Back ArrowLogo
Info
Profile

ਹੀ ਨਹੀਂ ਹੁੰਦਾ। ਭਾਰਤੀ ਸੁਤੰਤਤਾ ਸੰਗ੍ਰਾਮ ਨਾਲ ਸੰਬੰਧਤ ਕਵਿਤਾ ਅੱਜ ਬੇ-ਅਰਥੀ ਵੀ ਹੈ ਅਤੇ ਬੇ-ਲੋੜੀ ਵੀ। ਇਹੋ ਹਾਲ ਹਰ ਲਹਿਰ ਨਾਲ ਸੰਬੰਧਤ ਕਵਿਤਾ ਅਤੇ ਕਲਾ ਦਾ ਹੁੰਦਾ ਆਇਆ ਹੈ. ਹੁੰਦਾ ਰਹੇਗਾ। ਵੀਹਵੀਂ ਸਦੀ ਦੇ ਅਠਵੇਂ ਦਹਾਕੇ ਦੀ ਪੰਜਾਬੀ ਕਵਿਤਾ ਮੁਕਾਣੇ ਆਏ ਲੋਕਾਂ ਦੇ ਝੂਠੇ ਰੁਦਨ ਅਤੇ ਮੂੰਹ-ਰੱਖਣੀ ਹਮਦਰਦੀ ਤੋਂ ਵੱਧ ਮਹੱਤਵ ਨਹੀਂ ਰੱਖਦੀ ਅਤੇ 'ਮੁਕਾਣ' ਦੀ ਰਸਮੀ ਉਮਰ ਨਾਲ ਲੰਮੀ ਉਮਰ ਵੀ ਨਹੀਂ ਭੋਗ ਸਕਦੀ। ਜਿਸ ਕਿਸੇ ਨੇ ਉਸ ਅਬਲਾ ਨੂੰ, ਜਿਸ ਦੀ ਮਾਂਗ ਦਾ ਸਿੱਧੂਰ ਬਿਨਸ ਗਿਆ ਹੈ, ਕੋਈ ਅਜਿਹਾ ਰੰਗੀਨ ਰੁਝੇਵਾਂ ਦੇਣਾ ਹੁੰਦਾ ਹੈ, ਜਿਸ ਦੀ ਸਹਾਇਤਾ ਨਾਲ ਉਸ ਦਾ ਜੀਵਨ ਸਦੀਵੀ ਸੋਗ ਦੀ ਕਲੇਸ਼-ਕਹਾਣੀ ਬਣਨੋਂ ਬਚਾਇਆ ਜਾ ਸਕੇ, ਉਹ ਸਨੇਹੀ ਮੁਕਾਣੇ ਆਵੇ ਜਾਵੇਂ ਨਾ ਆਵੇ, ਆਪਣੇ ਧਰਮ ਕਰਮ ਤੋਂ ਅਵੇਸਲਾ ਨਹੀਂ ਹੁੰਦਾ। ਜੀਵਨ ਵਿਚਲੇ ਕਸ਼ਟਾਂ ਦੇ ਕਵੀ, ਮੇਰੀ ਜਾਚੇ, ਪੇਸ਼ਾਵਰ ਮੁਕਾਣੀਏ ਹਨ।"

"ਉਹ ਕੀ ਹੁੰਦੇ ਹਨ, ਮਾਤਾ ਜੀ ?"

"ਸ਼ਾਇਦ ਤੂੰ ਨਹੀਂ ਜਾਣਦੀ, ਜਾਣ ਕੇ ਲੈਣਾ ਵੀ ਕੀ ਹੈ। ਇਨ੍ਹਾਂ ਦਾ ਰਿਵਾਜ ਮਿਸਰ ਵਿੱਚੋਂ ਤੁਰਿਆ ਸੀ। ਪੰਜਾਬ ਵਿੱਚ ਆ ਕੇ ਇਹ ਅਲਾਹੁਣੀਆਂ ਦੇਣ ਵਾਲੀਆਂ ਨਾਇਣਾਂ ਦਾ ਰੂਪ ਧਾਰ ਗਿਆ ਸੀ।"

"ਫ੍ਰਾਇਡਵਾਦੀ ਕਲਾ ਬਾਰੇ ਵੀ ਕੁਝ ਆਖੇਂਗੇ ?"

