Back ArrowLogo
Info
Profile

ਕੇਂਦਰ ਨਹੀਂ।" ਮੇਰੇ ਛੋਟੇ ਵੀਰ ਵੀਰਿੰਦਰ ਸਿੰਘ ਦੇ ਜਮਾਤੀ, ਸ. ਅਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ 'ਇਹ ਪਤਾ ਨਹੀਂ ਲੱਗਦਾ ਪੂਰਨ ਸਿੰਘ ਜੀ ਕਹਿਣਾ ਕੀ ਚਾਹੁੰਦੇ ਹਨ।

ਸ. ਤਰਸੇਮ ਸਿੰਘ ਅਤੇ ਸ. ਅਜੀਤ ਸਿੰਘ ਸਿੱਧੂ ਮੇਰੇ ਪਾਠਕ ਹੀ ਨਹੀਂ, ਸਗੋਂ ਰੂਪਾਂਤਰ' ਲਈ ਪ੍ਰੇਰਣਾ-ਸਰੋਤ ਵੀ ਹਨ। ਦੋਵੇਂ ਮਿੱਤਰ ਮੇਰੇ ਨਾਲੋਂ ਬਹੁਤੀ ਵਿੱਦਿਆ ਦੇ ਮਾਲਕ ਵੀ ਹਨ ਅਤੇ 'ਰੂਪਾਂਤਰ' ਦੀ ਹਰ ਔਖ ਸੌਖ ਵਿੱਚ ਸਹਾਇਤਾ ਅਤੇ ਸਰਪ੍ਰਸਤੀ ਦਾ ਭਰੋਸਾ ਦਿਵਾ ਕੇ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਮੈਨੂੰ ਉਤਸ਼ਾਹਿਤ ਕਰਦੇ ਹਨ। ਇਹ ਸੋਚਣਾ ਠੀਕ ਨਹੀਂ ਕਿ ਇਹ ਸਾਰੇ ਮਿੱਤਰ 'ਪ੍ਰਸੰਨਤਾ ਦੀ ਭਾਲ ਵਿੱਚ' ਸਿਰਲੇਖ ਥੱਲੇ ਲਿਖੇ ਗਏ ਲੇਖਾਂ ਦਾ ਭਾਵ ਅਤੇ ਮਨੋਰਥ ਨਹੀਂ ਸਮਝ ਸਕਦੇ। ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ 'ਸਇੰਸ ਦਾ ਸੰਸਾਰ' ਅਤੇ 'ਸੋਚ ਦਾ ਸਫਰ' ਇਨ੍ਹਾਂ ਦੀ ਸਮਝੋ ਪਰੇ ਦੀਆਂ ਵਸਤੂਆਂ ਹਨ। ਜਿਨ੍ਹਾਂ ਸੁਹਿਰਦ ਮਿੱਤਰਾਂ ਦੇ ਕਿੰਤੂਆਂ ਨੂੰ ਜਿਵੇਂ ਮੈਂ ਸਮਝਿਆ ਹਾਂ, ਉਵੇਂ ਦੁਹਰਾ ਕੇ ਲਿਖਦਾ ਹਾਂ।

ਅਮੋਲਕ ਜੀ ਦਾ ਵਿਸ਼ਵਾਸ (ਸ਼ਾਇਦ) ਇਹ ਹੈ ਕਿ ਮਨੁੱਖੀ ਸੋਚ ਮੱਧਕਾਲ ਵਿੱਚ ਉਪਜੇ ਅਤੇ ਪਰਪੱਕਤਾ ਨੂੰ ਪੁੱਜੇ ਅਧਿਆਤਮਕ, ਸਮਾਜਕ ਅਤੇ ਸਿਆਸੀ ਆਦਰਸ਼ਾਂ ਦੀ ਪਰਿਕਰਮਾ ਕਰਨ ਨਾਲੋਂ ਚੰਗੇਰਾ ਕੰਮ ਕਰ ਹੀ ਨਹੀਂ ਸਕਦੀ। ਸੋਚ ਨੂੰ ਅਧਿਆਤਮਵਾਦ, ਰਾਸ਼ਟਰਵਾਦ ਅਤੇ ਮਾਰਕਸਵਾਦ ਦੀ ਤਾਬਿਆਦਾਰੀ ਕਰਨ ਦੀ ਮਜਬੂਰੀ ਹੈ ਕਿਉਂਜ ਇਨ੍ਹਾਂ ਬਗੈਰ ਉਹ ਆਧਾਰਹੀਣ ਹੋ ਜਾਵੇਗੀ ਅਤੇ ਪੂੰਜੀਵਾਦ ਦੀ ਏਜੰਟ ਆਖੀ ਜਾਵੇਗੀ। ਮੇਰੀ ਜਾਚੇ ਪ੍ਰੋਲੇਟੇਰੀਅਟ ਡਿਕਟੇਟਰਸ਼ਿਪ ਪੁਰਾਤਨ ਯਹੂਦੀ ਪਿੱਤਰੀ-ਪ੍ਰਧਾਨ ਪ੍ਰਬੰਧ ਦਾ ਆਧੁਨਿਕ ਪਰੰਤੂ ਅਵਿਵਹਾਰਕ ਉਤਾਰਾ ਹੈ। ਇਸ ਲਈ ਮੇਰੀ ਸੋਚ ਮਾਰਕਸਵਾਦ ਦੀ ਤਾਬਿਆਦਾਰੀ ਨਹੀਂ ਕਰਦੀ। ਰਾਸ਼ਟਰਵਾਦ ਅਤੇ ਧਰਮ ਨੂੰ ਮੈਂ ਮਨੁੱਖੀ ਸਮਾਜਾਂ ਵਿੱਚ ਘਿਰਣਾ ਅਤੇ ਵੈਰ -ਭਾਵ ਦੀ ਸਦੀਵਤਾ ਦੇ ਦੋਸ਼ੀ ਮੰਨਦਾ ਹਾਂ। ਅਧਿਆਤਮਵਾਦ ਨੂੰ ਮੈਂ ਮਨੁੱਖ ਵਿਚਲੇ ਦਬਾਜਰੇਪਨ ਦਾ ਸਰੋਤ ਸਮਝਦਾ ਹਾਂ। ਇਹ ਪਰਲੋਕ-ਪ੍ਰੇਮੀ ਅਤੇ ਲੋਕ-ਵਿਰੋਧੀ ਹੈ।

