Back ArrowLogo
Info
Profile

ਬਚਣ ਲਈ ਪੱਬਾਂ, ਕਲੱਬਾਂ ਅਤੇ ਵੱਡੇ ਵੱਡੇ ਹਾਲਾਂ ਦਾ ਚੋਖਾ ਪ੍ਰਬੰਧ ਹੈ, ਪਰ ਕੁਦਰਤ ਨਾਲ ਸਾਂਝ ਕਾਇਮ ਨਹੀਂ ਰਹਿੰਦੀ। ਇਸ ਲਈ ਧੁੱਪਿਆਲੀਆਂ ਸ਼ਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਰੁਚੀ ਵਲੌਤ ਦੇ ਲੋਕਾਂ ਵਿੱਚ ਆਮ ਹੈ। ਸਨਿਚਰ-ਐਤ ਨੂੰ ਵਿਸ਼ੇਸ਼ ਕਰਕੇ।

ਖੁੱਲ੍ਹੇ-ਡੁੱਲ੍ਹੇ ਕਮਰੇ ਦੇ ਇੱਕ ਪਾਸੇ ਲੱਗੇ ਹੋਏ ਡਾਇਨਿੰਗ ਟੇਬਲ ਉਤੇ ਚਾਹ ਦਾ ਸਾਹਾ ਸਾਮਾਨ ਸਜਾਇਆ ਜਾ ਚੁੱਕਾ ਸੀ। ਸਾਰੇ ਚਾਹ ਪੀਣ ਲਈ ਆ ਗਏ ਅਤੇ ਇਸ ਮੀਟਿੰਗ ਦੀ ਬਾਕੀ ਕਾਰਵਾਈ ਚਾਹ ਪੀਂਦਿਆਂ ਹੀ ਨਿਭਾਈ ਗਈ।

"ਵੀਰ ਜੀ, ਚਾਹ ਵੀ ਪੀਂਦੇ ਰਹੋ ਅਤੇ ਗੱਲ ਵੀ ਚਾਲੂ ਰੱਖੋ।"

"ਯੂਨਾਨ ਨੇ ਕਈ ਦਾਰਸ਼ਨਿਕ ਪੈਦਾ ਕੀਤੇ ਹਨ। ਸ਼ਿਲਪਕਾਰ, ਕਵੀ, ਨਾਟਕਕਾਰ, ਵਿਗਿਆਨੀ ਅਤੇ ਸੰਤ ਵੀ ਅਨੇਕ ਪ੍ਰੰਤੂ ਰਾਜਨੀਤੀ ਦੇ ਖੇਤਰ ਵਿੱਚ ਪੈਰੀਕਲੀਜ਼ ਅਤੇ ਸਿਕੰਦਰ ਇਹ ਦੋ ਨਾਂ ਹੀ ਵਰਣਨਯੋਗ ਹਨ।"

ਪਾਪਾ ਦੀ ਗੱਲ ਵਿੱਚ ਹੀ ਟੋਕ ਕੇ ਚਾਚਾ ਜੀ ਨੇ ਆਖਿਆ, "ਸਿਕੰਦਰ ਬਾਰੇ ਤਾਂ ਅਸੀਂ ਸਾਰੇ ਹੀ ਥੋੜਾ ਬਹੁਤਾ ਜਾਣਦੇ ਹਾਂ ਪਰ ਪੈਰੀਕਲੀਜ਼ ਬਾਰੇ ਕਦੇ ਘੱਟ ਹੀ ਸੁਣਿਆ ਪੜ੍ਹਿਆ ਹੈ। ਇਸ ਦਾ ਕੋਈ ਵਿਸ਼ੇਸ਼ ਕਾਰਣ ਹੈ ?"

"ਜਿਸ ਕਿਸਮ ਦਾ ਜਾਂ ਜਿਸ ਪੱਧਰ ਦਾ ਇਤਿਹਾਸ ਆਮ ਕਰਕੇ ਸਾਡੇ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਰਿਹਾ ਹੈ ਅਤੇ ਹੁਣ ਤਕ ਪੜ੍ਹਾਇਆ ਜਾਂਦਾ ਹੈ ਉਸ ਵਿੱਚ ਜੰਗਾਂ-ਯੁੱਧਾਂ ਅਤੇ ਮੁਲਕਗੀਰੀਆਂ ਦਾ ਵਰਣਨ ਹੀ ਪ੍ਰਧਾਨ ਹੁੰਦਾ ਹੈ। ਜੰਗਾਂ ਨਾਲ ਵਾਹ ਪੈਰੀਕਲੀਜ਼ ਨੂੰ ਵੀ ਪਿਆ ਹੈ; ਪ੍ਰੰਤੂ ਉਸ ਨੇ ਮੁਲਕਗੀਰੀਆਂ ਦੀ ਥਾਂ ਮਿੱਤ੍ਰਤਾਵਾਂ ਅਤੇ ਉਸਾਰੀਆਂ ਨੂੰ ਵਧੇਰੇ ਪਸੰਦ ਕੀਤਾ ਹੈ। ਉਸ ਦਾ ਜ਼ਿਕਰ ਸਾਧਾਰਣ ਕਿਸਮ ਦੇ ਇਤਿਹਾਸਾਂ ਦੇ ਮੇਚ ਨਹੀਂ ਆਇਆ।

ਸਿਕੰਦਰ ਸਾਡੇ ਇਤਿਹਾਸਕਾਰਾਂ ਨੂੰ ਬਹੁਤਾ ਜਚਦਾ ਰਿਹਾ ਹੈ।"

"ਇਸ ਦਾ ਸਮਾਂ ਕਿਹੜਾ ਸੀ ਵੀਰ ਜੀ?"

