Back ArrowLogo
Info
Profile

ਕਰਮ ਦਾ ਗਿਆਨ ਅਤੇ ਸਤਿਕਾਰ ਹੋਵੇ। ਹੁਣ ਤਕ ਇਨ੍ਹਾਂ ਨੇ ਆਪੋ ਆਪਣੇ ਜ਼ਿੰਮੇ ਲੱਗੀ। ਸੇਵਾ ਨੂੰ ਨਿਭਾਉਣ ਵੱਲ 'ਘੱਟ' ਧਿਆਨ ਦਿੱਤਾ ਹੈ ਅਤੇ ਜੀਵਨ ਦੇ ਖ਼ਿਲਾਫ਼ ਸਿਆਸੀ ਅਤੇ ਧਾਰਮਕ ਸਾਜ਼ਸ਼ਾਂ ਵਿੱਚ ਹਿੱਸਾ ਲੈਣ ਵੱਲ 'ਵੱਧ। ਇਸ ਲਈ ਨਾ ਤਾਂ ਇਨ੍ਹਾਂ ਦੇ ਆਪਸੀ ਸੰਬੰਧ ਹੀ ਸੁੰਦਰ ਹਨ ਅਤੇ ਨਾ ਹੀ ਜੀਵਨ ਨਾਲ ਹੀ ਇਨ੍ਹਾਂ ਦੇ ਸੰਬੰਧ ਸੁਖਾਵੇਂ ਹਨ। ਬਾਕੀ ਸਾਰਿਆਂ ਦੀ ਗੱਲ ਕਿਸੇ ਦੂਜੇ ਸਮੇਂ ਕਰ ਲਵਾਂਗੇ। ਇਸ ਸਮੇਂ ਕਲਾ ਦੇ ਧਰਮ ਦੀ ਗੱਲ ਕਰਦੇ ਹਾਂ ਕਲਾ ਦਾ ਧਰਮ ਜੀਵਨ ਨੂੰ ਸੁੰਦਰਤਾ ਦੇ ਸਨਮੁਖ ਖਲ੍ਹਾਰਨਾ ਹੈ, ਜੀਵਨ ਵਿੱਚ ਸੁੰਦਰਤਾ ਪੈਦਾ ਕਰਨਾ ਹੈ। ਸੁੰਦਰਤਾ ਦੀ ਸਹਾਇਤਾ ਨਾਲ ਜੀਵਨ ਨੂੰ ਅਨੰਦਿਤ ਕਰਨਾ ਹੈ ਅਤੇ ਆਨੰਦ ਦੀ ਸਹਾਇਤਾ ਨਾਲ ਜੀਵਨ ਵਿੱਚ ਉਚੇਰੀ ਸੁੰਦਰਤਾ ਦੀ ਰੀਝ ਧੜਕਾਉਣੀ ਹੈ। ਮਾਨਸਿਕ ਸੁੰਦਰਤਾ ਤੋਂ ਆਨੰਦ ਵੱਲ ਅਤੇ ਆਨੰਦ ਤੋਂ ਮਾਨਸਿਕ ਸੁੰਦਰਤਾ ਵੱਲ ਦੇ ਵਿਕਾਸ ਵਿੱਚ ਸਹਾਈ ਹੋਣਾ ਕਲਾ ਦਾ ਧਰਮ ਹੈ ਅਤੇ ਮਨੁੱਖੀ ਮਨ ਵਿੱਚ ਕੋਮਲ ਤਾਵਾਂ ਦਾ ਸੰਚਾਰ ਮਨੁੱਖੀ ਮਨ ਦੀ ਸੁੰਦਰਤਾ ਹੈ।"

