Back ArrowLogo
Info
Profile

ਉਹ ਬਹੁਤ ਔਖੇ ਲੱਗੇ ਸਨ। ਜਨਮਸਾਖੀ ਅਤੇ ਪੰਜ ਗ੍ਰੰਥੀ ਪੜ੍ਹਨ ਵਾਲਾ ਖਾਲਸਾ ਸਕੂਲ ਦਾ ਵਿਦਿਆਰਥੀ ਜਪੁਜੀ ਅਤੇ ਅਰਦਾਸ ਚੇਤੇ ਕਰ ਕੇ ਧਾਰਮਕ ਪਰਚੇ ਵਿੱਚ ਫਸਟ ਆਉਂਦਾ ਰਿਹਾ ਸੀ, ਪਰ ਸਰਦਾਰ ਜੀ ਦੀ ਨਵੀਨ ਵਿਚਾਰਧਾਰਾ ਨੂੰ ਸਮਝ ਅਤੇ ਅਪਣਾਅ ਸਕਣਾ ਉਸ ਲਈ ਔਖਾ ਸੀ। ਇੱਕ ਵੇਰ, ਵੂਲਿਚ ਵਿੱਚ ਵੱਸਣ ਵਾਲੇ ਆਪਣੇ ਇੱਕ ਪਾਠਕ ਨੂੰ ਮੇ ਪੁੱਛਿਆ, "ਤੁਹਾਨੂੰ ਹੋਰ ਸਾਰਿਆਂ ਵਾਂਗ, ਮੇਰੀ ਲਿਖਤ ਪੜ੍ਹਨੀ ਔਖੀ ਨਹੀਂ ਲੱਗਦੀ ?" ਉਨ੍ਹਾਂ ਦਾ ਉੱਤਰ ਸੀ, "ਜਰੂਰ ਲੱਗਦੀ ਹੈ ਪਰ ਜਿਹੜੀ ਲਿਖਿਤ ਨੂੰ ਪੜਿਆਂ ਝੱਟ ਪੱਟ ਸਮਝ ਆ ਜਾਵੇ ਉਸ ਦਾ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਉਸ ਵਿੱਚ ਪੜ੍ਹਨ ਅਤੇ ਪੜ੍ਹ ਕੇ ਜਾਣਨ ਵਾਲਾ ਕੁਝ ਨਹੀਂ ਹੁੰਦਾ।"

ਜਦੋਂ ਕਿਸੇ ਲਿਖਿਤ ਵਿੱਚ ਇੱਕ-ਈਸਵਰਵਾਦ ਨੂੰ ਸੱਤਾ ਦੇ ਕੇਂਦਰੀਕਰਣ ਦੀ ਦਲੀਲ ਆਖਿਆ ਜਾਵੇ। ਅਧਿਆਤਮਵਾਦ ਨੂੰ ਦੁਬਾਜਰੇਪਨ ਦਾ ਸਰੋਤ ਸਿੱਧ ਕੀਤਾ ਜਾਣ ਦਾ ਯਤਨ ਹੋਵੇ। ਦੇਸ਼-ਭਗਤੀ ਨੂੰ ਗੁੰਡਿਆਂ ਦੀ ਆਖਰੀ ਢੋਈ ਦੱਸਿਆ ਜਾਵੇ: ਆਤਮ ਨਿਰਭਰਤਾ, ਵੀਰਤਾ ਅਤੇ ਸਰਵਸੱਤਾ ਅਧਿਕਾਰ (ਸੋਵਰਨਿਟ) ਆਦਿਕ ਨੂੰ ਵਿਸ਼ਵ ਸ਼ਾਂਤੀ ਦੇ ਪਰਮ ਸ਼ਤਰੂ ਮੰਨਿਆ ਜਾਵੇ। ਉਸ ਲਿਖਿਤ ਨੂੰ, ਉਸ ਵਿਚਲੀਆਂ ਦਲੀਲਾਂ ਨੂੰ ਅਤੇ ਉਸ ਵਿਚਲੀ ਵਿਚਾਰ- ਵਿਧੀ ਨੂੰ ਪੜ੍ਹਨਾ, ਪੜ੍ਹ ਕੇ ਸਮਝਣਾ ਅਤੇ ਸਮਝ ਕੇ ਜੀਵਨ- ਖੇਡ ਦੇ ਚੌਖਟੇ ਵਿੱਚ ਫਿੱਟ ਕਰ ਕੇ ਉਸ ਦਾ ਮੁਲਾਂਕਣ ਕਰਨਾ ਥੋੜੀ ਜਿਹੀ ਗੰਭੀਰਤਾ ਅਤੇ ਬੋਧਕ ਖੇਚਲ ਦੀ ਮੰਗ ਕਰਦਾ ਹੈ। ਉਸ ਨੂੰ ਔਖੀ ਅਤੇ ਨਿਰਾਰਥਕ ਕਹਿ ਕੇ ਪਰੇ ਸੁੱਟ ਦੇਣ ਲਈ ਨਾ ਸਿਆਣਪ ਦੀ ਲੋੜ ਹੇ ਨਾ ਸੁਹਿਰਦਤਾ ਦੀ।

