

ਕੇ ਮੁੜ ਆਪਣੀ ਗੱਲ-ਬਾਤ ਜਾਰੀ ਕਰੀਏ, ਪਰ ਇਹ ਦੋਵੇਂ ਭਲੇ ਪੁਰਸ਼ ਏਨੇ ਮਜ਼ੇ ਨਾਲ, ਸੁਆਦ ਲਾ-ਲਾ ਕੇ ਅੰਬ ਚੂਪ ਰਹੇ ਸਨ ਕਿ ਮੈਨੂੰ, ਆਂਟੀ ਅਤੇ ਪਾਲੀ ਨੂੰ ਅੱਧੇ ਘੰਟੇ ਤਕ ਇਨ੍ਹਾਂ ਦੀ ਉਡੀਕ ਕਰਨੀ ਪਈ। ਖ਼ੈਰ। 'ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰ ਕੇ' ਅਤੇ ਅਸੀਂ ਮੁੜ ਡ੍ਰਾਇੰਗ ਰੂਮ ਵਿੱਚ ਆ ਬੈਠੇ। ਇਸ ਵੇਰ ਅੰਕਲ ਜੀ ਵੀ ਵਿਹਲੇ ਹੋ ਕੇ ਸਾਡੇ ਕੋਲ ਆ ਬੈਠੇ ਸਨ, ਪੱਕੇ ਪੈਰੀਂ। ਗੱਲ ਮੈਨੂੰ ਹੀ ਤੋਰਨੀ ਪਈ:
"ਇਹ ਮੈਂ ਮੰਨਦੀ ਹਾਂ ਕਿ ਗ੍ਰਾਂਟਾਂ, ਡਿਗਰੀਆਂ, ਨੋਕਰੀਆਂ, ਇਨਾਮਾਂ, ਸਜਾਵਾਂ, ਸੈਂਸਰਸ਼ਿਪਾਂ ਅਤੇ ਜਲਾਵਤਨੀਆਂ ਦੇ ਕਾਰਨ ਪਰਵਾਨੀ ਹੋਈ ਜਾਂ ਠੋਸੀ ਹੋਈ ਸਰਪ੍ਰਸਤੀ ਨੇ ਵਾਦਾਂ ਦਾ ਮਹੱਤਵ ਵਧਾ ਦਿੱਤਾ ਹੈ, ਪਰ ਇਹ ਕਲਾ ਲਈ ਕਲੰਕ ਕਿਵੇਂ ਬਣ ਸਕਦੇ ਹਨ ?"
"ਤੁਸੀਂ ਇਹ ਵੀ ਮੰਨੋ (ਸ਼ਾਇਦ ਮੰਨਦੇ ਹੋ) ਕਿ ਇਹ ਵਾਦ ਕਲਾ ਦੇ ਸੇਵਕ ਹਨ ਅਤੇ ਸਰਪ੍ਰਸਤੀਆ ਅਤੇ ਅਧੀਨਗੀਆਂ ਨੇ ਸੁਆਮੀ ਦੇ ਟਾਕਰੇ ਵਿੱਚ ਸੇਵਕ ਦਾ ਰੁਤਬਾ ਉੱਚਾ ਕੀਤਾ ਹੈ।"
"ਚਲੇ ਇਹ ਵੀ ਮੰਨ ਲਿਆ।"
"ਤਾਂ ਫਿਰ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ, ਬੇਟਾ।"
"ਠੀਕ ਹੈ, ਅੰਕਲ! ਪਰ ਮੈਂ ਵਿਸਥਾਰ ਚਾਹੁੰਦੀ ਹਾਂ।"
"ਲਓ ਵਿਸਥਾਰ ਵੀ ਹਾਜ਼ਰ ਹੈ। ਪਹਿਲੀ ਗੱਲ ਇਹ ਕਿ ਕੋਈ ਸੇਵਕ ਈਮਾਨਦਾਰ, ਵਫਾਦਾਰ ਅਤੇ ਮਿਹਨਤੀ ਹੋ ਸਕਦਾ ਹੈ ਅਤੇ ਅਜਿਹਾ ਹੋਣ ਕਰਕੇ ਚੰਗਾ ਸੇਵਕ ਆਖਿਆ ਜਾ ਸਕਦਾ ਹੈ; ਆਪਣੇ ਮਾਲਕ ਲਈ ਵਰਦਾਨ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਅਕਾਡਮੀਆਂ ਜਾਂ ਯੂਨੀਵਰਸਿਟੀਆਂ ਵਿੱਚ ਬੈਠ ਡਿਗਰੀ ਯਾਫ਼ਤਾ ਮੁਕੱਦਮਾਂ ਦੀ ਮਿਹਰਬਾਨੀ रौ वि ਸੇਵਕ, ਵਰਦਾਨ ਆਖੇ ਜਾਣ ਲੱਗ ਪਏ ਹਨ।"
