

ਮੇਰੇ ਉਤੇ ਹੀ ਪਈ। ਮੇਰਾ ਮੂੰਹ ਤੇਜੱਸਵੀ ਨਹੀਂ ਹੈ, ਤਾਂ ਵੀ ਮੈਨੂੰ ਵੇਖਦਿਆਂ ਹੀ ਉਸ ਦੇ ਚਿਹਰੇ ਉਤਲੀ ਮੁਸਕਾਹਟ ਰੂਪੀ ਸ਼ਬਨਮ ਕਿਧਰੇ ਅਲੋਪ ਹੋ ਗਈ। ਗੰਭੀਰਤਾ ਨੇ ਮੁਸਕ੍ਰਾਹਟ ਦੀ ਥਾਂ ਲੈਣ ਦਾ ਯਤਨ ਕੀਤਾ, ਪਰ ਕਾਹਲੀ ਵਿੱਚ ਪਾਏ ਕੱਪੜਿਆਂ ਵਾਂਗ ਏਧਰੋਂ ਉੱਚੀ, ਓਧਰੋਂ ਨੀਵੀਂ ਅਤੇ ਬੇ-ਤੁਕੀ ਜਿਹੀ ਹੁੰਦੀ ਗਈ। ਜੋ ਮੇਰੇ ਜਾਣ ਤੋਂ ਪਹਿਲਾਂ ਉਹ ਉੱਥੇ ਪੁੱਜ ਗਿਆ ਹੁੰਦਾ ਤਾਂ ਮੇਰੀ ਵੀ ਇਹੋ ਹਾਲਤ ਹੋਣੀ ਸੀ। ਉਸ ਨੇ ਸਿਰ ਝੁਕਾ ਕੇ ਸਾਰਿਆਂ ਨੂੰ ਸਾਂਝੀ ਜਿਹੀ ਨਮਸਕਾਰ ਕੀਤੀ। ਪ੍ਰੋਫੈਸਰ ਅੰਕਲ ਨੇ ਆਖਿਆ, "ਆ ਬਈ ਸੁਮੀਤ, ਤੇਰਾ ਹੀ ਇੰਤਜ਼ਾਰ ਸੀ, ਇਨ੍ਹਾਂ ਟਿੱਕੀਆ ਨੂੰ ਕਿੰਨੇ ਚਿਰ ਦੀ ਛੁੱਟੀ ਲੈ ਕੇ ਆਇਆ ਏ ਪ੍ਰਧਾਨ ਮੰਤਰੀ ਕੋਲੋਂ ?"
"ਜੀ, ਚਾਰ ਵਜੇ ਵਾਪਸ ਘਰ ਪੁੱਜਟਾ ਏ।"
ਮੈਂ ਖ਼ੁਸ਼ ਸਾਂ ਕਿ ਅੱਜ ਲੰਮੇ ਸਮੇਂ ਤਕ ਚਰਚਾ ਚੱਲ ਸਕੇਗੀ। ਗੱਲਾਂ ਗੱਲਾਂ ਵਿੱਚ ਇਹ ਪਤਾ ਹੀ ਨਾ ਲੱਗਾ ਕਿ ਅਸੀਂ ਕਿੰਨੀਆਂ ਕਿੰਨੀਆਂ ਟਿੱਕੀਆਂ ਮਾ ਗਏ ਸਾਂ ਅਤੇ ਕਿੰਨੇ ਕਿੰਨੇ ਕੱਪ ਚਾਹ ਪੀ ਗਏ ਸਾਂ। ਸਾਰਾ ਵਾਤਾਵਰਣ ਸੁਖਾਵਾਂ ਹੋ ਗਿਆ ਸੀ ਅਤੇ ਹਰ ਪ੍ਰਕਾਰ ਦਾ ਉਚੇਚ ਇੱਕ ਪਾਸੇ ਹੋ ਗਿਆ ਲੱਗਦਾ ਸੀ। ਰਰਮੀ ਵਧਦੀ ਜਾ ਰਹੀ ਸੀ, ਪਰ ਬਿਜਲੀ ਦਾ ਪੱਖਾ ਵੀ ਆਪਣੇ ਧਰਮ ਦਾ ਪਾਲਣ ਕਰੀ ਜਾ ਰਿਹਾ ਸੀ। ਮੈਨੂੰ ਉਸਦੇ ਨਾਂ ਦਾ ਪਤਾ ਵੀ ਲੱਗ ਗਿਆ ਅਤੇ ਇਹ ਵੀ ਮੈਂ ਜਾਣ ਲਿਆ ਕਿ ਉਹ ਚਾਹ ਵਿੱਚ ਖੰਡ ਓਨੀ ਨਹੀਂ ਸੀ ਪਾਉਂਦਾ, ਜਿੰਨੀ ਉਸ ਨੇ ਉਸ ਦਿਨ ਪਾਪਾ ਦੇ ਕਮਰੇ ਵਿੱਚ ਬੈਠਿਆਂ ਪਾਈ ਸੀ। ਅੱਜ ਉਹ ਉਸ ਤੋਂ ਲੱਗਪੱਗ ਡਿਉੜੀ ਖੰਡ ਪਾ ਰਿਹਾ ਸੀ ਅਤੇ ਇਸ ਗੱਲ ਦੀ ਚਿੰਤਾ ਵੀ ਉਸ ਨੂੰ ਨਹੀਂ ਸੀ ਕਿ ਚਾਹ ਵਿਚਲੀ ਖੰਡ ਤੋਂ ਉਸ ਦਾ ਸਮਾਜਿਕ ਸਥਾਨ ਅਨੁਮਾਨਿਆ ਜਾ ਰਿਹਾ ਸੀ। ਨਾਸ਼ਤਾ ਕਰ ਕੇ ਅਸੀਂ ਡਰਾਇੰਗ ਰੂਮ ਵਿੱਚ ਆ ਬੈਠੇ। ਆਂਟੀ ਆਪਣੇ ਕੰਮ ਲੱਗੇ ਰਹੇ ਅਤੇ ਅਸਾ ਆਪਣੀ ਸਾਹਿਤਕ ਚਰਚਾ ਛੇੜ ਲਈ। ਪ੍ਰੋਫੈਸਰ ਅੰਕਲ ਕੁਝ ਚਿਰ ਸਾਡੇ ਕੋਲ ਬੈਠੇ ਰਹੇ ਅਤੇ ਆਂਟੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦਾ ਦੱਸਿਆ ਕੋਈ ਸੌਦਾ ਲੈਣ ਸਕੂਟਰ ਲੈ ਕੇ ਗੁਰਦਾਸਪੁਰ ਨੂੰ ਚਲੇ ਗਏ। ਹਾਂ ਬਈ, ਕੱਪੜੇ ਪਹਿਨ ਕੇ। ਮੇਰਾ ਪਹਿਲਾ ਪ੍ਰਸ਼ਨ ਸੀ,
"ਅੱਜ ਜ਼ਰਾ ਵਿਸਥਾਰ ਨਾਲ ਦੱਸੋ ਕਿ ਯਥਾਰਥਵਾਦ ਨੂੰ ਕਲਾ ਦਾ ਕਲਕ ਕਿਉਂ ਕਹਿੰਦੇ ਹੋ ?" "ਹੋ ਸਕਦਾ ਹੈ ਤੁਹਾਨੂੰ ਮੇਰੇ ਠੀਕ ਠਾਕ ਸ਼ਬਦ ਯਾਦ ਨਾ ਰਹੇ ਹੋਣ ਜਾਂ ਮੈਂ ਹੀ ਕਾਹਲੀ ਵਿੱਚ ਅਜਿਹਾ ਕੁਝ ਕਹਿ ਗਿਆ ਹੋਵਾਂ। ਮੇਰਾ ਖ਼ਿਆਲ ਹੈ ਕਿ 'ਯਥਾਰਥਵਾਦ ਕਲਾ ਦਾ ਕਲੰਕ ਹੈ' ਨਹੀਂ ਸੀ ਆਖਿਆ। ਮੈਂ ਕਿਹਾ ਸੀ ਕਿ 'ਯਥਾਰਥਵਾਦ ਕਲਾ ਲਈ ਕਲੰਬ ਸਿੱਧ ਹੋ ਰਿਹਾ ਹੈ। ਇਨ੍ਹਾਂ ਦੋਹਾਂ ਵਾਕਾਂ ਦੇ ਅਰਥਾਂ ਵਿੱਚ ਬਹੁਤ ਫਰਕ ਹੈ। ਜੋ ਮੈਂ ਆਪਣੇ ਭਾਵ ਪਹਿਲੇ ਢੰਗ ਨਾਲ ਪ੍ਰਗਟ ਕੀਤੇ ਸਨ, ਤਾਂ ਵੀ ਮੈਨੂੰ ਆਪਣੇ ਵਾਕ ਦੀ ਸੋਧ ਕਰਨ ਦਾ ਮੌਕਾ ਦਿਓ ਅਤੇ ਮੇਰੇ ਭਾਵ ਵੱਲ ਵੇਖੋ; ਸ਼ਬਦਾਂ ਪਿੱਛੇ ਨਾ ਜਾਉ।"
"ਨਹੀਂ, ਨਹੀਂ। ਮੈਂ ਸ਼ਬਦਾਂ ਪਿੱਛੇ ਨਹੀਂ ਜਾਵਾਂਗੀ ਕਿਉਂਕਿ ਮੈਂ ਕਿਸੇ ਬਹਿਸ ਵਿੱਚ ਜਿੱਤ ਪ੍ਰਾਪਤ ਕਰਨ ਦੇ ਮਨੋਰਥ ਨਾਲ ਗੱਲ ਨਹੀਂ ਕਰ ਰਹੀ। ਮੈਂ ਤਾਂ ਇਸ ਟਾਪਿਕ ਬਾਰੇ ਜਾਣਨਾ ਚਾਹੁੰਦੀ ਹਾਂ, ਇਸ ਦਾ ਬਹੁ-ਪੱਖੀ ਵਿਸ਼ਲੇਸ਼ਣ ਕਰਨਾ ਚਾਹੁੰਦੀ ਹਾਂ। ਇਹ ਮੇਰੇ ਬੀਸਸ ਦੀ ਲੋੜ ਹੈ।"
"ਤੁਹਾਡਾ ਮਨੋਰਥ ਨਿਸਦੇ ਹੀ ਉਚੇਰਾ ਹੇ, ਪਰੰਤੂ ਸਰਵੋਤਮ ਨਹੀਂ। ਸਰਵਤਮ ਮਨੋਰਥ ਪਤਾ ਨਹੀਂ ਕਿਹੜਾ ਆਖਿਆ ਜਾ ਸਕਦਾ ਹੈ, ਪਰ ਥੀਸਸ ਨਾਲ ਉਚੇਰਾ ਮਨੋਰਥ ਜ਼ਰੂਰ ਕਿਆਸਿਆ ਜਾ ਸਕਦਾ ਹੈ।"
"ਉਸ ਮਨੋਰਥ ਵੱਲ ਕਿਧਰੋ ਕੋਈ ਸੰਕੇਤ ਜ਼ਰੂਰ ਕਰ ਦੇਣਾ।"