ਮੇਰੇ ਮਿੱਤਰ, ਡਾ. ਪ੍ਰੀਤਮ ਸਿੰਘ ਕੈਂਬੋ (ਜਿਨ੍ਹਾਂ ਨੇ ਬਦੋਬਦੀ ਖਿੱਚ-ਧੂਹ ਕੇ ਮੈਨੂੰ ਸਾਹਿਤ ਜਗਤ ਵਿੱਚ ਲਿਆਂਦਾ ਸੀ) ਨੂੰ ਮੇਰੀ ਬੋਲੀ ਦੀ ਕਠਿਨਾਈ ਦਾ ਕੋਈ ਗਿਲਾ ਨਹੀਂ। ਜਿਹੜੇ ਲੋਕ ਬੋਲੀ ਨੂੰ ਮਾਨਸਿਕ ਵਿਕਾਸ ਦਾ ਸਾਧਨ ਅਤੇ ਪ੍ਰਗਟਾਵਾ ਮੰਨਦੇ ਹਨ, ਉਹ ਉਸ ਦੀ ਕਠਿਨਾਈ ਦਾ ਗਿਲਾ ਕਰਨ ਦੀ ਥਾਂ ਉਸ ਦੀ ਗਹਿਰਾਈ ਵਿੱਚ ਜਾਣ ਦਾ ਯਤਨ ਕਰਦੇ ਹਨ। ਉਹ ਬੋਲੀ ਨੂੰ ਵਧਦੀ, ਵਿਕਸਦੀ ਅਤੇ ਲੋਕਾਂ ਦੀ ਦਿਮਾਗੀ ਕਸਰਤ ਕਰਵਾਉਣ ਲਈ ਬਲਵਾਨ ਹੁੰਦੀ ਵੇਖਣਾ ਚਾਹੁੰਦੇ ਹਨ। ਅਜੇਹੇ ਆਦਮੀਆਂ ਵਿੱਚੋਂ ਇੱਕ ਹਨ ਮੇਰੇ ਮਿੱਤਰ ਸ. ਅਜਮੇਰ ਸਿੰਘ ਕਵੈਂਟਰੀ। ਉਹ 'ਰੂਪਾਂਤਰ' ਦੇ ਹਰ ਅੰਕ ਨੂੰ ਪੜ੍ਹਨ ਪਿੱਛੋਂ ਮੈਨੂੰ ਟੈਲੀਫੂਨ ਕਰਦੇ ਹਨ: ਮੇਰੀ ਸੋਚ ਅਤੇ ਸੋਚ ਦੇ ਪ੍ਰਗਟਾਵੇ ਵਿੱਚ ਰਹਿ ਗਈਆਂ ਕਮਜ਼ੋਰੀਆਂ ਵੱਲੋਂ ਸੂਚਿਤ ਕਰਦੇ ਹਨ; ਸ਼ਬਦ ਜੋੜਾ ਅਤੇ ਵਿਸ਼ਰਾਮ ਚਿੰਨ੍ਹਾਂ ਦੀਆਂ ਉਕਾਈਆਂ ਉੱਤੇ ਉਂਗਲ ਰੱਖਦੇ ਹਨ। ਇੱਕ ਵੇਰ ਮੈਂ ਕਾਹਲੀ ਵਿੱਚ ਲਿਖ ਗਿਆ-'ਸਾਇਸ ਨੇ ਮਨੁੱਖੀ ਸਰੀਰ ਬਾਰੇ ਸਭ ਕੁਝ ਜਾਣ ਲਿਆ ਹੈ । ਉਨ੍ਹਾਂ ਨੇ ਫੂਨ ਕਰ ਕੇ ਆਖਿਆ-'ਬਹੁਤ ਕੁਝ ਜਾਣ ਲਿਆ ਹੈ, ਪਰ ਸਭ ਕੁਝ ਨਹੀਂ ਜਾਣਿਆ। ਮੈਂ ਭੁੱਲ ਮੰਨੀ ਅਤੇ ਸੇਧ ਲਈ ਧਨਵਾਦੀ ਹੋਇਆ। ਅਜਮੇਰ ਜੀ ਕਹਿੰਦੇ ਹਨ, "ਜਿਹੜੀਆਂ ਉਕਾਈਆਂ ਅਸੀਂ ਅੰਗਰੇਜ਼ੀ ਭਾਸ਼ਾ ਵਿੱਚ ਪਰਵਾਨ ਨਹੀਂ ਕਰਦੇ ਉਹ ਸਾਨੂੰ ਪੰਜਾਬੀ ਵਿੱਚ ਕਿਉਂ ਪਰਵਾਨ ਹਨ? ਕੀ ਪੰਜਾਬੀ ਭਾਸ਼ਾ ਨਹੀਂ ? ਕੀ ਪੰਜਾਬੀ ਸਤਿਕਾਰਯੋਗ ਭਾਸ਼ਾ ਨਹੀਂ ? ਕੀ ਪੰਜਾਬੀ ਬੋਲੀ ਸਾਡੀ ਮਨਸਿਕ ਅਮੀਰੀ ਦੇ ਵਾਧੇ ਦਾ ਸਾਧਨ ਨਹੀਂ ?"

