Back ArrowLogo
Info
Profile

ਪੜਤਾਲ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਵਧੀ ਹੋਈ ਦਿਲਚਸਪੀ ਕਾਰਨ ਹੀ ਤੇਰਾ ਦੂਜਾ ਪੱਤ੍ਰ ਵੀ, ਮੈਂ ਪਾਪਾ ਨੂੰ ਪੜ੍ਹਨ ਲਈ ਦੇ ਦਿੱਤਾ ਸੀ। ਆਸ ਹੈ ਕਿ ਤੂੰ ਇਸ ਦਾ ਬੁਰਾ ਨਹੀਂ ਮਨਾਵੇਂਗੀ। ਠੀਕ ਹੈ ਕਿ ਉਸ ਪੱਤ੍ਰ ਵਿੱਚ ਰੁਝ ਅਜਿਹਾ ਸੀ ਜਿਸ ਨੂੰ ਤੂੰ ਆਪਣੇ ਬੀ ਜੀ, ਪਾਪਾ ਜੀ ਕੋਲੋਂ ਛੁਪਾ ਕੇ ਰੱਖ ਰਹੀ ਸੈਂ; ਪਰ ਨਾਲ ਹੀ ਤੂੰ ਇਹ ਵੀ ਲਿਖਿਆ ਸੀ ਕਿ 'ਇਸ ਭੇਤ ਨੂੰ ਮੇਰੇ ਨਾਲ ਸਾਂਝਾ ਕਰਨ ਵਿੱਚ ਤੈਨੂੰ ਅਨੋਖੀ ਖੁਸ਼ੀ ਵੀ ਹੁੰਦੀ ਹੈ। ਮੈਨੂੰ ਵੀ ਇਹ ਸਭ ਕੁਝ ਏਥੇ ਵੱਸਦੀ ਮਿੱਤ੍ਰ-ਮੰਡਲੀ ਵਿੱਚ ਸਾਂਝਾ ਕਰਨਾ ਚੰਗਾ ਲੱਗਦਾ ਹੈ। ਜਦੋਂ ਮੈਂ ਪੱਤ ਹੱਥ ਵਿੱਚ ਪਕੜੀ ਪਾਪਾ ਕੋਲ ਗਈ ਤਾਂ ਕਹਿਣ ਲੱਗਾ, "ਬਹੁਤ ਲੰਮਾ ਪੱਤ੍ਰ ਹੈ। ਤੂੰ ਕਿੱਥੇ ਮਗ਼ਜ਼-ਮਾਰੀ ਕਰਦੀ ਰਹੇਗੀ। ਇੱਕ ਵੇਰ ਤਾਂ ਪੜ੍ਹ ਹੀ ਚੁੱਕੀ ਹੈਂ, ਲਿਆ ਮੈਨੂੰ ਪਕੜਾ ਦੇ। ਮੈਂ ਵਿਹਲੇ ਵੱਲੋਂ ਪੜ੍ਹ ਲਵਾਂਗਾ।" ਅਗਲੇ ਹੀ ਦਿਨ ਸਵੇਰੇ ਸਵੇਰੇ ਚਾਹ ਪੀਂਦੇ ਹੋਏ ਮੈਨੂੰ ਆਪਣ ਲੱਗੇ, "ਮੈਥੋਂ ਰਿਹਾ ਨਹੀਂ ਗਿਆ, ਬੇਟਾ। ਸਾਚਾ ਪੱਤ੍ਰ ਪੜ੍ਹ ਕੇ ਹੀ ਨੀਂਦ ਆਈ। ਨੀਂਦ ਵੀ ਕੀ ਆਉਣੀ ਸੀ, ਪੱਤ੍ਰ ਦੇ ਸੁਪਨੇ ਹੀ ਵੇਖਦਾ ਰਿਹਾ ਹਾਂ ਸਾਰੀ ਰਾਤ।"

"ਫਿਕਰ ਪੈ ਗਿਆ ਹੋਵੇਗਾ ਕਿ ਹੁਣ ਸਪਾਰਟਾ ਬਾਰੇ ਕੁਝ ਪੜ੍ਹਨਾ ਲਿਖਣਾ ਪੈ ਜਾਵੇਗਾ।"

"ਇਹ ਸਭ ਕੁਝ ਮੇਰੇ ਲਈ ਵਿਕਰ ਵਾਲੀ ਗੱਲ ਨਹੀਂ, ਸਗੋਂ ਦਿਲਚਸਪੀ ਹੈ, ਇੱਕ ਖੂਬਸੂਰਤ ਰੁਝੇਵਾਂ ਹੈ।"

"ਤਾਂ ਫਿਰ ਸੁਪਨਿਆਂ ਦਾ ਕਾਰਨ ?"

