Back ArrowLogo
Info
Profile

ਪਾਠਾਨੰਦ ਤੋਂ ਇਸ ਕਾਰਣ ਵੰਚਿਤ ਨਹੀਂ ਰਹਾਂਗਾ। ਪਰੰਤੂ ਸੱਤਾਧਾਰੀਆਂ ਅਤੇ ਹੁਕਮਰਾਨਾਂ ਨੂੰ ਇਸ ਗੱਲ ਦੀ ਲੋੜ ਹੈ ਕਿ ਇਨ੍ਹਾਂ ਵਾਦ ਅਤੇ ਸਿਧਾਂਤਾਂ ਦਾ ਮਹੱਤਵ ਕਲਾ ਨਾਲੋਂ ਉਚੇਰਾ ਅਤੇ ਵਡੇਰਾ ਬਣਿਆ ਰਹੇ। ਹੁਕਮਰਾਨਾਂ ਦੀ ਕਿਰਪਾ ਨਾਲ ਅਤੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਮੁਕੱਦਮਾਂ ਦੀ ਮਿਹਰਬਾਨੀ ਨਾਲ ਇਹ ਸਿਧਾਂਤ ਅਤੇ ਵਾਦ ਸੇਵਕ ਤੋਂ ਸੁਆਮੀ ਬਣ ਬੈਠੇ ਹਨ। ਇੱਕ ਇਸ ਸਦੀ ਦੇ ਪਹਿਲੇ ਦਹਾਕੇ ਦਾ ਵਾਦ ਹੈ ਅਤੇ ਦੂਜਾ ਦੂਜੇ ਦਹਾਕੇ ਦਾ। ਵਾਦ ਉਪਜਦੇ ਹਨ ਅਤੇ ਬਿਨਸਦੇ ਹਨ। ਇਨ੍ਹਾਂ ਡਿੱਗਦੇ ਢਹਿੰਦੇ ਕੰਢਿਆਂ ਵਿੱਚ ਕਲਾ-ਸਰੀਤਾ ਨਿਰੰਤਰ ਪ੍ਰਵਾਹਿਤ ਰਹਿੰਦੀ ਹੈ।"

ਸਕੂਟਰ ਦੀ ਆਵਾਜ਼ ਉੱਤਰ ਵੱਲੋਂ ਸਾਡੇ ਨੇੜੇ ਆਉਂਦੀ ਗਈ। ਘਰ ਦੇ ਲਾਗੇ ਆ ਕੇ ਆਵਾਜ਼ ਬੰਦ ਹੋ ਗਈ। ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸਕੂਟਰ ਸਮੇਤ ਪ੍ਰਫੈਸਰ ਅੰਕਲ ਘਰ ਵਿੱਚ ਦਾਖ਼ਲ ਹੋਏ। ਸਕੂਟਰ ਪੜਾ ਕਰ ਕੇ ਉਹ ਸਿੱਧੇ ਸਾਡੇ ਕੋਲ ਕ੍ਰਾਇੰਗ ਰੂਮ ਵਿੱਚ ਆ ਕੇ ਬੋਲੇ, "ਅਜੇ ਤਕ ਮੁੱਕੀ ਨਹੀਂ ਗੱਲ, ਕੋਈ ਲੰਮੀ ਚਰਚਾ ਛੇੜ ਬੈਠੇ ਹੋ ?"

"ਅਕਲ, ਅਸੀਂ ਧੀਸਸ ਦੇ ਟਾਪਿਕ 'ਯਥਾਰਥਵਾਦ ਇੱਕ ਵਰਦਾਨ' ਸੰਬੰਧੀ ਵਿਚਾਰ ਕਰ ਰਹੇ ਹਾਂ।"

"ਪੁੱਜ ਗਏ ਕਿਸੇ ਨਿਰਣੇ ਉਤੇ ?' ਉਹ ਖੜੇ ਖੜੇ ਹੀ ਬੋਲੇ।

"ਇਹ ਨਿਰਣਾ ਤਾਂ ਹੋ ਹੀ ਗਿਆ ਹੈ ਕਿ ਤੁਸਾਂ ਮੇਰੇ ਥੀਸਸ ਲਈ ਟਾਪਿਕ ਗਲਤ ਸੁਜੈੱਸਟ ਕੀਤਾ ਹੈ (ਸੁਝਾਇਆ ਹੈ)। ਇਨ੍ਹਾਂ ਨਾਲ ਡਿਸਕਸ਼ਨ ਨਾ ਹੁੰਦੀ ਤਾਂ ਮੈਂ ਉਹ ਪੂਰਣੀਆਂ ਗ਼ਲਤ-ਮਲਤ ਜਿਹੀਆਂ ਗੱਲਾਂ ਲਿਖ ਦੇਣੀਆਂ ਸਨ ਅਤੇ ਤੁਹਾਡੇ ਅਤੇ ਪਾਪਾ ਦੇ ਅਸਰ ਰਸੂਖ਼ ਨਾਲ ਡਿਗਰੀ ਲੈ ਕੇ ਬੈਠ ਜਾਣਾ ਸੀ। ਵੱਟ ਏ ਸ਼ੇਮ (ਕਿੰਨੀ ਸ਼ਰਮ ਦੀ ਗੱਲ ਹੈ)।"

"ਬੇਟਾ ਜੀ, ਜੋ ਤੁਸੀਂ ਹੁਣ ਸੋਚ ਰਹੇ ਹੋ. ਇਹ ਵੀ ਤਾਂ ਗਲਤ ਹੋ ਹੀ ਸਕਦਾ ਹੈ।"

