

"ਅਰੇ ਵਾਹ। ਤੁਸੀਂ ਤਾਂ ਮੇਰਾ ਮਨ ਪੜ੍ਹਨ ਲੱਗ ਪਏ ਹੋ।"
"मैं?"
"ਹਾਂ, ਹਾਂ, ਤੁਸੀਂ। ਤੁਸਾਂ ਮੇਰੇ ਮੂੰਹ ਦੀ ਗੱਲ ਖੋਹ ਲਈ ਹੈ।"
"ਮੈਂ ਤਾਂ ਕੁਝ ਨਹੀਂ ਆਖਿਆ। ਤੁਸੀਂ ਰਹਿ ਰਹੇ ਸੀ ਕਿ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਫ਼ਰਕ ਹੈ।"
"ਮੇਰੇ ਕਹਿਣ ਤੋਂ ਪਹਿਲਾਂ ਤੁਸਾਂ ਇਹ ਆਖਿਆ ਹੈ।"
"ਬੇ-ਧਿਆਨੀ ਵਿੱਚ ਕਹਿ ਗਈ ਹੋਵਾਂਗੀ। ਕੋਈ ਆਖੋ, ਹੈ ਇਹ ਸੱਚ ਕਿ ਸਰਪ੍ਰਸਤੀ ਅਤੇ ਅਧੀਨਗੀ ਵਿੱਚ ਫ਼ਰਕ ਹੈ।"
"ਇਹ ਵੀ ਦੱਸੋ ਕਿ ਕੀ ਫਰਕ ਹੈ ?"
"ਤੁਸੀਂ ਮੇਰਾ ਇਮਤਿਹਾਨ ਲੈਣ ਲੱਗ ਹੋ ?"
"ਤੁਸਾਂ ਮੈਨੂੰ ਕਿੰਨੀਆ ਗੱਲਾਂ ਪੁੱਛੀਆਂ ਹਨ ਅਤੇ ਮੈਂ ਕਿੰਨੀਆਂ ਗੱਲਾਂ ਕੀਤੀਆਂ ਹਨ। ਕੀ ਮੈਂ ਵੀ ਇਹ ਸਮਝਾਂ ਕਿ ਮੈਂ ਆਪਣੇ ਪਰੱਖਿਅਕ ਦੇ ਸਨਮੁੱਖ ਬੈਠਾ ਹਾਂ ?"
"ਅੱਛਾ ਜੀ, ਮੈਂ ਦੱਸਦੀ ਹਾਂ ਫਰਕ। ਕਲਾ ਨੂੰ ਆਪਣੇ ਮਨੋਰਥ, ਆਨੰਦ ਵੱਲ ਸੁਭਾਵਕ ਵਿਕਾਸ ਕਰਨ ਵਿੱਚ, ਕਲਾ ਦੀ ਸਹਾਇਤਾ ਕਰਨਾ ਇਸ ਦੀ ਸਰਪ੍ਰਸਤੀ ਹੈ ਅਤੇ ਕਲਾ ਨੂੰ ਆਨੰਦ ਤੋਂ ਵੱਖਰੇ ਸਿਆਸੀ-ਸਮਾਜੀ ਮਨੋਰਥਾਂ ਦੀ ਪ੍ਰਾਪਤੀ ਦਾ ਸਾਧਨ ਬਣਨ ਲਈ ਮਜਬੂਰ ਕਰਨਾ, ਕਲਾ ਨੂੰ ਸੱਤਾ ਦੀ ਅਧੀਨਗੀ ਪਰਵਾਨ ਕਰਵਾਉਣਾ ਹੈ। ਇਹ ਪ੍ਰੀਭਾਸ਼ਾ ਮੈਂ ਤੁਹਾਡੇ ਮੱਤ ਅਨੁਸਾਰ ਬਣਾਈ ਹੈ।"
"ਬਿਲਕੁਲ ਠੀਕ। ਸੱਤਾ ਨੇ ਕਲਾ ਨਾਲ ਇਹ ਦੇਵੇ ਸੰਬੰਧ ਰੱਖੋ ਹਨ, ਕਿਸੇ ਹੱਦ ਤਕ ਧਰਮ ਨੇ ਵੀ, ਕਿਉਂ ਜੁ ਜਥੇਬੰਦੀ ਦਾ ਰੂਪ ਧਾਰਨ ਕਰ ਲੈਣ ਪਿੱਛੇ ਧਰਮ ਵੀ ਸੱਤਾ ਦਾ ਰੋਗੀ ਹੋ ਜਾਂਦਾ ਹੈ। ਕਲਾ ਕੋਮਲ ਹੈ ਅਤੇ ਕਨਾਕਾਰ ਕਮਜ਼ੋਰ। ਇਨ੍ਹਾਂ ਨੂੰ ਸਰਪ੍ਰਸਤੀ ਅਤੇ ਅਧੀਨਗੀ ਦੋਵੇਂ ਮਨਜ਼ੂਰ ਹੁੰਦੀਆਂ ਆਈਆਂ ਹਨ। ਜੇ ਕੋਈ ਕਲਾਕਾਰ ਕਦੇ ਅਧੀਨਗੀ ਦੀ ਕੜਾਹੀ ਵਿੱਚੋਂ ਨਿਕਲਣ ਵਿੱਚ ਸਫਲ ਹੋਇਆ ਹੋ ਤਾਂ ਉਸ ਕੜਾਹੀ ਹੇਠ ਬਲਦੀ ਸਰਪ੍ਰਸਤੀ ਦੀ ਅੱਗ ਵਿੱਚ ਡਿੱਗ ਕੇ। ਅਜੋਕੇ ਯੁੱਗ ਵਿੱਚ ਪਰਜਾ-ਤੰਤਰ ਦੇ ਓਹਲੇ ਵਿੱਚ ਅਧੀਨਗੀ ਅਤੇ ਸਰਪ੍ਰਸਤੀ ਇੱਕ ਰੂਪ ਹੋ ਗਈਆਂ ਹਨ। ਅਖੌਤੀ ਪੂੰਜੀਵਾਦੀ ਦੇਸ਼ਾਂ ਵਿੱਚ ਯੂਨੀਵਰਸਿਟੀਆਂ, ਰਿਸਰਚ, ਗ੍ਰਾਂਟਾਂ, ਡਿਗਰੀਆਂ, ਇਨਾਮਾਂ ਅਤੇ ਅਹੁਦਿਆਂ ਦੇ ਰੂਪ ਵਿੱਚ ਪਰਵਾਨ ਕੀਤੀ ਹੋਈ ਅਧੀਨਗੀ ਨੂੰ ਸਰਪ੍ਰਸਤੀ ਆਖਿਆ ਜਾਂਦਾ ਹੈ ਅਤੇ ਸਮਾਜਵਾਦੀ ਤਾਨਾਸ਼ਾਹੀਆਂ ਵਿੱਚ ਹੂਰੇ-ਮੁੱਕੀ ਦੇ ਜ਼ੋਰ ਨਾਲ ਮਨਵਾਈ ਹੋਈ ਅਧੀਨਗੀ ਨੂੰ ਸਰਪ੍ਰਸਤੀ ਸਿੱਧ ਕੀਤਾ ਜਾਂਦਾ ਹੈ। ਮੇਰੀ ਕਾਰ ਰਾਹ ਵਿੱਚ ਆਏ ਗੱਡੇ ਨੂੰ ਓਵਰਟੇਕ ਕਰ ਚੁੱਕੀ ਹੈ। ਹੁਣ ਫਿਰ ਸੜਕ ਦੇ ਖੱਬੇ ਪਾਸੇ ਆ ਜਾਂਦੇ ਹਾਂ।"
"ਮੈਂ ਤਾਂ ਗੱਡੇ ਦਾ ਚੇਤਾ ਹੀ ਕੁਲਾ ਬੈਠੀ ਸਾਂ।"
"ਪਰੰਤੂ ਡਰਾਈਵਰ ਏਨਾ ਲਾਪਰਵਾਹ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਕਿ ਹਰ ਵਾਦ ਕਲਾ ਦੇ ਵਿਸ਼ਾਲ ਤਾਣੇ-ਬਾਣੇ ਦੀ ਕਿਸੇ ਇੱਕ ਤੰਦ ਦੀ ਇੱਕ ਪਾਸੀ ਅਤੇ ਉਲਾਰ ਜਿਹੀ ਵਿਆਖਿਆ ਕਰਦਾ ਹੈ। ਆਪਣੇ ਮਨੋਰਥ ਦੀ ਪ੍ਰਾਪਤੀ ਲਈ ਕਲਾ ਨੂੰ ਕਿਸੇ ਵਾਦ- ਵਿਵਾਦ ਦੀ ਲੋੜ ਨਹੀਂ ਹੁੰਦੀ। ਤੁਸੀਂ ਪੀ-ਐੱਚ ਡੀ. ਕਰ ਲੈਣ ਪਿੱਛੇ 'ਵਾਰ ਐਂਡ ਪੀਸ' ਜਾਂ 'ਰਾਣਾ ਸੂਰਤ ਸਿੰਘ' ਦੇ ਪਾਠ ਵਿੱਚੋਂ ਪਹਿਲਾਂ ਨਾਲੋਂ ਬਹੁਤ ਆਨੰਦ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗੇ। ਮੈਂ ਪੀ-ਐੱਚ.ਡੀ. ਨਹੀਂ ਕਰ ਸਕਦਾ, ਪਰ ਮੈਂ ਕਿਸੇ ਕਲਾ-ਕ੍ਰਿਤੀ ਦੇ