Back ArrowLogo
Info
Profile

ਵਿੱਚ ਇੱਕ ਲੇਖ ਛਪਿਆ ਸੀ 'ਭਾਸ਼ਾ ਕਿ ਮਾਤ-ਭਾਸ਼ਾ ਉਹ ਲੇਖ ਆਪਣੇ ਅੰਕਲ ਕੋਲ ਬੈਠ ਕੇ ਪੜ੍ਹ ਲਵੀਂ।"

"ਠੀਕ ਹੈ, ਪਾਪਾ। ਹੁਣ ਤੁਸੀਂ ਯਥਾਰਥਵਾਦ ਦੀ ਗੱਲ ਕਰੋ।"

"ਨਹੀਂ, ਵੀਰ ਜੀ, ਯਥਾਰਥਵਾਦ ਉਸ ਨੌਜੁਆਨ ਦਾ ਵਿਸ਼ਾ ਹੈ। ਉਸ ਨੂੰ ਇਸ ਬਾਰੇ ਕਹਿ ਲੈਣ ਦਿਓ। ਤੁਸੀਂ ਪੈਰੀਕਲੀਜ਼ ਦੀ ਗੱਲ ਕਰੋ।"

"ਜ਼ਰਾ ਠਹਿਰ ਕੇ। ਮੈਂ ਕੈਸਟ ਬਦਲ ਨਵਾਂ। ਜ਼ਰਾ ਚੈੱਕ ਕਰ ਲਵਾਂ ਕਿ ਵੀਡੀਓ ਉਤੇ ਰਿਕਾਰਡਿੰਗ ਵੀ ਠੀਕ ਹੋ ਰਹੀ ਹੈ।"

ਤੇਰੇ ਜੀਜਾ ਜੀ ਇਹ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਏ। ਮਾਤਾ ਜੀ ਉੱਠ ਕੇ ਕਿਚਨ ਵੱਲ ਚਲੇ ਗਏ ਅਤੇ ਹਮੇਸ਼ਾ ਵਾਂਗ ਪਾਪਾ ਵੀ ਉਨ੍ਹਾਂ ਦੀ ਸਹਾਇਤਾ ਲਈ ਉੱਥੇ ਪਹੁੰਚ ਗਏ। ਪਾਪਾ ਕਿਚਨ ਵਿੱਚ ਚਾਹ ਦਾ ਸਾਮਾਨ ਲਿਆ ਕੇ ਟੇਬਲ ਉਤੇ ਸਜਾਉਣ ਲੱਗ ਪਏ ਅਤੇ ਬਾਕੀ ਸਾਰੇ ਆਪੋ-ਆਪਣੀ ਥਾਂ ਬੈਠੇ ਗੱਲਾਂ ਕਰਦੇ ਰਹੇ। ਛੋਟੇ ਵੀਰ ਨੇ ਉੱਠ ਕੇ ਖਿੜਕੀ ਸਾਹਮਣੇ ਪਰਦਾ ਖਿੱਚ ਦਿੱਤਾ ਅਤੇ ਕਮਰੇ ਵਿੱਚ ਬੱਤੀਆਂ ਜਗਾ ਦਿੱਤੀਆਂ। ਕਮਰੇ ਦਾ ਵਾਤਾਵਰਣ ਗਰਮੀਆਂ ਦਾ ਧੁੱਪਿਆਲੀ ਵਲੈਤੀ ਸ਼ਾਮ ਤੋਂ ਬਦਲ ਕੇ ਘਸਮੈਲੀ ਸਿਆਲੀ ਸ਼ਾਮ ਵਰਗਾ ਹੋ ਗਿਆ। ਇਹ ਦੇਸ਼ ਭੂ-ਮੱਧ ਰੇਖਾ ਤੋਂ ਦੂਰ ਅਤੇ ਉੱਤਰੀ ਧਰੁਵ ਦੇ ਨੇੜੇ ਹੋ। ਇਸ ਕਰਕੇ ਏਥੇ ਗਰਮੀਆਂ ਵਿੱਚ ਰਾਤਾਂ ਬਹੁਤ ਛੋਟੀਆਂ ਅਤੇ ਦਿਨ ਬਹੁਤ ਲੰਮੇ ਹੋ ਜਾਂਦੇ ਹਨ। ਜੂਨ-ਜੁਲਾਈ ਵਿੱਚ ਰਾਤ ਦੇ ਦਸ, ਸਾਢੇ ਦਸ ਵਜੇ ਤਕ ਸੂਰਜ ਦੀ ਰੋਸ਼ਨੀ ਰਿਹਾ ਕਰੇਗੀ। ਨੌਂ ਸਾਢੇ ਨੌਂ ਵਜੇ ਤਕ ਤਾਂ ਨਿਰੀ ਰੋਸ਼ਨੀ ਹੀ ਨਹੀਂ ਸਗੋਂ ਧੁੱਪ ਵੀ ਹੋਵੇਗੀ। ਏਥੇ ਸ਼ਾਮ ਦੀ ਧੁੱਪ ਦਾ ਆਪਣਾ ਨਵੇਕਲਾ ਹੀ ਕੋਮਲ ਜਿਹਾ ਪ੍ਰਭਾਵ ਹੁੰਦਾ ਹੈ। ਇਸ ਪ੍ਰਭਾਵ ਨੂੰ ਹੋਰ ਵੀ ਸੁਖਾਵਾਂ ਕਰ ਦਿੰਦੀ ਹੈ ਇਸ ਦੇਸ਼ ਦੀ ਧਰਤੀ ਉਤੇ ਫੈਲੀ ਹੋਈ ਹਰਿਆਵਲ। ਉਂਜ ਤਾਂ ਲੰਡਨ ਵਿੱਚ ਵੀ ਬੇ-ਸ਼ੁਮਾਰ ਪਾਰਕ ਹਨ, ਜਿਨ੍ਹਾਂ ਵਿੱਚ ਜਾ ਕੇ ਵਲੈਤੀ ਗਰਮੀਆਂ ਦੀ ਕੋਮਲ ਧੁੱਪ ਦੀ ਛੁਹ ਦਾ ਆਨੰਦ ਮਾਣਿਆ ਜਾ ਸਕਦਾ ਹੈ; ਪਰ ਇਹ ਸ਼ਹਿਰ ਬਹੁਤ ਵੱਡਾ ਹੋਣ ਕਰਕੇ ਇਸ ਸੰਬੰਧ ਵਿੱਚ ਇਸ ਦੀਆਂ ਕੁਝ ਸੀਮਾਵਾਂ ਹਨ। ਛੋਟੇ ਸ਼ਹਿਰਾਂ ਦੇ ਵਸਨੀਕ ਲੰਮੀਆਂ ਸੁਨਹਿਰੀ ਸ਼ਾਮਾਂ ਦਾ ਜਿੰਨਾ ਆਨੰਦ ਮਾਣਦੇ ਹਨ, ਓਨਾ ਲੰਡਨ ਦੇ ਲੋਕ ਨਹੀਂ ਮਾਣਦੇ।