"ਕਲਾ ਦੇ ਉੱਚੇ ਆਦਰਸ਼ਾਂ ਸੰਬੰਧੀ ਇਉਂ ਸੋਚਿਆ ਜਾਣਾ ਯੋਗ ਹੈ। ਪਰ ਹਰ ਕਲਾਕਾਰ ਕਲਾ-ਯਾਤ੍ਰਾ ਨੂੰ ਆਰੰਭ ਕਰਦਿਆਂ ਹੀ ਸਿਖਰ ਉੱਤੇ ਜਾ ਬਿਰਾਜਣ ਦੀ ਆਸ ਨਹੀਂ ਕਰ ਸਕਦਾ। ਇਸ ਲਈ ਇਸ ਸਿਖਰ ਤੋਂ ਹੇਠਾਂ ਹੇਠਾਂ ਕਲਾ ਦੇ ਹੋਰ ਕਈ ਪੜਾਅ ਅਤੇ ਪੱਧਰ ਵੀ ਆਖੇ, ਸੋਚੇ ਜਾ ਸਕਦੇ ਹਨ; ਆਖੇ, ਸੋਚੇ ਜਾਣੇ ਚਾਹੀਦੇ ਹਨ।"

"ਮੈਂ ਤੇਰੇ ਨਾਲ ਸਰਵਥਾ ਸਹਿਮਤ ਹਾਂ। ਏਨਾ ਹੀ ਨਹੀਂ; ਮੈਂ ਆਦਰਸ਼ ਨੂੰ ਅਪਹੁੰਚ ਮੰਨਣ ਲਈ ਵੀ ਤਿਆਰ ਹਾਂ: ਪਰੰਤੂ, ਅਪਹੁੰਚ ਹੋਣ ਦਾ ਇਹ ਭਾਵ ਨਹੀਂ ਕਿ ਆਦਰਸ਼ ਸਾਡਾ ਪ੍ਰੇਰਣਾ-ਸ੍ਰੋਤ ਅਤੇ ਪੱਥ-ਪ੍ਰਦਰਸ਼ਕ ਨਹੀਂ। ਸੁੰਦਰਤਾ ਤੋਂ ਆਨੰਦ ਅਤੇ ਆਨੰਦ ਤੋਂ ਸੁੰਦਰਤਾ ਜਿਸ ਕਲਾ ਦੀ ਸੇਧ ਹੈ, ਉਹ ਆਪਣੇ ਹਰ ਪੜਾਅ ਉੱਤੇ, ਆਪਣੇ ਹਰ ਪੱਧਰ ਉੱਤੇ, ਜੀਵਨ ਦੀ ਸੁਹਿਰਦ ਸਹਾਇਕ ਹੈ। ਜਿਸ ਕਲਾ ਸਾਹਮਣੇ ਸਿਆਸੀ, ਆਰਥਕ ਜਾਂ ਧਾਰਮਕ ਆਦਰਸ਼ ਹੁੰਦੇ ਹਨ, ਉਸ ਉੱਤੇ ਕੁਝ ਸ਼ੱਕ ਕੀਤਾ ਜਾਣਾ ਜ਼ਰੂਰੀ ਹੈ। ਧਰਮ ਵਿੱਚ ਅਜਿਹੀਆਂ ਕਈ ਮਾਨਵੀ ਕਦਰਾਂ-ਕੀਮਤਾਂ ਦਾ ਸਮਾਵੇਸ਼ ਹੈ, ਜਿਨ੍ਹਾਂ ਦਾ ਸਦਕਾ ਧਾਰਮਕ ਆਦਰਸ਼ਾਂ ਵਾਲੀ ਕਲਾ ਜੀਵਨ ਦੀ ਸਹਾਇਕ ਅਤੇ ਸੇਵਕ ਆਖੀ ਜਾ ਸਕਦੀ ਹੈ। ਪਰੰਤੂ ਸਿਆਸਤ ਅਤੇ ਸੱਤਾ ਦੀ ਸੇਵਾ ਵਿੱਚ ਲੱਗੀ ਹੋਈ ਕਨਾ ਜੀਵਨ ਨਾਲ ਕਿਸੇ ਪ੍ਰਕਾਰ ਦੀ ਮਿੱਤ੍ਰਤਾ ਨਹੀਂ ਕਰਦੀ। ਸੁੰਦਰਤਾ ਅਤੇ ਆਨੰਦ ਦੇ ਆਦਰਸ਼ ਦੀ ਅਗਵਾਈ ਵਿੱਚ ਤੁਰਨ ਵਾਲੇ ਕਲਾਕਾਰ ਵੀ ਆਰੰਭ ਵਿੱਚ ਕਈ ਪ੍ਰਕਾਰ ਦੇ ਵਕਤੀ ਵਾਦਾਂ ਦੇ ਪ੍ਰਭਾਵ ਨੂੰ ਕਬੂਲਦੇ ਹਨ; ਪਰ, ਉਨ੍ਹਾਂ ਦੇ ਆਦਰਸ਼ ਦੀ ਅਗਵਾਈ ਉਨ੍ਹਾਂ ਨੂੰ ਉਚੇਰੀਆਂ ਮੰਜ਼ਲਾਂ ਦੀ ਸੇਧ ਦੇਂਦੀ ਰਹਿੰਦੀ ਹੈ ਅਤੇ ਕੋਈ ਵਿਰਲਾ ਵਾਂਝਾ ਸਿਖਰ ਤਕ ਪੁੱਜ ਵੀ ਜਾਂਦਾ ਹੈ। ਜਿਹੜੇ ਸਿਖਰ ਤਕ ਨਹੀਂ ਪੁੱਜਦੇ ਉਹ ਵੀ ਸਿਖਰ ਵੱਲ ਜਾਂਦੀ ਸੜਕ ਦੇ ਮੀਲ ਪੱਥਰ ਹੋ ਨਿਬੜਦੇ ਹਨ। ਕਲਾ, ਕਵਿਤਾ ਅਤੇ ਸਾਹਿਤ ਦਾ ਉਹ ਹਿੱਸਾ ਜਿਹੜਾ ਜੀਵਨ ਵਿੱਚ ਵਾਪਰਨ ਵਾਲੀਆਂ ਵੱਡੀਆਂ ਵੱਡੀਆਂ ਘਟਨਾਵਾਂ ਦੇ ਪ੍ਰਭਾਵ ਵਜੋਂ ਉਪਜਦਾ ਹੈ, ਉਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਕ, ਉਹ ਜਿਹੜਾ ਜੀਵਨ ਦੇ ਕਸ਼ਟਾਂ ਕਲੇਸ਼ਾਂ ਵਿੱਚੋਂ ਉਪਜਦਾ ਹੈ ਅਤੇ ਦੂਜਾ ਉਹ ਜਿਹੜਾ ਜੀਵਨ ਦੀਆਂ ਆਸਾਧਰਣ ਪ੍ਰਾਪਤੀਆਂ ਅਤੇ ਪ੍ਰਸੰਨਤਾਵਾਂ ਵਿੱਚੋਂ ਉਪਜਦਾ ਹੈ। ਦੂਜੀ ਪ੍ਰਕਾਰ ਦਾ ਕਲਾ-ਭਾਗ ਜੀਵਨ ਦੀ ਸੁੰਦਰਤਾ ਵਿੱਚ ਵਾਧਾ ਵੀ ਕਰਦਾ ਹੈ ਅਤੇ ਇਸ ਦੀ ਉਮਰ ਵੀ ਲੰਮੇਰੀ ਹੁੰਦੀ ਹੈ। ਕਸ਼ਟਾਂ-ਕਲੇਸ਼ਾਂ ਦੇ ਸਮਿਆਂ ਦਾ ਕਲਾ-ਭਾਗ ਨਾ ਸੁੰਦਰ ਹੁੰਦਾ ਹੈ, ਨਾ ਚਿਰ-ਜੀਵਾ। ਅਸਲ ਵਿੱਚ ਉਹ ਮਨੁੱਖ ਮਾਤ ਦੇ ਕਲਾਤਮਕ ਵਿਰਸੇ ਦਾ ਹਿੱਸਾ

210 / 225
Previous
Next