Back ArrowLogo
Info
Profile

ਪਾਪਾ ਦੇ ਮਿੱਤਰ ਨੇ ਵਾਕ ਪੂਰਾ ਨਹੀਂ ਹੋਣ ਦਿੱਤਾ, "ਨਹੀਂ ਬੇਟਾ, ਪੜ੍ਹੇ-ਲਿਖੇ ਆਦਮੀ ਸੋਚਣਯੋਗ ਨਹੀਂ ਰਹਿੰਦੇ।"

"ਤੁਸਾਂ ਉਸ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ।" ਇਹ ਮਾਤਾ ਜੀ ਦੀ ਆਵਾਜ਼ ਸੀ। "ਓ ਸੌਰੀ। ਬੇਟਾ, ਤੁਸੀਂ ਗੱਲ ਕਰ ਲਵੋ।"

"ਮੈਂ ਤਾਂ ਬੱਸ ਇਹੋ ਕਹਿਣਾ ਸੀ ਕਿ ਸਾਡਾ ਦੇਸ਼ ਜੀਨੀਅਸ ਦਾ ਮੁੱਲ ਪਾਉਣਾ ਨਹੀਂ ਜਾਣਦਾ।"

"ਪ੍ਰਤਿਭਾ ਨੂੰ ਪਤਾ ਹੁੰਦਾ ਹੈ ਕਿ ਉਹ ਅਮੁੱਲ ਹੈ। ਉਹ ਵਿਕਾਊ ਮਾਲ ਬਣ ਕੇ ਮੰਡੀ ਵਿੱਚ ਨਹੀਂ ਆਉਂਦੀ। ਜੇ ਆ ਜਾਵੇ ਤਾਂ ਪ੍ਰਤਿਭਾ ਕਾਹਦੀ ? ਵਿੱਦਿਆ ਵਿਦਵਾਨ ਪੈਦਾ ਕਰਦੀ ਹੈ, ਵਿਚਾਰਵਾਨ ਨਹੀਂ।" ਆਪਣੀ ਗੱਲ ਸਮਾਪਤ ਕਰ ਲੈਣ ਪਿੱਛੋਂ ਛੋਟੇ ਵੀਰ ਨੇ ਆਪਣੇ ਵੱਡੇ ਭਰਾਤਾ (ਪਾਪਾ) ਵੱਲ ਇਉਂ ਵੇਖਿਆ ਜਿਵੇਂ ਆਪਣੀ ਕਹੀ ਗੱਲ ਬਾਰੇ ਉਨ੍ਹਾਂ ਦਾ ਨਿਰਣਾ ਜਾਣਨਾ ਚਾਹੁੰਦਾ ਹੋਵੇ। ਪਾਪਾ ਨੇ ਆਪਣਾ ਧਿਆਨ ਉਸ ਵੱਲੋਂ ਹਟਾ ਕੇ ਆਪਣੇ ਮਿੱਤਰ ਵੱਲ ਵੇਖਿਆ। ਮਿੱਤਰ ਨੇ ਜ਼ਰਾ ਮੁਸਕਰਾ ਕੇ ਆਖਿਆ, "ਵੀਰ ਜੀ, ਤੁਸੀਂ ਦੱਸੋ।"

.ਪਾਪਾ ਕਹਿਣ ਲੱਗੇ, "ਵਿੱਦਿਆ ਅਤੇ ਪ੍ਰਤਿਭਾ ਦੇ ਸੰਬੰਧ ਦੀ ਗੱਲ ਕਾਫੀ ਮਹੱਤਵਪੂਰਣ ਹੈ। ਮੇਰਾ ਖਿਆਲ ਹੈ ਕਿ ਪ੍ਰਤਿਭਾ ਵੀ ਨਿਰੋਲ ਅਲੌਕਿਕ ਵਸਤੂ ਨਹੀਂ ਮੰਨੀ ਜਾਣੀ ਚਾਹੀਦੀ। ਇਹ ਇੱਕ ਵਿਕਾਸ ਹੈ, ਇੱਕ ਉਸਾਰੀ ਹੈ, ਅਤੇ ਵਿੱਦਿਆ ਦਾ ਜਾਂ ਕਿਸੇ 'ਵਿਸ਼ੇਸ਼ ਪ੍ਰਕਾਰ ਦੀ ਵਿੱਦਿਆ' ਦਾ ਇਸ ਉਸਾਰੀ ਨਾਲ ਗੂਹੜਾ ਸੰਬੰਧ ਹੈ। ਇਸ ਨੋਜੁਆਨ ਨੂੰ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਵਿੱਦਿਆ ਨੇ ਕੋਈ ਨਾ ਕੋਈ ਸਹਾਇਤਾ ਜ਼ਰੂਰ ਦਿੱਤੀ ਹੈ। ਇਸ ਵਿਸ਼ੇ ਉੱਤੇ ਵਿਚਾਰ ਫਿਰ ਕਿਸੇ ਵੇਲੇ ਕਰਾਂਗੇ। ਅੱਜ ਤਾਂ ਇਹ ਵੇਖੀਏ ਕਿ ਉਸ ਦੇ ਪੱਤਰ ਵਿੱਚੋਂ ਕਿਹੜੀਆਂ-ਕਿਹੜੀਆਂ ਅਜੇਹੀਆਂ ਸੋਚਾਂ ਉਪਜਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅਤੇ ਉੱਤਰ ਜ਼ਰੂਰੀ ਹੈ।" ਮੇਰੇ ਵੱਲ ਵੇਖ ਕੇ ਉਨ੍ਹਾਂ ਨੇ ਆਖਿਆ, "ਇਹ ਤੂੰ ਹੀ ਦੱਸ ਬੇਟਾ, ਕਿਉਂਕਿ ਪੱਤਰ ਦਾ ਉੱਤਰ ਤੂੰ ਲਿਖਣਾ ਹੈ।"

