Back ArrowLogo
Info
Profile

"ਦਵਿੰਦਰ ਕੌਣ ਹੈ?"

"ਤੁਹਾਨੂੰ ਨਹੀਂ ਪਤਾ ?" ਕਿੰਨੀ ਵੇਰ ਉਸ ਵੱਲ ਜਾ ਕੇ ਚਾਹ ਪੀ ਆਏ!"

"ਹੱਛਾ। ਉਹ ਪ੍ਰੋਫ਼ੈਸਰ ਜੀ, ਉਨ੍ਹਾਂ ਦਾ ਨਾਂ ਦਵਿੰਦਰ ਸਿੰਘ ਹੋ ? ਮੈਨੂੰ ਕੀ ਪਤਾ, ਸਾਰੇ ਪ੍ਰੋਫ਼ੈਸਰ ਸਾਹਿਬ ਆਖਦੇ ਨੇ। ਨਾਂ ਕਿਸੇ ਨੇ ਕਦੇ ਲਿਆ ਹੀ ਨਹੀਂ।"

ਮੈਂ ਚੁੱਪ-ਚਾਪ ਆਪਣੇ ਮਾਤਾ-ਪਿਤਾ ਦੀ ਵਾਰਤਾਲਾਪ ਸੁਣਦੀ ਹੋਈ ਸੋਚ ਰਹੀ ਸਾਂ ਕਿ ਦੋ-ਢਾਈ ਸਾਲਾਂ ਦੀ ਆਵਾਜਾਈ ਦੇ ਬਾਵਜੂਦ ਬੀ ਜੀ ਨੂੰ ਪਰਵਾਰ ਦੇ ਇੱਕ ਸਨੇਹੀ ਦੇ ਨਾਂ ਦਾ ਪਤਾ ਨਹੀਂ ਸੀ ਲੱਗਾ। ਬੀ ਜੀ ਅਤੇ ਪਾਪਾ ਨਾਲ ਉਨ੍ਹਾਂ ਦੇ ਘਰ ਜਾ ਚੁੱਕੀਆਂ ਹਾਂ, ਤੂੰ ਵੀ ਅਤੇ ਮੈਂ ਵੀ। ਚਿੰਤਾ ਭਰੀ ਖ਼ੁਸ਼ੀ ਮੈਨੂੰ ਉਦੋਂ ਹੋਈ ਜਦੋਂ ਪਾਪਾ ਨੇ ਕਿਹਾ, "ਜਿਸ ਮੁੰਡੇ ਬਾਰੇ ਤੁਸੀਂ ਹੁਣੇ ਹੁਣੇ ਪੁੱਛ ਰਹੇ ਸੀ, ਉਸ ਦਾ ਪਿੰਡ ਵੀ ਓਧਰ ਹੀ ਹੈ। ਉਹ ਜਾਪੂਵਾਲ ਦਾ ਰਹਿਣ ਵਾਲਾ ਹੈ। ਦਵਿੰਦਰ ਨੇ ਹੀ ਮੈਨੂੰ ਕਹਿ ਕੇ ਉਸ ਨੂੰ ਚਪੜਾਸੀ ਲੁਆਇਆ ਹੈ। ਪਰ ਉਸ ਦਾ ਬੋਲਣ-ਚਾਲਣ, ਉੱਠਣ-ਬੈਠਣ ਚਪੜਾਸੀਆਂ ਵਾਲਾ ਨਹੀਂ ।"

