Back ArrowLogo
Info
Profile

ਤਕ ਸੂਖ਼ਮ ਹੋਣ ਦਾ ਖ਼ਿਆਲ ਹੈ, ਹਰ ਕਲਾ ਸੂਖ਼ਮ ਹੈ। ਅਮੂਰਤ ਦਾ ਭਾਵ ਸ਼ਾਇਦ ਇਹ ਹੈ ਕਿ ਐਬਸਟੈਕਟ ਆਰਟ ਦ੍ਰਿਸ਼ਾਂ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਕੁਦਰਤੀ ਅਤੇ ਸਾਧਾਰਣ ਰੂਪ ਵਿੱਚ ਨਹੀਂ ਚਿੱਤ੍ਰਦਾ, ਉਹ ਸਾਧਾਰਣ ਸੂਰਤਾਂ-ਮੂਰਤਾਂ ਤੋਂ ਉੱਚਾ, ਪਰੇ ਅਤੇ ਨਿਰਲੇਪ ਹੈ, ਉਸ ਵਿੱਚ ਕਿਸੇ ਵਿਅਕਤੀ ਜਾਂ ਦ੍ਰਿਸ਼ ਨੂੰ ਹੂ ਬ ਹੂ ਮੂਰਤਾਇਆ ਨਹੀਂ ਜਾਂਦਾ, ਇਸ ਲਈ ਉਹ ਅਮੂਰਤ ਹੈ। ਅਤੇ ਗੂੜ੍ਹ ਦਾ ਭਾਵ ਇਹ ਲਿਆ ਜਾ ਸਕਦਾ ਹੈ ਕਿ ਉਸ ਵਿੱਚ ਕੋਈ ਗੱਲ ਸਪੱਸ਼ਟਤਾ ਨਾਲ ਨਹੀਂ ਵਿਖਾਈ ਜਾਂ ਆਖੀ ਗਈ। ਉਸ ਵਿੱਚ ਛੁਪੇ ਹੋਏ ਭਾਵਾਂ ਅਤੇ ਅਰਥਾਂ ਨੂੰ ਸਾਮਾਜਿਕ (ਦੇਖਣ ਵਾਲੇ) ਨੇ ਆਪ ਲੱਭਣਾ ਹੁੰਦਾ ਹੈ। ਭਾਵਾਂ, ਅਰਥਾਂ ਅਤੇ ਰੂਪਾਂ ਨੂੰ ਛੁਪਾ ਕੇ, ਵਿਗਾੜ ਕੇ ਜਾਂ ਉਨ੍ਹਾਂ ਨੂੰ ਬੱਚਿਆਂ ਵਰਗੀ ਸਰਲਤਾ ਵਿੱਚ ਪੇਸ਼ ਕਰ ਕੇ ਕਲਾ ਦੇ ਅਰਥਾਂ ਅਤੇ ਭਾਵਾਂ ਨੂੰ ਗੂੜ੍ਹ, ਗਹਿਣ ਅਤੇ ਔਖੇ ਬਣਾਉਣ ਦਾ ਉਚੇਚਾ ਯਤਨ ਕੀਤਾ ਜਾਂਦਾ ਹੈ।"

"ਬੱਚਿਆਂ ਵਰਗੀ ਸਰਲਤਾ ਦੀ ਗੱਲ ਕਿਸੇ ਮਿਸਾਲ ਰਾਹੀਂ ਸਮਝਾਓ।"

"ਜੇ ਤੁਸੀ ਕਿਸੇ ਬੱਚੇ ਨੂੰ ਰੁੱਖ ਦਾ ਚਿੱਤ੍ਰ ਬਣਾਉਣ ਲਈ ਆਖੋ ਤਾਂ ਉਹ ਇੱਕ ਸਿੱਧੀ ਖੜੀ ਲਕੀਰ ਦੇ ਉਤਲੇ ਸਿਰੇ ਉੱਤੇ ਇੱਕ ਗੋਲ ਘੇਰਾ ਬਣਾ ਦੇਵੇਗਾ ਜਿਵੇਂ(ਰੁੱਖ/ਖੁੱਬ ਵਰਗਾ ਆਕਾਰ)। ਇਸੇ ਤਰ੍ਹਾਂ ਜੇ ਉਸ ਨੇ ਘਰ ਬਣਾਉਣਾ ਹੋਵੇ ਤਾਂ ਉਹ ਇੱਕ ਵਰਗਾਕਾਰ ਜਿਹਾ ਨਕਸ਼ਾ ਖਿੱਚ ਦੇਵੇਗਾ। ਐਬਸਟ੍ਰੈਕਟ ਅਰਟ ਇਸ ਤੋਂ ਵੀ ਅਗੇਰੇ ਚਲਾ ਜਾਂਦਾ ਹੈ ਅਤੇ ਸ਼ਕਲਾਂ, ਸੂਰਤਾਂ ਅਤੇ ਦਿਬਾਂ ਤੋਂ ਉੱਕਾ ਪਿੱਛਾ ਛੁਡਾ ਲੈਂਦਾ ਹੈ ਅਤੇ ਕੇਵਲ ਰੋਗਾਂ ਰਾਹੀਂ ਭਾਵ-ਵਿਅੰਜਨਾ ਕਰਦਾ ਹੈ।"

"ਹੁਣ ਇਹ ਦੱਸ ਕਿ ਤੁਸਾਂ ਅਜਿਹੇ ਕਲਾ-ਰੂਪ ਨੂੰ ਕਿਉਂ ਨਹੀਂ ਅਪਣਾਇਆ ?"

