਈਆਂ ਸਨ। ਮੁਟਿਆਰਾਂ ਦੇ ਵਸਤਰ ਨਵੇਂ ਫੈਸ਼ਨ ਦੇ, ਫਬਵੇਂ ਅਤੇ ਭੜਕੀਲੇ ਸਨ।