"ਇਹ 495 ਪੂ.ਈ. ਵਿੱਚ ਪੈਦਾ ਹੋਇਆ ਸੀ। ਮਹਾਤਮਾ ਬੁੱਧ 563 ਪੂ.ਈ. ਵਿੱਚ ਜਨਮੇ ਸਨ। ਇਉਂ ਇਹ ਬੁੱਧ ਜੀ ਨਾਲੋਂ 67 ਸਾਲ ਛੋਟਾ ਸੀ।" ਮੈਂ ਕਿਹਾ, "ਪਾਪਾ, ਪੈਰੀਕਲੀਜ਼, ਸੁਕਰਾਤ ਅਤੇ ਪਲੇਟੋ ਤਿੰਨਾਂ ਦੇ ਸਮੇਂ ਦਾ ਥੋੜਾ ਜਿਹਾ ਆਈਡੀਆ ਹੋ ਜਾਣ ਨਾਲ ਸਾਰੀ ਗੱਲ ਕੁਝ ਵਧੇਰੇ ਸਰਲ ਹੋ ਜਾਵੇਗੀ।"

"ਹਾਂ ਸੇਟਾ, ਸੁਣ ਲਵੋ, ਪਰ ਚੇਤਾ ਰੱਖਣਾ ਜਰਾ ਮੁਸ਼ਕਲ ਹੋਵੇਗਾ। ਫਿਰ ਵੀ ਕੁਝ ਸਹਾਇਤਾ ਜ਼ਰੂਰੀ ਮਿਲੇਗੀ। ਸੁਕਰਾਤ ਉਮਰ ਵਿੱਚ ਪੈਰੀਕਲੀਜ਼ ਨਾਲੋਂ 25 ਕੁ ਸਾਲ ਛੋਟਾ ਸੀ। ਉਹ 470 ਪੂ.ਈ. ਵਿੱਚ ਜਨਮਿਆ ਸੀ ਅਤੇ 399 ਪੂ.ਈ. ਵਿੱਚ ਉਸ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਲੇਟੋ ਦਾ ਜਨਮ ਪੈਰੀਕਲੀਜ਼ ਦੀ ਮੌਤ ਤੋਂ ਦੋ ਕੁ ਸਾਲ ਪਿੱਛੋਂ ਹੋਇਆ ਸੀ। ਪੈਰੀਕਲੀਜ਼ 429 ਪੂ.ਈ. ਵਿੱਚ ਮਰਿਆ ਸੀ। ਇਉਂ ਪਲੇਟੋ ਦੇ ਜਨਮ ਦੀ ਤਾਰੀਖ 428 ਪੂ.ਈ ਜਾਂ 427 ਪੂ.ਈ. ਬਣਦੀ ਹੈ। ਸੁਕਰਾਤ ਦੀ ਮੌਤ ਸਮੇਂ ਪਲੇਟੋ ਦੀ ਉਮਰ ਅਠਾਈ ਕੁ ਸਾਲ ਸੀ।"

"ਤਾਰੀਖਾਂ ਚੇਤੇ ਰੱਖਣੀਆਂ ਔਖੀਆਂ ਹਨ, ਏਨਾ ਹੀ ਕਾਫੀ ਹੈ ਕਿ ਇਹ ਚੇਤਾ ਰੱਖਿਆ ਜਾਵੇ ਕਿ ਇਹ ਸਭ ਕੁਝ ਮਹਾਤਮਾ ਬੁੱਧ ਦੇ ਜੀਵਨ ਕਾਲ ਦੇ ਨੇੜੇ ਤੇੜੇ ਵਾਪਰਿਆ ਹੈ।"

"ਬਿਲਕੁਲ ਠੀਕ। ਯੂਨਾਨੀ ਮਿਥਿਹਾਸ ਵਿੱਚ ਤਕਦੀਰ ਜਾਂ ਹੋਣੀ ਨੂੰ ਬਹੁਤ ਵੱਡਾ ਦਰਜਾ ਪ੍ਰਾਪਤ ਹੈ। ਉਨ੍ਹਾਂ ਦਾ ਪ੍ਰਧਾਨ ਦੇਵਤਾ, ਜੀਅਸ ਵੀ ਹੋਣੀ ਸਾਹਮਣੇ ਬੇ-ਬੱਸ ਹੋ ਜਾਂਦਾ। ਹੈ। ਹੋਣੀ ਜਾਂ ਤਕਦੀਰ ਦਾ ਸਿਧਾਂਤ ਪੁਰਾਤਨ ਯੂਨਾਨ ਦੇ ਇਤਿਹਾਸ ਉੱਤੇ ਉਸੇ ਭਰਪੂਰਤਾ

25 / 225
Previous
Next