ਹੁਣ ਇੱਕ ਹੋਰ ਇਤਰਾਜ ਦੀ ਗੱਲ ਕਰਦਾ ਹਾਂ। ਇਹ ਇਤਰਾਜ਼ ਕੁਝ ਵੱਖਰੀ ਪ੍ਰਕਾਰ ਦਾ ਹੈ ਅਤੇ ਤਿੰਨ ਵੱਖ-ਵੱਖ ਵਿਅਕਤੀਆਂ ਵੱਲੋਂ ਵੱਖ-ਵੱਖ ਸ਼ਬਦਾਂ ਵਿੱਚ ਕੀਤਾ ਗਿਆ ਹੈ। ਮੇਰੇ ਮਿੱਤਰ ਸ. ਸਰਵਣ ਸਿੰਘ ਅਮੋਲਕ ਜੀ ਦਾ ਕਹਿਣਾ ਹੈ ਕਿ-'ਪੂਰਨ ਸਿੰਘ ਦੇ ਵਿਚਾਰਾਂ ਦਾ ਆਧਾਰ ਕੋਈ ਨਹੀਂ।' ਸ. ਤਰਸੇਮ ਸਿੰਘ ਜੀ ਨੇ ਆਖਿਆ, "ਤੁਹਾਡੇ ਵਿਚਾਰਾਂ ਦਾ ਕੋਈ

6 / 225
Previous
Next