Back ArrowLogo
Info
Profile

"ਜੇ ਕੋਈ ਆਰਥਕ-ਰਾਜਨੀਤਕ ਪ੍ਰਬੰਧ ਜੀਵਨ ਦੇ ਸਾਤਵਿਕ ਵਿਕਾਸ ਵਿੱਚ ਸਹਾਈ ਹੋ ਸਕਦਾ ਹੈ ਤਾਂ ਕਲਾ ਉਸ ਦੀ ਸਹਾਇਤਾ ਕਿਉਂ ਨਾ ਕਰੇ ?"

"ਕਲਾ ਵਿਅਕਤੀਆਂ ਨਾਲ ਵੀ ਸੰਬੰਧਤ ਹੋ ਅਤੇ ਵਿਅਕਤੀਆਂ ਦੁਆਰਾ ਬਣਾਏ ਗਏ ਪ੍ਰਬੰਧਾਂ ਨਾਲ ਵੀ। ਪਰ, ਇਹ ਸੰਬੰਧ ਵੱਖ ਵੱਖ ਪ੍ਰਕਾਰ ਦੇ ਹਨ। ਵਿਅਕਤੀ ਦੇ ਸੰਬੰਧ ਵਿੱਚ ਕਲਾ ਉਸ ਦੇ ਸਾਤਵਿਕ ਵਿਕਾਸ ਦੀ ਸਹਾਇਕ ਹੈ: ਪ੍ਰਬੰਧਾਂ ਦੇ ਸੰਬੰਧ ਵਿੱਚ ਕਲਾ ਇਸ ਗੱਲ ਦੀ ਕਸਵੱਟੀ ਹੈ ਕਿ ਕੋਈ ਪ੍ਰਬੰਧ ਜੀਵਨ ਦੇ ਸਾਤਵਿਕ ਵਿਕਾਸ ਦਾ ਸਹਾਈ ਹੈ ਕਿ ਨਹੀਂ। ਕਲਾ ਪ੍ਰਬੰਧਾਂ ਦੀ ਸੇਵਾਦਾਰ ਨਹੀਂ, ਸਗੋਂ ਨਿਯਤਕ ਹੈ, ਜਿਵੇਂ ਨਿਆਂਪਾਲਕਾ ਪੁਲੀਸ ਦੀ ਸਹਾਇਕ ਜਾਂ ਸੇਵਾਦਾਰ ਨਹੀਂ ਹੁੰਦੀ, ਸਗੋਂ ਕਟੁਲਰ ਹੁੰਦੀ ਹੈ। ਕਲਾ ਨੂੰ ਪ੍ਰਬੰਧਾਂ ਨਾਲ ਨਹੀਂ, ਸਗੋਂ ਵਿਅਕਤੀ ਦੇ ਮਨੋ-ਵਿਕਾਸ ਨਾਲ ਸੰਬੰਧਤ ਮੰਨਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕਲਾ ਦੀ ਵੱਖਰੀ ਸੁਤੰਤ੍ਰ ਹੋਂਦ ਕਾਇਮ ਰਹਿੰਦੀ ਹੈ। ਪਰੰਤੂ ਅਸੀਂ ਐਬਸਟ੍ਰੈਕਟ ਆਰਟ ਦੀ ਗੱਲ ਤੋਂ ਬਹੁਤ ਦੂਰ ਚਲੇ ਗਏ ਹਾਂ, ਪੁਸ਼ਪੇ।"

“ਪਤਾ ਨਹੀਂ ਕਿਉਂ ਇਹ ਪ੍ਰਸ਼ਨ ਮੇਰੇ ਮਨ ਵਿੱਚ ਉੱਠ ਖਲੋਤਾ: ਤੁਸੀਂ ਆਪਣੀ ਗੱਲ ਅੱਗੇ ਤੋਰ।"

