

"ਕਲਾ ਕਿਸੇ ਵਾਦ ਦੀ ਵਕਾਲਤ ਨਹੀਂ। ਇਹ ਜੀਵਨ ਦੀ ਕਿਸੇ ਮੁੱਢਲੀ ਲੋੜ ਦੀ ਪੁਰਤੀ ਦਾ ਸਾਧਨ ਹੈ। ਜੀਵਨ ਦੀ ਉਹ ਮੁੱਢਲੀ ਲੋੜ ਆਨੰਦ ਹੈ ਅਤੇ ਵੱਖ ਵੱਖ ਪ੍ਰਕਾਰ ਦੇ ਮਨੋਰੰਜਨ ਇੱਕੋ ਆਨੰਦ ਦੇ ਛੋਟੇ-ਵੱਡੇ ਉੱਚੇ ਨੀਵੇਂ, ਸੱਤਿਅ-ਅਸੱਭਿਅ ਅਤੇ ਸ੍ਰੇਸ਼ਟ- ਅਸ੍ਰੇਸ਼ਟ ਰੂਪ ਹਨ। ਆਨੰਦ ਸੁੰਦਰਤਾ ਦੀ ਉਪਾਸਨਾ ਵਿੱਚੋਂ ਉਪਜਦਾ ਹੈ ਅਤੇ ਸੁੰਦਰਤਾ ਆਪਣੇ ਅਨੇਕ ਸੂਖ਼ਮ ਅਤੇ ਸਥੂਲ ਰੂਪਾਂ ਵਿੱਚ, ਸਾਡੇ ਚਾਰ-ਚੁਫੇਰੇ ਵਿਚਾਰਾਂ, ਵਸਤੂਆਂ, ਵਿਅਕਤੀਆਂ, ਘਟਨਾਵਾਂ ਅਤੇ ਇਨ੍ਹਾਂ ਚਹੁੰਆਂ ਦੇ ਆਪਸੀ ਸੰਬੰਧਾਂ-ਸੰਜਗਾਂ ਦੇ ਰੂਪਾਂ ਵਿੱਚ ਪੱਸਰੀ ਹੋਈ ਹੈ। ਹਰ ਕਲਾਕਾਰ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਇਸ ਸੁੰਦਰਤਾ ਨੂੰ ਸਾਕਾਰ ਕਰਨ ਦਾ ਯਤਨ ਕਰਦਾ ਹੈ; ਹਰ ਸਮਾਜ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਕਲਾ-ਕ੍ਰਿਤੀਆਂ ਵਿਚਲੀ ਸੁੰਦਰਤਾ ਤੋਂ ਆਨੰਦਿਤ ਹੁੰਦਾ ਹੈ। ਕੁਝ ਲੋਕ 'ਸੁੰਦਰਤਾ ਅਤੇ ਕਲਾਕਾਰ ਦੇ ਸੰਬੰਧ' ਦੀ ਅਤੇ 'ਸੁੰਦਰਰਾ ਅਤੇ ਸਮਾਜ ਦੇ ਸੰਬੰਧ' ਦੀ ਵਿਆਖਿਆ ਕਰਦੇ ਹਨ। ਹਰ ਕੋਈ ਆਪੋ-ਆਪਣੀ ਦ੍ਰਿਸ਼ਟੀ, ਸੂਝ ਅਤੇ ਸਮਰੱਥਾ ਅਨੁਸਾਰ ਵਿਆਖਿਆ ਕਰਦਾ ਹੇ ਅਤੇ ਕਈ ਪ੍ਰਕਾਰ ਦੇ ਵਾਦ ਹੋਂਦ ਵਿੱਚ ਆ ਜਾਂਦੇ ਹਨ। ਸਾਰੇ ਵਾਦ ਸੁੰਦਰਤਾ, ਆਨੰਦ, ਕਲਾ, ਕਲਾਕਾਰ ਅਤੇ ਸਮਾਜ ਦੇ ਆਪਸੀ ਸੰਬੰਧ ਨੂੰ ਸਮਝਣ-ਸਮਝਾਉਣ ਦੇ ਛੋਟੇ-ਵੱਡੇ ਜਾਂ ਸਫਲ-ਅਸਫਲ ਯਤਨ ਹਨ। ਇਹ ਕਲਾ ਅਤੇ ਕਲਾਕਾਰ ਦੇ ਹੁਕਮਰਾਨ-ਪੱਥ ਪ੍ਰਦਰਸ਼ਕ ਨਹੀਂ ਹਨ। ਇਹ ਕਲਾ, ਕਲਾਕਾਰ ਅਤੇ ਸਮਾਜ ਵਿਚਕਾਰ ਵਿਚਰਨ ਵਾਲੇ ਵਿਚੋਲੇ ਹਨ।"
"ਪਲੀਜ਼, ਹੋ ਸਕਦਾ ਹੈ ਤੁਸੀਂ ਉਹ ਕੁਝ ਰਹਿਣ ਜਾ ਰਹੇ ਹੋਵੇ ਜਿਸ ਦੀ ਮੈਂ ਮੰਗ ਕਰਨ ਲੱਗੀ ਹਾਂ। ਜੇ ਨਹੀਂ ਤਾਂ ਵੀ ਪਹਿਲਾ ਇਹ ਦੱਸਣ ਦੀ ਖੇਚਲ ਕਰੋ ਕਿ ਇਹ ਵਿਚੋਲ ਹੁਕਮਰਾਨ ਕਿਵੇਂ ਬਣ ਗਏ ?"