"ਅਕਲ ਜੀ, ਦਿਓ ਉੱਤਰ।"
"ਅਸੀਂ ਅੱਜ ਪ੍ਰਸ਼ਨ ਕਰ ਰਹੇ ਹਾਂ। ਉੱਤਰ ਸੁਮੀਤ ਨੇ ਹੀ ਦੇਣੇ ਹਨ।"
"ਮੇਰਾ ਉੱਤਰ ਇਹ ਹੈ ਕਿ ਕਲਾ ਅਤੇ ਸਿਧਾਂਤ ਦਾ ਇਹ ਉਲਟਾ ਰਿਸ਼ਤਾ ਆਪਣੇ ਆਪ ਵਿੱਚ ਇੱਕ ਕਲੰਕ ਹੈ। ਇਸ ਰਿਸ਼ਤੇ ਦੇ ਪ੍ਰਭਾਵ ਨਾਲ ਸਾਰੀ ਕਲਾ ਕਲੰਕਿਤ ਹੋ ਰਹੀ ਹੈ। ਅੱਜ ਪੰਜਾਬੀ ਦੇ ਬਹੁਤੇ ਕਵੀ ਜਾਂ ਆਪਣੇ ਆਪ ਨੂੰ ਪਹਿਲੀ ਪਾਲ ਵਿਚ ਰੱਖਣ ਵਾਲੇ ਬਹੁਤੇ ਕਵੀ ਪੀ-ਐੱਚ.ਡੀ. ਹਨ। ਡਿਗਰੀਆਂ ਦੀ ਗਿਣਤੀ ਉਨ੍ਹਾਂ ਦੇ ਕਾਵਿ-ਸੋਦਰਯ ਦੀ ਦਲੀਲ ਮੰਨੀ ਜਾਂਦੀ ਹੈ। ਅਹੁਦੇ ਦੀ ਉਚਾਈ ਉਨ੍ਹਾਂ ਦੇ ਕੀਰਤੀਕਾਰਾਂ ਦੀ ਗਿਣਤੀ ਵਧਾਉਂਦੀ ਹੈ। ਉਨ੍ਹਾਂ ਦੀ ਕਵਿਤਾ, ਉਨ੍ਹਾਂ ਦੇ ਜੀਵਨ ਵਿੱਚ ਸਮਾਈ ਹੋਈ ਕਿਸੇ ਸੁੰਦਰਤਾ, ਉਨ੍ਹਾਂ ਦੇ ਹਿਰਦੇ ਵਿੱਚ ਵੱਸਦੀ ਕਿਸੇ ਕਮਲਤਾ ਅਤੇ ਉਨ੍ਹਾਂ ਦੇ ਆਚਰਣ ਦੀ ਕਿਸੇ ਪਵਿੱਰਤਾ ਦਾ ਆਪ-ਮੁਹਾਰਾ ਪ੍ਰਗਟਾਵਾ ਨਹੀਂ ਹੈ, ਸਗੋਂ ਵਾਦਾ ਦੇ ਵੇਲਣੇ ਵਿੱਚ ਪੀੜ ਕੇ ਕੱਢਿਆ ਹੋਇਆ, ਸਮਕਾਲੀ ਘਟਨਾਵਾਂ ਦਾ ਬੌਧਿਕ ਰਸ ਹੈ। ਇਹ ਗੱਲ ਕੇਵਲ ਕਵਿਤਾ ਉਤੇ ਲਾਗੂ ਨਹੀਂ ਹੁੰਦੀ, ਸਗੋਂ ਕਲਾ ਦੇ ਹਰ ਰੂਪ ਉਤੇ ਢੁੱਕਦੀ ਹੈ।"
"'ਇਸ ਵਿੱਚ ਯਥਾਰਥਵਾਦ.......।"
"ਮੈਂ ਇਹ ਕਹਿਣ ਲੱਗਾ ਹਾਂ। ਹਰ ਵਾਦ ਕਿਸੇ ਕਲਾ ਦੇ ਕਿਸੇ ਝੁਕਾਅ ਦੀ ਵਿਆਖਿਆ ਕਰਦਾ ਹੈ। ਸਾਰੇ ਵਾਦਾਂ ਦੁਆਰਾ ਵਿਸਥਾਰੇ ਜਾਣ ਵਾਲੇ ਝੁਕਾਅ ਕਲਾ ਵਿੱਚ ਹਰ ਸਮੇਂ ਹੁੰਦੇ ਹਨ। ਕਿਸੇ ਇੱਕ ਸਮੇਂ ਵਿੱਚ ਕਿਸੇ ਸਿਆਸੀ, ਸਮਾਜੀ ਜਾਂ ਆਰਥਕ ਲੋੜ ਲਈ ਕਿਸੇ ਇੱਕ ਝੁਕਾਅ ਵੱਲ ਬਹੁਤਾ ਧਿਆਨ ਹੋ ਜਾਂਦਾ ਹੈ ਅਤੇ ਉਚੇਚੇ ਯਤਨ ਨਾਲ ਅਜਿਹੀ ਕਲਾ ਉਤਪੰਨ