

ਸੁੰਦਰਮ ਦੀ ਉਪਾਸਨਾ ਹੈ, ਕਲਾ ਕਮਲ ਹੈ। ਇਹ ਕਿਸੇ ਅਸਲ ਦੀ ਜਾਂ ਕਿਸੇ ਨਕਲ ਦੀ ਨਕਲ ਨਹੀਂ, ਸਗੋਂ ਆਪਣੇ ਆਪ ਵਿੱਚ ਇੱਕ ਮੌਲਿਕ ਰਚਨਾ ਹੈ। ਇਹ ਸੋਦਰਯ ਲੋਕ ਵਿੱਚ ਕੀਤੀ ਜਾਣ ਵਾਲੀ ਆਨੰਦ-ਭਵਨ ਦੀ ਉਸਾਰੀ ਹੈ। ਜੀਵਨ ਦੇ ਵਿਸ਼ਾਲ ਪਸਾਰੇ ਵਿੱਚ ਇਸ ਆਨੰਦ-ਭਵਨ ਦੀ ਉਸਾਰੀ ਲਈ ਯੋਗ ਸਾਮੱਗਰੀ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਕਲਾਕਾਰ ਜਾਂ ਸਾਹਿਤਕਾਰ ਦੀ ਹੈ। ਜੋ ਸੁੰਦਰ, ਸਾਂਸਕ੍ਰਿਤਿਕ ਅਤੇ ਆਨੰਦਾਇਕ ਹੈ, ਉਹ ਕਲਾ ਦਾ ਵਿਸ਼ਾ ਹੈ। ਸੁੰਦਰ, ਸਾਂਸਕ੍ਰਿਤਿਕ ਅਤੇ ਆਨੰਦਾਇਕ ਦਾ ਯਥਾਰਥ ਹੋਣਾ ਜਰੂਰੀ ਨਹੀਂ, ਜੇ ਹੋਵੇ ਤਾਂ ਮੈਨੂੰ ਕੋਈ ਇਤਰਾਜ ਨਹੀਂ।"
"ਪਰ ਮੈਨੂੰ ਇਤਰਾਜ਼ ਹੈ। ਚਾਰ ਵੱਜ ਗਏ ਹਨ। ਤੁਹਾਡੀਆਂ ਗੱਲਾਂ ਮੁੱਕਣ ਵਿੱਚ ਨਹੀਂ
ਆਈਆ। ਮੈਂ ਚਾਹ ਬਣਾਉਣ ਲੱਗੀ ਹਾਂ।"
"ਪ੍ਰੋਫੈਸਰ ਸਾਹਿਬ, ਇਹ ਕੀ ਹੋ ਗਿਆ। ਮੈਂ ਚਾਰ ਵਜੇ ਘਰ ਪੁੱਜਣਾ ਸੀ। ਛੇਤੀ ਕਰੋ. ਮੈਨੂੰ ਘਰ ਛੱਡ ਆਓ।"
"ਗ਼ਜ਼ਬ ਹੋ ਗਿਆ, ਸੁਮੀਤ, ਮੈਨੂੰ ਤਿਆਰ ਹੁੰਦਿਆਂ ਵਕਤ ਲੱਗਣਾ ਹੈ। ਪੁਸ਼ਪੀ ਤੈਨੂੰ ਛੱਡ ਆਉਂਦੀ ਹੈ। ਛੇਤੀ ਜਾਓ।"
ਉਹ ਮੇਰੇ ਨਾਲੋਂ ਪਹਿਲਾਂ ਘਰੋਂ ਬਾਹਰ ਨਿਕਲ ਗਿਆ। ਬਾਹਰ ਹੀ ਆਖਣ ਲੱਗਾ, "ਸਾਈਕਲ ਮੈਂ ਫਿਰ ਆ ਕੇ ਲੈ ਜਾਵਾਂਗਾ।"
ਅਸੀਂ ਛੇਤੀ ਛੇਤੀ ਕਾਰ ਵਿੱਚ ਬੈਠੇ ਅਤੇ ਜਾਪੂਵਾਲ ਵੱਲ ਚੱਲ ਪਏ। ਦੋ ਕੁ ਮੀਲਾਂ ਦਾ ਪੰਧ ਸੀ। ਪੰਜਾਂ-ਸੱਤਾਂ ਮਿੰਟਾਂ ਵਿੱਚ ਘਰ ਸਾਹਮਣੇ ਪੁੱਜ ਗਏ। ਉਹ ਘੜੀ-ਮੁੜੀ ਆਪਣੀ ਘੜੀ ਵੱਲ ਵੇਖ ਰਿਹਾ ਸੀ।
"ਚਾਰ ਵੱਜ ਕੇ ਚੌਦਾਂ ਮਿੰਟ ਹੋ ਗਏ ਹਨ। ਬੱਸ ਏਥੇ ਰੋਕ ਦਿਓ। ਮੇਰੇ ਨਾਲ ਘਰ ਚੱਲੋ, ਪਲੀਜ਼। ਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੇ ਕਾਰਨ ਲੈਟ ਹੋਇਆ ਹਾਂ।"
