ਮੇਰਾ ਮੁਆਫ਼ੀਨਾਮਾ
ਮੇਰੀਆਂ ਲਿਖਤਾਂ ਬਾਰੇ ਕਈ ਕਿਸਮ ਦੇ ਇਤਰਾਜ਼ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਇਤਰਾਜ਼ (ਜਿਹੜਾ ਹੁਣ ਘਟਦਾ ਜਾ ਰਿਹਾ ਹੈ) ਇਹ ਸੀ ਕਿ 'ਤੂੰ ਸਮਝੇ ਘੱਟ ਆਉਂਦਾ ਹੈ।' ਇਸ ਬਾਰੇ ਮੈਂ ਪਹਿਲਾਂ ਹੀ ਸੁਚੇਤ ਸੀ। ਇਸੇ ਲਈ ਆਪਣੀਆ ਪਹਿਲੀਆ ਪੁਸਤਕਾਂ ਦੇ ਪਹਿਲੇ ਪੰਨਿਆਂ ਉੱਤੇ ਮੈਂ ਇਹ ਛਪਵਾ ਦਿੱਤਾ ਸੀ ਕਿ 'ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਵਿਚਾਰਸ਼ੀਲਤਾ ਦੀ ਲੋੜ ਹੈ। ਨਿਰੋਲ ਮਨਪਰਚਾਵੇ ਦੇ ਚਾਹਵਾਨ ਇਨ੍ਹਾਂ ਨੂੰ ਖਰੀਦ ਕੇ ਪੈਸੇ ਜਾਇਆ ਨਾ ਕਰਨ। ਮੇਰੀ ਇਸ ਗੱਲ ਦਾ ਬਹੁਤੇ ਪਾਠਕਾਂ ਨੇ ਇਤਬਾਰ ਨਹੀਂ ਕੀਤਾ ਹੋਵੇਗਾ ਕਿਉਂਕਿ ਲੇਖਕ ਜਾਂ ਸਾਹਿਤਕਾਰ ਬਹੁਤੇ ਇਤਬਾਰਯੋਗ ਵਿਅਕਤੀ ਨਹੀਂ ਮੰਨੇ ਜਾਂਦੇ। ਮੈਂ ਵੀ ਪਾਠਕਾਂ ਨੂੰ ਇਸ ਦੇ ਉਲਟ ਸਲਾਹ ਨਹੀਂ ਦੇਣੀ ਚਾਹੁੰਦਾ।
ਕੁਝ ਲੋਕਾਂ ਦੇ ਖ਼ਿਆਲ ਵਿੱਚ ਮੇਰੀ ਲਿਖਤੀ ਬੋਲੀ ਦਾ ਔਖਾਪਨ ਅਤੇ ਓਪਰਾਪਨ ਮੇਰੀ ਲਿਖਿਤ ਨੂੰ ਮੁਸ਼ਕਿਲ ਬਣਾਉਂਦਾ ਹੈ। ਮੇਰੀ ਬੋਲੀ ਵਿੱਚ ਹਿੰਦੀ-ਸੰਸਕ੍ਰਿਤ ਸ਼ਬਦਾਂ ਦੀ ਵਰਤੋਂ ਇਸ ਦੇ ਓਪਰੇਪਨ ਅਤੇ ਔਖੇਪਨ ਦਾ ਕਾਰਨ ਆਖੀ ਜਾ ਸਕਦੀ ਹੈ। ਪੁਰਾਣੀ ਉਮਰ ਦੇ ਪੰਜਾਬੀ ਪਾਠਕਾਂ ਲਈ ਪੰਜਾਬੀ ਵਿੱਚ ਉਰਦੂ-ਫਾਰਸੀ ਦੇ ਸ਼ਬਦਾਂ ਦੀ ਵਰਤੋਂ ਓਪਰੀ ਨਹੀਂ। ਇਸੇ ਤਰ੍ਹਾਂ ਨਵੀਂ ਪੀੜ੍ਹੀ ਦੇ ਪੰਜਾਬੀ ਪਾਠਕਾਂ ਨੂੰ ਹਿੰਦੀ-ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਸੁਭਾਵਕ ਲੱਗਦੀ ਹੈ। ਮੇਰੀ ਕੋਸ਼ਿਸ਼ ਆਪਣੀ ਲਿਖਿਤ ਨੂੰ ਸਰਲ ਬਣਾਉਣ ਦੀ ਹੈ। ਪਰੰਤੂ, ਆਪਣੇ ਭਾਵਾਂ ਦੇ ਸਹੀ ਪ੍ਰਗਟਾਵੇ ਲਈ ਜਦੋਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਵਰਸੀ ਦੇ ਸ਼ਬਦ ਸਾਹਮਣੇ ਆ ਖਲੋਂਦੇ ਹਨ। ਮੇਰੀ ਚੋਣ ਦਾ ਫੈਸਲਾ ਹਿੰਦੀ ਅਤੇ ਸੰਸਕ੍ਰਿਤ ਦੇ ਪੱਖ ਵਿੱਚ ਹੁੰਦਾ ਹੈ। ਮੈਨੂੰ ਇਹ ਪਤਾ ਹੁੰਦਾ ਹੈ ਕਿ ਅੰਗਰੇਜ਼ੀ ਦਾ ਕਿਹੜਾ ਸ਼ਬਦ ਮੇਰੇ ਭਾਵ ਦੀ ਪ੍ਰਤਿਨਿਧਤਾ ਕਰ ਸਕਦਾ ਹੈ। ਉਸ ਦਾ ਉਲਬਾ ਕਰਨ ਲੱਗਿਆ ਮੈਂ ਉਰਦੂ-ਫ਼ਾਰਸੀ ਨਾਲੋਂ ਹਿੰਦੀ-ਸੰਸਕ੍ਰਿਤ ਨੂੰ ਪਹਿਲ ਦਿੰਦਾ ਹਾਂ। ਕਾਰਨ ਸ਼ਾਇਦ ਇਹ ਹੈ ਕਿ ਮੈਂ ਪੰਜਾਬੀ ਨੂੰ ਉੱਤਰੀ ਭਾਰਤ ਦੀਆਂ ਬੋਲੀਆਂ ਦੇ ਪਰਿਵਾਰ ਦਾ ਹਿੱਸਾ ਸਮਝਦਾ ਹਾਂ ਅਤੇ ਇਸ ਪਰਿਵਾਰ ਦੀ ਜਨਨੀ ਸੰਸਕ੍ਰਿਤ ਹੈ।
ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਸੈਨਸਬਿਲਿਟੀ (sensibility), ਸੈਨਸਿਟਿਵਨੈੱਸ (sensitiveness) ਅਤੇ ਸੋਨਸਿਟਿਵਿਟਿ (sensitivity) ਦੇ ਅਰਬਾਂ ਵਿੱਚ ਸੂਖਮ ਜਿਹਾ ਫ਼ਰਕ ਹੈ। ਪੰਜਾਬੀ ਨੇ ਅਜੇਹੀ ਸੂਖ਼ਮਤਾ ਦੇ ਪ੍ਰਗਟਾਵੇ ਲਈ ਵੱਖ-ਵੱਖ ਸ਼ਬਦ-ਰੂਪਾਂ ਦੀ ਘਾੜਤ ਨਹੀਂ ਘੜੀ। ਅਜੇਹੀ ਘਾੜਤ ਲਈ ਉਹ ਸ਼ਬਦ ਅਪਣਾਏ ਜਾਣੇ ਜ਼ਰੂਰੀ ਹਨ ਜਿਨ੍ਹਾਂ ਦਾ ਰੂਪ- ਵਿਕਾਸ ਜਾਂ ਰੂਪ-ਵਿਗਾੜ ਸੰਭਵ ਵੀ ਹੋਵੇ, ਸੁੰਦਰ ਵੀ ਅਤੇ ਸਮੇਂ ਅਨੁਕੂਲ ਵੀ। ਅੱਜ ਕੱਲ ਅਸੀਂ ਉਰਦੂ ਫ਼ਾਰਸੀ ਪਿੱਛੇ ਨਹੀਂ ਭੱਜ ਸਕਦੇ। ਆਪਣੇ ਪਿੱਛੇ ਤੁਰੀ ਆ ਰਹੀ ਪੀੜ੍ਹੀ ਵੱਲ ਵੀ ਸਾਡੀ ਕੋਈ ਜ਼ਿੰਮੇਵਾਰੀ ਹੈ।
ਜਦੋਂ ਮੈਂ ਸ. ਗੁਰਬਖਸ਼ ਸਿੰਘ ਜੀ (ਪ੍ਰੀਤਲੜੀ) ਨੂੰ ਪੜ੍ਹਨਾ ਆਰੰਭ ਕੀਤਾ ਸੀ, ਉਦੋਂ