

"ਇਹ ਗੱਲ ਬਹੁਤ ਹੈਰਾਨੀ ਦੀ ਹੈ।"
"ਹੋਰ ਵੀ ਹੈਰਾਨ ਹੋਵੇਗੀ ਜਦੋਂ ਇਹ ਸੁਣੇ ਅਤੇ ਜਾਣੇਗੀ ਕਿ ਇਹ ਚਿੱਤ੍ਰ ਉਸ ਲੜਕੀ ਨੇ ਇਕ ਮਹਾਨ ਕਵੀ ਦੀ ਇੱਕ ਪ੍ਰਬਲ ਭਾਵਨਾ ਦੀ ਸੁੰਦਰ ਸਮਾਲੋਚਨਾ ਦੇ ਮਨੋਰਥ ਨਾਲ ਬਣਾਇਆ ਹੈ।"
"ਮੈਂ ਹੈਰਾਨ ਹੋਣਾ ਚਾਹੁੰਦੀ ਹਾਂ।"
"ਚੰਗੀ ਤਰ੍ਹਾਂ ਵੇਖ ਕਿ ਚਿੱਤ੍ਰ ਦੀ ਪ੍ਰਿਸ਼ਟ-ਭੂਮੀ ਵਿਚਲੇ ਚਰਖੇ ਵੀ ਸ਼ੇਖ ਰੋਗਾਂ ਵਿੱਚ ਹਨ: ਖ਼ੂਬ ਰੀਝ ਨਾਲ ਬਣਾਏ ਗਏ ਹਨ ਅਤੇ ਮਾਤਾਵਾਂ ਵੀ ਪ੍ਰਸੰਨ-ਮੁੱਖ ਹਨ; ਆਸ, ਉਤਸ਼ਾਹ ਅਤੇ ਚਾਅ ਨਾਲ ਕੁੜੀਆਂ ਵੱਲ ਵੇਖ ਰਹੀਆਂ ਹਨ। ਚਿੱਤ੍ਰ ਦੀ ਅਗ-ਭੂਮੀ ਵਿੱਚ ਖਲਤੀਆਂ ਕੁੜੀਆਂ ਵੀ ਓਨੀਆਂ ਹੀ ਖੁਸ਼ ਹਨ; ਸੁਹਣੇ ਜੀਵਨ ਦੇ ਸੁੰਦਰ ਸੁਪਨੇ ਸਜਾਈ ਜੀਵਨ ਦੇ ਰਮਣੀਕ ਰਸਤਿਆਂ ਦੀ ਰੰਗੀਨੀ ਵਿੱਚ ਵਾਧਾ ਹਨ ਇਹ ਕੁੜੀਆਂ। ਜੀਵਨ, ਇੱਕ ਸੁੰਦਰਤਾ ਵਿੱਚ ਦੂਜੀ ਸੁੰਦਰਤਾ ਵਿੱਚ ਪਰਵੇਸ਼ ਕਰਦਾ ਜਾਪਦਾ ਹੈ; ਇੱਕ ਖ਼ੁਸ਼ੀ ਵਿੱਚੋਂ ਦੂਜੀ ਖ਼ੁਸ਼ੀ ਵੱਲ ਵਧ ਰਿਹਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰੀਆਂ ਹਨ, ਇਸ ਲੜਕੀ ਦਾ ਇਹ ਚਿੱਤ੍ਰ ਪੁਰਾਣੇ ਜੀਵਨ ਨੂੰ 'ਅਲਵਿਦਾ' ਕਹਿ ਰਿਹਾ ਹੈ। ਨਵਾਂ ਜੀਵਨ ਅੱਗੇ ਹੀ ਅੱਗੇ ਜਾ ਰਿਹਾ ਹੈ, ਇਸ ਚਿੱਤ੍ਰ ਵਿੱਚ। ਪਰ, ਇਸ ਨੇ ਝੋਰਿਆਂ ਦਾ ਭਾਰ ਨਹੀਂ ਚੁੱਕਿਆ ਹੋਇਆ: ਸਗੋਂ ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਨੂੰ ਆਪਣੀਆਂ ਹਮ-ਸਵਰ ਬਣਾਇਆ ਹੋਇਆ ਹੈ। ਇਸ ਚਿੱਤ ਰਾਹੀਂ ਜਿੱਤਿਆ ਹੋਇਆ ਜੀਵਨ ਭੂਤਕਾਲ ਨੂੰ ਆਵਾਜ਼ਾਂ ਮਾਰ ਮਾਰ ਕੇ ਵਾਪਸ ਬੁਲਾਉਣ ਦੀ ਰੁਮਾਂਟਿਕ ਰੁਚੀ ਵਾਲਾ ਨਹੀਂ, ਸਗੋਂ ਭੂਤਕਾਲ ਦੀਆਂ ਕੁੱਲਾਂ ਦੇ ਭਾਰ ਤੋਂ ਮੁਕਤ, ਉਸ ਦੀ ਸੁੰਦਰਤਾ ਦੀ ਸਮ੍ਰਿਤੀ-ਸੰਪਤੀ ਨੂੰ ਸੰਭਾਲੀ, ਵਰਤਮਾਨ ਦੀਆਂ ਵਾਸਤਵਿਕਤਾਵਾਂ ਨਾਲ ਸੋਂਦਰਯ ਸਾਂਝ ਸਥਾਪਤ ਕਰਦਾ ਹੋਇਆ ਭਵਿੱਖ-ਮੁਖੀ, ਵਿਗਿਆਨਕ ਜੀਵਨ ਹੈ।"