ਸਾਡਾ ਦੇਸ਼ ਸਰੀਰਕ ਸੁਖਾਂ ਅਤੇ ਖੇਡ-ਤਮਾਸ਼ਿਆਂ ਨੂੰ ਮਨ ਦੀ ਚੰਚਲਤਾ ਮੰਨਦਾ ਆਇਆ ਹੈ। ਪੱਛਮੀ ਸਭਿਅਤਾ ਇਨ੍ਹਾਂ ਨੂੰ ਜੀਵਨ ਦੀਆਂ ਮਹਾਨ ਪ੍ਰਾਪਤੀਆਂ ਮੰਨਦੀ ਹੈ। ਖੇਡ-ਤਮਾਸ਼ੇ ਲਈ ਸਵੇਰ ਦਾ ਸਮਾਂ ਉੱਚਿਤ ਨਹੀਂ। ਸਵੇਰੇ ਉੱਠ ਕੇ ਕਾਰਖਾਨਿਆਂ ਅਤੇ ਦਫ਼ਤਰਾਂ ਨੂੰ ਭੱਜਣ ਦੀ ਕਾਹਲ ਹੁੰਦੀ ਹੈ। ਮਨ-ਪਰਚਾਵੇ ਲਈ ਸ਼ਾਮ ਦਾ ਸਮਾਂ ਹੀ ਠੀਕ ਹੈ। ਇਸ ਕਰਕੇ ਯੋਰਪ ਵਿੱਚ ਸ਼ਾਮ ਦੇ ਸਮੇਂ ਦਾ ਉਚੇਚਾ ਸਾਂਸਕ੍ਰਿਤਿਕ ਮਹੱਤਵ ਹੈ। ਏਥੇ ਸ਼ਾਮ ਓਨੀ ਹੀ ਸਤਿਕਾਰਯੋਗ ਹੈ ਜਿੰਨਾ ਸਾਡੇ ਦੇਸ਼ ਵਿੱਚ ਅੰਮ੍ਰਿਤ ਵੇਲਾ ਕਦੇ ਹੁੰਦਾ ਸੀ। ਏਥੇ (ਇੰਗਲੈਂਡ ਵਿੱਚ) ਗਰਮੀਆਂ ਨੂੰ ਦੇਸ਼ ਦੀਆਂ ਘੜੀਆਂ ਇੱਕ ਘੰਟਾ ਅੱਗੇ ਕਰ ਲਈਆਂ ਜਾਂਦੀਆਂ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਵੇਰੇ ਇੱਕ ਘੰਟਾ ਪਹਿਲਾਂ ਜਾਗ ਕੇ ਲੋਕ ਕੰਮਾਂ ਉਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਇੱਕ ਘੰਟਾ ਪਹਿਲਾਂ ਘਰੀਂ ਪੁੱਜ ਜਾਂਦੇ ਹਨ। ਸ਼ਾਮ ਆਪਣੇ ਕੁਦਰਤੀ ਸਮੇਂ ਨਾਲੋਂ ਇੱਕ ਘੰਟਾ ਲੰਮੇਰੀ ਹੋ ਜਾਂਦੀ ਹੈ। ਥੇਮਜ਼ ਨਦੀ ਦੇ ਕੰਢਿਆਂ ਉਤੇ ਬਣੀਆਂ ਪਾਰਕਾਂ ਵਿੱਚ ਇੰਦਰਪੁਰੀ ਦੇ ਰੰਗ ਖਿੱਲਰ ਜਾਂਦੇ ਹਨ।

ਕੁਝ ਇੱਕ ਸ਼ਾਮਾਂ ਬਰਸਾਤ ਦੀ ਭੇਟਾ ਚੜ੍ਹ ਜਾਂਦੀਆਂ ਹਨ। ਉਂਜ ਤਾਂ ਬਰਸਾਤ ਤੋਂ

24 / 225
Previous
Next