ਮੇਰੇ ਇਨ੍ਹਾਂ (ਗਲਤ ਜਾਂ ਠੀਕ) ਵਿਚਾਰ ਦਾ ਸਿੱਟਾ ਇਹ ਹੋਵੇਗਾ ਕਿ ਮੇਰੀਆਂ ਲਿਖਤਾਂ ਵਿੱਚ ਪਰਮਾਤਮਾ ਦੇ ਅਨੁਭਵੀ ਗਿਆਨ ਦਾ ਰਹਿਸਮਈ ਵਿਸਥਾਰ ਨਹੀਂ ਹੋਵੇਗਾ; ਦੇਸ਼- ਭਗਤੀ ਦੇ ਤਾਨੇ, ਰਾਸ਼ਟਰੀ ਗੀਤਾਂ ਦੀ ਗੂੰਜ, ਦੇਸ਼-ਭਗਤਾਂ ਦੀਆਂ ਅਦੁੱਤੀ ਕੁਰਬਾਨੀਆਂ ਦੇ ਸੋਹਿਲੇ, ਮਾਤ-ਭੂਮੀ ਦੀ ਮਿੱਟੀ ਦਾ ਤਿਲਕ ਕਰਨ ਦੀ ਰੀਝ ਅਤੇ ਪ੍ਰਤਾਪਾਂ, ਝਾਂਸੀਆਂ ਪ੍ਰਤਿ ਸ਼ਰਧਾ ਮੇਰੀ ਲਿਖਿਤ ਦਾ ਵਿਸ਼ਾ-ਵਸਤੂ ਨਹੀਂ ਬਣਨਗੇ: ਨਾ ਹੀ ਦੁਨੀਆ ਦੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਪੂੰਜੀਪਤੀਆ ਕੋਲ ਆਰਥਕ ਅਤੇ ਸਿਆਸੀ ਸੱਤਾ ਖੋਹਣ ਲਈ ਹਥਿਆਰਬੰਦ ਇਨਕਲਾਬ ਦੀ ਸਲਾਹ ਹੀ ਮੇਰੀਆਂ ਲਿਖਤਾਂ ਦਾ ਹਿੱਸਾ ਬਣੇਗੀ।

ਮੇਰੀ ਲਿਖਿਤ ਦਾ ਆਧਾਰ ਕੀ ਹੋਇਆ?

ਜੇ ਮੈਂ ਅਮੋਲਕ ਜੀ ਅਤੇ ਉਨ੍ਹਾਂ ਦੇ ਹਮਖਿਆਲ ਵਿਅਕਤੀਆਂ ਦੀ ਮਨੋ- ਸਥਿਤੀ ਦਾ ਠੀਕ ਅੰਦਾਜ਼ਾ ਲਾ ਸਕਿਆ ਹਾਂ ਤਾਂ ਮੇਰਾ ਉੱਤਰ ਇਹ ਹੈ ਕਿ ਮੈਂ ਆਪਣੀਆਂ ਲਿਖਤਾਂ ਜਾਂ ਆਪਣੇ ਵਿਚਾਰਾਂ ਲਈ ਕਿਸੇ ਆਧਾਰ ਦੀ ਚੋਣ ਨਹੀਂ ਕਰ ਸਕਾਂਗਾ। ਮੇਰੇ ਇਲਮ ਅਤੇ ਅਨੁਭਵ ਵਿੱਚੋਂ ਉਪਜਿਆ ਹੋਇਆ ਮੇਰਾ ਵਿਸ਼ਵਾਸ ਹੈ ਕਿ ਕਿਸੇ ਵਿਅਕਤੀ ਜਾਂ ਕਿਸੇ ਮਨੁੱਖੀ ਸਮਾਜ ਨੂੰ ਚੰਗੇਰਾ ਬਣਨ ਲਈ ਜਾਂ ਚੰਗੇਰੀ ਜੀਵਨ ਜਾਚ ਦੀ ਉਸਾਰੀ ਕਰਨ ਲਈ ਕਿਸੇ ਅਧਿਆਤਮਕ, ਧਾਰਮਕ, ਰਾਸ਼ਟਰੀ ਜਾਂ ਸਿਆਸੀ ਆਦਰਸ਼ ਦੀ ਅਧੀਨਤਾ ਦੀ ਲੋੜ ਨਹੀਂ।

ਸ. ਅਜੀਤ ਸਿੰਘ ਸਿੱਧੂ ਅਤੇ ਸ. ਤਰਸੇਮ ਸਿੰਘ ਜੀ ਮੈਨੂੰ ਕਿਸੇ ਆਦਰਸ਼ ਦੀ ਅਧੀਨਤਾ

7 / 225
Previous
Next