"ਦੁਪਹਿਰ ਦੀ ਰੋਟੀ ਦਾ ਸਮਾਂ ਹੋ ਗਿਆ ਹੈ। ਇਹ ਗੱਲ ਬਿਲਕੁਲ ਗਲਤ ਨਹੀਂ। ਆ ਕੇ ਰੋਟੀ ਖਾ ਲਵੋ। ਪਾਲੀ ਨੇ ਵੀ ਆਪਣਾ ਕੰਮ ਮੁਕਾ ਕੇ ਘਰ ਜਾਣਾ ਹੈ," ਆਂਟੀ ਨੇ ਹੱਸਦਿਆਂ ਹੱਸਦਿਆਂ ਹੁਕਮ ਜਾਰੀ ਕਰ ਦਿੱਤਾ। ਇਹ ਤੈਨੂੰ ਪਤਾ ਹੈ ਕਿ ਪ੍ਰੋਫੈਸਰ ਅੰਕਲ ਦੇ ਘਰ 'ਖਾਣਾ' ਦੀ ਥਾਂ ਸ਼ਬਦ 'ਰੋਟੀ' ਵਰਤਿਆ ਜਾਂਦਾ ਹੈ ਅਤੇ ਤੇਰੇ ਚਾਹੁਣ ਉਤੇ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਜੇ ਅੱਜ ਤੂੰ ਵੀ ਏਥੇ ਹੁੰਦੀ ਤਾਂ ਤੈਨੂੰ ਵੀ ਖਾਣਾ ਨਸੀਬ ਨਹੀਂ ਸੀ ਹੋਣਾ, ਰੋਟੀ ਹੀ ਖਾਣੀ ਪੈਣੀ ਸੀ। ਖੈਰ, ਤੂੰ ਭਾਵੇਂ ਕੁਝ ਵੀ ਕਹਿ, ਸਾਨੂੰ ਰੋਟੀ ਦਾ ਤੇਰੇ ਖਾਣੇ ਨਾਲੋਂ ਕਿਤੇ ਜ਼ਿਆਦਾ ਸੁਆਦ ਆਇਆ। ਆਂਟੀ ਦੇ ਦੋ ਐਮ.ਏ. ਪਾਸ ਕਰ ਕੇ ਵੀ ਰਸੋਈ ਵਿੱਚ ਮਾਹਿਰ ਹਨ ਅਤੇ ਆਪਣੀ ਇਸ ਮੁਹਾਰਤ ਨੂੰ ਪੂਰੇ ਸ਼ੌਕ ਨਾਲ ਵਰਤਦੇ ਹਨ। ਉਨ੍ਹਾਂ ਦਾ ਪਕਾਇਆ ਖਾਣਾ ਖਾਣ ਪਿੱਛੋਂ ਇਹ ਗੱਲ ਸਮਝ ਪੈ ਜਾਂਦੀ ਹੋ ਕਿ ਅਕਲ ਨੇ ਉਨ੍ਹਾਂ ਨੂੰ ਕੋਈ ਨੌਕਰੀ ਕਿਉਂ ਨਹੀਂ ਕਰਨ ਦਿੱਤੀ। ਅਸੀਂ ਖਾਣਾ ਖਾ ਕੇ ਉੱਠਣ ਲੱਗੇ ਤਾਂ ਅੰਕਲ ਨੇ ਆਖਿਆ, "ਨਾ ਬਈ ਕਾਹਲੀ ਨਾ ਕਰੋ। ਮੈਂ ਏਨੀ ਧੁੱਪ ਵਿੱਚ ਸ਼ਹਿਰੋਂ

ਆਇਆ ਹਾਂ, ਇਸ ਦਾ ਕੁਝ ਤਾਂ ਮੁੱਲ ਪਾਓ।" ਪਾਲੀ ਨੇ ਮਾਲਦੇਵ ਅੰਬਾਂ ਦੀ ਭਰੀ ਬਾਲਟੀ ਮੇਜ਼ ਕੋਲ ਲਿਆ ਰੱਖੀ। ਅੰਕਲ ਇਹੋ ਲੈਣ ਗਏ ਸਨ। ਤੈਨੂੰ ਪਤਾ ਹੈ ਉਹ ਅੱਬਾ ਦੇ ਕਿਤਨੇ ਸ਼ੌਕੀਨ ਹਨ। ਉਹ ਬਰਫ਼ ਵੀ ਲਿਆਏ ਸਨ, ਜਿਹੜੀ ਆਉਂਦਿਆਂ ਹੀ ਕੁੱਟ ਕੇ ਬਾਲਟੀ ਵਿੱਚ ਪਾ ਦਿੱਤੀ ਗਈ ਸੀ ਅਤੇ ਉਸ ਵਿੱਚ ਪਏ ਅੰਬ ਉਨ੍ਹਾਂ ਵੀਹ-ਪੰਝੀ ਮਿੰਟਾਂ ਵਿੱਚ ਕਾਫੀ ਠੰਢੇ ਹੋ ਗਏ ਸਨ, ਜਿਹੜੇ ਸਾਨੂੰ ਰੋਟੀ ਜਾਂ ਖਾਣਾ ਖਾਣ ਵਿੱਚ ਲੱਗਾ। ਮੈਂ ਚਾਹੁੰਦੀ ਸੀ ਕਿ ਅਸੀਂ ਛੇਤੀ ਛੇਤੀ ਅੰਬਾਂ ਦੀ ਅਲਖ ਮੁਕਾ

40 / 225
Previous
Next