

ਉਰਦੂ ਅਤੇ ਫਾਰਸੀ ਨਾਲ ਵੀ ਸਨੇਹ ਹੈ। ਇਸ ਲਈ ਮੇਰੀ ਬੋਲੀ ਵਿੱਚ ਵੀ ਇਨ੍ਹਾਂ ਬੋਲੀਆਂ ਦੇ ਸ਼ਬਦ ਰਲਦੇ ਜਾ ਰਹੇ ਹਨ। ਪੰਜਾਬੀ ਕੋਲ ਪਹਿਲਾਂ ਵੀ ਉਰਦੂ ਫ਼ਾਰਸੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ। ਉਂਜ ਹਿੰਦੀ ਕੋਲੋਂ ਵੀ ਕੁਝ ਲਿਆ ਜਾ ਸਕਦਾ ਹੈ; ਹੋਰ ਨਹੀਂ ਤਾਂ ਤੇਰੇ ਨਾਂ ਦੇ ਸ਼ਬਦਜੋੜ ਸੋਧੇ, ਸਵਾਰੇ ਅਤੇ ਸੱਭਿਆਏ ਜਾ ਸਕਦੇ ਹਨ।
ਤੂੰ ਇੱਕ ਅਨੋਖਾ ਵਿਅਕਤੀ ਵੇਖਿਆ ਹੈ ਅਤੇ ਮੈਂ ਇੱਕ ਅਨੋਖਾ ਪਰਿਵਾਰ। ਤੂੰ ਹੈਰਾਨ ਹੈ ਕਿ ਅਨੈਤਿਕਤਾ ਦੇ ਕੱਲਰ ਵਿੱਚ ਨੈਤਿਕ ਸੰਕੋਚ ਦਾ ਕਮਲ ਕਿਵੇਂ ਉੱਗ ਪਿਆ ਅਤੇ ਮੈਂ ਹੈਰਾਨ ਹਾਂ ਕਿ ਪਰਿਵਾਰਕ ਅਸਥਿਰਤਾ ਦੀ ਅਸਾਧ ਸਮੱਸਿਆ ਦੇ ਰੋਗੀ ਸਮਾਜ ਦੇ ਰੇਗਿਸਤਾਨ ਵਿੱਚ ਇਹ ਨਿੱਕਾ ਜਿਹਾ ਨਖ਼ਲਿਸਤਾਨ, ਬਿਨਾਂ ਕਿਸੇ ਉਚੇਚੇ ਯਤਨ ਦੇ, ਆਪਣੀ ਸੁੰਦਰਤਾ ਅਤੇ ਸੀਤਲਤਾ ਨੂੰ ਕਿਵੇਂ ਕਾਇਮ ਰੱਖ ਰਿਹਾ ਹੈ।
ਇਸ ਪਰਿਵਾਰ ਵਿੱਚ ਛੋਟੇ ਮੋਟੇ ਸਾਰੇ ਪ੍ਰਸ਼ਨ ਪਰਿਵਾਰਕ ਇਕੱਤਰਤਾ ਵਿੱਚ ਵਿਚਾਰੇ ਜਾਂਦੇ ਹਨ। ਸਾਰਾ ਪਰਿਵਾਰ ਇਕੱਠਾ ਬੈਠ ਜਾਂਦਾ ਹੈ; ਕੋਈ ਕੁਰਸੀ ਉੱਤੇ ਤੇ ਕੋਈ ਭੁੰਜੇ ਗਲੀਚੇ ਉੱਤੇ। ਮਾਤਾ ਜੀ ਅਜੇਹੀ ਕਿਸੇ ਇਕੱਤਰਤਾ ਵਿੱਚੋਂ ਗ਼ੈਰ ਹਾਜ਼ਰ ਭਾਵੇਂ ਨਹੀਂ ਹੁੰਦੇ, ਪਰ ਆਪਣੇ ਵੱਲੋਂ ਕੋਈ ਹਿੱਸਾ ਨਹੀਂ ਪਾਉਂਦੇ। ਉਨ੍ਹਾਂ ਨੂੰ ਵੇਖ ਕੇ ਪ੍ਰਤੀਤ ਹੁੰਦਾ ਹੈ ਕਿ ਉਹ ਅਜੇਹੇ ਅਵਸਰਾਂ ਦਾ ਖੂਬ ਆਨੰਦ ਲੈਂਦੇ ਹਨ। ਗੱਲਬਾਤ ਵਿੱਚ ਜਦੋਂ ਵੀ ਕੋਈ ਬੇ-ਤਰਤੀਬੀ ਹੁੰਦੀ ਜਾਪੇ ਜਾਂ ਕੋਈ ਉੱਚਾ, ਕਾਹਲਾ ਜਾਂ ਬੇ-ਵਾਰੀ ਬੋਲੇ ਤਾਂ' ਪਾਪਾ ਕੁਝ ਨਹੀਂ ਕਹਿੰਦੇ। ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਮਾਤਾ ਜੀ ਦੀ ਹੁੰਦੀ ਹੈ। ਉਹ ਆਮ ਕਰਕੇ 'ਹੋਲੀ', 'ਸੁਣੋ', 'ਨਾ ਭਈ', 'ਜ਼ਰਾ ਠਹਿਰ ਜਾ', ਇਹ ਤਿੰਨ ਚਾਰ ਸ਼ਬਦ ਜਾਂ ਵਾਕਅੰਸ਼ ਹੀ ਉਚਾਰਦੇ ਹਨ। ਹਰ ਕੋਈ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦਾ ਹੈ ਪਾਪਾ ਵੀ। ਮਾਤਾ ਜੀ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਆਗਿਆ ਸਰਵੋਤਮ ਹੈ। ਪਰਿਵਾਰਕ ਇਕੱਤਰਤਾ ਤੋਂ ਛੁੱਟ ਹੋਰ ਕਿਸੇ ਸਮੇਂ ਉਹ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੇ।
ਜਿਸ ਦਿਨ ਤੇਰਾ ਪੱਤਰ ਮਿਲਿਆ ਸੀ ਉਸੇ ਸ਼ਾਮ ਮੈਂ ਪੱਤਰ ਹੱਥ ਵਿੱਚ ਫੜੀ ਪਾਪਾ ਕੋਲ ਗਈ ਅਤੇ ਆਖਿਆ, "ਪਾਪਾ ਇੱਕ ਜ਼ਰੂਰੀ ਪੱਤਰ ਆਇਆ ਹੈ। ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਅਤੇ ਉੱਤਰ ਦੇਣ ਲਈ ਤੁਹਾਡੀ ਸਹਾਇਤਾ ਵੀ ਲੈਣੀ ਹੈ।"
"ਅੱਛਾ ਜੀ, ਪੱਤਰ ਆ ਹੀ ਗਿਆ।"
"ਪਾਪਾ, ਤੁਹਾਨੂੰ ਇਸ ਪੱਤਰ ਦੇ ਆਉਣ ਦਾ ਪਹਿਲਾਂ ਹੀ ਪਤਾ ਸੀ ?"
ਉਨ੍ਹਾਂ ਨੇ ਮੁਸਕਰਾ ਕੇ ਆਖਿਆ, "ਬੇਟਾ, ਝਾਈ ਉਦਾਸ ਹੋਵੇਗੀ। ਪਿਤਾ ਜੀ ਪ੍ਰੇਸ਼ਾਨ ਹੋਣਗੇ। ਪੱਤਰ ਤਾਂ ਲਿਖਣਗੇ ਹੀ। ਇਹ ਜਾਣਨਾ ਕੋਈ ਔਖਾ ਕੰਮ ਨਹੀਂ।"
"ਨਹੀਂ ਪਾਪਾ, ਇਹ ਪਿਤਾ ਜੀ ਦਾ ਪੱਤਰ ਨਹੀਂ। ਉਨ੍ਹਾਂ ਦੇ ਪੱਤਰ ਤਾਂ ਸਿੱਧੇ ਤੁਹਾਨੂੰ ਆਉਂਦੇ ਹਨ। ਇਹ ਮੇਰੀ ਇੱਕ ਸਹੇਲੀ ਦਾ ਪੱਤਰ ਹੈ।"
"ਬਹੁਤ ਸੁਆਦਲਾ ਹੋਵੇਗਾ। ਛੇਤੀ ਸੁਣਾ। ਪਰ ਕੋਈ ਪਰਦੇ ਵਾਲੀ ਗੱਲ.....?" ਉਹ ਨੀਝ ਲਾ ਕੇ ਮੇਰੇ ਮੂੰਹ ਵੱਲ ਵੇਖ ਰਹੇ ਸਨ। ਮੈਂ ਕਿਹਾ, "ਅੱਛਾ, ਹੁਣ ਧਿਆਨ ਨਾਲ ਸੁਣੋ।"
ਮੈਂ ਤੇਰਾ ਪੱਤਰ ਪੜ੍ਹ ਕੇ ਸੁਣਾਇਆ ਅਤੇ ਜਿੱਥੇ ਜਿੱਥੇ ਤੂੰ ਪੱਤਰ ਦੀ ਥਾਂ ਸ਼ਬਦ 'ਚਿੱਠੀ' (ਫਿਰ ਕਲਮ ਦਾ ਮੂੰਹ ਕਿਰਕਿਰਾ ਹੋ ਗਿਆ। ਲਿਖਿਆ ਸੀ ਓਥੇ ਓਥੇ, ਜ਼ਰਾ ਅਟਕ ਅਟਕ ਕੇ, ਮੈਨੂੰ ਤੇਰੇ ਵਾਕਾਂ ਵਿੱਚ ਲੋੜੀਂਦੀ ਤਬਦੀਲੀ ਕਰਨੀ ਪਈ। ਪੱਤਰ ਸੁਣ ਕੇ ਉਨ੍ਹਾਂ ਨੇ ਕਿਸੇ