

ਇਸ ਲਈ ਮੈਂ ਨਹੀਂ ਜਾਵਾਂਗਾ। ਲੋੜ ਹੋਵੇ ਤਾਂ ਦੀਪੂ ਨੂੰ ਜਾਂ ਆਪਣੀ ਬੀ ਜੀ ਨੂੰ ਨਾਲ ਲੈ ਜਾਵੀ।"
ਮੈਨੂੰ ਐਤਵਾਰ ਝੇਰੀ ਜਾਣ ਦੀ ਖੁੱਲ੍ਹੀ ਛੁੱਟੀ ਮਿਲ ਗਈ ਸੀ। ਅਗਲੇ ਹੀ ਐਤਵਾਰ ਮੈਂ ਦਸ ਕੁ ਵਜੇ ਅੰਕਲ ਕੋਲ ਜਾ ਪੁੱਜੀ। ਪ੍ਰੋਫੱਸਰ ਅੰਕਲ ਆਪਣੇ ਐਤਵਾਰੀ ਲਿਬਾਸ ਵਿੱਚ ਡਾਈਨਿੰਗ ਟੇਬਲ ਸਾਹਮਣੇ ਬੈਠੇ ਸਨ। ਐਤਵਾਰੀ ਲਿਬਾਸ ਤੋਂ ਮੇਰਾ ਭਾਵ ਹੈ ਸੰਡੇ-ਸਮਰ ਡਰੈੱਸ, ਸਮਝ ਗਈ ਏਂ ਨਾ। ਪਜਾਮਾ ਐਂਡ ਨੇ ਬੁਨਿਆਨ ਔਰ ਕਮੀਜ਼। ਮੈਨੂੰ ਵੇਖਦਿਆਂ ਹੀ ਉਨ੍ਹਾਂ ਦੇ ਸੋਹਣੇ ਚਿੱਟੇ ਦੰਦਾਂ ਉੱਤੇ ਬੁੱਨ੍ਹਾਂ ਦਾ ਪਰਦਾ ਪਰੇ ਹੋ ਗਿਆ। ਉਨ੍ਹਾਂ ਦੀਆ ਲੱਤਾਂ ਮੌਜ਼ ਦੇ ਥੱਲੇ ਲੁਕੀਆਂ ਹੋਈਆਂ ਸਨ, ਇਸ ਲਈ ਪਜਾਮਾ ਮੈਨੂੰ ਦਿਸ ਨਹੀਂ ਸੀ ਰਿਹਾ। ਇਉਂ ਲੱਗਦਾ ਸੀ ਕੁਰਸੀ ਉਤੇ ਨੰਗਾ ਬੈਠਾ ਆਦਮੀ ਹੱਸ ਰਿਹਾ ਹੈ। ਉਨ੍ਹਾਂ ਦੀ ਨਿਸ਼ਕਪਟ ਹਾਸੀ ਨੂੰ ਵੇਖ ਕੇ ਮੈਨੂੰ ਅੰਗਰੇਜੀ ਦੀ ਕਵਿਤਾ ਯਾਦ ਹੈਪੀ ਮੈਨਜ ਸ਼ਰਟ ਵਿਚਲਾ ਆਦਮੀ ਯਾਦ ਆ ਗਿਆ, ਜਿਸ ਕੋਲ ਪਹਿਨਣ ਨੂੰ ਕਮੀਜ਼ ਭਾਵੇਂ ਨਹੀਂ ਸੀ, ਪਰ ਖੁਸ਼ ਰਹਿਣ ਲਈ ਸੰਤੋਖ ਬਹੁਤ ਸੀ। ਆਪਣੇ ਸਾਰੇ ਜੀਵਨ ਵਿੱਚ ਉਹ ਉਸ ਦਿਨ ਉਦਾਸ ਹੋਇਆ, ਜਿਸ ਦਿਨ ਰਾਜੇ ਦੀ ਗਮਗੀਨੀ ਦਾ ਇਲਾਜ ਕਰਨ ਲਈ, ਕਿਸੇ ਪ੍ਰਸੰਨ ਆਦਮੀ ਦੀ ਕਮੀਜ਼ ਲੈ ਕੇ ਰਾਜੇ ਨੂੰ ਪੁਆਉਣ ਲਈ, ਪ੍ਰਸੰਨ ਆਦਮੀ ਦੀ ਭਾਲ ਕਰਦੇ ਹੋਏ ਰਾਜੇ ਦੇ ਆਦਮੀ ਉਸ ਕੋਲ ਆਏ, ਰਾਜ ਦਾ ਦੁੱਖ ਦੱਸਿਆ ਤੇ ਉਸ ਕੋਲੋਂ ਉਸਦੀ ਕਮੀਜ਼ ਮੰਗੀ। ਉਹ ਜੀਵਨ ਵਿੱਚ ਪਹਿਲੀ ਵੇਰ ਉਦਾਸ ਹੋਇਆ ਕਿ ਉਸ ਕੋਲ ਕੋਈ ਕਮੀਜ਼ ਨਾ ਹੋਣ ਕਰਕੇ ਉਹ ਇੱਕ ਲੋੜਵੰਦ ਦੀ ਲੋੜ ਪੂਰੀ ਨਹੀਂ ਸੀ ਕਰ ਸਕਿਆ। ਆਪਣੇ ਰਾਜੇ ਦੀ ਸੇਵਾ ਦਾ ਸੁਭਾਗ ਪ੍ਰਾਪਤ ਨਹੀਂ ਸੀ ਕਰ ਸਕਿਆ।
ਡਬਲ-ਰੋਟੀ ਦੇ ਟੁਕੜੇ ਉਤੇ ਘਰ ਦਾ ਕੱਢਿਆ ਤਾਜਾ ਮੱਖਣ ਲਾਉਂਦੇ ਹੋਏ ਉਹ ਬੋਲੇ, "ਇਕੱਲੀ ਆਈ ਏਂ ਪੁਸ਼ਪੇਂਦ੍ਰ। ਤੇਰੇ ਪਾਪਾ ਨਹੀਂ ਆਏ। ਚਲੋ ਚੰਗਾ ਹੋਇਆ, ਤੋਰੀ ਆਂਟੀ ਨੇ ਚਾਹ ਬਣਾਉਂਦਿਆਂ ਥੱਕ ਜਾਣਾ ਸੀ। ਬੀ ਜੀ ਠੀਕ ਹਨ ?"