ਮੈਂ ਆਖਿਆ, "ਪਹਿਲੀ ਗੱਲ ਤਾਂ ਇਹ ਕਿ ਉਸ ਨੇ ਯਥਾਰਥਵਾਦ ਨੂੰ ਕਲਾ ਦਾ ਕਲੰਕ ਅਤੇ ਯਥਾਰਥ ਨੂੰ ਸਾਹਿਤ ਲਈ ਜਾਂ ਸ੍ਰੇਸ਼ਟ ਸਾਹਿਤ ਲਈ ਅਢੁਕਵਾਂ ਵਿਸ਼ਾ ਆਖਿਆ ਹੈ ਅਤੇ ਦੂਜੀ ਇਹ ਕਿ ਮੇਰੀ ਸਹੇਲੀ ਪੈਰੀਕਲੀਜ਼ ਬਾਰੇ ਜਾਣਨਾ ਚਾਹੁੰਦੀ ਹੈ।"

ਤੇਰੇ ਜੀਜਾ ਜੀ ਦਾ ਛੋਟਾ ਵੀਰ ਬੋਲ ਪਿਆ, "ਕੁਝ ਕੁ ਗੱਲਾਂ ਮੇਰੀ ਸਮਝੇ ਨਹੀਂ ਪਈਆਂ।

ਜੇ ਦੱਸ ਦਿਓ ਕਿ ਇਹ ਯਥਾਰਥਵਾਦ ਕੀ ਬਲਾ ਹੈ ਤਾਂ ਸ਼ਾਇਦ ਮੈਂ ਵੀ ਕੁਝ ਜਾਣ ਸਕਾਂ।" ਉਸ ਦੇ ਚਾਚਾ ਜੀ ਨੇ ਆਖਿਆ, "ਯਥਾਰਥਵਾਦ ਦਾ ਮਤਲਬ ਹੈ ਰੀਅਲਇਜ਼ਮ। ਹੁਣ ਤਾਂ ਇਹ ਬਲਾ ਨਹੀਂ ਰਹੀ ਨਾ।"

"ਇਸ ਦੇ ਨਾਲ ਨਿੱਕੀਆਂ ਵੱਡੀਆਂ ਹੋਰ ਕਈ ਬਲਾਵਾਂ ਹਨ; ਪਰ ਮੈਂ ਟੋਹ-ਟਾਹ ਕੇ ਮਤਲਬ ਸਮਝਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਅੱਗੇ ਤੁਰੇ ਰਹੋ।"

"ਇਹ ਸਭ ਕੁਝ ਸੌਖਾ ਹੋ ਜਾਣਾ ਹੈ, ਬੇਟਾ। ਇਨ੍ਹਾਂ ਸ਼ਬਦਾਂ ਦੀ ਵਰਤੋਂ ਬਾਰ ਬਾਰ ਹੋਣੀ ਹੈ। ਤੂੰ ਇਨ੍ਹਾਂ ਦੇ ਪਸ਼ਿਅੰਤੀ ਅਤੇ ਮੱਧਿਅਮਾਂ ਰੂਪਾਂ ਤੋਂ ਜਾਣੂੰ ਹੈ। ਕੇਵਲ ਬੈਖਰੀ ਰੂਪ ਹੀ ਸਮਝਣ ਵਾਲਾ ਬਾਕੀ ਹੈ।"

"ਅੰਕਲ ਜੀ, ਤੁਸੀਂ ਤਾਂ ਗੱਲ ਹੋਰ ਵੀ ਗੁੰਝਲਦਾਰ ਕਰ ਦਿੱਤੀ ਹੈ। ਇਹ ਪਸ਼ਿਅੰਤੀ, ਮੱਧਿਅਮਾਂ ਅਤੇ ਬੇਖਰੀ ਦਾ ਕੀ ਚੱਕਰ ਹੈ?"

"ਇਹ ਗੱਲ ਏਥੇ, ਇਸ ਸਮੇਂ ਨਹੀਂ ਹਿਲਾਈ ਜਾ ਸਕਦੀ। 'ਰੂਪਾਂਤਰ' ਦੇ ਦੂਜੇ ਅੰਕ

23 / 225
Previous
Next