

ਯਾਰ ਸੇ ਛੇੜ-ਛਾੜ ਚਲਤੀ ਰਹੇਗੀ।
ਤੈਨੂੰ ਸੁਹਿਰਦ ਲੋਕਾਂ ਦਾ ਸੁਖਾਵਾਂ ਸਾਥ ਪ੍ਰਾਪਤ ਹੋਇਆ ਹੈ, ਇਹ ਖੁਸ਼ੀ ਦੀ ਗੱਲ ਹੈ। ਇਸ ਤੋਂ ਵੀ ਵੱਧ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਤੇਰੇ ਉਥੇ ਜਾਣ ਨਾਲ ਮਾਨਸਰੋਵਰ- ਮੰਥਨ ਅਰੰਭ ਹੋਇਆ ਹੈ। ਇਸ ਮੰਥਨ ਵਿਚਲੀ ਮਧਾਣੀ ਦੁਆਲੇ ਵਲੇ ਹੋਏ ਨੇਤ੍ਰੇ ਦਾ ਇੱਕ ਸਿਰਾ ਪੂਰਬੀ ਦੁਨੀਆ ਵਿੱਚ ਵੱਸਦੇ ਸੁਧਾਵੇਸ਼ੀ ਯੁਵਕ ਦੇ ਹੱਥ ਵਿੱਚ ਹੈ ਅਤੇ ਦੂਜਾ ਪੱਛਮੀ ਜਗਤ ਵਿੱਚ ਰਹਿੰਦੇ ਅਜਿਹੇ ਅਨੁਭਵੀਆਂ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਨੂੰ ਪੂਰਬ ਅਤੇ ਪੱਛਮ ਵਿੱਚ ਜੀਵੇ ਜਾਣ ਵਾਲੇ ਜੀਵਨ ਦਾ ਨਿੱਜੀ ਅਨੁਭਵ ਹੈ। ਇਸ ਮੰਥਨ ਵਿੱਚੋਂ ਕਿਸ ਪ੍ਰਕਾਰ ਦੇ ਗਿਆਨ-ਰਤਨ ਦੀ ਪ੍ਰਾਪਤੀ ਹੁੰਦੀ ਹੈ, ਇਹ ਸਮਾਂ ਦੱਸੇਗਾ। ਪਰ ਮੈਂ ਹੁਣ ਆਪਣੀ ਕਹਾਣੀ ਦੱਸਣ ਲੱਗੀ ਹਾਂ।
ਮੈਂ ਸ਼ੁਕਰਵਾਰ ਪੱਤਰ ਲਿਖਣਾ ਅਰੰਭ ਕੀਤਾ ਸੀ ਅਤੇ ਸਨਿਚਰਵਾਰ ਸਮਾਪਤ ਕਰ ਕੇ ਡਾਕੇ ਪਾ ਆਈ ਸਾਂ। ਹੁਣ ਤੂੰ ਮੇਰੇ ਇਹ ਵਾਕੰਸ਼ 'ਡਾਕੇ ਪਾ ਆਈ ਸਾਂ' ਉਤੇ ਵਿੱਸ ਨਾ ਘੋਲਣ ਲੱਗ ਪਵੀਂ। ਤੇਰੇ ਕਹਿਣ ਉਤੇ ਮੈਂ ਚਿੱਠੀ ਦੀ ਥਾਂ 'ਪੱਤਰ' ਲਿਖਣ ਲੱਗ ਪਈ ਹਾਂ: ਪਰ ਆਪਣੇ ਪੇਂਡੂ ਮੁਹਾਵਰੇ ਨੂੰ ਮੈਂ ਤਿਲਾਂਜਲੀ ਨਹੀਂ ਦੇ ਸਕਦੀ। ਮੇਰਾ ਖਿਆਲ ਹੈ 'ਡਾਕ ਪਾਉਣ' ਅਤੇ 'ਡਾਕੇ ਮਾਰਨ ਦੇ ਫਰਕ ਤੋਂ ਤੂੰ ਤਾਂ ਭਲੀ-ਭਾਂਤ ਜਾਣੂੰ ਹੈਂ, ਸ਼ਹਿਰਨ ਹੋਣ ਦੇ ਬਾਵਜੂਦ।
