Back ArrowLogo
Info
Profile

ਅਤੇ ਮਾਣਦੇ ਹਨ।"

"ਤਾਂ ਤੇ ਇਨ੍ਹਾਂ ਦੇ ਸੁਹਜ ਸੁਆਦ ਬਹੁਤ ਉੱਚੇ ਆਖੇ ਜਾਣੇ ਚਾਹੀਦੇ ਹਨ।"

"ਤੁਹਾਨੂੰ ਯਾਦ ਹੈ ਕਿ ਇਕ ਵੇਰ ਤੁਸਾਂ ਆਖਿਆ ਸੀ ਕਿ ਨੀਵੇਂ ਦਰਜੇ ਦੀ ਕਲਾ ਲਈ ਲੋਕਾਂ ਦਾ ਨੀਵਾਂ ਸੁਹਜ-ਸੁਆਦ ਜ਼ਿੰਮੇਵਾਰ ਹੈ ? ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਸਾਂ: ਪਰ, ਆਪਣਾ ਪੱਖ ਪੇਸ਼ ਕਰਨ ਦੀ ਯੋਗਤਾ ਮੇਰੇ ਵਿੱਚ ਨਹੀਂ ਸੀ।"

"ਬਿਲਕੁਲ ਯਾਦ ਹੈ ਅਤੇ ਇਹ ਵੀ ਯਾਦ ਹੈ ਕਿ ਉਸ ਸਮੇਂ ਮੈਂ ਆਪਣੇ ਵਿਸ਼ਵਾਸ ਦੇ ਉਲਟ ਆਖਿਆ ਸੀ ਤਾਂ ਜੁ ਤੂੰ ਆਪਣੇ ਪੱਖ ਦੀ ਪ੍ਰੋੜਤਾ ਲਈ ਸਾਮੱਗ੍ਰੀ ਹਾਸਲ ਕਰ ਸਕ। ਮੈਨੂੰ ਪਤਾ ਹੈ ਕਿ ਅੱਜ ਤੂੰ ਆਪਣਾ ਪੱਖ ਪੇਸ਼ ਕਰ ਸਕਦੀ ਹੈ। ਅਤੇ ਇਹ ਸਾਰੇ ਪ੍ਰਸ਼ਨ ਜੋ ਤੂੰ ਪੁੱਛੇ ਹਨ ਇਹ ਸਭ, ਮੇਰੀ ਉਸ ਦਿਨ ਦੀ ਗੱਲ ਵਾਂਗ, ਤੇਰੇ ਵਿਸ਼ਵਾਸਾਂ ਵਿੱਚੋਂ ਨਹੀਂ ਉਪਜੇ। ਤੂੰ ਮੇਰੀ ਪਰੀਖਿਆ ਲੈ ਰਹੀ ਮੈਂ। ਬਹੁਤ ਹੁਸ਼ਿਆਰ ਹੈਂ, ਤੂੰ।"

"ਪਰੀਖਿਆ ਵਾਲੀ ਗੱਲ ਕੁਝ ਗਲਤ ਹੈ। ਜਿਨ੍ਹਾਂ ਕੋਲ ਸਿੱਖਣਾ ਹੁੰਦਾ ਹੈ, ਉਨ੍ਹਾਂ ਦੀ ਪਰੀਖਿਆ ਕਿਵੇਂ ਲੈ ਸਕਦੇ ਹਾਂ।"

"ਉਨ੍ਹਾਂ ਨੂੰ ਤਾਂ ਸਿਰਫ਼ 'ਗਲਤ' ਹੀ ਆਖ ਸਕਦੇ ਹਾਂ," ਕਹਿ ਕੇ ਉਹ ਹੱਸ ਪਏ, ਮੇਰਾ ਵੀ ਹਾਸਾ ਨਿਕਲ ਗਿਆ। ਮੇਰੇ ਹਾਸੇ ਵਿੱਚ ਥੋੜੀ ਜਿਹੀ ਲੱਜਾ ਦਾ ਮਿਸ਼ਰਣ ਵੀ ਸੀ। ਉਹ ਆਪਣੀ ਥਾਂ ਤੋਂ ਉੱਠ ਕੇ ਮੇਰੇ ਕੋਲ ਆ ਬੈਠੇ ਮੇਰਾ ਸਿਰ ਆਪਣੇ ਮੋਢੇ ਨਾਲ ਘੁੱਟ ਕੇ ਕਹਿਣ ਲੱਗੇ, "ਬਹੁਤ ਸਿਆਣਪ ਹੈ ਇਸ ਸਿਰ ਵਿੱਚ ਅਤੇ ਉਸ ਤੋਂ ਵੀ ਬਹੁਤੀ ਸੁਹਿਰਦਤਾ ਹੈ। ਹਿਰਦੇ ਵਿੱਚ।"

ਆਂਟੀ ਨੇ ਕਮਰੇ ਵਿੱਚ ਆ ਕੇ ਆਖਿਆ, "ਰੋਟੀ ਲਈ ਵੀ ਕਿਧਰੇ ਕੋਈ ਥਾਂ ਹੈ ਕਿ ਨਹੀਂ...