ਮੈਂ ਕਾਰ ਨੂੰ ਸੜਕ ਦੇ ਇੱਕ ਪਾਸੇ ਕਰ ਕੇ ਖਲ੍ਹਾਰ ਦਿੱਤਾ। ਸਨੇਹਾ, ਹੁਣ ਮੈਂ ਜੋ ਦੱਸਣ ਲੱਗੀ ਹਾਂ ਜ਼ਰਾ ਸੰਭਲ ਕੇ ਸੁਣ। ਚਾਰ-ਪੰਜ ਏਕੜ ਜ਼ਮੀਨ ਦੁਆਲੇ ਉੱਸਰੀ ਹੋਈ ਛੇ-ਸੱਤ ਫੁੱਟ ਉੱਚੀ ਚਾਰ-ਦੀਵਾਰੀ ਦੀ ਵਲਗਣ ਵਿੱਚ ਬਣਿਆ ਹੋਇਆ ਇਹ ਉਹ ਘਰ ਸੀ, ਜਿਸ ਦੇ ਲਾਗੋਂ ਦੀ ਅਸੀਂ ਦੋਵੇਂ ਕਈ ਵੇਰ ਲੰਘੀਆ ਸਾਂ। ਚਾਰ-ਦੀਵਾਰੀ ਅਤੇ ਲੋਹੇ ਦੀਆਂ ਚਾਦਰਾਂ ਦੇ ਬਣੇ ਹੋਏ ਗੇਟ ਪਿੱਛੇ ਕਿੰਨੀ ਸੁੰਦਰਤਾ ਲੁਕੀ ਹੋਈ ਸੀ, ਇਹ ਦੱਸਣ ਲਈ ਮੇਰੇ ਕੋਲ ਭਾਸ਼ਾ ਨਹੀਂ। ਮੈਂ ਕੁੱਲੂ, ਕਸ਼ਮੀਰ, ਸ਼ਿਮਲਾ, ਡਲਹੌਜੀ ਵੇਖੋ ਸਨ: ਪਰ ਸੁੰਦਰਤਾ ਦਾ ਸਾਖਿਆਤਕਾਰ ਪਹਿਲੀ ਵੇਰ ਕੀਤਾ। ਇੱਕੋ ਥਾਂ, ਇੱਕੋ ਨ ਏਨੇ ਫੁੱਲ ਮੈਂ ਪਹਿਲਾਂ ਕਦੇ ਨਹੀਂ ਸਨ ਵੇਖੋ। ਮੈਨੂੰ ਇੱਕ ਪਲ ਵਿੱਚ ਇਹ ਅਹਿਸਾਸ ਹੋ ਰਿਆ ਕਿ ਅੰਗਰੇਜ਼ ਕਵੀ ਵਰਡਜ਼ਵਰਸ਼ ਨੇ ਜਦੋਂ ਹਜ਼ਾਰਾਂ ਡੋਫੈਡਿਲਜ਼ ਝੀਲ ਦੇ ਕਿਨਾਰੇ ਵੇਖੇ ਹੋਣਗੇ ਤਾਂ ਉਸ ਦੇ ਮਨ ਉਤੇ ਕਿਹੋ ਜਿਹਾ ਪ੍ਰਭਾਵ ਪਿਆ ਹੋਵੇਗਾ। ਸੁਮੀਤ ਨੂੰ ਕਾਹਲ ਸੀ। ਉਸ ਦੇ ਨਾਲ ਮੈਂ ਵੀ ਕਾਹਲੀ ਕਾਹਲੀ ਫੁੱਲਾਂ ਨਾਲ ਘਿਰੀਆਂ, ਹਰੀਆਂ-ਕਚੂਰ ਲਾਨਾਂ ਵਿੱਚੋਂ ਨੰਘਦੀ ਜਾ ਰਹੀ ਸੀ। ਇਸ ਨਜ਼ਾਰੇ ਨੂੰ ਸੁਰਗੀ ਕਹਿ ਕੇ ਇਸ ਨੂੰ ਕਾਲਪਨਿਕ ਜਾਂ ਪਰਾਸਰੀਰਕ ਮੈਂ ਨਹੀਂ ਬਣਾਉਣਾ ਚਾਹੁੰਦੀ। ਇਹ ਇੱਕ ਲੋਕਿਕ ਹੋਂਦ ਹੈ, ਇੱਕ ਅਤਿ ਸੁੰਦਰ ਵਾਸਤਵਿਕਤਾ ਹੈ। ਮੈਂ ਹੋਰ ਵਧੇਰੇ ਧਿਆਨ ਨਾਲ ਵੇਖ ਕੇ ਇਸ ਦਾ ਯਥਾਯੋਗ ਵਰਣਨ ਕਰਾਂਗੀ।
ਸੁੰਦਰਤਾ ਦੀ ਗੋਦ ਵਿੱਚ ਬਣੇ ਆਨੰਦ-ਭਵਨ ਤੋਂ ਅਜੇ ਅਸੀਂ ਦੂਰ ਸਾਂ ਕਿ ਸਾਨੂੰ ਪੱਠੇ ਕੁਤਰਨ ਵਾਲੇ ਟੋਕੇ ਦੇ ਚੱਲਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਸੁਮੀਤ ਨੇ ਲੰਮਾ