Back ArrowLogo
Info
Profile

ਦੇਣਗੇ। ਹੁਣ ਇਸੇ ਕੰਮ ਦੀ ਤਿਆਰੀ ਵਿੱਚ ਲੱਗ ਗਏ ਹਨ।"

"ਅੱਛਾ, ਇਹ ਜਿਮਨਾਸਟਿਕ ਵੀ ਜਾਣਦੇ ਹਨ।"

"ਮੇਰੇ ਮਾਂ ਜੀ ਕੀ ਕੁਝ ਜਾਣਦੇ ਹਨ, ਕੀ ਕੁਝ ਕਰ ਸਕਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਠੀਕ ਨਹੀਂ। ਇਸ ਨੂੰ ਇਸ ਦੇ ਅਮਲੀ ਰੂਪ ਦੇ ਵਿੱਚ ਵੇਖਣਾ ਹੀ ਬਣਦਾ ਹੈ। ਮੈਂ ਦੱਸਾਂਗਾ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਮੇਰੇ ਮਾਂ ਜੀ ਇੱਕ ਕੁਆਲੀਫਾਈਡ ਨਰਸ ਅਤੇ ਅਨਕੁਆਲੀਫਾਈਡ ਸਰਜਨ ਹਨ। ਉਹ ਇੱਕ ਵਧੀਆ ਅਧਿਆਪਕਾ ਹਨ। ਇਸ ਪਿੰਡ ਦੇ ਲੋਕਾਂ ਦੀ ਕਮਾਈ ਦਾ ਇੱਕ ਪੈਸਾ ਵੀ ਉਹ ਡਾਕਟਰਾਂ ਦੀ ਜੇਬਾਂ ਵਿੱਚ ਜਾਣ ਨਹੀਂ ਦਿੰਦੇ। ਉਹ ਸਿਲਾਈ-ਕਢਾਈ ਵਿੱਚ ਮਾਹਿਰ ਹਨ। ਘਰ ਵਿੱਚ ਲੱਗੀਆਂ ਸਭ ਤਸਵੀਰਾਂ ਉਨ੍ਹਾਂ ਨੇ ਆਪ ਬਣਾਈਆਂ ਹਨ। ਸਿਰਫ ਫਰੇਮ ਮੈਂ ਕੀਤੀਆਂ ਹਨ, ਉਨ੍ਹਾਂ ਦੀ ਅਗਵਾਈ ਵਿੱਚ। ਰਸੋਈ ਉਨ੍ਹਾਂ ਦੀ ਇਸਤ੍ਰੀਅਤਾ ਦਾ ਪਰੀਖਿਆ ਤਵਨ ਹੈ, ਬਾਗਬਾਨੀ ਤਪ ਹੈ, ਚਿਤ੍ਰਸਾਲਾ ਸਾਧਨਾ- ਸਥਾਨ ਹੈ, ਬੱਚਿਆਂ ਨਾਲ.....।"

ਮੈਂ ਸੁਮੀਤ ਨੂੰ ਏਥੇ ਹੀ ਰੋਕ ਦਿੱਤਾ। ਇਸ ਉਤੇ ਯਕੀਨ ਕਰ ਸਕਣਾ ਸੰਭਵ ਨਹੀਂ ਸੀ। ਇਹ ਸਭ ਕੁਝ ਕਿੰਨਾ ਚਕਰਾਉਣਾ ਸੀ, ਪਜ਼ਲਿੰਗ ਸੀ। ਹੋਰ ਕਈ ਪ੍ਰਸ਼ਨ ਪੈਦਾ ਹੋਣ ਲੱਗ ਪਏ ਅਤੇ ਮੈਂ ਚਾਹਿਆ ਕਿ ਘਰ ਜਾ ਕੇ ਇਸ ਤਾਣੇ-ਬਾਣੇ ਨੂੰ ਸਾਂਭਣ-ਸੂਤਣ ਦਾ ਯਤਨ ਕਰਾਂ।