 ਰੋਟੀ ਖਾ ਲਈ ਗਈ ਤਾਂ ਮੈਂ ਕਿਹਾ, "ਮਾਤਾ ਜੀ, ਤੁਸੀਂ ਕੁਝ ਆਰਾਮ ਕਰ ਲਵੋ: ਫਿਰ ਮੈਂ ਇੱਕ ਦੋ ਗੱਲਾਂ ਹੋਰ ਜਾਣਨੀਆਂ ਚਾਹਵਾਂਗੀ।"

"ਪੁਸ਼ਪੇ, ਕੇਵਲ ਥੱਕ ਜਾਣ ਜਾਂ ਰੋਗੀ ਹੋ ਜਾਣ ਉੱਤੇ ਹੀ ਮਨੁੱਖ ਆਰਾਮ ਦਾ ਅਧਿਕਾਰੀ ਆਖਿਆ ਜਾ ਸਕਦਾ ਹੈ। ਹੋਰ ਕਿਸੇ ਵੀ ਹਾਲਤ ਵਿੱਚ ਆਰਾਮ ਇੱਕ ਅੱਯਾਸ਼ੀ ਹੈ। ਸਹਿਜ ਅਤੇ ਸੁਹਿਰਦਤਾ ਨਾਲ ਕੀਤੇ ਹੋਏ ਦਿਨ ਦੇ ਕੰਮ ਕਾਰਨ ਰਾਤੀ ਆਉਣ ਵਾਲੀ ਸੁਖਾਵੀਂ ਨੀਂਦ ਮਨੁੱਖੀ ਮਨ ਦੀ ਸੁੰਦਰਤਾ ਅਤੇ ਮਨੁੱਖੀ ਸਿਹਤ, ਦੋਹਾਂ ਵਿੱਚ ਵਾਧਾ ਕਰਦੀ ਹੈ। ਇਸ ਤੋਂ ਵੱਖਰੀ ਕਿਸਮ ਦਾ ਆਰਾਮ ਵਿਲਾਸ ਦੀ ਉਪਜ ਹੈ ਜਾਂ ਵਿਲਾਸ ਦਾ ਕਾਰਨ ਹੈ। ਪੁੱਛ, ਕੀ ਪੁੱਛਣਾ ਹੈ।"

"ਹੁਣ ਤਕ ਮੈਂ ਜਿੰਨੇ ਚਿੱਤ੍ਰ ਵੇਖੇ ਹਨ, ਉਨ੍ਹਾਂ ਵਿੱਚ ਆਧੁਨਿਕ ਆਰਟ ਦਿਖਾਈ ਨਹੀਂ ਦਿੱਤਾ।"

"ਪਹਿਲਾਂ ਇਹ ਦੱਸ ਕਿ ਆਧੁਨਿਕ ਆਰਟ ਤੋਂ ਤੇਰਾ ਕੀ ਭਾਵ ਹੈ ?"

"ਮੈਂ ਇਸ ਦੀ ਪਰੀਭਾਸ਼ਾ ਤਾਂ ਨਹੀਂ ਕਰ ਸਕਾਂਗੀ, ਸਿੱਧੇ ਸਾਦੇ ਢੰਗ ਨਾਲ ਦੱਸਣ ਦਾ ਯਤਨ ਕਰਦੀ ਹਾਂ। ਅੱਜ-ਕੱਲ ਵੇਖਣ ਵਿੱਚ ਆਉਂਦਾ ਹੈ ਕਿ ਚਿੱਤਕਾਰ ਕਿਸੇ ਦ੍ਰਿਸ਼ ਜਾਂ ਕਿਸੇ ਵਿਅਕਤੀ ਦਾ ਸਮੁੱਚਾ ਚਿੱਤ੍ਰਣ ਨਹੀਂ ਕਰਦਾ ਸਗੋਂ ਕੁਝ ਲਕੀਰਾਂ ਅਤੇ ਰੰਗਾਂ ਅਤੇ ਢਾਂਚਿਆਂ ਦੀ ਸਹਾਇਤਾ ਨਾਲ ਸੁਹਜ ਉਤਪਨ ਕਰਨ ਦਾ ਯਤਨ ਕਰਦਾ ਹੈ।"

" ਤੂੰ ਬਿਲਕੁਲ ਠੀਕ ਆਖਿਆ ਹੈ। ਇਸ ਨੂੰ ਅੰਗਰੇਜ਼ੀ ਵਿੱਚ ਐਕਸਟੈਕਟ ਆਰਟ ਆਖਦੇ ਹਨ। ਪੰਜਾਬੀ ਵਿੱਚ ਐਬਸਟੈਕਟ ਨੂੰ ਅਮੂਰਤ ਸੂਖਮ ਅਤੇ ਗੁੜ੍ਹ ਆਖਿਆ ਜਾ ਸਕਦਾ ਹੈ।ਜਿੱਥੇ

212 / 225
Previous
Next