ਆਂਟੀ ਨੇ ਅੰਦਰੋਂ ਕੁਰਤਾ ਲਿਆ ਕੇ ਉਨ੍ਹਾਂ ਦੇ ਮੋਢੇ ਉਤੇ ਰੱਖ ਦਿੱਤਾ, "ਏਨੀ ਗਰਮੀ, ਉੱਤੋਂ ਕੁਰਤਾ ਪਾਉਣ ਦੀ ਮਜਬੂਰੀ। ਕੈਰੇ ਗਲਤ ਦਿਨ ਆਈ ਹੈਂ ਤੂੰ।"
"ਮੈਂ ਚਲੋ ਜਾਂਦੀ ਹਾਂ, ਫਿਰ ਤੁਸੀ ਪਜਾਮਾ ਵੀ ਲਾਹ ਦਿਓ ਭਾਵੇਂ"
"ਇਨ੍ਹਾਂ ਕੋਲੋਂ ਇਹ ਵੀ ਸੱਚ ਹੈ," ਕਹਿ ਕੇ ਆਂਟੀ ਨੇ ਆਲੂ ਦੀਆਂ ਟਿੱਕੀਆਂ ਦੀ
ਪਲੇਟ ਮੇਰੇ ਸਾਹਮਣੇ ਲਿਆ ਰੱਖੀ। ਆਂਟੀ ਦਾ ਹਾਸਾ ਅੰਕਲ ਦੇ ਹਾਸੇ ਨਾਲੋਂ ਘੱਟ ਕੁਦਰਤੀ ਨਹੀਂ ਸੀ।
"ਆਂਟੀ ਮੰਨ ਲਿਆ ਕਿ ਇਹ ਤੁਹਾਨੂੰ ਪਤਾ ਹੈ ਕਿ ਆਲੂ ਦੀਆਂ ਟਿੱਕੀਆਂ ਮੈਨੂੰ ਪਸੰਦ ਹਨ, ਪਰ ਇਹ ਕਿਵੇਂ ਪਤਾ ਲੱਗ ਗਿਆ ਕਿ ਮੈਂ ਆ ਰਹੀ ਹਾਂ। ਨਾਲ ਹੀ ਇਹ ਕਿਵੇਂ ਭੁੱਲ ਗਏ ਕਿ ਏਨੀਆਂ ਟਿੱਕੀਆਂ ਮੈਂ ਖਾ ਨਹੀਂ ਸਕਾਂਗੀ।"
"ਨਾ ਤਾਂ ਸਾਨੂੰ ਤੇਰੇ ਆਉਣ ਦਾ ਪਤਾ ਸੀ ਅਤੇ ਨਾ ਹੀ ਇਹ ਸਾਰੀਆਂ ਤੇਰੇ ਲਈ ਹਨ। ਜਿਸ ਲਈ ਇਹ ਬਣੀਆਂ ਹਨ, ਉਹ ਟਿੱਕੀਆਂ ਦਾ ਤੇਰੇ ਨਾਲੋਂ ਬਹੁਤਾ ਸ਼ੌਕੀਨ ਹੈ।"
"ਅੱਛਾ ਜੀ, ਅੱਜ ਪਤਾ ਲੱਗੇਗਾ ਕਿ ਸਾਡਾ ਟੇਸਟ ਕਿਸ ਨਾਲ ਟਕਰਾ ਗਿ ।" ਆਖ਼ਰੀ ਸ਼ਬਦ ਮੇਰੇ ਮੂੰਹ ਵਿੱਚ ਹੀ ਸੀ ਕਿ ਘਰ ਦਾ ਬਾਹਰਲਾ ਦਰਵਾਜ਼ਾ ਖੁੱਲ੍ਹਿਆ, ਹੋਂਡਲ ਨਾਲ ਲੱਗੀ ਟੋਕਰੀ ਵਾਲੀ ਪੁਰਾਣੀ ਜਿਹੀ ਸਾਈਕਲ ਵੜੀ, ਮੂੰਹ ਉਤੇ ਹਾਸੇ ਵਰਗੀ ਮੁਸਕਾਨ ਸਜਾਈ, ਫਾਈਲਾਂ ਵਾਲਾ ਨੌਜੁਆਨ ਘਰ ਵਿੱਚ ਦਾਖ਼ਲ ਹੋਇਆ। ਉਸਦੀ ਪਹਿਲੀ ਨਜ਼ਰ