"ਇਸ ਲਈ ਕਿ ਮੈਂ ਇਸ ਨੂੰ ਕਲਾ-ਰੂਪ ਨਹੀਂ ਮੰਨਦੀ। ਮੇਰੀ ਜਾਚੇ ਇਹ ਮਨੋ-ਰੋਗ ਹੈ, ਜਾਂ ਕਿਸੇ ਮਨ-ਰੰਗ ਦੀ ਅਭਿਵਿਅੰਜਨਾ ਹੈ। ਇਸ ਨੇ ਵਾਸਤਵਵਾਦ ਦੇ ਵਿਰੋਧ ਵਿੱਚੋਂ ਜਨਮ ਲਿਆ ਹੈ। ਮੈਂ ਵਿਰੋਧਾਂ ਦੀ ਵਿਸ਼ਵਾਸੀ ਨਹੀਂ ਹਾਂ, ਮੈਂ ਸਹਿਯੋਗਾਂ ਦੀ ਸੁੰਦਰਤਾ ਦਾ ਸੁਨੇਹਾ ਦੇਣਾ ਚਾਹੁੰਦੀ ਹਾਂ।"

"ਤੁਸੀਂ ਯਥਾਰਥਵਾਦ ਅਤੇ ਵਾਸਤਵਵਾਦ ਵਿੱਚ ਕੀ ਫ਼ਰਕ ਵੇਖਦੇ ਹੋ ?"

"ਇਨ੍ਹਾਂ ਵਿੱਚ ਇੱਕ ਸੂਖਮ ਫਰਕ ਹਰ ਕਿਸੇ ਦੁਆਰਾ ਵੇਖਿਆ ਜਾਣਾ ਜ਼ਰੂਰੀ ਹੈ। ਘੱਟੋ ਘੱਟ ਮੈਂ ਇਨ੍ਹਾਂ ਵਿੱਚ ਇਹ ਫ਼ਰਕ ਵੇਖਦੀ ਹਾਂ ਕਿ ਯਥਾਰਥਵਾਦ ਕੋਝ ਦੀ ਉਪਾਸ਼ਨਾ ਹੈ। ਉਹ ਜੀਵਨ ਵਿੱਚ ਸੁੰਦਰਤਾ ਨਹੀਂ ਵੇਖਦਾ ਸਗੋਂ ਕਿਸੇ ਉਚੇਚੇ ਆਰਥਕ-ਰਾਜਨੀਤਕ ਪ੍ਰਬੰਧ ਨੂੰ ਸੁੰਦਰਤਾ ਦਾ ਸ੍ਰੋਤ ਮੰਨਦਾ ਹੈ। ਵਾਸਤਵਵਾਦ ਜੀਵਨ ਦੀ ਵਾਸਤਵਿਕ ਤਸਵੀਰ ਪੇਸ਼ ਕਰਦਾ ਹੈ। ਜੀਵਨ ਵਿੱਚ ਕੋਝ ਵੀ ਹੋ ਅਤੇ ਸੁਹਜ ਵੀ ਹੈ। ਇਸ ਦੇ ਨਾਲ ਜੀਵਨ ਵਿੱਚ ਵਿਕਾਸ ਵੀ ਹੈ ਅਤੇ ਇਹ ਵਿਕਾਸ ਕੋਝ ਤੋਂ ਸੁਹਜ ਵੱਲ ਨੂੰ ਹੈ। ਇਹ ਵਿਕਾਸ ਕੁਦਰਤੀ ਹੈ, ਪਰ, ਇਸ ਵਿੱਚ ਸਹਾਈ ਹੋਇਆ ਜਾ ਸਕਦਾ ਹੈ। ਸੰਭਵ ਹੈ ਕਿ ਕੋਈ ਆਰਥਕ ਰਾਜਨੀਤਕ ਪ੍ਰਬੰਧ ਇਸ ਵਿਕਾਸ ਦਾ ਸਹਾਇਕ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਆਰਥਕ-ਰਾਜਨੀਤਕ ਪ੍ਰਬੰਧ ਇਸ ਵਿਕਾਸ ਦਾ ਵਿਰੋਧੀ ਵੀ ਹੋਵੇ। ਇਸ ਲਈ ਇਨ੍ਹਾਂ ਝਮੇਲਿਆਂ ਤੋਂ ਪਰੇ ਰਹਿ ਕੇ ਕਲਾ, ਵਾਸਤਵਿਕ ਜੀਵਨ ਨੂੰ ਉਸ ਦੇ ਸੁਹਜ-ਕੋਝਾਂ ਸਮੇਤ ਜਿੱਤਦੀ ਹੋਈ, ਉਸ ਦੇ ਕੋਝਾਂ ਨੂੰ ਸੁਹਜਾਂ ਵਿੱਚ ਵਿਕਸਦਾ ਦੱਸਦੀ ਹੈ। ਇਸ ਪ੍ਰਕਾਰ ਦੀ ਕਲਾ ਨੂੰ ਮੇ ਵਿਕਾਸਵਾਦੀ ਕਲਾ ਕਹਿੰਦੀ ਹਾਂ। ਸੁਹਜ ਦੀਆਂ ਸੰਭਾਵਨਾਵਾਂ ਨੂੰ ਜੀਵਨ ਦੇ ਸਹਿਜ ਵਿਕਾਸ ਵਿੱਚ ਅਤੇ ਮਨੁੱਖੀ ਮਨ ਦੀ ਸਾਤਵਿਕਤਾ ਵਿੱਚ ਵੇਖਣਾ ਕਲਾ ਦਾ ਧਰਮ ਹੈ।"

______________

* ਸਾਮਾਜਿਕ (ਹਿੰਦੀ)-ਦਰਸ਼ਕ ਦੁਸਟਾ ਦੇਖਣਹਾਰ।

213 / 225
Previous
Next