ਚਿੰਤਾ ਇਸ ਗੱਲ ਦੀ ਸੀ ਕਿ ਬੀ ਜੀ ਨੇ ਪਾਪਾ ਨੂੰ ਉਸ ਨੌਜੁਆਨ ਬਾਰੇ ਕੀ ਦੱਸਿਆ- ਪੁੱਛਿਆ ਸੀ; ਅਤੇ ਖ਼ੁਸ਼ੀ ਇਸ ਗੱਲ ਦੀ ਸੀ ਕਿ ਉਸ ਨਾਲ ਆਪਣੇ ਥੀਸਸ ਬਾਰੇ ਵਿਚਾਰ ਕਰਨ ਹਿੱਤ ਪ੍ਰੋਫੈਸਰ ਅੰਕਲ ਦਾ ਆਸਰਾ ਲਿਆ ਜਾ ਸਕਦਾ ਸੀ। ਛੇਤੀ ਹੀ ਇਹ ਆਸਰਾ ਲੈਣਾ ਪੈ ਗਿਆ। ਅਗਲੇ ਦਿਨ (ਸੋਮਵਾਰ) ਸ਼ਾਮ ਨੂੰ ਜਦੋਂ ਉਹ ਫ਼ਾਈਲਾਂ ਲੈ ਕੇ ਆਇਆ, ਪਾਪਾ ਆਪਣੇ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਸਨ। ਮੈਂ ਲਾਨ ਵਿੱਚ ਬੈਠੀ ਪੜ੍ਹ ਰਹੀ ਸੀ। ਤੇਰੇ ਕੋਲੋਂ ਲੁਕਾ ਕਰਨਾ ਠੀਕ ਨਹੀਂ। ਮੈਂ ਪੜ੍ਹ ਨਹੀਂ ਸਾਂ ਰਹੀ, ਸਗੋਂ 'ਪੜ੍ਹ ਰਹੀ' ਹੋਣ ਦਾ ਸਾਂਗ ਕਰ ਰਹੀ ਸਾਂ। ਮੈਂ ਅਜਿਹੀ ਥਾਵੇਂ ਬੈਠੀ ਸਾਂ ਜਿਥੇ ਬੈਠੀ ਨੂੰ ਉਹ ਗੇਟੋਂ ਵੜਦਾ ਹੀ ਵੇਖ ਸਕਦਾ ਸੀ, ਸ਼ਾਇਦ ਉਸ ਨੇ ਵੇਖਿਆ ਵੀ। ਮੈਂ ਉਸ ਨੂੰ ਕਮਰੇ ਵੱਲ ਜਾਂਦਾ, ਬਰਾਮਦੇ ਵਿੱਚ ਮੁੜਦਾ ਅਤੇ ਕਮਰੇ ਵਿੱਚ ਦਾਖ਼ਲ ਹੁੰਦਾ ਵੇਖਿਆ। ਉਹ ਸਦਾ ਵਾਂਗ ਫਾਈਲਾਂ ਰੱਖ ਕੇ ਕਮਰੇ ਵਿੱਚੋਂ ਛੇਤੀ ਬਾਹਰ ਨਾ ਆਇਆ। ਦਸ-ਪੰਦਰਾਂ ਮਿੰਟ ਪਾਪਾ ਦੇ ਕਮਰੇ ਵਿਚ ਕਦੇ ਉਨ੍ਹਾਂ ਦੀ ਹਾਜ਼ਰੀ ਵਿੱਚ ਕੋਈ ਘੱਟ ਹੀ ਠਹਿਰਿਆ ਸੀ। ਪਿੰਡਾਂ ਤੋਂ ਆਏ ਪਤਵੰਤੇ ਲੋਕਾਂ ਨਾਲ ਵੀ ਉਹ ਏਨਾ ਲੰਮਾ ਸਮਾਂ ਗੱਲਾਂ ਨਹੀਂ ਸਨ ਕਰਦੇ ਹੁੰਦੇ। ਉਨ੍ਹਾਂ ਦੀਆਂ ਗੱਲਾ, ਸ਼ਿਕਾਇਤਾਂ ਅਤੇ ਬਿਕਵ ਸੁਣ ਕੇ, ਉਨ੍ਹਾਂ ਸੰਬੰਧੀ ਕਾਰਵਾਈ ਕਰਨ ਦਾ ਸਮਾਂ ਦੇ ਕੇ ਉਹ ਆਉਣ ਵਾਲਿਆਂ ਨੂੰ ਦਸ-ਪੰਦਰਾਂ ਮਿੰਟਾਂ ਵਿੱਚ ਹੀ ਵਿਦਾ ਕਰ ਦਿੰਦੇ ਸਨ। ਪੰਦਰਾਂ ਕੁ ਮਿੰਟਾਂ ਪਿੱਛੋਂ ਉਹ ਬਾਹਰ ਆਇਆ, ਬਰਾਮਦੇ ਵਿੱਚ ਨਿਕਲ ਕੇ ਉਸ ਨੇ ਜ਼ਰਾ ਰੁਕ ਕੇ ਮੇਰੇ ਵੱਲ ਵੇਖਿਆ ਅਤੇ ਆਪਣਾ ਹੱਥ ਸਿਰ ਦੀ ਉਚਾਈ ਤਕ ਉੱਚਾ ਕਰ ਕੇ ਵਿਦਾਇਗੀ ਵਿੱਚ ਹਿਲਾਇਆ। ਮੈਂ ਡਰ ਗਈ ਕਿਧਰੇ ਪਾਪਾ ਨੇ ਉਸਨੂੰ ਇਉਂ ਕਰਦਿਆਂ ਵੇਖ ਲਿਆ ਹੋਵੇ ਤਾਂ........

ਉਸ ਦੇ ਚਲੇ ਜਾਣ ਪਿੱਛੋਂ ਪਾਪਾ ਆਪਣਾ ਕੰਮ ਮੁਕਾ ਕੇ ਜਾਂ ਸ਼ਾਇਦ ਅਧੂਰਾ ਛੱਡ ਕੇ ਬਾਹਰ ਆ ਗਏ ਅਤੇ ਮੇਰੇ ਕੋਲ ਆ ਬੈਠੇ। ਉਨ੍ਹਾਂ ਦਾ ਪਹਿਲਾ ਵਾਕ ਸੀ, "ਏਥੇ ਕੁਝ ਚੈਨ ਹੈ, ਅੰਦਰ ਤਾਂ ਭੱਠੀ ਬਣਿਆ ਹੋਇਆ ਹੈ, ਉੱਤੋਂ ਚਾਹ ਪੀਣ ਦੀ ਮਜਬੂਰੀ।"

"ਚਾਹ ਪੀਣ ਦੀ ਮਜਬੂਰੀ ਤੁਹਾਡੀ ਆਪਣੀ ਬਣਾਈ ਹੋਈ ਹੈ, ਪਾਪਾ। ਨਾ ਪੀਓ ਤਾਂ ਬਦੋ-ਬਦੀ ਤੁਹਾਡੇ ਮੂੰਹ ਵਿੱਚ ਪੈਣ ਨਹੀਂ ਆਉਂਦੀ।" ਰੁਮਾਲ ਨਾਲ ਆਪਣੇ ਮੂੰਹ ਅਤੇ ਆਪਣੀ ਗਰਦਨ ਉੱਤੋਂ ਪਸੀਨਾ ਪੂੰਝਦਿਆਂ ਪਾਪਾ ਨੇ ਆਖਿਆ, "ਮੈਨੂੰ ਤਾਂ ਘਰ ਬਾਹਰ ਵਕੀਲਾਂ ਨਾਲ ਵਾਹ ਪੈਂਦਾ ਹੈ, ਕਚਹਿਰੀ ਵਿੱਚ ਕਾਨੂੰਨੀ ਹੇਰਾ ਫੇਰੀਆਂ ਅਤੇ ਘਰ ਵਿੱਚ

33 / 225
Previous
Next