

ਨਾਲ ਲਾਗੂ ਹੁੰਦਾ ਹੈ ਜਿਸ ਭਰਪੂਰਤਾ ਨਾਲ ਮਿੱਥਿਹਾਸ ਉੱਤੇ। ਵਿਸ਼ੇਸ਼ ਕਰਕੇ ਪੈਰੀਕਲੀਜ਼ ਦੇ ਇਤਿਹਾਸ ਉਤੇ ਹੋਣੀ ਜਿਸ ਨਿਰਦੈਤਾ ਨਾਲ ਲਾਗੂ ਹੋਈ ਹੈ, ਉਹ ਸਮੁੱਚੀ ਮਨੁੱਖਤਾ ਲਈ ਦੁਖਦਾਇਕ ਹੈ।"
"ਵੀਰ ਜੀ, ਉਂਜ ਤਾਂ ਹੋਣੀ ਨੇ ਹੁਣ ਤਕ ਆਦਮੀ ਦਾ ਪਿੱਛਾ ਨਹੀਂ ਛੱਡਿਆ ਤਾਂ ਵੀ ਪੁਰਾਤਨ ਇਤਿਹਾਸ ਪਿੱਛੇ ਕੁਝ ਵਿਗਿਆਨਕ ਕਾਰਣ ਜ਼ਰੂਰ ਹੋਣਗੇ ਜਿਨ੍ਹਾਂ ਤੋਂ ਅਣਜਾਣ ਹੋਣ ਨੂੰ ਮਨੁੱਖ 'ਹੋਣੀ' ਆਖਦਾ ਆਇਆ ਹੈ।"
"ਮੈਂ ਸਮਝਦੀ ਹਾਂ ਕਿ ਜਿਹੜੀ ਇਤਿਹਾਸਕ ਘਟਨਾ ਸਾਡੀ ਵਾਰਤਾਲਾਪ ਦਾ ਵਿਸ਼ਾ ਹੈ, ਉਸੇ ਬਾਰੇ ਇਹ ਵਿਚਾਰ ਵੀ ਕੀਤੀ ਜਾਣੀ ਚਾਹੀਦੀ ਹੈ।"
"ਪੈਰੀਕਲੀਜ਼ ਉਸ ਸਮੇਂ ਪੈਦਾ ਹੋਇਆ ਸੀ ਜਦੋਂ ਮਿਸਰ ਆਪਣੀ ਸੱਤਾ ਦੀ ਸਿਖਰ ਛੋਹ ਕੇ ਇਰਾਨੀਆਂ ਦੀ ਅਧੀਨਗੀ ਪ੍ਰਵਾਨ ਕਰ ਚੁੱਕਾ ਸੀ। ਯੂਨਾਨ ਨਿੱਕੇ ਨਿੱਕੇ ਕਈ ਨਗਰ- ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਨਗਰ ਰਾਜ ਆਪੇ ਵਿੱਚ ਲੜਦੇ ਰਹਿੰਦੇ ਸਨ। ਇਨ੍ਹਾਂ ਦੀ ਫੁੱਟ ਕਾਰਣ ਈਰਾਨ ਕਈ ਨਗਰ ਰਾਜਾਂ ਉਤੇ ਕਾਬਜ਼ ਹੋ ਚੁੱਕਾ ਸੀ। ਯੂਨਾਨੀ ਨਗਰ ਰਾਜ ਈਰਾਨੀ ਤਾਕਤ ਦਾ ਟਾਕਰਾ ਕਰਨਾ ਚਾਹੁੰਦੇ ਸਨ। ਸਪਾਰਟਾ ਯੂਨਾਨ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਨਗਰ ਰਾਜ ਸੀ। ਪਰ ਉਹ ਈਰਾਨ ਵਿਰੁੱਧ ਆਪਣੇ ਗੁਆਂਢੀ ਨਗਰ ਰਾਜਾਂ ਦਾ ਸਾਥ ਦੇਣ ਨੂੰ ਤਿਆਰ ਨਹੀਂ ਸੀ ।"
"ਵੀਰ ਜੀ, ਕਈ ਲੋਕ ਤਾਂ ਇਸ ਸਿੱਧੀ ਜਿਹੀ ਗੱਲ ਨੂੰ ਵੀ ਹੋਣੀ ਹੀ ਆਖਦੇ ਹੋਣਗੇ ?"