ਪਾਪਾ ਐਤਵਾਰ ਸ਼ਾਮ ਨੂੰ ਵਾਪਸ ਘਰ ਆਏ ਸਨ। ਨ੍ਹਾ-ਧੋ ਕੇ ਬਾਹਰ ਲਾਨ ਵਿੱਚ ਬੈਠ ਗਏ ਅਤੇ ਦੀਪੂ ਨੂੰ ਚਾਹ ਬਣਾਉਣ ਲਈ ਕਹਿ ਕੇ ਬੀ ਜੀ ਉਨ੍ਹਾਂ ਦੇ ਕੋਲ ਜਾ ਬੇਨੇ। ਕਰਨਜੀਤ ਘਰ ਨਹੀਂ ਸੀ। ਮੈਂ ਕਿਚਨ ਵਿੱਚ ਦੀਪੂ ਦੀ ਸਹਾਇਤਾ ਕਰਦੀ ਰਹੀ। ਅਜਿਹਾ ਕਰਨ ਲਈ ਬੀ ਜੀ ਮੈਨੂੰ ਕਹਿ ਗਏ ਸਨ। "ਪੁਸ਼ਪੀ ਪੁੱਤਰ। ਦੀਪੂ ਕੋਲੋਂ ਚਾਹ ਬਣਵਾ ਕੇ ਲਿਆ ਪਾਪਾ ਲਈ," ਕਹਿ ਕੇ ਉਹ ਮੈਨੂੰ ਆਪਣੇ ਲਾਗੇ ਆਉਣੇਂ ਰੋਕ ਗਏ ਸਨ। ਮੈਨੂੰ ਉਨ੍ਹਾਂ ਦੀ ਇਹ ਭੋਲੀ ਸਿਆਣਪ ਬਹੁਤ ਸੋਹਣੀ ਲੱਗੀ। ਅੱਜ ਤਕ ਉਨ੍ਹਾਂ ਘਰ ਦਾ ਕੋਈ ਕੰਮ ਕਰਨ ਲਈ ਮੈਨੂੰ ਉਚੇਚੇ ਤੌਰ 'ਤੇ ਨਹੀਂ ਸੀ ਆਖਿਆ, ਇਹ ਤੂੰ ਜਾਣਦੀ ਹੈ। ਘਰ ਦਾ ਕੰਮ ਕਰਨ ਦੀ ਇਸਤ੍ਰੀ-ਪ੍ਰਵਿਰਤੀ ਦੀ ਤ੍ਰਿਪਤੀ ਸਾਨੂੰ ਮਾਤਾ ਜੀ ਰਾਹੀਂ ਹੀ ਪ੍ਰਾਪਤ ਹੁੰਦੀ ਰਹੀ ਹੈ।
ਪਤਾ ਨਹੀਂ ਪਤੀ-ਪਤਨੀ ਵਿੱਚ ਕੀ ਗੱਲ-ਬਾਤ ਹੋਈ ਸੀ, ਪਰ ਜਦੋਂ ਅਸੀਂ ਚਾਹ ਲੈ ਕੇ ਉਨ੍ਹਾਂ ਕੋਲ ਗਏ, ਬੀ ਜੀ ਬਹੁਤ ਪ੍ਰਸੰਨ ਲੱਗ ਰਹੇ ਸਨ। ਮੇਚ ਉਤੇ ਵੇ ਰੱਖਦੇ, ਦੀਪੂ ਨੂੰ ਪਾਪਾ ਨੇ ਆਖਿਆ, "ਓਏ ਦੀਪੂ, ਏਨੀ ਗਰਮੀ ਵਿੱਚ ਚਾਹ ਦਾ ਹੁਕਮ ਲੈ ਕੇ ਆ ਗਿਆ ਏ ?"
"ਹੁਕਮ ਤਾਂ ਬੀ ਜੀ ਦਾ, ਸਰਦਾਰ ਜੀ।"
"ਬੀ ਜੀ ਦਾ ਹੁਕਮ ਤੇਰੇ ਉਤੇ ਕਿ ਸਰਦਾਰ ਜੀ ਉਤੇ ?"
"ਸਾਰਿਆਂ ਉਤੇ, ਜੀ," ਕਹਿ ਕੇ ਦੀਪੂ ਨਿੱਕਾ ਨਿੱਕਾ ਮੁਸਕਰਾਉਂਦਾ ਕੋਠੀ ਵੱਲ ਚਲਾ ਗਿਆ।
"ਕਰਨ ਕਿੱਥੇ ਹੈ, ਬੇਟਾ ?" ਚਾਹ ਪੀਂਦਿਆਂ ਪਾਪਾ ਨੇ ਪੁੱਛਿਆ।
"ਕਿਧਰੇ ਗਿਆ ਹੋਵੇਗਾ, ਦੋਸਤ ਨਾਲ।" ਮੇਰਾ ਸੰਖੇਪ ਉੱਤਰ ਸੁਣ ਕੇ ਬੀ ਜੀ ਬੋਲੋ, "ਉਸ ਨੂੰ ਦੋਸਤ ਬਣਾਉਣੇ ਆਉਂਦੇ ਕਿੱਥੇ ਨੇ। ਕਦੇ ਬਾਹਰ ਨਹੀਂ ਸੀ ਨਿਕਲਦਾ। ਡੇਢ- ਦੋ ਮਹੀਨੇ ਹੋਏ ਨੇ ਆਉਣ ਜਾਣ ਲੱਗੇ ਨੂੰ। ਸਵੇਰ ਦਾ ਨਿਕਲਿਆ ਹੋਇਆ ਹੈ, ਕਹਿੰਦਾ ਸੀ ਝੌਰੀਂ ਚੱਲਿਆਂ।"
"ਦਵਿੰਦਰ ਵੱਲ ਗਿਆ ਹੋਵੇਗ।"