ਸੁਮੀਰ ਦੇ ਮਾਤਾ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੋਈ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਸੁਮੀਤ ਅਤੇ ਆਂਟੀ ਕਿਸ ਵੇਲੇ ਡ੍ਰਾਇੰਗ ਰੂਮ ਵਿੱਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਬਾਰੇ ਕੁਝ ਵੀ ਸੋਚਣ ਦਾ ਖ਼ਿਆਲ ਉਸ ਸਮੇਂ ਮੇਰੇ ਮਨ ਵਿੱਚ ਨਹੀਂ ਸੀ। ਹਾਂ, ਸਨੇਹਾ, ਸੁਮੀਤ ਬਾਰੇ ਵੀ ਨਹੀਂ। ਉਸ ਸਮੇਂ ਮੈਂ ਸੁਮੀਤ ਨਾਲੋਂ ਵਡੇਰੀ ਸੁੰਦਰਤਾ ਦੇ ਸਨਮੁਖ ਬੈਠੀ ਹੈਰਾਨ ਹੋ ਰਹੀ ਸਾਂ ਕਿ ਸਾਡੀ ਧਰਤੀ ਉਤਲੇ ਜੀਵਨ ਵਿੱਚ ਕਿੰਨੀ ਸੁੰਦਰਤਾ ਹੈ। ਮਿਰਜ਼ਾ ਜੀ ਦਾ ਇਹ ਸ਼ਿਅਰ ਚੇਤੇ ਆ ਗਿਆ:
ਸਭ ਕਹਾਂ, ਕੁਝ ਲਾਲਾ ਓ ਗੁਲ ਮੇਂ ਨੁਮਾਇਆਂ ਹੋ ਗਈ।
ਖ਼ਾਕ ਮੈਂ, ਕਿਆ ਸੂਰਤੋਂ ਹੋਗੀ ਕਿ ਪਿਨਹਾਂ ਹੋ ਗਈ।
ਅਥਾਹ ਸੁੰਦਰਤਾ ਦੀਆਂ ਅਨੰਤ ਸੰਭਾਵਨਾਵਾਂ ਵਾਲੇ ਜੀਵਨ ਦੇ ਪਿਛਲੇ ਪੰਦਰਾਂ ਪੰਜਾਬੀ ਸਾਲਾਂ ਦਾ ਚੇਤਾ ਆਉਣ 'ਤੇ ਮੇਰਾ ਧਿਆਨ ਇੱਕ ਵੇਰ ਫਿਰ ਜੀਵਨ ਦੀ ਕਠੋਰ ਵਾਸਤਵਿਕਤਾ ਵੱਲ ਮੁੜ ਗਿਆ ਅਤੇ ਮੈਂ ਆਖਿਆ, "ਤੁਸੀਂ ਠੀਕ ਕਹਿ ਰਹੇ ਹੋ ਅਤੇ ਇਸ ਤਸਵੀਰ ਰਾਹੀਂ ਜੀਵਨ ਦੀ ਏਸੇ ਅਗਰਗਾਮਤਾ ਦਾ ਗਿਆਨ ਹੁੰਦਾ ਹੈ; ਪਰੰਤੂ ਜੀਵਨ ਵਿਚਲੀ ਕੁਰੂਪਤਾ ਦਾ ਖਿਲਾਰਾ ਪਾਸਾਰਾ ਵੀ ਘੱਟ ਨਹੀਂ। ਆਧੁਨਿਕ ਟੈਕਨਾਲੋਜੀ ਦੀ ਸਹਾਇਤਾ ਨਾਲ ਸੁਖ ਅਤੇ ਸੌਂਦਰਯ ਦੀਆਂ ਸੰਭਾਵਨਾਵਾਂ ਵੀ ਸਾਕਾਰ ਕੀਤੀਆਂ ਜਾ ਸਕਦੀਆਂ ਹਨ; ਕੀਤੀਆਂ ਜਾ ਰਹੀਆਂ ਹਨ: ਪਰ, ਇਸ ਦੇ ਨਾਲ ਨਾਲ ਏਹ ਆਧੁਨਿਕ ਟੈਕਨਾਲੋਜੀ ਮੱਧ-ਕਾਲੀਨ ਆਦਰਸ਼ਾਂ ਦੀ ਆੜ ਵਿੱਚ ਧਰਤੀ ਉਤਲੇ ਜੀਵਨ ਲਈ ਪੀੜਾਂ