"ਇਹ ਖੂਬਸੂਰਤ ਰੁਝੇਵਾਂ ਇੱਕ ਵਿਸ਼ਾਨ ਖਿਲਾਰੇ ਦਾ ਰੂਪ ਧਾਰਦਾ ਜਾਪਣ ਲੱਗ ਪਿਆ ਹੈ। ਇਉਂ ਲੱਗਦਾ ਹੈ ਜਿਵੇਂ ਸਾਰੀਆਂ ਪੂਰਵ-ਧਾਰਨਾਵਾਂ ਅਤੇ ਮਾਨਤਾਵਾਂ ਵਿੱਚ ਉੱਥਲ- ਪੁੱਥਲ ਹੋਣ ਲੱਗ ਪਈ ਹੈ। ਤੇਰੀ ਸਹੇਲੀ ਦੇ ਪਿਤਾ ਨੇ ਭਾਸ਼ਾ ਦੇ ਸੰਬੰਧ ਵਿੱਚ ਜੋ ਕੁਝ ਆਖਿਆ ਹੈ, ਉਹ ਇਸ ਗੱਲ ਦੀ ਮੰਗ ਕਰਦਾ ਹੈ ਕਿ ਮਨੁੱਖੀ ਜੀਵਨ, ਮਨੁੱਖੀ ਮਨ ਅਤੇ ਮਨੁੱਖੀ ਭਾਸ਼ਾ ਵਿਚਕਾਰ ਬਣੇ ਹੋਏ ਸਾਰੇ ਸਬੰਧਾਂ ਨੂੰ ਘੋਖਿਆ ਪਰਖਿਆ, ਪੜਚਲਿਆ ਅਤੇ ਸੋਧਿਆ ਜਾਵੇ। ਨਾ ਸੁਮੀਤ ਕੋਈ ਸਾਧਾਰਨ ਵਿਅਕਤੀ ਹੈ ਅਤੇ ਨਾ ਹੀ ਉਸ ਦੀ ਮਾਤਾ ਇੱਕ ਮਾਮੂਲੀ ਇਸਤ੍ਰੀ। ਤੇਰੀ ਸਹੇਲੀ ਦੇ ਮਨ ਵਿੱਚ ਕਈ ਪ੍ਰਸ਼ਨ ਪੈਦਾ ਹੋਏ ਹਨ। ਸੰਭਵ ਹੋ ਉਹ ਇਨ੍ਹਾਂ ਪ੍ਰਸ਼ਨਾਂ ਦਾ ਕੋਈ ਉੱਤਰ ਢੂੰਡਣ ਦਾ ਯਤਨ ਕਰੋ। ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨ ਵੀ ਉਸ ਤਕ ਪੁਚਾਏ ਜਾਣ ਅਤੇ ਉਨ੍ਹਾਂ ਦੇ ਉੱਤਰਾਂ ਦੀ ਉਚੇਰੀ ਮੰਗ ਕੀਤੀ ਜਾਵੇ।"

"ਏਨੇ ਜ਼ਰੂਰੀ ਪ੍ਰਸ਼ਨ ਕਿਹੜੇ ਹਨ, ਪਾਪਾ ?"

"ਸਾਰੇ ਇੱਕ ਵੇਰ ਨਹੀਂ ਪੁੱਛਾਂਗਾ ਅਤੇ ਹੋ ਸਕਦਾ ਹੈ ਸੁਣਨ ਵਾਲੇ ਨੂੰ ਉਹ ਬਹੁਤੇ ਜ਼ਰੂਰੀ ਵੀ ਨਾ ਜਾਪਣ। ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਪੰਜਾਬ ਦੀਆਂ ਕੜਕਦੀਆਂ ਧੁੱਪਾਂ ਅਤੇ ਜਨ ਦਾ ਮਹੀਨਾ। ਇਸ ਸਾਲ ਸੁਣਿਆ ਹੋ ਗਰਮੀ ਬਹੁਤ ਪੇ ਰਹੀ ਹੈ ਉਥੇ। ਤੇਰੀ ਸਹੇਲੀ ਉਸ ਅਨੋਖੇ ਘਰ ਦੀਆਂ ਗ੍ਰਾਸੀ ਲਾਨਾਂ ਵਿੱਚ 'ਹਰੇ ਕਚੂਰ' ਘਾਹ ਦਾ ਹੋਣਾ ਦੱਸ ਰਹੀ ਹੈ। ਜ਼ਰਾ ਔਖੀ ਜਿਹੀ ਗੱਲ ਹੈ। ਉਸ ਧੁੱਪ ਵਿੱਚ ਘਾਹ ਨੂੰ ਹਰਾ ਰੱਖਣਾ।"

"ਹ ਸਕਦਾ ਹੈ, ਉਸ ਦੀ ਗੱਲ ਵਿੱਚ ਅੱਤ-ਕਥਨੀ ਹੋਵੇ।"

"ਹੋ ਵੀ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਨਾ ਹੋਵੇ। ਇਸ ਲਈ ਇਸ ਸੰਬੰਧ ਵਿੱਚ ਪੁੱਛਿਆ ਜਾਣਾ ਚਾਹੀਦਾ ਹੈ।"

"ਅਗਲਾ ਪ੍ਰਸ਼ਨ ?"

"ਮੈਂ ਹੌਲੀ ਹੌਲੀ ਚਿੱਥ ਕੇ ਖਾਣ ਦੀ ਸਲਾਹ ਦਿੰਦਾ ਹਾਂ।"

49 / 225
Previous
Next