''ਇਹ ਕਲਾ-ਰੂਪ ਵਾਸਤਵਵਾਦ ਦੇ ਵਿਰੋਧ ਵਿੱਚੋਂ ਉਪਜਿਆ ਹੈ ਅਤੇ ਵਿਰੋਧਾਂ ਵਿੱਚੋਂ ਸੁੰਦਰਤਾਵਾਂ ਉਪਜਦੀਆਂ ਮੈਨੂੰ ਨਹੀਂ ਦਿਸਦੀਆਂ ਹੀਗਲ ਨੂੰ ਦਿਸਦੀਆਂ ਸਨ। ਸੱਠ ਲੱਖ ਯਹੂਦੀਆਂ ਦੀ ਭਿਆਨਕ ਮੌਤ ਨੂੰ ਜੀਵਨ ਦੀ ਸੁੰਦਰਤਾ ਕੇਵਲ ਹੀਗਲ ਦੇ ਪੈਰੋਕਾਰ ਹੀ ਕਹਿ ਸਕਦੇ ਹਨ। ਇਸ ਲਈ ਐਬਸਟ੍ਰੈਕਟ ਮਾਰਟ ਦਾ ਪਹਿਲਾ ਦੋਸ਼ ਇਹ ਹੈ ਕਿ ਇਹ ਵਿਰੋਧ ਦੀ ਉਪਜ ਹੈ। ਇਸ ਦਾ ਦੂਜਾ ਦੋਸ਼ ਇਹ ਹੈ ਕਿ ਇਹ ਅਸਪੱਸ਼ਟ ਹੈ। ਇਸ ਨੂੰ ਸਮਝਣ ਲਈ ਜਿਸ ਪ੍ਰਕਾਹ ਦੀ ਚੇਤਨਾ ਦੀ ਲੋੜ ਹੈ, ਉਹ ਆਨੰਦ ਦੇ ਹਸਤੇ ਦੀ ਰੁਕਾਵਟ ਹੈ। ਇਸੇ ਲਈ ਇਸ ਨੂੰ ਮਾਣਨ ਵਾਲੇ ਘੱਟ ਹਨ ਅਤੇ ਇਸ ਦੀ ਦਾਰਸ਼ਨਿਕ ਵਿਆਖਿਆ ਕਰਨ ਵਾਲੇ ਬਹੁਤੇ। ਗਿਆਨ ਦੇ ਗਲ ਰੱਸਾ ਵਾਲੀ ਗੱਲ ਹੈ; ਦਾਰਸ਼ਨਿਕਤਾ ਤਾਂ ਅੱਜ-ਕੱਲ ਅਪ੍ਰਾਧਾਂ ਵਿੱਚ ਵੀ ਲੱਭੀ ਜਾ ਰਹੀ ਹੈ। ਜੰਗ ਵਰਗੇ ਮਹਾਂ ਅਪ੍ਰਾਧ ਨੂੰ ਧਰਮ-ਯੁੱਧ ਦੀ ਪਦਵੀ ਦਿੱਤੀ ਹੋਈ ਹੈ ਦੁਨੀਆ ਦੇ ਦਾਰਸ਼ਨਿਕਾਂ ਨੇ। ਇਸ ਦਾ ਤੀਜਾ ਦੋਸ਼ ਇਸ ਦੇ ਦੂਜੇ ਦੋਸ਼ ਦਾ ਹੀ ਇਕ ਹੋਰ ਪੱਖ ਹੈ। ਇਹ ਮਾਨਵ-ਮਨ ਨੂੰ ਉਲਾਰ ਕਰਦੀ ਹੈ। ਜਿਹੜੀ ਕਲਾ ਉਚੇਚੀ ਬੰਧਕ ਚੇਤਨਾ ਦੀ ਮੰਗ ਕਰੇਗੀ, ਉਹ ਭਾਵਾਂ ਨੂੰ ਬਾਈ ਪਾਸ ਕਰ ਜਾਵੇਗੀ। ਓਪਰੇ ਲੋਕ ਪਿੰਡ ਦੀ ਫਿਰਨੀ ਉੱਤੇ ਤੁਰਦੇ ਹੋਏ ਅਗਲੇ ਪਿੰਡ ਚਲੇ ਜਾਂਦੇ ਹਨ। ਪਿੰਡ ਦੇ ਪ੍ਰਾਹੁਣਿਆਂ ਅਤੇ ਸਨੇਹੀਆਂ ਨੂੰ ਫਿਰਨੀ ਛੱਡ ਕੇ ਪਿੰਡ ਦੀਆਂ ਗਲੀਆਂ ਵਿੱਚ ਆਉਣਾ ਹੁੰਦਾ ਹੈ। ਭਾਵਾਂ ਨੂੰ ਬਾਈ ਪਾਸ ਕਰ ਕੇ ਬੌਧਕਤਾ ਦੀ ਫਿਰਨੀ ਉੱਤੇ ਫਿਰਦੇ ਰਹਿਣਾ ਮਨੁੱਖੀ ਮਨ ਨੂੰ ਉਲਾਰ ਕਰਨਾ ਹੈ। ਕਲਾ ਮੁੱਢਲੀਆਂ ਤਿੰਨ ਮਾਨਤਾਵਾਂ, ਸੱਤਿਅਮ, ਸ਼ਿਵਮ ਅਤੇ ਸੁੰਦਰਮ ਵਿੱਚੋਂ ਸੁੰਦਰਮ ਨਾਲ ਸੰਬੰਧਤ ਹੋਣ ਕਰਕੇ ਨਿਰੀ ਪੂਰੀ ਤੀਜੀ ਸੁਤੰਤ ਹੋਂਦ ਹੀ ਨਹੀਂ, ਸਗੋਂ ਜੀਵਨ ਦੇ ਪਰਮ ਮਨੋਰਥ ਦੀ ਸੰਗਨੀ ਹੋਣ ਕਰਕੇ ਸਮੁੱਚੀ ਹੋਂਦ ਦੇ ਮਨੋਰਥ ਦੀ ਪ੍ਰਾਪਤੀ ਦਾ ਸ੍ਰੇਸ਼ਟ ਸਾਧਨ ਵੀ ਹੈ। ਸਤ, ਚਿੱਤ ਅਤੇ ਆਨੰਦ ਵਿਚਲੇ ਆਨੰਦ ਦੀ ਸਹਾਇਕ ਹੋਣ ਕਰਕੇ ਆਪਣੇ ਆਪ ਵਿੱਚ ਇੱਕ ਮਨੋਰਥ ਹੋਣ ਦਾ ਦਾਅਵਾ ਵੀ ਕਰ ਸਕਦੀ ਹੈ।"

"ਮਾਤਾ ਜੀ, ਤੁਸੀਂ ਕਹਿੰਦੇ ਹੋ ਕਿ ਵਾਸਤਵਵਾਦ ਦੇ ਵਿਰੋਧ ਵਜੋਂ ਇਹ ਕਲਾ-ਰੂਪ ਹੋਂਦ ਵਿੱਚ ਆਇਆ ਸੀ। ਠੀਕ ਹੈ। ਪਰ ਕੋਈ ਸਮਾਜਕ ਅਵਸਥਾ ਵੀ ਤਾਂ ਇਸ ਨੂੰ ਉਤਸ਼ਾਹਤ ਅਤੇ ਉਤੇਜਿਤ ਕਰਨ ਵਾਲੀ ਜ਼ਰੂਰ ਹੋਵੇਗੀ।"

214 / 225
Previous
Next