"ਜਦੋਂ ਕਲਾ ਨੂੰ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਦਾ ਸਾਧਨ ਮੰਨ ਲਿਆ ਉਦੋਂ ਸਮੁੱਚਾ ਮਨੋ-ਵਿਗਿਆਨ ਕਲਾ ਦਾ ਸਕਾ-ਸੋਧਰਾ ਬਣ ਗਿਆ ਸਮਝੋ। ਮੈਂ ਵਾਇਡ ਦੀ ਘਾਲਣਾ ਦਾ ਸਤਿਕਾਰ ਕਰਦੀ ਹਾਂ। ਉਸ ਨੇ ਮਨੁੱਖ ਦੇ ਮਾਨਸਿਕ ਰੋਗਾਂ ਦੀ ਵਿਆਖਿਆ ਕਰਦਿਆਂ ਹੋਇਆ ਮਨੋ-ਵਿਗਿਆਨ ਦੇ ਮਹੱਤਵ ਦੀ ਗੱਲ ਕੀਤੀ ਹੈ। ਕਾਮ ਦੀ ਪ੍ਰਵਿਰਤੀ ਨੂੰ ਲੋੜੇ ਵੱਧ ਮਹੱਤਵ ਦੇਣਾ ਉਸ ਦਾ ਉਲਾਰ ਹੈ। ਉਸ ਦੇ ਇਸ ਉਲਾਰ ਦੀ, ਜੁੰਗ ਨੇ ਭਰਪੂਰ ਨੁਕਤਾਚੀਨੀ ਕੀਤੀ ਹੈ ਅਤੇ ਆਖਿਆ ਹੈ ਕਿ ਮਨੁੱਖੀ ਮਨੋ-ਰੋਗਾਂ ਦਾ ਕਾਰਨ ਕਾਮ ਦੀ ਪ੍ਰਵਿਰਤੀ ਦੇ ਵਿਗਾੜ ਵਿੱਚ ਓਨਾ ਨਹੀਂ ਲੱਭਿਆ ਜਾ ਸਕਦਾ, ਜਿੰਨਾ ਪ੍ਰਭੁਤਾ ਅਤੇ ਸੱਤਾ ਦੀ ਇੱਛਾ ਵਿੱਚ। ਕੁਝ ਵੀ ਹੋਵੇ, ਮਨੋ-ਰੋਗ ਹਸਪਤਾਲਾਂ, ਡਾਕਟਰਾਂ ਅਤੇ ਮਨੋਵਿਗਿਆਨੀਆਂ ਦੀ ਚਿੰਤਾ ਹਨ, ਕਲਾ ਮਨੋ-ਰੋਗੀ ਦਾ ਵਿਸ਼ਾ ਨਹੀਂ। ਦਸ ਹਜ਼ਾਰ ਆਦਮੀਆਂ ਪਿੱਛੇ ਕੋਈ ਇੱਕ ਮਨੋ-ਰੋਗੀ ਹੁੰਦਾ ਹੋਵੇਗਾ। ਇੱਕ ਮਨ ਰੋਗੀ ਨੂੰ ਦਸ ਹਜ਼ਾਰ ਆਦਮੀਆਂ ਨਾਲੋਂ ਵੱਧ ਮਹੱਤਵਪੂਰਨ ਸਮਝ ਕੇ ਉਸ ਦੀ ਆੜ ਵਿੱਚ ਕਾਮ-ਵਿਕ੍ਰਿਤੀ ਦੀ ਅਭਿਵਿਅੰਜਨਾ ਕਰਨ ਵਾਲਿਆਂ ਨੂੰ ਮੈਂ ਕਲਾਕਾਰ ਨਹੀਂ ਮੰਨਦੀ। ਇਸ ਲਈ ਅਜਿਹੀ ਕਿਸੇ ਕਲਾ-ਵੰਡ ਦੀ ਕੋਈ ਹੋਂਦ ਨਹੀਂ। ਹਾਂ, ਜੇ ਕਿਸੇ ਮਨੋ-ਰੋਗੀ ਦੀ ਕਿਸੇ ਕਲਾ-ਰੂਪ ਨਾਲ ਥੋੜੀ ਬਹੁਤੀ ਸਾਂਝ ਹੋਵੇ ਤਾਂ ਉਸ ਰੋਗੀ ਦੁਆਰਾ ਉਸ ਦੇ ਮਾਨਸਿਕ ਰੰਗ ਦੀ ਛੂਤ ਫੈਲਾਈ ਜਾਣ ਦਾ ਅਪ੍ਰਾਧ ਜ਼ਰੂਰ ਹੁੰਦਾ ਹੈ। ਇਹ ਰੋਗੀ ਅਤੇ ਅਪ੍ਰਾਧੀ ਸੰਸਾਰ ਦੇ ਸਤਕਾਰਯੋਗ ਨਾਗਰਿਕ ਵਾਇਡ ਨੂੰ ਸਿਖੱਡੀ ਬਣਾ ਕੇ ਉਸ ਦੀ ਆੜ ਵਿੱਚ ਆਪਣੀ ਕਾਮ ਵਾਸ਼ਨਾ ਦੇ ਪੁਸ਼ਪ-ਵਾਣ ਚਲਾਉਣ ਦਾ ਮਹਾਂ ਅਪ੍ਰਾਧ ਕਰਦੇ ਹਨ।"

"ਮਾਤਾ ਜੀ, ਇਹ ਚਿੱਤ੍ਰ-ਸਾਲਾ ਕੇਵਲ ਤੁਹਾਡੇ ਅਤੇ ਸੁਮੀਤ ਲਈ ਹੋ ਜਾਂ ?"

"ਨਹੀਂ ਪੁਸ਼ਪੇਂਦੁ, ਇਹ ਘਰ, ਇਹ ਜਮੀਨ ਅਤੇ ਇਸ ਘਰ ਵਿਚਲਾ ਸਭ ਸਾਮਾਨ ਮੇਰੀ ਨਿੱਜੀ ਮਾਲਕੀ ਨਹੀਂ। ਮੈਂ ਤਾਂ ਇਸ ਦੀ ਰਖਵਾਲੀ ਕਰਦੀ ਹਾਂ, ਪਹਿਰੇਦਾਰ ਹਾਂ। ਪਿੰਡਾਂ ਦੇ ਲੋਕ ਨੇਮ ਨਾਲ ਆਉਂਦੇ ਹਨ ਅਤੇ ਏਥੋਂ ਦੀ ਸਾਰੀ ਸੁੰਦਰਤਾ ਨੂੰ ਸਤਕਾਰਦੇ, ਪਿਆਰਦੇ

211 / 225
Previous
Next