

"ਜੇ ਤੁਸੀਂ ਮੈਨੂੰ ਇੱਕ ਸਕੂਟਰ ਲੈ ਦਿਓ ਤਾਂ ਮੇਰਾ ਨਾਂ ਆਪੇ ਬਦਲਿਆ ਜਾਵੇਗਾ- ਮਹਾਂ ਸਕੂਟਰ ਸਵਾਰ।"
"ਤੇਰਾ ਕੀ ਖ਼ਿਆਲ ਹੈ ਕਿ ਤੈਨੂੰ ਮਹਾਂਤਥੀ ਕਿਸੇ ਰੱਥ ਦੀ ਸਵਾਰੀ ਕਰਨ ਕਰਕੇ ਆਖਿਆ ਜਾਂਦਾ ਹੈ ? ਵੇਖਿਆ ਪੁਸ਼ਪੁ, ਫਿਰ ਉਹੋ ਭਾਸ਼ਾਈ ਚੱਕਰ।"
"ਪਾਪਾ, ਨਾਂ ਦਾ ਕੀ ਹੈ ਭਾਵੇਂ ਕਰਨਜੀਤ ਦੀ ਥਾਂ ਭੀਮਸੈਨ ਰੱਖ ਦਿਓ, ਪਰ ਸਕੂਟਰ ਜ਼ਰੂਰ ਲੈ ਦਿਓ।"
"ਮੇਰਾ ਇਸ ਵਿੱਚ ਕੀ ਦਖਲ, ਬੇਟਾ। ਸਾਰੇ ਡੀਲਰ ਤੈਨੂੰ ਜਾਣਦੇ ਹਨ। ਕਿਸੇ ਦਿਨ ਜਾ ਕੇ ਆਰਡਰ ਦੇ ਆਵੀ। ਮੈਂ ਚੈੱਕ ਸਾਈਨ ਕਰ ਦਿਆਂਗਾ। ਰਕਮ ਉਥੇ ਭਰ ਲਵੀ।"
"ਓ ਪਾਪਾ, ਯੂ ਆਰ ਗ੍ਰੇਟ।"
ਮੈਂ ਜਾਣ ਲਿਆ ਕਿ ਪਾਪਾ ਅੱਜ ਬਹੁਤ ਖੁਸ ਹਨ। ਮੌਕੇ ਦਾ ਲਾਭ ਲੈਂਦਿਆ ਹੋਇਆ ਜਾਂ ਲਾਭ ਲੈਣ ਦੇ ਮਨੋਰਥ ਨਾਲ ਮੇਂ ਕਿਹਾ, 'ਪਾਪਾ, ਅੱਜ-ਕੱਲ੍ਹ ਪੰਜਾਬ ਦੀਆਂ ਸੜਕਾਂ ਬਿਲਕੁਲ ਸੁਰੱਖਿਅਤ ਹਨ। ਪ੍ਰੋਫੈਸਰ ਅੰਕਲ ਦੇ ਪਿੰਡ ਤਕ ਮੈਂ ਇਕੱਲੀ ਜਾ ਸਕਦੀ ਹਾਂ ਨਾ ?"
"ਤੈਨੂੰ ਇਕੱਲੀ ਜਾਣ ਦੀ ਕੀ ਲੋੜ ਹੈ, ਭੇਟਾ ਆਪਣੇ ਵੀਰ ਨੂੰ ਨਾਲ ਲੈ ਜਾਇਆ ਕਰ। ਹੁਣ ਤਾਂ ਸਕੂਟਰ ਵੀ ਲੈ ਲਵੇਗਾ। ਜੇ ਇਹ ਮਹਾਂਰਥੀ ਤੇਰਾ ਆਖਾ ਨਾ ਮੰਨੇ ਤਾਂ ਕਾਰ ਲੈ ਕੇ ਚਲੀ ਜਾਵੀਂ। ਦਵਿੰਦਰ ਨਾਲ ਗੱਲੀਂ ਪੈ ਗਈ ਤਾਂ ਤੈਨੂੰ ਵਕਤ ਦਾ ਚੇਤਾ ਭੁੱਲ ਜਾਣਾ ਹੈ। ਹਨੇਰਾ-ਸਵੇਰਾ ਵੀ ਹੋ ਸਕਦਾ ਹੈ। ਇਸ ਲਈ ਪੈਦਲ ਜਾਂ ਸਾਈਕਲ ਉਤੇ ਇਕੱਲੀ ਜਾਣਾ ਠੀਕ ਨਹੀਂ। ਜਦੋਂ ਸੁਨੇਹਾ ਏਥੇ ਸੀ, ਉਦੋਂ ਗੱਲ ਹੋਰ ਸੀ। ਉਸ ਵਰਗੀ ਸੁਚੇਤ ਕੁੜੀ ਮੈਂ ਹੋਰ ਕੋਈ ਨਹੀਂ ਵੇਖੀ।"
"ਪਾਪਾ-ਪਾਪਾ, ਮੈਨੂੰ ਬੁੱਧੂ ਆਖਣ ਦਾ ਇਹ ਢੰਗ ਵੀ ਭਾਸ਼ਾਈ ਬਾਰੀਕੀ ਹੈ। ਖ਼ਬਰਦਾਰ !"
"ਅਰੇ ਬਈ, ਮੇਰਾ ਇਹ ਮਤਲਬ ਨਹੀਂ ਸੀ, ਪਰ ਇਹ ਮੈਨੂੰ ਪਤਾ ਹੈ ਕਿ ਬੋਰੀ ਜਾ ਕੇ ਤੂੰ ਸ਼ਾਮ ਨੂੰ ਛੇਤੀ ਘਰ ਨਹੀਂ ਆ ਸਕੇਗੀ। ਆਂਟੀ ਦੀਆਂ ਆਲੂ-ਟਿੱਕੀਆਂ.....!"
"ਤੁਸੀਂ ਗੱਲਾ ਕਰੋ ਮੈਂ ਜਾ ਕੇ ਨਹਾ ਲਵਾਂ।"
"ਕਿਉਂ ਬਈ? ਨਹਿਰ ਵਿੱਚ ਨਹੀਂ ਨਾਤਾ ?"
"ਨ੍ਹਾਤਾ ਸਾਂ, ਇਸੇ ਲਈ ਤਾਂ ਮੁੜ ਨ੍ਹਾਉਣ ਦੀ ਲੋੜ ਪਈ ਹੈ। ਪਿੰਡਾ ਤਿੜਕ ਰਿਹਾ ਹੈ।"
ਕਰਨਜੀਤ ਨਹਾਉਣ ਚਲਾ ਗਿਆ। ਪਾਪਾ ਤੇਰੀਆਂ ਗੱਲਾਂ ਕਰ ਕਰ ਤੈਨੂੰ ਯਾਦ ਕਰਨ ਲੱਗ ਪਏ ਅਤੇ ਹੌਲੀ ਹੌਲੀ ਥੋੜਾ ਜਿਹਾ ਉਦਾਸ ਹੋ ਗਏ। ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ, "ਉਦਾਸ ਨਹੀਂ ਹਾਂ, ਬੇਟਾ। ਸਨੇਹਾ ਵਰਤੀ ਕੁੜੀ ਦਾ ਖ਼ਿਆਲ ਆਉਣ ਉਤੇ ਕੋਈ ਗੰਭੀਰ ਹੋਏ ਬਿਨਾਂ ਕਿਵੇਂ ਰਹਿ ਸਕਦਾ ਹੈ। ਉਂਜ ਇਸ ਨੂੰ ਗੰਭੀਰਤਾ ਨਾ ਕਹਿ ਕੇ ਉਸ ਪ੍ਰਤੀ ਆਦਰ-ਭਾਵ ਆਖਿਆ ਜਾਣਾ ਵਧੇਰੇ ਯੋਗ ਹੈ। ਹਾਂ, ਤੇਰੇ ਝੋਰੀਂ ਜਾਣ ਦੀ ਗੱਲ ਚੇਤੇ ਆ ਗਈ। ਦਵਿੰਦਰ ਤਾਂ ਤੈਨੂੰ ਕੇਵਲ ਐਤਵਾਰ ਹੀ ਮਿਲ ਸਕਦਾ ਹੈ। ਜੇ ਮੈਨੂੰ ਕੋਈ ਕੰਮ ਨਾ ਹੋਇਆ ਤਾਂ ਮੈਂ ਵੀ ਚੱਲ ਵਿਰਾਂਗਾ।"
ਫਿਰ ਕੁਝ ਸੋਚ ਕੇ ਬੋਲੋ, "ਨਹੀਂ, ਨਹੀਂ। ਤੂੰ ਹੀ ਜਾ ਆਵੀਂ। ਉਹ ਹਮੇਸ਼ਾ ਰੋਕਦਾ ਰਹਿੰਦਾ ਹੈ। ਕਹਿੰਦਾ ਹੈ 'ਨਾ ਆਇਆ ਕਰ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਡਿਪਟੀ ਕਮਿਸ਼ਨਰ ਮੇਰਾ ਦੋਸਤ ਹੈ। ਹਰ ਵੇਲੇ ਕੋਈ ਨਾ ਕੋਈ ਸਿਫਾਰਸ਼ ਲੈ ਕੇ ਤੁਰੇ ਰਹਿੰਦੇ ਹਨ।