"ਤੁਸੀਂ ਭਾਵੇਂ ਨਾ ਆਖੋ ਪਰ ਏਥਨਜ਼ ਦੇ ਨਗਰ ਰਾਜ ਲਈ ਸਪਾਰਟਾ ਦਾ ਇਹ ਵਿਵਹਾਰ ਇੱਕ ਹੋਣੀ ਹੀ ਸੀ।"
" ਉਹ ਕਿਵੇਂ?"
"ਜੇ ਸਪਾਰਟਾ ਇਸ ਦਲ ਵਿੱਚ ਸ਼ਾਮਲ ਹੁੰਦਾ ਤਾਂ ਏਥਨਜ਼ ਨੂੰ ਇਸ ਦਲ ਦਾ ਨੇਤਾ ਹੋਣ ਦਾ ਅਵਸਰ ਨਹੀਂ ਸੀ ਮਿਲਨਾ। ਸਪਾਰਟਾ ਦੇ ਪਰੇ ਰਹਿਣ ਨਾਲ ਏਥਨਜ਼ ਨੂੰ ਸਰਦਾਰੀ ਮਿਲੀ ਅਤੇ ਏਥਨਜ਼ ਦਾ ਜਮਹੂਰੀ ਹੁਕਮਰਾਨ, ਪੈਰੀਕਲੀਜ਼, ਇਸ ਸੰਘ ਦਾ ਨੇਤਾ ਬਣਾਇਆ ਗਿਆ।"
"ਜਮਹੂਰੀ ਹੁਕਮਰਾਨ ਦਾ ਕੀ ਮਤਲਬ, ਪਾਪਾ ?"
"ਇਸ ਦਾ ਮਤਲਬ ਹੈ ਲੋਕਾਂ ਦਾ ਚੁਣਿਆ ਹੋਇਆ ਨੇਤਾ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਹਾਕਮ।"
"ਉਦੋਂ ਵੀ ਇਲੇਕਸ਼ਨਜ਼ (ਚੋਣਾਂ) ਹੁੰਦੀਆਂ ਸਨ ?"
"ਜ਼ਰੂਰ !"
"ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ?"
"ਹਾਂ, ਹਾਂ, ਇਸ ਤੋਂ ਵੀ ਪਹਿਲਾਂ। ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਵੀ ਵੈਦਿਕ ਕਾਲ ਵਿੱਚ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ। ਮਹਾਂਭਾਰਤ ਦੀ ਕਥਾ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਕਿਸੇ ਯੋਗ ਵਿਅਕਤੀ ਨੂੰ ਰਾਜ-ਗੱਦੀ ਦੇਣ ਦੀ ਪ੍ਰਧਾ ਦਾ ਤਿਆਗ ਕਰ ਕੇ ਆਪਣੇ ਪੁੱਤਰਾਂ ਨੂੰ, ਮੋਹ-ਵਸ਼, ਰਾਜ-ਅਧਿਕਾਰੀ ਬਣਾਉਣ ਦੀ ਇੱਛਾ ਨੇ ਭਾਰਤ-ਵਰਸ਼ ਵਿੱਚ ਵੱਡਾ ਕਲੇਸ਼ ਉਤਪੰਨ ਕੀਤਾ।"
"ਵੀਰ ਜੀ, ਉਸ ਸਮੇਂ ਦਾ ਪ੍ਰਜਾ-ਤੰਤਰ ਕੀ ਅੱਜ ਕੱਲ੍ਹ ਵਰਗਾ ਹੀ ਸੀ ?''
"ਪ੍ਰਜਾ-ਤੰਤਰ ਦੀਆਂ ਕਮਜ਼ੋਰੀਆਂ ਜਾਂ ਬੁਰਾਈਆਂ ਉਦੋਂ ਵੀ ਉਸ ਦੇ ਨਾਲ ਸਨ ਅਤੇ