ਮੈਂ ਸੁਮੀਤ ਕੋਲੋਂ ਵਿਦਾਇਗੀ ਚਾਹੀ। ਇੱਕ ਮੁਸਕ੍ਰਾਹਟ ਅਤੇ ਸਿਰ ਝੁਕਾਅ ਕੇ ਸੱਜੇ ਹੱਥ ਨਾਲ ਦਰਵਾਜ਼ੇ ਵੱਲ ਕੀਤੇ ਇੱਕ ਖੂਬਸੂਰਤ ਸੰਕੇਤ ਨਾਲ ਉਸ ਨੇ ਮੇਰੀ ਇੱਛਾ ਨੂੰ ਪਰਵਾਨਗੀ ਦਿੱਤੀ। ਅਸੀਂ ਘਰੋਂ ਨਿਕਲ ਕੇ ਲਾਨਾਂ ਵਿੱਚ ਬਣੀ ਸੜਕ ਉਤੇ ਤੁਰੇ ਜਾ ਰਹੋ ਸਾਂ ਕਿ ਦੱਖਣ ਵੱਲ ਦੇ ਹਿੱਸੇ ਵਿੱਚ ਦਸ-ਬਾਰਾਂ ਬੱਚਿਆਂ ਨਾਲ ਖੇਡਦੇ ਮਾਂ ਜੀ ਦਿਸ ਪਏ। ਬੱਚਿਆਂ ਦੇ ਸਾਫ਼ ਸੁਹਣੇ ਕੱਪੜੇ, ਉਨ੍ਹਾਂ ਦੀਆਂ ਖੇਡਾਂ ਅਤੇ ਜਿਮਨਾਸਟਿਕ ਦੇ ਇੰਸਟ੍ਰਕਟਰ ਦੇ ਰੂਪ ਵਿੱਚ ਮਾਂ ਜੀ ਦਾ ਇਹ ਨਵਾਂ ਰੋਲ ਵੇਖਣ ਲਈ ਮੈਂ ਉਧਰ ਮੁੜ ਪਈ। ਦੇ ਕੁੜੀਆਂ ਨੂੰ ਹੈੱਡ ਸਟੈਂਡ (ਹੱਥਾਂ ਉਤੇ ਖੜੇ ਹੋਣਾ) ਸਿਖਾਉਣ ਲਈ ਮਾਂ ਜੀ ਆਪ ਹੱਥਾਂ ਉਤੇ ਖੜੇ ਹੋ ਕੇ ਦੱਸ ਰਹੇ ਸਨ। ਕਿੰਨਾ ਸਾਮਾਨ ਸੀ, ਜਿਮਨਾਸਟਿਕ ਦਾ ਉੱਥੇ ਅਤੇ ਬੱਚਿਆਂ ਦੇ ਖੇਡਣ ਲਈ ਸਲਾਈਡ ਅਤੇ ਭੂਲੇ ਆਦਿਕ। ਮੈਂ ਇੱਕ ਹੈਰਾਨੀ ਵਿੱਚੋਂ ਨਿਕਲ ਕੇ ਦੂਜੀ ਵਿੱਚ ਅਤੇ ਦੂਜੀ ਵਿੱਚੋਂ ਨਿਕਲ ਕੇ ਤੀਜੀ ਵਿੱਚ ਜਾਈ ਜਾ ਰਹੀ ਸਾਂ। ਮੇਰੀਆਂ ਹੈਰਾਨੀਆਂ ਦਾ ਅੰਤ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ। ਮੈਂ ਘਰ ਦੇ ਗੇਟ ਵੱਲ ਮੁੜਦਿਆਂ ਹੋਇਆ ਆਖਿਆ :

"ਸੁਮੀਤ ਜੀ, ਮੈਂ ਤੁਹਾਡੀ ਮਾਂ ਨੂੰ ਵੇਖ ਕੇ ਬਹੁਤ ਹੈਰਾਨ ਹੋਈ ਹਾਂ।"

"ਤੁਸਾਂ ਮੇਰੀ ਮਾਂ ਨੂੰ ਵੇਖਿਆ ਨਹੀਂ ਅਜੇ ਅਤੇ ਵੇਖ ਲੈਣ ਦਾ ਦਾਅਵਾ ਕਰ ਰਹੇ ਹੋ। ਗੱਲ ਜ਼ਰਾ ਕੱਚੀ ਜਿਹੀ ਹੈ।"

"ਵੇਖਿਆ ਨਹੀਂ ਅਜੇ ? ਇਹ ਕੀ ਗੱਲ ਹੋਈ ਭਲਾ।"

"ਇਹ ਸੱਚੀ ਗੱਲ ਹੈ। ਇਹ ਚਾਰ-ਦੀਵਾਰੀ ਵਿੱਚ ਘਿਰੀ ਹੋਈ ਜ਼ਮੀਨ, ਇਸ ਜ਼ਮੀਨ ਉਤੇ ਫੈਲਿਆ ਹੋਇਆ ਘਾਹ, ਖਿੜੇ ਹੋਏ ਫੁੱਲ, ਭੂਮਦੇ ਰੁੱਖ, ਥੋੜੀ ਜਿਹੀ ਫਸਲ, ਇਹ ਸਾਰੀਆਂ ਸਬਜ਼ੀਆਂ, ਇਹ ਵੱਡਾ ਸਾਰਾ ਮਕਾਨ, ਮਕਾਨ ਵਿੱਚਲੀ ਸੁੰਦਰਤਾ ਅਤੇ ਹੋਰ ਕਿੰਨਾ ਸਾਰਾ ਸਾਮਾਨ, ਜਿਸ ਨੂੰ ਇਸ ਦੇਵੀ ਦੇ ਹੱਥਾਂ ਦੀ ਛੁਹ ਦਾ ਸੁਭਾਗ ਪ੍ਰਾਪਤ ਹੈ, ਇਹ ਨਿੱਕਾ ਜਿਹਾ ਪਿੰਡ ਜਿਹੜਾ ਤੁਸਾਂ ਅਜੇ ਵੇਖਿਆ ਨਹੀਂ ਵੇਖੋਗੇ, ਜਾਣੋਗੇ, ਮੰਨੋਗੇ ਕਿ ਇਹ ਸਭ ਕੁਝ ਮੇਰੀ ਮਾਂ ਹੈ। ਇਸ ਸਭ ਕਾਸੇ ਨੇ ਮੈਨੂੰ ਜਾਇਆ, ਪਿਆਰਿਆ ਤੇ ਪਾਲਿਆ ਹੈ। ਮੇਰੀ ਮਾਂ ਬਹੁਤ  

46 / 225
Previous
Next