"ਕਹਿਣਾ ਤਾਂ ਇਹੋ ਕੁਝ ਹੀ ਹੈ, ਪਰੰਤੂ ਹੁਣ ਮੇਰੀ ਗੱਲ ਦਾ ਰੁਖ਼ ਕੁਝ ਬਦਲ ਜਾਵੇਗਾ। ਤੁਸੀਂ ਕਾਰ ਚਲਾਉਂਦੇ ਜਾ ਰਹੇ ਹੋਵੇ ਅਤੇ ਤੁਹਾਨੂੰ ਆਪਣੇ ਸਾਹਮਣੇ ਤੁਰੇ ਜਾ ਰਹੇ ਗੱਡੇ ਨੂੰ ਓਵਰਟੇਕ ਕਰਨਾ ਪੈ ਜਾਵੇ ਤਾਂ ਤੁਸੀਂ ਸੜਕ ਦਾ ਖੱਬਾ ਪਾਸਾ ਛੱਡ ਕੇ ਸੱਜੇ ਪਾਸੇ ਹੋਣ ਲਈ ਮਜਬੂਰ ਹੋ ਜਾਂਦੇ ਹੋ।"
"ਓਹ ਹੋ। ਮੇਰੋ ਪ੍ਰਸ਼ਨ ਦਾ ਸੁਸਤ ਰਫ਼ਤਾਰ ਗੱਡਾ ਤੁਹਾਡੀ ਵਿਆਖਿਆ ਦੀ ਰੰਜ ਰਫ਼ਤਾਰ ਕਾਰ ਸਾਹਮਣੇ ਆ ਗਿਆ ਲੱਗਦਾ ਹੈ।"
"ਰੂਪਕ ਦੇ ਰੂਪ ਵਿੱਚ ਇਹ ਸਭ ਠੀਕ ਹੈ, ਉਂਜ ਹਵੇਲੀ ਵਿੱਚ ਖੜੋਤੀ ਕਾਰ ਮੇਰੀ
ਨਹੀਂ ਤੁਹਾਡੀ ਹੈ।" "ਉਸ ਕਾਰ ਨੂੰ ਹਵੇਲੀ ਵਿੱਚ ਪੜੋਤੀ ਰਹਿਣ ਦਿਓ ਅਤੇ ਆਪਣੀ ਬੌਧਿਕਤਾ ਦੇ ਹੰਸ ਨੂੰ ਉਸ ਮਾਨਸਰੋਵਰ ਵੱਲ ਉਡਾਰੀ ਲਾਉਣ ਦਿਓ।"
"ਇਹ ਰੂਪਕ ਪਹਿਲੇ ਜਿੰਨਾ ਠੀਕ ਨਹੀਂ, ਉਂਜ ਤੁਹਾਡੀ ਭਾਸ਼ਾ ਦੀ ਪਰਬੀਨਤਾ ਦਾ ਲਖਾਇਕ ਜ਼ਰੂਰ ਹੈ। ਹਾਂ, ਤੁਸਾਂ ਪੁੱਛਿਆ ਹੈ ਕਿ 'ਵਾਦਾਂ' ਦਾ ਏਨਾ ਮਹੱਤਵ ਕਿਉਂ ਹੋ ਗਿਆ। ਮੇਰਾ ਖ਼ਿਆਲ ਹੈ ਕਿ ਕਲਾ ਨੂੰ ਸੱਤਾ ਜਾਂ ਸਰਕਾਰ ਦੀ ਅਧੀਨਗੀ ਵਿੱਚ ਰਹਿਣ ਦੀ ਸਲਾਹ ਸਭ ਤੋਂ ਪਹਿਲਾਂ ਯੂਨਾਨੀ ਵਿਚਾਰਵਾਨ ਪਲੇਟ ਨੇ ਦਿੱਤੀ ਸੀ। ਉਸ ਤੋਂ ਪਹਿਲਾਂ ਹੋਏ ਇੱਕ ਹੁਕਮਰਾਨ ਪੈਰੀਕਲੀਜ਼ ਨੇ ਉਸ ਦੇ ਨਗਰ-ਰਾਜ ਵਿੱਚ ਕਲਾ ਦੀ ਭਰਪੂਰ ਸਰਪ੍ਰਸਤੀ ਕੀਤੀ ਸੀ ਅਤੇ ਕਲਾ ਨੇ ਵਿਸਮਾਦੀ ਸਿਖ਼ਰਾਂ ਛੂਹੀਆਂ ਸਨ। ਹੋ ਸਕਦਾ ਹੈ ਇਸ ਮਿਸਾਲ ਨੂੰ ਮੁੱਖ ਰੱਖਦਿਆਂ ਹੋਇਆ ਉਸ ਸਮੇਂ ਦੇ ਬੁੱਧੀਜੀਵੀਆਂ ਨੇ ਪਲੇਟ ਦੀ ਗੱਲ ਨੂੰ ਸਾਰਥਕ ਮੰਨ ਲਿਆ ਹੋਵੇ, ਪਰ..... ।"
..... ਪਰ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਬਹੁਤ ਵਰਕ ਹੈ।"